ਜ਼ਬੂਰ 55:1-23

  • ਦੋਸਤ ਵੱਲੋਂ ਧੋਖਾ ਦਿੱਤੇ ਜਾਣ ਤੋਂ ਬਾਅਦ ਪ੍ਰਾਰਥਨਾ

    • ਜਿਗਰੀ ਦੋਸਤ ਦੇ ਤਾਅਨੇ (12-14)

    • “ਆਪਣਾ ਸਾਰਾ ਬੋਝ ਯਹੋਵਾਹ ’ਤੇ ਸੁੱਟ ਦੇ” (22)

ਨਿਰਦੇਸ਼ਕ ਲਈ ਹਿਦਾਇਤ; ਇਹ ਗੀਤ ਤਾਰਾਂ ਵਾਲੇ ਸਾਜ਼ਾਂ ਨਾਲ ਗਾਇਆ ਜਾਵੇ। ਦਾਊਦ ਦਾ ਮਸਕੀਲ।* 55  ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣ+ਅਤੇ ਰਹਿਮ ਲਈ ਕੀਤੀ ਮੇਰੀ ਫ਼ਰਿਆਦ ਨੂੰ ਨਜ਼ਰਅੰਦਾਜ਼ ਨਾ ਕਰ।*+   ਮੇਰੇ ਵੱਲ ਧਿਆਨ ਦੇ ਅਤੇ ਮੈਨੂੰ ਜਵਾਬ ਦੇ।+ ਚਿੰਤਾ ਮੈਨੂੰ ਅੰਦਰੋਂ-ਅੰਦਰੀਂ ਖਾਈ ਜਾਂਦੀ ਹੈ+ਅਤੇ ਮੈਂ ਬੇਹੱਦ ਪਰੇਸ਼ਾਨ ਹਾਂ   ਕਿਉਂਕਿ ਦੁਸ਼ਮਣ ਮੈਨੂੰ ਧਮਕੀਆਂ ਦਿੰਦੇ ਹਨਅਤੇ ਦੁਸ਼ਟ ਮੇਰੇ ’ਤੇ ਦਬਾਅ ਪਾਉਂਦੇ ਹਨ। ਉਹ ਮੇਰੇ ਲਈ ਮੁਸੀਬਤਾਂ ਖੜ੍ਹੀਆਂ ਕਰਦੇ ਹਨਅਤੇ ਮੇਰੇ ਖ਼ਿਲਾਫ਼ ਆਪਣੇ ਮਨ ਵਿਚ ਗੁੱਸਾ ਅਤੇ ਵੈਰ ਪਾਲ਼ਦੇ ਹਨ।+   ਮੇਰਾ ਦਿਲ ਅੰਦਰੋਂ-ਅੰਦਰੀਂ ਤੜਫਦਾ ਹੈ+ਅਤੇ ਮੌਤ ਦੇ ਡਰ ਕਰਕੇ ਮੇਰਾ ਸਾਹ ਸੁੱਕ ਗਿਆ ਹੈ।+   ਮੈਂ ਡਰ ਨਾਲ ਥਰ-ਥਰ ਕੰਬਦਾ ਹਾਂਅਤੇ ਖ਼ੌਫ਼ ਨਾਲ ਮੇਰਾ ਦਿਲ ਧੱਕ-ਧੱਕ ਕਰਦਾ ਹੈ।   ਮੇਰੇ ਮਨ ਵਿਚ ਇਹੀ ਖ਼ਿਆਲ ਆਉਂਦਾ ਹੈ: “ਕਾਸ਼! ਘੁੱਗੀ ਵਾਂਗ ਮੇਰੇ ਵੀ ਖੰਭ ਹੁੰਦੇ! ਮੈਂ ਵੀ ਕਿਤੇ ਉੱਡ ਜਾਂਦਾ ਤੇ ਕਿਸੇ ਸੁਰੱਖਿਅਤ ਥਾਂ ’ਤੇ ਵੱਸ ਜਾਂਦਾ।   ਮੈਂ ਬਹੁਤ ਦੂਰ ਉੱਡ ਜਾਂਦਾ।+ ਅਤੇ ਉਜਾੜ ਵਿਚ ਬਸੇਰਾ ਕਰਦਾ।+ (ਸਲਹ)   ਮੈਂ ਤੇਜ਼ ਹਨੇਰੀ ਅਤੇ ਝੱਖੜ ਤੋਂ ਬਚਣ ਲਈਫਟਾਫਟ ਕਿਸੇ ਮਹਿਫੂਜ਼ ਥਾਂ ਚਲਾ ਜਾਂਦਾ।”   ਹੇ ਯਹੋਵਾਹ, ਉਨ੍ਹਾਂ ਨੂੰ ਉਲਝਣ ਵਿਚ ਪਾ ਦੇ ਅਤੇ ਉਨ੍ਹਾਂ ਦੀਆਂ ਯੋਜਨਾਵਾਂ ਨਾਕਾਮ ਕਰ ਦੇ+ਕਿਉਂਕਿ ਮੈਂ ਸ਼ਹਿਰ ਵਿਚ ਮਾਰ-ਧਾੜ ਅਤੇ ਲੜਾਈ-ਝਗੜੇ ਦੇਖੇ ਹਨ। 10  ਉਹ ਦਿਨ-ਰਾਤ ਇਸ ਦੀਆਂ ਕੰਧਾਂ ’ਤੇ ਘੁੰਮਦੇ ਹਨ;ਸ਼ਹਿਰ ਵਿਚ ਨਫ਼ਰਤ ਅਤੇ ਗੜਬੜੀ ਫੈਲੀ ਹੋਈ ਹੈ।+ 11  ਸ਼ਹਿਰ ਵਿਚ ਤਬਾਹੀ ਮਚੀ ਹੋਈ ਹੈ;ਇਸ ਦਾ ਚੌਂਕ ਜ਼ੁਲਮ ਅਤੇ ਧੋਖੇਬਾਜ਼ੀ ਦਾ ਅੱਡਾ ਹੈ।+ 12  ਕੋਈ ਦੁਸ਼ਮਣ ਮੈਨੂੰ ਤਾਅਨੇ ਨਹੀਂ ਮਾਰਦਾ;+ਜੇ ਉਹ ਤਾਅਨੇ ਮਾਰਦਾ, ਤਾਂ ਮੈਂ ਸਹਿ ਲੈਂਦਾ। ਕਿਸੇ ਵੈਰੀ ਨੇ ਮੇਰੇ ’ਤੇ ਹੱਥ ਨਹੀਂ ਚੁੱਕਿਆ;ਜੇ ਉਹ ਮੇਰੇ ’ਤੇ ਹੱਥ ਚੁੱਕਦਾ, ਤਾਂ ਮੈਂ ਉਸ ਤੋਂ ਲੁਕ ਜਾਂਦਾ। 13  ਪਰ ਇਹ ਸਭ ਕੁਝ ਕਰਨ ਵਾਲਾ ਤਾਂ ਤੂੰ ਹੈਂ, ਮੇਰੇ ਬਰਾਬਰ ਦਾ,+ਮੇਰਾ ਆਪਣਾ ਸਾਥੀ ਜਿਸ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ।+ 14  ਆਪਾਂ ਦੋਵਾਂ ਨੇ ਦੋਸਤੀ ਦੇ ਵਧੀਆ ਪਲ ਬਿਤਾਏ ਸਨ;ਅਸੀਂ ਸੰਗਤ ਨਾਲ ਮਿਲ ਕੇ ਪਰਮੇਸ਼ੁਰ ਦੇ ਘਰ ਜਾਂਦੇ ਹੁੰਦੇ ਸੀ। 15  ਮੇਰੇ ਦੁਸ਼ਮਣ ਬਰਬਾਦ ਹੋ ਜਾਣ!+ ਉਹ ਜੀਉਂਦੇ-ਜੀ ਕਬਰ* ਵਿਚ ਚਲੇ ਜਾਣਕਿਉਂਕਿ ਉਨ੍ਹਾਂ ਦੇ ਘਰਾਂ ਅਤੇ ਦਿਲਾਂ ਵਿਚ ਬੁਰਾਈ ਵੱਸਦੀ ਹੈ। 16  ਪਰ ਮੈਂ ਪਰਮੇਸ਼ੁਰ ਨੂੰ ਪੁਕਾਰਾਂਗਾ,ਯਹੋਵਾਹ ਮੈਨੂੰ ਬਚਾਵੇਗਾ।+ 17  ਮੈਂ ਸਵੇਰੇ, ਦੁਪਹਿਰੇ, ਸ਼ਾਮੀਂ ਚਿੰਤਾ ਵਿਚ ਡੁੱਬਿਆ ਰਹਿੰਦਾ ਹਾਂ ਅਤੇ ਹਉਕੇ ਭਰਦਾ ਹਾਂ*+ਅਤੇ ਉਹ ਮੇਰੀ ਆਵਾਜ਼ ਸੁਣਦਾ ਹੈ।+ 18  ਉਹ ਮੈਨੂੰ ਬਚਾਵੇਗਾ ਅਤੇ ਮੇਰੇ ਨਾਲ ਲੜਨ ਵਾਲਿਆਂ ਤੋਂ ਮੈਨੂੰ ਸ਼ਾਂਤੀ ਦੇਵੇਗਾਕਿਉਂਕਿ ਭੀੜਾਂ ਮੇਰੇ ਖ਼ਿਲਾਫ਼ ਆ ਗਈਆਂ ਹਨ।+ 19  ਪੁਰਾਣੇ ਸਮਿਆਂ ਤੋਂ ਸਿੰਘਾਸਣ ’ਤੇ ਬਿਰਾਜਮਾਨ ਪਰਮੇਸ਼ੁਰ+ਮੇਰੀ ਸੁਣੇਗਾ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰੇਗਾ+ (ਸਲਹ)ਜਿਹੜੇ ਪਰਮੇਸ਼ੁਰ ਦਾ ਡਰ ਨਹੀਂ ਮੰਨਦੇ,+ਉਹ ਬਦਲਣ ਤੋਂ ਇਨਕਾਰ ਕਰਨਗੇ। 20  ਉਸ* ਨੇ ਆਪਣੇ ਹੀ ਦੋਸਤਾਂ ’ਤੇ ਹਮਲਾ ਕੀਤਾ;+ਉਸ ਨੇ ਆਪਣਾ ਇਕਰਾਰ ਤੋੜ ਦਿੱਤਾ।+ 21  ਉਸ ਦੀਆਂ ਗੱਲਾਂ ਮੱਖਣ ਨਾਲੋਂ ਵੀ ਮੁਲਾਇਮ ਹਨ,+ਪਰ ਉਸ ਦੇ ਦਿਲ ਵਿਚ ਖੋਟ ਹੈ। ਉਸ ਦੀਆਂ ਗੱਲਾਂ ਤੇਲ ਨਾਲੋਂ ਵੀ ਚਿਕਨੀਆਂ ਹਨ,ਪਰ ਤਲਵਾਰ ਵਾਂਗ ਤਿੱਖੀਆਂ ਹਨ।+ 22  ਆਪਣਾ ਸਾਰਾ ਬੋਝ ਯਹੋਵਾਹ ’ਤੇ ਸੁੱਟ ਦੇ+ਅਤੇ ਉਹ ਤੈਨੂੰ ਸੰਭਾਲੇਗਾ।+ ਉਹ ਧਰਮੀ ਨੂੰ ਕਦੇ ਵੀ ਡਿਗਣ* ਨਹੀਂ ਦੇਵੇਗਾ।+ 23  ਪਰ ਹੇ ਪਰਮੇਸ਼ੁਰ, ਤੂੰ ਦੁਸ਼ਟਾਂ ਨੂੰ ਡੂੰਘੇ ਟੋਏ ਵਿਚ ਸੁੱਟ ਦੇਵੇਂਗਾ।+ ਖ਼ੂਨੀ ਅਤੇ ਧੋਖੇਬਾਜ਼ ਜਵਾਨੀ ਵਿਚ ਹੀ ਮਰ ਜਾਣਗੇ।+ ਪਰ ਮੈਂ ਤੇਰੇ ’ਤੇ ਭਰੋਸਾ ਰੱਖਾਂਗਾ।

ਫੁਟਨੋਟ

ਜਾਂ, “ਜਦ ਮੈਂ ਤੈਨੂੰ ਮਦਦ ਲਈ ਦੁਆ ਕਰਾਂ, ਤਾਂ ਤੂੰ ਆਪਣੇ ਆਪ ਨੂੰ ਮੇਰੇ ਤੋਂ ਨਾ ਲੁਕਾਈਂ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਮੇਰੇ ਅੰਦਰ ਹਲਚਲ ਮਚੀ ਹੋਈ ਹੈ।”
ਯਾਨੀ, ਜੋ ਪਹਿਲਾਂ ਉਸ ਦਾ ਦੋਸਤ ਸੀ ਜਿਸ ਦਾ ਜ਼ਿਕਰ 13ਵੀਂ ਅਤੇ 14ਵੀਂ ਆਇਤ ਵਿਚ ਕੀਤਾ ਗਿਆ ਹੈ।
ਜਾਂ, “ਡੋਲਣ।”