ਜ਼ਬੂਰ 13:1-6

  • ਯਹੋਵਾਹ ਨੂੰ ਛੁਟਕਾਰੇ ਲਈ ਫ਼ਰਿਆਦ

    • ‘ਹੇ ਯਹੋਵਾਹ, ਕਦ ਤਕ?’ (1, 2)

    • ਯਹੋਵਾਹ ਬੇਸ਼ੁਮਾਰ ਬਰਕਤਾਂ ਦਿੰਦਾ ਹੈ (6)

ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ। 13  ਹੇ ਯਹੋਵਾਹ, ਤੂੰ ਕਦ ਤਕ ਮੈਨੂੰ ਭੁਲਾ ਛੱਡੇਂਗਾ? ਕੀ ਹਮੇਸ਼ਾ ਲਈ? ਤੂੰ ਕਦ ਤਕ ਆਪਣਾ ਮੂੰਹ ਮੇਰੇ ਤੋਂ ਲੁਕਾਈ ਰੱਖੇਂਗਾ?+   ਮੈਂ ਕਦ ਤਕ ਚਿੰਤਾ ਵਿਚ ਡੁੱਬਿਆ ਰਹਾਂਗਾ? ਮੇਰਾ ਦਿਲ ਹਰ ਦਿਨ ਕਦ ਤਕ ਸੋਗ ਮਨਾਉਂਦਾ ਰਹੇਗਾ? ਮੇਰਾ ਦੁਸ਼ਮਣ ਮੇਰੇ ’ਤੇ ਕਦ ਤਕ ਹਾਵੀ ਹੁੰਦਾ ਰਹੇਗਾ?+   ਹੇ ਮੇਰੇ ਪਰਮੇਸ਼ੁਰ ਯਹੋਵਾਹ, ਮੇਰੇ ਵੱਲ ਦੇਖ ਅਤੇ ਮੈਨੂੰ ਜਵਾਬ ਦੇ। ਮੇਰੀਆਂ ਅੱਖਾਂ ਨੂੰ ਰੌਸ਼ਨੀ ਦੇ ਤਾਂਕਿ ਮੈਂ ਕਿਤੇ ਮੌਤ ਦੀ ਨੀਂਦ ਨਾ ਸੌਂ ਜਾਵਾਂ   ਤਾਂਕਿ ਮੇਰਾ ਦੁਸ਼ਮਣ ਇਹ ਨਾ ਕਹੇ: “ਮੈਂ ਉਸ ਨੂੰ ਹਰਾ ਦਿੱਤਾ!” ਅਤੇ ਮੇਰੇ ਵਿਰੋਧੀ ਮੇਰੀ ਬਰਬਾਦੀ ’ਤੇ ਖ਼ੁਸ਼ ਨਾ ਹੋਣ।+   ਪਰ ਮੈਨੂੰ ਤੇਰੇ ਅਟੱਲ ਪਿਆਰ ’ਤੇ ਭਰੋਸਾ ਹੈ;+ਮੇਰਾ ਦਿਲ ਤੇਰੇ ਮੁਕਤੀ ਦੇ ਕੰਮਾਂ ਕਰਕੇ ਖ਼ੁਸ਼ੀ ਮਨਾਵੇਗਾ।+   ਮੈਂ ਯਹੋਵਾਹ ਲਈ ਗੀਤ ਗਾਵਾਂਗਾ ਕਿਉਂਕਿ ਉਸ ਨੇ ਮੈਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ ਹਨ।+

ਫੁਟਨੋਟ