ਉਤਪਤ 5:1-32

  • ਆਦਮ ਤੋਂ ਲੈ ਕੇ ਨੂਹ ਤਕ (1-32)

    • ਆਦਮ ਦੇ ਧੀਆਂ-ਪੁੱਤਰ ਹੋਏ (4)

    • ਹਨੋਕ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ (21-24)

5  ਇੱਥੇ ਆਦਮ ਦੀ ਵੰਸ਼ਾਵਲੀ ਦਿੱਤੀ ਗਈ ਹੈ। ਜਿਸ ਦਿਨ ਪਰਮੇਸ਼ੁਰ ਨੇ ਆਦਮ ਨੂੰ ਬਣਾਇਆ ਸੀ, ਉਸ ਨੇ ਉਸ ਨੂੰ ਆਪਣੇ ਵਰਗਾ ਬਣਾਇਆ ਸੀ।+ 2  ਉਸ ਨੇ ਉਨ੍ਹਾਂ ਨੂੰ ਆਦਮੀ ਅਤੇ ਔਰਤ ਬਣਾਇਆ ਸੀ।+ ਜਿਸ ਦਿਨ ਉਨ੍ਹਾਂ ਨੂੰ ਬਣਾਇਆ ਗਿਆ ਸੀ,+ ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਨ੍ਹਾਂ ਨੂੰ ਇਨਸਾਨ* ਕਿਹਾ। 3  ਜਦੋਂ ਆਦਮ 130 ਸਾਲ ਦਾ ਹੋਇਆ, ਤਾਂ ਉਸ ਦੇ ਇਕ ਪੁੱਤਰ ਪੈਦਾ ਹੋਇਆ ਜੋ ਉਸ ਵਰਗਾ ਸੀ ਅਤੇ ਉਸ ਦੇ ਸਰੂਪ ʼਤੇ ਪੈਦਾ ਹੋਇਆ ਸੀ। ਉਸ ਨੇ ਉਸ ਦਾ ਨਾਂ ਸੇਥ+ ਰੱਖਿਆ। 4  ਸੇਥ ਦੇ ਪੈਦਾ ਹੋਣ ਤੋਂ ਬਾਅਦ ਆਦਮ 800 ਸਾਲ ਜੀਉਂਦਾ ਰਿਹਾ। ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ। 5  ਆਦਮ ਦੀ ਪੂਰੀ ਉਮਰ 930 ਸਾਲ ਸੀ ਅਤੇ ਫਿਰ ਉਹ ਮਰ ਗਿਆ।+ 6  ਜਦੋਂ ਸੇਥ 105 ਸਾਲਾਂ ਦਾ ਸੀ, ਤਾਂ ਉਸ ਦੇ ਅਨੋਸ਼+ ਪੈਦਾ ਹੋਇਆ। 7  ਅਨੋਸ਼ ਦੇ ਪੈਦਾ ਹੋਣ ਤੋਂ ਬਾਅਦ ਸੇਥ 807 ਸਾਲ ਜੀਉਂਦਾ ਰਿਹਾ। ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ। 8  ਸੇਥ ਦੀ ਪੂਰੀ ਉਮਰ 912 ਸਾਲ ਸੀ ਅਤੇ ਫਿਰ ਉਹ ਮਰ ਗਿਆ। 9  ਜਦੋਂ ਅਨੋਸ਼ 90 ਸਾਲਾਂ ਦਾ ਸੀ, ਤਾਂ ਉਸ ਦੇ ਕੇਨਾਨ ਪੈਦਾ ਹੋਇਆ। 10  ਕੇਨਾਨ ਦੇ ਪੈਦਾ ਹੋਣ ਤੋਂ ਬਾਅਦ ਅਨੋਸ਼ 815 ਸਾਲ ਜੀਉਂਦਾ ਰਿਹਾ। ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ। 11  ਅਨੋਸ਼ ਦੀ ਪੂਰੀ ਉਮਰ 905 ਸਾਲ ਸੀ ਅਤੇ ਫਿਰ ਉਹ ਮਰ ਗਿਆ। 12  ਜਦੋਂ ਕੇਨਾਨ 70 ਸਾਲਾਂ ਦਾ ਸੀ, ਤਾਂ ਉਸ ਦੇ ਮਹਲਲੇਲ+ ਪੈਦਾ ਹੋਇਆ। 13  ਮਹਲਲੇਲ ਦੇ ਪੈਦਾ ਹੋਣ ਤੋਂ ਬਾਅਦ ਕੇਨਾਨ 840 ਸਾਲ ਜੀਉਂਦਾ ਰਿਹਾ। ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ। 14  ਕੇਨਾਨ ਦੀ ਪੂਰੀ ਉਮਰ 910 ਸਾਲ ਸੀ ਅਤੇ ਫਿਰ ਉਹ ਮਰ ਗਿਆ। 15  ਜਦੋਂ ਮਹਲਲੇਲ 65 ਸਾਲਾਂ ਦਾ ਸੀ, ਤਾਂ ਉਸ ਦੇ ਯਰਦ+ ਪੈਦਾ ਹੋਇਆ। 16  ਯਰਦ ਦੇ ਪੈਦਾ ਹੋਣ ਤੋਂ ਬਾਅਦ ਮਹਲਲੇਲ 830 ਸਾਲ ਜੀਉਂਦਾ ਰਿਹਾ। ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ। 17  ਮਹਲਲੇਲ ਦੀ ਪੂਰੀ ਉਮਰ 895 ਸਾਲ ਸੀ ਅਤੇ ਫਿਰ ਉਹ ਮਰ ਗਿਆ। 18  ਜਦੋਂ ਯਰਦ 162 ਸਾਲਾਂ ਦਾ ਸੀ, ਤਾਂ ਉਸ ਦੇ ਹਨੋਕ+ ਪੈਦਾ ਹੋਇਆ। 19  ਹਨੋਕ ਦੇ ਪੈਦਾ ਹੋਣ ਤੋਂ ਬਾਅਦ ਯਰਦ 800 ਸਾਲ ਜੀਉਂਦਾ ਰਿਹਾ। ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ। 20  ਯਰਦ ਦੀ ਪੂਰੀ ਉਮਰ 962 ਸਾਲ ਸੀ ਅਤੇ ਫਿਰ ਉਹ ਮਰ ਗਿਆ। 21  ਜਦੋਂ ਹਨੋਕ 65 ਸਾਲਾਂ ਦਾ ਸੀ, ਤਾਂ ਉਸ ਦੇ ਮਥੂਸਲਹ+ ਪੈਦਾ ਹੋਇਆ। 22  ਮਥੂਸਲਹ ਦੇ ਪੈਦਾ ਹੋਣ ਤੋਂ ਬਾਅਦ ਹਨੋਕ 300 ਸਾਲ ਤਕ ਸੱਚੇ ਪਰਮੇਸ਼ੁਰ ਦੇ ਨਾਲ-ਨਾਲ ਚੱਲਦਾ ਰਿਹਾ। ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ। 23  ਹਨੋਕ ਦੀ ਪੂਰੀ ਉਮਰ 365 ਸਾਲ ਸੀ। 24  ਹਨੋਕ ਸੱਚੇ ਪਰਮੇਸ਼ੁਰ ਦੇ ਨਾਲ-ਨਾਲ ਚੱਲਦਾ ਰਿਹਾ।+ ਫਿਰ ਉਹ ਕਿਸੇ ਨੂੰ ਦਿਖਾਈ ਨਹੀਂ ਦਿੱਤਾ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਚੁੱਕ ਲਿਆ।*+ 25  ਜਦੋਂ ਮਥੂਸਲਹ 187 ਸਾਲਾਂ ਦਾ ਸੀ, ਤਾਂ ਉਸ ਦੇ ਲਾਮਕ+ ਪੈਦਾ ਹੋਇਆ। 26  ਲਾਮਕ ਦੇ ਪੈਦਾ ਹੋਣ ਤੋਂ ਬਾਅਦ ਮਥੂਸਲਹ 782 ਸਾਲ ਜੀਉਂਦਾ ਰਿਹਾ। ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ। 27  ਮਥੂਸਲਹ ਦੀ ਪੂਰੀ ਉਮਰ 969 ਸਾਲ ਸੀ ਅਤੇ ਫਿਰ ਉਹ ਮਰ ਗਿਆ। 28  ਜਦੋਂ ਲਾਮਕ 182 ਸਾਲਾਂ ਦਾ ਸੀ, ਤਾਂ ਉਸ ਦੇ ਇਕ ਪੁੱਤਰ ਪੈਦਾ ਹੋਇਆ। 29  ਉਸ ਨੇ ਉਸ ਦਾ ਨਾਂ ਨੂਹ*+ ਰੱਖਿਆ ਅਤੇ ਕਿਹਾ: “ਯਹੋਵਾਹ ਵੱਲੋਂ ਜ਼ਮੀਨ ਸਰਾਪੀ ਹੋਣ ਕਰਕੇ ਸਾਨੂੰ ਆਪਣੇ ਹੱਥਾਂ ਨਾਲ ਸਖ਼ਤ ਅਤੇ ਹੱਡ-ਤੋੜ ਮਿਹਨਤ ਕਰਨੀ ਪੈਂਦੀ ਹੈ,+ ਪਰ ਇਹ ਮੁੰਡਾ ਸਾਨੂੰ ਉਸ ਮਿਹਨਤ ਤੋਂ ਛੁਟਕਾਰਾ* ਦਿਵਾਏਗਾ।” 30  ਨੂਹ ਦੇ ਪੈਦਾ ਹੋਣ ਤੋਂ ਬਾਅਦ ਲਾਮਕ 595 ਸਾਲ ਜੀਉਂਦਾ ਰਿਹਾ। ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ। 31  ਲਾਮਕ ਦੀ ਪੂਰੀ ਉਮਰ 777 ਸਾਲ ਸੀ ਅਤੇ ਫਿਰ ਉਹ ਮਰ ਗਿਆ। 32  ਜਦੋਂ ਨੂਹ ਦੀ ਉਮਰ 500 ਸਾਲ ਹੋ ਗਈ, ਤਾਂ ਇਸ ਤੋਂ ਬਾਅਦ ਸ਼ੇਮ,+ ਹਾਮ+ ਅਤੇ ਯਾਫਥ+ ਪੈਦਾ ਹੋਏ।

ਫੁਟਨੋਟ

^ ਜਾਂ, “ਆਦਮ; ਮਨੁੱਖਜਾਤੀ।”
^ ਯਾਨੀ, ਪਰਮੇਸ਼ੁਰ ਨੇ ਉਸ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ।
^ ਸ਼ਾਇਦ ਇਸ ਦਾ ਮਤਲਬ ਹੈ “ਆਰਾਮ; ਦਿਲਾਸਾ।”
^ ਜਾਂ, “ਰਾਹਤ।”