ਜ਼ਬੂਰ 112:1-10
112 ਯਾਹ ਦੀ ਮਹਿਮਾ ਕਰੋ!*+
א [ਅਲਫ਼]
ਖ਼ੁਸ਼ ਹੈ ਉਹ ਇਨਸਾਨ ਜੋ ਯਹੋਵਾਹ ਤੋਂ ਡਰਦਾ ਹੈ,+
ב [ਬੇਥ]ਉਹ ਖ਼ੁਸ਼ੀ-ਖ਼ੁਸ਼ੀ ਉਸ ਦੇ ਹੁਕਮ ਮੰਨਦਾ ਹੈ।+
ג [ਗਿਮਲ]
2 ਉਸ ਦੀ ਔਲਾਦ ਧਰਤੀ ਉੱਤੇ ਤਾਕਤਵਰ ਹੋਵੇਗੀ
ד [ਦਾਲਥ]
ਅਤੇ ਨੇਕਦਿਲ ਲੋਕਾਂ ਦੀ ਪੀੜ੍ਹੀ ਨੂੰ ਬਰਕਤਾਂ ਮਿਲਣਗੀਆਂ।+
ה [ਹੇ]
3 ਉਸ ਦੇ ਘਰ ਵਿਚ ਧਨ-ਦੌਲਤ ਹੈ
ו [ਵਾਉ]ਅਤੇ ਉਸ ਦੇ ਸਹੀ ਕੰਮਾਂ ਦਾ ਫਲ ਸਦਾ ਰਹਿੰਦਾ ਹੈ।
ז [ਜ਼ਾਇਨ]
4 ਉਹ ਨੇਕ ਲੋਕਾਂ ਲਈ ਹਨੇਰੇ ਵਿਚ ਚਾਨਣ ਵਾਂਗ ਚਮਕਦਾ ਹੈ।+
ח [ਹੇਥ]
ਉਹ ਰਹਿਮਦਿਲ,* ਦਇਆਵਾਨ+ ਤੇ ਧਰਮੀ ਹੈ।
ט [ਟੇਥ]
5 ਖੁੱਲ੍ਹੇ ਦਿਲ ਨਾਲ* ਉਧਾਰ ਦੇਣ ਵਾਲੇ ਦਾ ਭਲਾ ਹੁੰਦਾ ਹੈ।+
י [ਯੋਧ]
ਉਹ ਹਰ ਕੰਮ ਇਨਸਾਫ਼ ਨਾਲ ਕਰਦਾ ਹੈ।
כ [ਕਾਫ਼]
6 ਉਸ ਨੂੰ ਕਦੇ ਹਿਲਾਇਆ ਨਹੀਂ ਜਾ ਸਕਦਾ।+
ל [ਲਾਮਦ]
ਧਰਮੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।+
מ [ਮੀਮ]
7 ਉਹ ਬੁਰੀ ਖ਼ਬਰ ਤੋਂ ਨਹੀਂ ਡਰੇਗਾ।+
נ [ਨੂਣ]
ਉਸ ਦੇ ਮਨ ਦਾ ਇਰਾਦਾ ਪੱਕਾ ਹੈ ਕਿਉਂਕਿ ਉਸ ਦਾ ਭਰੋਸਾ ਯਹੋਵਾਹ ਉੱਤੇ ਹੈ।+
ס [ਸਾਮਕ]
8 ਉਸ ਦਾ ਦਿਲ ਡੋਲਦਾ ਨਹੀਂ* ਅਤੇ ਨਾ ਹੀ ਉਹ ਡਰਦਾ ਹੈ;+
ע [ਆਇਨ]ਅਖ਼ੀਰ ਵਿਚ ਉਹ ਆਪਣੇ ਦੁਸ਼ਮਣਾਂ ਦੀ ਹਾਰ ਦੇਖ ਕੇ ਖ਼ੁਸ਼ੀ ਮਨਾਵੇਗਾ।+
פ [ਪੇ]
9 ਉਸ ਨੇ ਖੁੱਲ੍ਹੇ ਦਿਲ ਨਾਲ ਵੰਡਿਆ ਹੈ; ਉਸ ਨੇ ਗ਼ਰੀਬਾਂ ਨੂੰ ਦਿੱਤਾ ਹੈ।+
צ [ਸਾਦੇ]
ਉਸ ਦੇ ਸਹੀ ਕੰਮਾਂ ਦਾ ਫਲ ਸਦਾ ਰਹਿੰਦਾ ਹੈ।+
ק [ਕੋਫ਼]
ਉਸ ਦੀ ਤਾਕਤ ਦੀ ਸ਼ਾਨ ਵਧਾਈ ਜਾਵੇਗੀ।*
ר [ਰੇਸ਼]
10 ਇਹ ਦੇਖ ਕੇ ਦੁਸ਼ਟ ਕੁੜ੍ਹੇਗਾ।
ש [ਸ਼ੀਨ]
ਉਹ ਆਪਣੇ ਦੰਦ ਪੀਹੇਗਾ ਅਤੇ ਖ਼ਤਮ ਹੋ ਜਾਵੇਗਾ।
ת [ਤਾਉ]
ਦੁਸ਼ਟ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੋਣਗੀਆਂ।+
ਫੁਟਨੋਟ
^ ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
^ ਜਾਂ, “ਹਮਦਰਦ।”
^ ਜਾਂ, “ਮਿਹਰਬਾਨ ਹੋ ਕੇ।”
^ ਜਾਂ, “ਮਜ਼ਬੂਤ ਹੈ।”
^ ਇਬ, “ਉਸ ਦਾ ਸਿੰਗ ਉੱਚਾ ਕੀਤਾ ਜਾਵੇਗਾ।”