ਯਸਾਯਾਹ 64:1-12
64 ਕਾਸ਼ ਕਿ ਤੂੰ ਆਕਾਸ਼ ਨੂੰ ਪਾੜ ਕੇ ਹੇਠਾਂ ਉੱਤਰ ਆਏਂਅਤੇ ਤੇਰੇ ਕਰਕੇ ਪਹਾੜ ਕੰਬ ਉੱਠਣ
2 ਜਿਵੇਂ ਅੱਗ ਝਾੜੀਆਂ ਨੂੰ ਸਾੜ ਸੁੱਟਦੀ ਹੈਅਤੇ ਅੱਗ ਪਾਣੀ ਨੂੰ ਉਬਾਲ਼ ਦਿੰਦੀ ਹੈ,ਫਿਰ ਤੇਰੇ ਦੁਸ਼ਮਣ ਤੇਰਾ ਨਾਂ ਜਾਣ ਲੈਂਦੇਅਤੇ ਕੌਮਾਂ ਤੇਰੇ ਅੱਗੇ ਥਰਥਰਾ ਜਾਂਦੀਆਂ!
3 ਤੂੰ ਅਜਿਹੇ ਹੈਰਾਨੀਜਨਕ ਕੰਮ ਕੀਤੇ ਜਿਨ੍ਹਾਂ ਦੀ ਅਸੀਂ ਉਮੀਦ ਵੀ ਨਹੀਂ ਸੀ ਰੱਖੀ,+ਤੂੰ ਥੱਲੇ ਆਇਆ ਅਤੇ ਪਹਾੜ ਤੇਰੇ ਅੱਗੇ ਕੰਬ ਉੱਠੇ।+
4 ਪੁਰਾਣੇ ਸਮਿਆਂ ਤੋਂ ਨਾ ਕਿਸੇ ਨੇ ਸੁਣਿਆ, ਨਾ ਕਿਸੇ ਦੇ ਕੰਨੀ ਪਿਆ,ਨਾ ਹੀ ਕਿਸੇ ਅੱਖ ਨੇ ਦੇਖਿਆ ਕਿ ਤੇਰੇ ਤੋਂ ਸਿਵਾਇ ਕੋਈ ਹੋਰ ਪਰਮੇਸ਼ੁਰ ਹੈਜੋ ਉਸ ʼਤੇ ਉਮੀਦ ਲਾਉਣ ਵਾਲਿਆਂ* ਦੀ ਖ਼ਾਤਰ ਕਦਮ ਉਠਾਉਂਦਾ ਹੈ।+
5 ਤੂੰ ਉਨ੍ਹਾਂ ਨੂੰ ਮਿਲਦਾ ਹੈਂ ਜੋ ਖ਼ੁਸ਼ੀ-ਖ਼ੁਸ਼ੀ ਸਹੀ ਕੰਮ ਕਰਦੇ ਹਨ,+ਜੋ ਤੈਨੂੰ ਯਾਦ ਕਰਦੇ ਹਨ ਅਤੇ ਤੇਰੇ ਰਾਹਾਂ ʼਤੇ ਚੱਲਦੇ ਹਨ।
ਤੂੰ ਸਾਡੇ ਉੱਤੇ ਭੜਕ ਉੱਠਿਆ ਕਿਉਂਕਿ ਅਸੀਂ ਪਾਪ ਕਰੀ ਜਾ ਰਹੇ ਸੀ,+ਕਿੰਨਾ ਚਿਰ ਅਸੀਂ ਇੱਦਾਂ ਹੀ ਕਰਦੇ ਰਹੇ।
ਤਾਂ ਫਿਰ, ਕੀ ਹੁਣ ਅਸੀਂ ਬਚਾਏ ਜਾਵਾਂਗੇ?
6 ਅਸੀਂ ਸਾਰੇ ਅਸ਼ੁੱਧ ਇਨਸਾਨ ਵਰਗੇ ਹੋ ਗਏਅਤੇ ਸਾਡੇ ਸਾਰੇ ਨੇਕ ਕੰਮ ਮਾਹਵਾਰੀ ਦੇ ਕੱਪੜੇ ਵਰਗੇ।+
ਅਸੀਂ ਸਾਰੇ ਪੱਤੇ ਦੀ ਤਰ੍ਹਾਂ ਮੁਰਝਾ ਜਾਵਾਂਗੇਅਤੇ ਸਾਡੇ ਗੁਨਾਹ ਹਵਾ ਦੀ ਤਰ੍ਹਾਂ ਸਾਨੂੰ ਉਡਾ ਲੈ ਜਾਣਗੇ।
7 ਕੋਈ ਵੀ ਤੇਰਾ ਨਾਂ ਨਹੀਂ ਲੈਂਦਾ,ਨਾ ਹੀ ਕੋਈ ਤੈਨੂੰ ਘੁੱਟ ਕੇ ਫੜੀ ਰੱਖਣ ਲਈ ਖ਼ੁਦ ਨੂੰ ਉਕਸਾਉਂਦਾ ਹੈਕਿਉਂਕਿ ਤੂੰ ਸਾਡੇ ਤੋਂ ਆਪਣਾ ਚਿਹਰਾ ਲੁਕੋ ਲਿਆ ਹੈ+ਅਤੇ ਤੂੰ ਸਾਡੇ ਗੁਨਾਹ ਕਰਕੇ* ਸਾਨੂੰ ਹੌਲੀ-ਹੌਲੀ ਮਰਨ* ਲਈ ਛੱਡ ਦਿੱਤਾ।
8 ਪਰ ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ।+
ਅਸੀਂ ਮਿੱਟੀ ਹਾਂ ਅਤੇ ਤੂੰ ਸਾਡਾ ਘੁਮਿਆਰ* ਹੈਂ;+ਅਸੀਂ ਸਾਰੇ ਤੇਰੇ ਹੱਥ ਦੀ ਕਾਰੀਗਰੀ ਹਾਂ।
9 ਹੇ ਯਹੋਵਾਹ, ਇੰਨਾ ਕ੍ਰੋਧਵਾਨ ਨਾ ਹੋ,+ਨਾ ਹੀ ਸਾਡਾ ਗੁਨਾਹ ਹਮੇਸ਼ਾ ਲਈ ਯਾਦ ਰੱਖ।
ਮਿਹਰਬਾਨੀ ਕਰ ਕੇ ਸਾਡੇ ਵੱਲ ਦੇਖ, ਅਸੀਂ ਸਾਰੇ ਤੇਰੇ ਲੋਕ ਹਾਂ।
10 ਤੇਰੇ ਪਵਿੱਤਰ ਸ਼ਹਿਰ ਉਜਾੜ ਬਣ ਗਏ ਹਨ।
ਸੀਓਨ ਬੀਆਬਾਨ ਬਣ ਗਿਆ ਹੈਅਤੇ ਯਰੂਸ਼ਲਮ ਬੰਜਰ।+
11 ਸਾਡਾ ਪਵਿੱਤਰ ਤੇ ਸ਼ਾਨਦਾਰ ਭਵਨ,ਜਿੱਥੇ ਸਾਡੇ ਪਿਉ-ਦਾਦੇ ਤੇਰਾ ਗੁਣਗਾਨ ਕਰਦੇ ਸਨ,ਅੱਗ ਨਾਲ ਸਾੜ ਸੁੱਟਿਆ ਗਿਆ+ਅਤੇ ਜੋ ਚੀਜ਼ਾਂ ਸਾਨੂੰ ਪਿਆਰੀਆਂ ਸਨ, ਉਹ ਸਾਰੀਆਂ ਉਜਾੜ ਪਈਆਂ ਹਨ।
12 ਹੇ ਯਹੋਵਾਹ, ਇਹ ਸਭ ਹੋਣ ਦੇ ਬਾਵਜੂਦ ਕੀ ਤੂੰ ਖ਼ੁਦ ਨੂੰ ਰੋਕੀ ਰੱਖੇਂਗਾ?
ਕੀ ਤੂੰ ਚੁੱਪ ਰਹੇਂਗਾ ਤੇ ਸਾਨੂੰ ਇੰਨੇ ਦੁੱਖ ਸਹਿਣ ਦੇਵੇਂਗਾ?+

