ਬਿਵਸਥਾ ਸਾਰ 16:1-22

  • ਪਸਾਹ, ਬੇਖ਼ਮੀਰੀ ਰੋਟੀ ਦਾ ਤਿਉਹਾਰ (1-8)

  • ਹਫ਼ਤਿਆਂ ਦਾ ਤਿਉਹਾਰ (9-12)

  • ਛੱਪਰਾਂ ਦਾ ਤਿਉਹਾਰ (13-17)

  • ਨਿਆਂਕਾਰਾਂ ਦੀ ਨਿਯੁਕਤੀ (18-20)

  • ਚੀਜ਼ਾਂ ਦੀ ਭਗਤੀ ਕਰਨ ਦੀ ਮਨਾਹੀ (21, 22)

16  “ਤੁਸੀਂ ਅਬੀਬ* ਦੇ ਮਹੀਨੇ ਨੂੰ ਯਾਦ ਰੱਖਿਓ ਅਤੇ ਯਹੋਵਾਹ ਦੀ ਭਗਤੀ ਕਰਨ ਲਈ ਪਸਾਹ ਦਾ ਤਿਉਹਾਰ ਮਨਾਇਓ+ ਕਿਉਂਕਿ ਅਬੀਬ ਦੇ ਮਹੀਨੇ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਰਾਤ ਦੇ ਵੇਲੇ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 2  ਅਤੇ ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ,+ ਤੁਸੀਂ ਉੱਥੇ ਆਪਣੀਆਂ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦਾਂ ਵਿੱਚੋਂ+ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਪਸਾਹ ਦੇ ਜਾਨਵਰ ਦੀ ਬਲ਼ੀ ਦਿਓ।+ 3  ਤੁਸੀਂ ਇਸ ਬਲ਼ੀ ਨਾਲ ਕੋਈ ਵੀ ਖ਼ਮੀਰੀ ਚੀਜ਼ ਨਾ ਖਾਇਓ;+ ਤੁਸੀਂ ਸੱਤ ਦਿਨ ਬੇਖਮੀਰੀ ਰੋਟੀ ਖਾਇਓ ਕਿਉਂਕਿ ਤੁਸੀਂ ਮਿਸਰ ਵਿੱਚੋਂ ਕਾਹਲੀ ਨਾਲ ਨਿਕਲੇ ਸੀ।+ ਇਹ ਰੋਟੀ ਤੁਹਾਨੂੰ ਮਿਸਰ ਵਿਚ ਝੱਲੇ ਦੁੱਖ ਯਾਦ ਕਰਵਾਏਗੀ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਸੀਂ ਉਮਰ ਭਰ ਉਸ ਦਿਨ ਨੂੰ ਯਾਦ ਰੱਖੋਗੇ ਜਿਸ ਦਿਨ ਤੁਸੀਂ ਮਿਸਰ ਵਿੱਚੋਂ ਨਿਕਲੇ ਸੀ।+ 4  ਇਨ੍ਹਾਂ ਸੱਤ ਦਿਨਾਂ ਦੌਰਾਨ ਤੁਹਾਡੇ ਪੂਰੇ ਇਲਾਕੇ ਵਿਚ ਖਮੀਰਾ ਆਟਾ* ਨਾ ਹੋਵੇ+ ਅਤੇ ਨਾ ਹੀ ਪਹਿਲੇ ਦਿਨ ਸ਼ਾਮ ਨੂੰ ਚੜ੍ਹਾਈ ਬਲ਼ੀ ਦਾ ਮਾਸ ਸਵੇਰ ਤਕ ਬਚਾ ਕੇ ਰੱਖਿਆ ਜਾਵੇ।+ 5  ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਜਿਹੜੇ ਸ਼ਹਿਰ ਦੇਵੇਗਾ, ਉਨ੍ਹਾਂ ਵਿੱਚੋਂ ਕਿਸੇ ਵੀ ਸ਼ਹਿਰ ਵਿਚ ਤੁਹਾਨੂੰ ਪਸਾਹ ਦੇ ਜਾਨਵਰ ਦੀ ਬਲ਼ੀ ਦੇਣ ਦੀ ਇਜਾਜ਼ਤ ਨਹੀਂ ਹੋਵੇਗੀ।  6  ਪਰ ਤੁਸੀਂ ਇਹ ਬਲ਼ੀ ਉਸ ਜਗ੍ਹਾ ਚੜ੍ਹਾਇਓ ਜਿਹੜੀ ਤੁਹਾਡਾ ਪਰਮੇਸ਼ੁਰ ਯਹੋਵਾਹ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ। ਤੁਸੀਂ ਪਸਾਹ ਦੇ ਜਾਨਵਰ ਦੀ ਬਲ਼ੀ ਸ਼ਾਮ ਨੂੰ ਸੂਰਜ ਡੁੱਬਣ ʼਤੇ ਚੜ੍ਹਾਇਓ,+ ਜਿਵੇਂ ਤੁਸੀਂ ਮਿਸਰ ਵਿੱਚੋਂ ਨਿਕਲਣ ਦੇ ਦਿਨ ਮਿਥੇ ਸਮੇਂ ਤੇ ਚੜ੍ਹਾਈ ਸੀ।  7  ਜਿਹੜੀ ਜਗ੍ਹਾ ਤੁਹਾਡਾ ਪਰਮੇਸ਼ੁਰ ਯਹੋਵਾਹ ਚੁਣੇਗਾ,+ ਤੁਸੀਂ ਉਸ ਜਗ੍ਹਾ ਇਸ ਨੂੰ ਪਕਾ ਕੇ ਖਾਇਓ+ ਅਤੇ ਸਵੇਰ ਨੂੰ ਆਪੋ-ਆਪਣੇ ਤੰਬੂ ਵਿਚ ਵਾਪਸ ਚਲੇ ਜਾਇਓ।  8  ਤੁਸੀਂ ਛੇ ਦਿਨ ਬੇਖਮੀਰੀ ਰੋਟੀ ਖਾਇਓ ਅਤੇ ਸੱਤਵੇਂ ਦਿਨ ਆਪਣੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਕਰਨ ਲਈ ਖ਼ਾਸ ਸਭਾ ਰੱਖਿਓ। ਤੁਸੀਂ ਉਸ ਦਿਨ ਕੋਈ ਕੰਮ ਨਾ ਕਰਿਓ।+ 9  “ਜਿਸ ਦਿਨ ਤੁਸੀਂ ਖੜ੍ਹੀ ਫ਼ਸਲ ਦਾਤੀ ਨਾਲ ਵੱਢਣੀ ਸ਼ੁਰੂ ਕਰੋਗੇ, ਉਸ ਦਿਨ ਤੋਂ ਤੁਸੀਂ ਸੱਤ ਹਫ਼ਤੇ ਗਿਣਨੇ ਸ਼ੁਰੂ ਕਰਿਓ।+ 10  ਫਿਰ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਹਫ਼ਤਿਆਂ ਦਾ ਤਿਉਹਾਰ ਮਨਾਇਓ।+ ਨਾਲੇ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਜਿੰਨੀ ਬਰਕਤ ਦਿੱਤੀ ਹੈ, ਉਸ ਹਿਸਾਬ ਨਾਲ ਤੁਸੀਂ ਉਸ ਨੂੰ ਇੱਛਾ-ਬਲ਼ੀਆਂ ਚੜ੍ਹਾਇਓ।+ 11  ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ, ਉਸ ਜਗ੍ਹਾ ਤੁਸੀਂ, ਤੁਹਾਡੇ ਧੀਆਂ-ਪੁੱਤਰ, ਤੁਹਾਡੇ ਦਾਸ-ਦਾਸੀਆਂ ਅਤੇ ਤੁਹਾਡੇ ਸ਼ਹਿਰਾਂ* ਦੇ ਲੇਵੀ, ਤੁਹਾਡੇ ਵਿਚ ਰਹਿੰਦੇ ਪਰਦੇਸੀ, ਯਤੀਮ ਬੱਚੇ ਅਤੇ ਵਿਧਵਾਵਾਂ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਖ਼ੁਸ਼ੀਆਂ ਮਨਾਉਣ।+ 12  ਯਾਦ ਰੱਖੋ ਕਿ ਤੁਸੀਂ ਮਿਸਰ ਵਿਚ ਗ਼ੁਲਾਮ ਸੀ+ ਅਤੇ ਤੁਸੀਂ ਇਨ੍ਹਾਂ ਸਾਰੇ ਨਿਯਮਾਂ ਦੀ ਪਾਲਣਾ ਕਰੋ। 13  “ਤੁਸੀਂ ਪਿੜ ਵਿੱਚੋਂ ਆਪਣੀ ਸਾਰੀ ਫ਼ਸਲ ਇਕੱਠੀ ਕਰਨ ਅਤੇ ਕੋਹਲੂ ਵਿਚ ਤੇਲ ਕੱਢਣ ਅਤੇ ਦਾਖਰਸ ਲਈ ਚੁਬੱਚਿਆਂ ਵਿਚ ਅੰਗੂਰਾਂ ਦਾ ਰਸ ਕੱਢਣ ਤੋਂ ਬਾਅਦ ਸੱਤ ਦਿਨਾਂ ਤਕ ਛੱਪਰਾਂ ਦਾ ਤਿਉਹਾਰ ਮਨਾਇਓ।+ 14  ਤੁਸੀਂ, ਤੁਹਾਡੇ ਧੀਆਂ-ਪੁੱਤਰ, ਤੁਹਾਡੇ ਦਾਸ-ਦਾਸੀਆਂ, ਤੁਹਾਡੇ ਸ਼ਹਿਰਾਂ ਵਿਚ ਰਹਿੰਦੇ ਲੇਵੀ, ਪਰਦੇਸੀ, ਯਤੀਮ ਬੱਚੇ* ਅਤੇ ਵਿਧਵਾਵਾਂ ਤਿਉਹਾਰ ਦੌਰਾਨ ਖ਼ੁਸ਼ੀਆਂ ਮਨਾਉਣ।+ 15  ਯਹੋਵਾਹ ਜਿਹੜੀ ਜਗ੍ਹਾ ਚੁਣੇਗਾ, ਤੁਸੀਂ ਉਸ ਜਗ੍ਹਾ ਸੱਤ ਦਿਨਾਂ ਤਕ ਆਪਣੇ ਪਰਮੇਸ਼ੁਰ ਯਹੋਵਾਹ ਲਈ ਤਿਉਹਾਰ ਮਨਾਇਓ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੀ ਸਾਰੀ ਪੈਦਾਵਾਰ ਅਤੇ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ+ ਜਿਸ ਕਰਕੇ ਤੁਸੀਂ ਸਿਰਫ਼ ਖ਼ੁਸ਼ੀਆਂ ਹੀ ਮਨਾਓਗੇ।+ 16  “ਤੁਹਾਡੇ ਸਾਰੇ ਆਦਮੀ ਸਾਲ ਵਿਚ ਤਿੰਨ ਵਾਰ ਯਾਨੀ ਬੇਖਮੀਰੀ ਰੋਟੀ ਦੇ ਤਿਉਹਾਰ+ ʼਤੇ, ਹਫ਼ਤਿਆਂ ਦੇ ਤਿਉਹਾਰ+ ʼਤੇ ਅਤੇ ਛੱਪਰਾਂ ਦੇ ਤਿਉਹਾਰ+ ʼਤੇ ਉਸ ਜਗ੍ਹਾ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਹਾਜ਼ਰ ਹੋਣ ਜਿਹੜੀ ਜਗ੍ਹਾ ਉਹ ਚੁਣੇਗਾ। ਕੋਈ ਵੀ ਯਹੋਵਾਹ ਸਾਮ੍ਹਣੇ ਖਾਲੀ ਹੱਥ ਹਾਜ਼ਰ ਨਾ ਹੋਵੇ।  17  ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਹਰੇਕ ਨੂੰ ਜਿੰਨੀ ਬਰਕਤ ਦਿੱਤੀ ਹੈ, ਉਸ ਹਿਸਾਬ ਨਾਲ ਉਹ ਆਪਣੇ ਪਰਮੇਸ਼ੁਰ ਯਹੋਵਾਹ ਲਈ ਤੋਹਫ਼ਾ ਲਿਆਵੇ।+ 18  “ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਜਿਹੜੇ ਸ਼ਹਿਰ ਦੇਵੇਗਾ, ਤੁਸੀਂ ਉਨ੍ਹਾਂ ਸਾਰੇ ਸ਼ਹਿਰਾਂ* ਵਿਚ ਹਰੇਕ ਗੋਤ ਲਈ ਨਿਆਂਕਾਰ+ ਅਤੇ ਅਧਿਕਾਰੀ ਨਿਯੁਕਤ ਕਰਿਓ। ਉਹ ਸੱਚਾਈ ਨਾਲ ਲੋਕਾਂ ਦਾ ਨਿਆਂ ਕਰਨ।  19  ਤੁਸੀਂ ਕਿਸੇ ਨਾਲ ਅਨਿਆਂ ਨਾ ਕਰਿਓ,+ ਪੱਖਪਾਤ ਨਾ ਕਰਿਓ+ ਅਤੇ ਰਿਸ਼ਵਤ ਨਾ ਲਿਓ ਕਿਉਂਕਿ ਰਿਸ਼ਵਤ ਬੁੱਧੀਮਾਨ ਨੂੰ ਅੰਨ੍ਹਾ ਕਰ ਦਿੰਦੀ ਹੈ+ ਅਤੇ ਧਰਮੀਆਂ ਦੇ ਮੂੰਹੋਂ ਗ਼ਲਤ ਗੱਲਾਂ ਕਹਾਉਂਦੀ ਹੈ।  20  ਤੁਸੀਂ ਸਿਰਫ਼ ਤੇ ਸਿਰਫ਼ ਨਿਆਂ ਕਰਿਓ+ ਤਾਂਕਿ ਤੁਸੀਂ ਜੀਉਂਦੇ ਰਹੋ ਅਤੇ ਉਸ ਦੇਸ਼ ʼਤੇ ਕਬਜ਼ਾ ਕਰੋ ਜਿਹੜਾ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ। 21  “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਜੋ ਵੇਦੀ ਬਣਾਓਗੇ, ਉਸ ਦੇ ਨੇੜੇ ਪੂਜਾ-ਖੰਭੇ* ਵਜੋਂ ਕੋਈ ਦਰਖ਼ਤ ਨਾ ਲਾਇਓ।+ 22  “ਤੁਸੀਂ ਆਪਣੇ ਲਈ ਪੂਜਾ-ਥੰਮ੍ਹ ਨਾ ਬਣਾਇਓ+ ਜਿਸ ਤੋਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੂੰ ਨਫ਼ਰਤ ਹੈ।

ਫੁਟਨੋਟ

ਜਾਂ, “ਖਮੀਰ।”
ਇਬ, “ਦਰਵਾਜ਼ਿਆਂ।”
ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
ਇਬ, “ਦਰਵਾਜ਼ੇ।”