ਜ਼ਬੂਰ 91:1-16
91 ਜਿਹੜਾ ਇਨਸਾਨ ਅੱਤ ਮਹਾਨ ਦੀ ਗੁਪਤ ਜਗ੍ਹਾ ਵਿਚ ਵੱਸਦਾ ਹੈ,+ਉਹ ਸਰਬਸ਼ਕਤੀਮਾਨ ਦੇ ਸਾਏ ਹੇਠ ਰਹੇਗਾ।+
2 ਮੈਂ ਯਹੋਵਾਹ ਨੂੰ ਕਹਾਂਗਾ: “ਤੂੰ ਮੇਰੀ ਪਨਾਹ ਅਤੇ ਮੇਰਾ ਕਿਲਾ+ਅਤੇ ਮੇਰਾ ਪਰਮੇਸ਼ੁਰ ਹੈਂ ਜਿਸ ਉੱਤੇ ਮੈਂ ਭਰੋਸਾ ਰੱਖਦਾ ਹਾਂ।”+
3 ਉਹ ਤੈਨੂੰ ਚਿੜੀਮਾਰ ਦੇ ਫੰਦੇ ਤੋਂਅਤੇ ਜਾਨਲੇਵਾ ਮਹਾਂਮਾਰੀ ਤੋਂ ਬਚਾਵੇਗਾ।
4 ਉਹ ਤੈਨੂੰ ਆਪਣੇ ਪਰਾਂ ਹੇਠ ਲੁਕਾਵੇਗਾਅਤੇ ਤੂੰ ਉਸ ਦੇ ਖੰਭਾਂ ਹੇਠ ਪਨਾਹ ਲਵੇਂਗਾ।+
ਉਸ ਦੀ ਵਫ਼ਾਦਾਰੀ+ ਤੇਰੇ ਲਈ ਵੱਡੀ ਢਾਲ+ ਅਤੇ ਸੁਰੱਖਿਆ ਦੀ ਕੰਧ ਹੋਵੇਗੀ।
5 ਤੈਨੂੰ ਰਾਤ ਨੂੰ ਕਿਸੇ ਦਾ ਖ਼ੌਫ਼ ਨਹੀਂ ਹੋਵੇਗਾ,+ਨਾ ਹੀ ਦਿਨੇ ਚੱਲਣ ਵਾਲੇ ਤੀਰਾਂ ਦਾ,+
6 ਨਾ ਹੀ ਘੁੱਪ ਹਨੇਰੇ ਵਿਚ ਦੱਬੇ ਪੈਰੀਂ ਪਿੱਛਾ ਕਰਨ ਵਾਲੀ ਮਹਾਂਮਾਰੀ ਦਾਅਤੇ ਨਾ ਹੀ ਸਿਖਰ ਦੁਪਹਿਰੇ ਤਹਿਸ-ਨਹਿਸ ਕਰਨ ਵਾਲੇ ਵਿਨਾਸ਼ ਦਾ।
7 ਤੇਰੇ ਇਕ ਪਾਸੇ ਇਕ ਹਜ਼ਾਰ ਡਿਗਣਗੇਅਤੇ ਤੇਰੇ ਸੱਜੇ ਪਾਸੇ ਦਸ ਹਜ਼ਾਰ,ਪਰ ਤੇਰਾ ਵਾਲ਼ ਵੀ ਵਿੰਗਾ ਨਹੀਂ ਹੋਵੇਗਾ।+
8 ਜਦ ਦੁਸ਼ਟਾਂ ਨੂੰ ਸਜ਼ਾ ਮਿਲੇਗੀ,ਤਾਂ ਤੂੰ ਆਪਣੀਆਂ ਅੱਖਾਂ ਨਾਲ ਸਿਰਫ਼ ਦੇਖੇਂਗਾ
9 ਕਿਉਂਕਿ ਤੂੰ ਕਿਹਾ: “ਯਹੋਵਾਹ ਮੇਰੀ ਪਨਾਹ ਹੈ,”ਤੂੰ ਅੱਤ ਮਹਾਨ ਨੂੰ ਆਪਣਾ ਨਿਵਾਸ-ਸਥਾਨ ਬਣਾਇਆ ਹੈ;+
10 ਤੇਰੇ ਉੱਤੇ ਕੋਈ ਆਫ਼ਤ ਨਹੀਂ ਆਵੇਗੀ+ਅਤੇ ਨਾ ਹੀ ਕੋਈ ਬਿਪਤਾ ਤੇਰੇ ਤੰਬੂ ਦੇ ਨੇੜੇ ਆਵੇਗੀ
11 ਕਿਉਂਕਿ ਉਹ ਆਪਣੇ ਦੂਤਾਂ+ ਨੂੰ ਤੇਰੇ ਲਈ ਹੁਕਮ ਦੇਵੇਗਾਕਿ ਉਹ ਕਦਮ-ਕਦਮ ʼਤੇ ਤੇਰੀ ਰੱਖਿਆ ਕਰਨ।+
12 ਉਹ ਤੈਨੂੰ ਆਪਣੇ ਹੱਥਾਂ ʼਤੇ ਚੁੱਕ ਲੈਣਗੇ+ਤਾਂਕਿ ਪੱਥਰ ਵਿਚ ਵੱਜ ਕੇ ਤੇਰੇ ਪੈਰ ʼਤੇ ਸੱਟ ਨਾ ਲੱਗੇ।+
13 ਤੂੰ ਜਵਾਨ ਸ਼ੇਰ ਅਤੇ ਫਨੀਅਰ ਨਾਗ ਨੂੰ ਆਪਣੇ ਪੈਰਾਂ ਹੇਠ ਮਿੱਧੇਂਗਾ;ਤੂੰ ਆਪਣੇ ਪੈਰਾਂ ਨਾਲ ਤਾਕਤਵਰ ਸ਼ੇਰ ਅਤੇ ਵੱਡੇ ਸੱਪ ਨੂੰ ਕੁਚਲੇਂਗਾ।+
14 ਪਰਮੇਸ਼ੁਰ ਨੇ ਕਿਹਾ: “ਉਸ ਨੂੰ ਮੇਰੇ ਨਾਲ ਪਿਆਰ ਹੈ, ਇਸ ਲਈ ਮੈਂ ਉਸ ਨੂੰ ਬਚਾਵਾਂਗਾ।+
ਉਹ ਮੇਰਾ ਨਾਂ ਜਾਣਦਾ ਹੈ, ਇਸ ਲਈ ਮੈਂ ਉਸ ਦੀ ਰੱਖਿਆ ਕਰਾਂਗਾ।+
15 ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਸ ਨੂੰ ਜਵਾਬ ਦਿਆਂਗਾ।+
ਕਸ਼ਟ ਦੇ ਵੇਲੇ ਮੈਂ ਉਸ ਦੇ ਨਾਲ ਹੋਵਾਂਗਾ।+
ਮੈਂ ਉਸ ਨੂੰ ਬਚਾਵਾਂਗਾ ਅਤੇ ਉਸ ਨੂੰ ਮਹਿਮਾ ਦਿਆਂਗਾ।
16 ਮੈਂ ਉਸ ਨੂੰ ਲੰਬੀ ਉਮਰ ਦਾ ਇਨਾਮ ਦਿਆਂਗਾ+ਅਤੇ ਮੈਂ ਉਸ ਨੂੰ ਆਪਣੇ ਮੁਕਤੀ ਦੇ ਕੰਮ ਦਿਖਾਵਾਂਗਾ।”+