ਅਜ਼ਰਾ 8:1-36
8 ਰਾਜਾ ਅਰਤਹਸ਼ਸਤਾ ਦੇ ਰਾਜ ਦੌਰਾਨ ਜਿਹੜੇ ਲੋਕ ਮੇਰੇ ਨਾਲ ਬਾਬਲ ਵਿੱਚੋਂ ਗਏ ਸਨ ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਅਤੇ ਉਨ੍ਹਾਂ ਦੀ ਵੰਸ਼ਾਵਲੀ ਇਹ ਹੈ:+
2 ਫ਼ੀਨਹਾਸ ਦੇ ਪੁੱਤਰਾਂ+ ਵਿੱਚੋਂ ਗੇਰਸ਼ੋਮ; ਈਥਾਮਾਰ+ ਦੇ ਪੁੱਤਰਾਂ ਵਿੱਚੋਂ ਦਾਨੀਏਲ; ਦਾਊਦ ਦੇ ਪੁੱਤਰਾਂ ਵਿੱਚੋਂ ਹਟੂਸ਼;
3 ਸ਼ਕਨਯਾਹ ਦੇ ਪੁੱਤਰਾਂ ਵਿੱਚੋਂ, ਹਾਂ, ਪਰੋਸ਼ ਦੇ ਪੁੱਤਰਾਂ ਵਿੱਚੋਂ ਜ਼ਕਰਯਾਹ ਅਤੇ ਉਸ ਦੇ ਨਾਲ 150 ਆਦਮੀਆਂ ਦੇ ਨਾਂ ਸੂਚੀ ਵਿਚ ਸਨ;
4 ਪਹਥ-ਮੋਆਬ+ ਦੇ ਪੁੱਤਰਾਂ ਵਿੱਚੋਂ ਜ਼ਰਹਯਾਹ ਦਾ ਪੁੱਤਰ ਅਲਯਹੋ-ਏਨਾਈ ਅਤੇ ਉਸ ਦੇ ਨਾਲ 200 ਆਦਮੀ;
5 ਜ਼ੱਤੂ ਦੇ ਪੁੱਤਰਾਂ+ ਵਿੱਚੋਂ ਯਹਜ਼ੀਏਲ ਦਾ ਪੁੱਤਰ ਸ਼ਕਨਯਾਹ ਅਤੇ ਉਸ ਦੇ ਨਾਲ 300 ਆਦਮੀ;
6 ਆਦੀਨ ਦੇ ਪੁੱਤਰਾਂ+ ਵਿੱਚੋਂ ਯੋਨਾਥਾਨ ਦਾ ਪੁੱਤਰ ਅਬਦ ਅਤੇ ਉਸ ਦੇ ਨਾਲ 50 ਆਦਮੀ;
7 ਏਲਾਮ ਦੇ ਪੁੱਤਰਾਂ+ ਵਿੱਚੋਂ ਅਥਲਯਾਹ ਦਾ ਪੁੱਤਰ ਯਿਸ਼ਾਯਾਹ ਅਤੇ ਉਸ ਦੇ ਨਾਲ 70 ਆਦਮੀ;
8 ਸ਼ਫਟਯਾਹ ਦੇ ਪੁੱਤਰਾਂ+ ਵਿੱਚੋਂ ਮੀਕਾਏਲ ਦਾ ਪੁੱਤਰ ਜ਼ਬਦਯਾਹ ਅਤੇ ਉਸ ਦੇ ਨਾਲ 80 ਆਦਮੀ;
9 ਯੋਆਬ ਦੇ ਪੁੱਤਰਾਂ ਵਿੱਚੋਂ ਯਹੀਏਲ ਦਾ ਪੁੱਤਰ ਓਬਦਯਾਹ ਅਤੇ ਉਸ ਦੇ ਨਾਲ 218 ਆਦਮੀ;
10 ਬਾਨੀ ਦੇ ਪੁੱਤਰਾਂ ਵਿੱਚੋਂ ਯਸਿਫਯਾਹ ਦਾ ਪੁੱਤਰ ਸ਼ਲੋਮੀਥ ਅਤੇ ਉਸ ਦੇ ਨਾਲ 160 ਆਦਮੀ;
11 ਬੇਬਈ ਦੇ ਪੁੱਤਰਾਂ+ ਵਿੱਚੋਂ ਬੇਬਈ ਦਾ ਪੁੱਤਰ ਜ਼ਕਰਯਾਹ ਅਤੇ ਉਸ ਦੇ ਨਾਲ 28 ਆਦਮੀ;
12 ਅਜ਼ਗਾਦ ਦੇ ਪੁੱਤਰਾਂ+ ਵਿੱਚੋਂ ਹਕਾਟਾਨ ਦਾ ਪੁੱਤਰ ਯੋਹਾਨਾਨ ਅਤੇ ਉਸ ਦੇ ਨਾਲ 110 ਆਦਮੀ;
13 ਅਦੋਨੀਕਾਮ ਦੇ ਪੁੱਤਰਾਂ+ ਵਿੱਚੋਂ ਜਿਹੜੇ ਅਖ਼ੀਰ ਵਿਚ ਆਏ ਸਨ, ਉਨ੍ਹਾਂ ਦੇ ਨਾਂ ਇਹ ਸਨ: ਅਲੀਫਾਲਟ, ਯਈਏਲ ਤੇ ਸ਼ਮਾਯਾਹ ਅਤੇ ਉਨ੍ਹਾਂ ਦੇ ਨਾਲ 60 ਆਦਮੀ;
14 ਬਿਗਵਈ ਦੇ ਪੁੱਤਰਾਂ+ ਵਿੱਚੋਂ ਊਥਈ ਅਤੇ ਜ਼ਬੂਦ ਤੇ ਉਨ੍ਹਾਂ ਦੇ ਨਾਲ 70 ਆਦਮੀ।
15 ਮੈਂ ਉਨ੍ਹਾਂ ਨੂੰ ਉਸ ਨਦੀ ʼਤੇ ਇਕੱਠਾ ਕੀਤਾ ਜਿਹੜੀ ਅਹਵਾ+ ਵੱਲ ਵਗਦੀ ਹੈ ਅਤੇ ਅਸੀਂ ਉੱਥੇ ਤਿੰਨ ਦਿਨ ਡੇਰਾ ਲਾਇਆ। ਪਰ ਜਦੋਂ ਮੈਂ ਲੋਕਾਂ ਅਤੇ ਪੁਜਾਰੀਆਂ ਦੀ ਜਾਂਚ ਕੀਤੀ, ਤਾਂ ਮੈਨੂੰ ਉੱਥੇ ਕੋਈ ਵੀ ਲੇਵੀ ਨਜ਼ਰ ਨਹੀਂ ਆਇਆ।
16 ਇਸ ਲਈ ਮੈਂ ਅਲੀਅਜ਼ਰ, ਅਰੀਏਲ, ਸ਼ਮਾਯਾਹ, ਅਲਨਾਥਾਨ, ਯਰੀਬ, ਅਲਨਾਥਾਨ, ਨਾਥਾਨ, ਜ਼ਕਰਯਾਹ ਅਤੇ ਮਸ਼ੂਲਾਮ ਨੂੰ ਬੁਲਵਾਇਆ ਜੋ ਆਗੂ ਸਨ, ਨਾਲੇ ਯੋਯਾਰੀਬ ਅਤੇ ਅਲਨਾਥਾਨ ਨੂੰ ਵੀ ਬੁਲਵਾਇਆ ਜੋ ਸਿੱਖਿਅਕ ਸਨ।
17 ਫਿਰ ਮੈਂ ਉਨ੍ਹਾਂ ਨੂੰ ਕਾਸਿਫਯਾ ਨਾਂ ਦੀ ਜਗ੍ਹਾ ਦੇ ਆਗੂ ਇੱਦੋ ਬਾਰੇ ਹੁਕਮ ਦਿੱਤਾ। ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਇੱਦੋ ਅਤੇ ਉਸ ਦੇ ਭਰਾਵਾਂ ਯਾਨੀ ਕਾਸਿਫਯਾ ਵਿਚ ਮੰਦਰ ਦੇ ਸੇਵਾਦਾਰਾਂ* ਨੂੰ ਕਹਿਣ ਕਿ ਉਹ ਸਾਡੇ ਕੋਲ ਸਾਡੇ ਪਰਮੇਸ਼ੁਰ ਦੇ ਭਵਨ ਵਾਸਤੇ ਸੇਵਾਦਾਰਾਂ ਨੂੰ ਲੈ ਕੇ ਆਉਣ।
18 ਸਾਡੇ ਪਰਮੇਸ਼ੁਰ ਦਾ ਮਿਹਰ ਭਰਿਆ ਹੱਥ ਸਾਡੇ ਉੱਤੇ ਸੀ, ਇਸ ਲਈ ਉਹ ਸਾਡੇ ਕੋਲ ਇਕ ਸੂਝ-ਬੂਝ ਵਾਲੇ ਆਦਮੀ ਸ਼ੇਰੇਬਯਾਹ+ ਨੂੰ ਉਸ ਦੇ ਪੁੱਤਰਾਂ ਅਤੇ ਭਰਾਵਾਂ ਸਮੇਤ ਲੈ ਕੇ ਆਏ, ਕੁੱਲ 18 ਆਦਮੀਆਂ ਨੂੰ। ਉਹ ਇਜ਼ਰਾਈਲ ਦੇ ਪੁੱਤਰ ਲੇਵੀ ਦੇ ਪੋਤੇ ਮਹਲੀ+ ਦੇ ਪੁੱਤਰਾਂ ਵਿੱਚੋਂ ਸੀ;
19 ਨਾਲੇ ਹਸ਼ਬਯਾਹ ਨੂੰ ਅਤੇ ਉਸ ਦੇ ਨਾਲ ਮਰਾਰੀਆਂ+ ਵਿੱਚੋਂ ਯਿਸ਼ਾਯਾਹ, ਉਸ ਦੇ ਭਰਾਵਾਂ ਤੇ ਉਨ੍ਹਾਂ ਦੇ ਪੁੱਤਰਾਂ ਨੂੰ, ਕੁੱਲ 20 ਆਦਮੀਆਂ ਨੂੰ।
20 ਮੰਦਰ ਦੇ ਸੇਵਾਦਾਰਾਂ* ਵਿੱਚੋਂ 220 ਜਣੇ ਸਨ ਜਿਨ੍ਹਾਂ ਨੂੰ ਦਾਊਦ ਅਤੇ ਪ੍ਰਧਾਨਾਂ ਨੇ ਲੇਵੀਆਂ ਦੀ ਸੇਵਾ ਲਈ ਠਹਿਰਾਇਆ ਸੀ। ਉਨ੍ਹਾਂ ਸਾਰਿਆਂ ਦੇ ਨਾਂ ਦੱਸੇ ਗਏ ਸਨ।
21 ਫਿਰ ਮੈਂ ਅਹਵਾ ਨਦੀ ʼਤੇ ਵਰਤ ਰੱਖਣ ਦਾ ਐਲਾਨ ਕੀਤਾ ਤਾਂਕਿ ਅਸੀਂ ਆਪਣੇ ਪਰਮੇਸ਼ੁਰ ਅੱਗੇ ਨਿਮਰ ਹੋ ਕੇ ਆਪਣੇ ਸਫ਼ਰ ਵਾਸਤੇ, ਆਪਣੇ ਲਈ, ਆਪਣੇ ਬੱਚਿਆਂ ਲਈ ਅਤੇ ਆਪਣੀਆਂ ਸਾਰੀਆਂ ਚੀਜ਼ਾਂ ਲਈ ਉਸ ਕੋਲੋਂ ਸੇਧ ਮੰਗੀਏ।
22 ਰਸਤੇ ਵਿਚ ਦੁਸ਼ਮਣਾਂ ਤੋਂ ਸਾਡੀ ਰਾਖੀ ਕਰਨ ਲਈ ਮੈਂ ਰਾਜੇ ਕੋਲੋਂ ਫ਼ੌਜੀ ਤੇ ਘੋੜਸਵਾਰ ਮੰਗਣ ਤੋਂ ਹਿਚਕਿਚਾ ਰਿਹਾ ਸੀ ਕਿਉਂਕਿ ਅਸੀਂ ਰਾਜੇ ਨੂੰ ਕਿਹਾ ਸੀ: “ਸਾਡੇ ਪਰਮੇਸ਼ੁਰ ਦਾ ਮਿਹਰ ਭਰਿਆ ਹੱਥ ਉਨ੍ਹਾਂ ਸਾਰਿਆਂ ʼਤੇ ਰਹਿੰਦਾ ਹੈ ਜੋ ਉਸ ਨੂੰ ਭਾਲਦੇ ਹਨ,+ ਪਰ ਜੋ ਉਸ ਨੂੰ ਛੱਡ ਦਿੰਦੇ ਹਨ, ਉਨ੍ਹਾਂ ਸਾਰਿਆਂ ਖ਼ਿਲਾਫ਼ ਉਹ ਆਪਣੀ ਤਾਕਤ ਤੇ ਗੁੱਸਾ ਦਿਖਾਉਂਦਾ ਹੈ।”+
23 ਇਸ ਲਈ ਅਸੀਂ ਵਰਤ ਰੱਖਿਆ ਅਤੇ ਇਸ ਬਾਰੇ ਆਪਣੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਅਤੇ ਉਸ ਨੇ ਸਾਡੇ ਤਰਲਿਆਂ ਨੂੰ ਸੁਣ ਲਿਆ।+
24 ਹੁਣ ਮੈਂ ਪੁਜਾਰੀਆਂ ਦੇ ਮੁਖੀਆਂ ਵਿੱਚੋਂ 12 ਜਣਿਆਂ ਨੂੰ ਵੱਖ ਕਰਦਾ ਹਾਂ ਯਾਨੀ ਸ਼ੇਰੇਬਯਾਹ ਅਤੇ ਹਸ਼ਬਯਾਹ+ ਤੇ ਉਨ੍ਹਾਂ ਦੇ ਦਸ ਭਰਾਵਾਂ ਨੂੰ।
25 ਫਿਰ ਮੈਂ ਉਨ੍ਹਾਂ ਨੂੰ ਸੋਨਾ-ਚਾਂਦੀ ਅਤੇ ਭਾਂਡੇ ਤੋਲ ਕੇ ਦਿੱਤੇ, ਹਾਂ, ਉਹ ਦਾਨ ਜੋ ਰਾਜੇ ਅਤੇ ਉਸ ਦੇ ਸਲਾਹਕਾਰਾਂ ਅਤੇ ਉਸ ਦੇ ਹਾਕਮਾਂ ਤੇ ਉੱਥੇ ਮੌਜੂਦ ਸਾਰੇ ਇਜ਼ਰਾਈਲੀਆਂ ਨੇ ਸਾਡੇ ਪਰਮੇਸ਼ੁਰ ਦੇ ਭਵਨ ਲਈ ਦਿੱਤਾ ਸੀ।+
26 ਮੈਂ ਉਨ੍ਹਾਂ ਨੂੰ ਇਹ ਸਭ ਕੁਝ ਤੋਲ ਕੇ ਦਿੱਤਾ: 650 ਕਿੱਕਾਰ* ਚਾਂਦੀ, ਚਾਂਦੀ ਦੇ 100 ਭਾਂਡੇ ਜਿਨ੍ਹਾਂ ਦੀ ਕੀਮਤ 2 ਕਿੱਕਾਰ ਸੀ, 100 ਕਿੱਕਾਰ ਸੋਨਾ,
27 ਸੋਨੇ ਦੇ 20 ਛੋਟੇ ਕਟੋਰੇ ਜਿਨ੍ਹਾਂ ਦੀ ਕੀਮਤ 1,000 ਦਾਰਕ* ਸੀ ਅਤੇ ਵਧੀਆ ਤਾਂਬੇ ਦੇ 2 ਭਾਂਡੇ ਜੋ ਬਹੁਤ ਚਮਕਦੇ ਸਨ ਤੇ ਸੋਨੇ ਵਾਂਗ ਅਨਮੋਲ ਸਨ।
28 ਫਿਰ ਮੈਂ ਉਨ੍ਹਾਂ ਨੂੰ ਕਿਹਾ: “ਤੁਸੀਂ ਯਹੋਵਾਹ ਲਈ ਪਵਿੱਤਰ ਹੋ+ ਅਤੇ ਇਹ ਭਾਂਡੇ ਵੀ ਪਵਿੱਤਰ ਹਨ ਅਤੇ ਇਹ ਸੋਨਾ-ਚਾਂਦੀ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਵਾਸਤੇ ਇੱਛਾ-ਬਲ਼ੀ ਹੈ।
29 ਤੁਸੀਂ ਇਨ੍ਹਾਂ ਦੀ ਧਿਆਨ ਨਾਲ ਰਾਖੀ ਕਰਿਓ ਜਦ ਤਕ ਤੁਸੀਂ ਯਰੂਸ਼ਲਮ ਵਿਚ ਪੁਜਾਰੀਆਂ ਦੇ ਮੁਖੀਆਂ, ਲੇਵੀਆਂ ਅਤੇ ਇਜ਼ਰਾਈਲ ਦੇ ਪਿਤਾਵਾਂ ਦੇ ਘਰਾਣਿਆਂ ਦੇ ਹਾਕਮਾਂ ਦੇ ਸਾਮ੍ਹਣੇ ਯਹੋਵਾਹ ਦੇ ਭਵਨ ਦੇ ਕਮਰਿਆਂ* ਵਿਚ ਇਨ੍ਹਾਂ ਨੂੰ ਤੋਲ ਨਾ ਲਵੋ।”+
30 ਪੁਜਾਰੀਆਂ ਅਤੇ ਲੇਵੀਆਂ ਨੇ ਸੋਨਾ-ਚਾਂਦੀ, ਭਾਂਡੇ ਤੇ ਸਾਮਾਨ ਲਿਆ ਜੋ ਤੋਲ ਕੇ ਉਨ੍ਹਾਂ ਨੂੰ ਦਿੱਤਾ ਗਿਆ ਸੀ ਤਾਂਕਿ ਉਨ੍ਹਾਂ ਨੂੰ ਯਰੂਸ਼ਲਮ ਵਿਚ ਸਾਡੇ ਪਰਮੇਸ਼ੁਰ ਦੇ ਭਵਨ ਵਿਚ ਲੈ ਆਉਣ।
31 ਅਖ਼ੀਰ ਪਹਿਲੇ ਮਹੀਨੇ ਦੀ 12 ਤਾਰੀਖ਼+ ਨੂੰ ਅਸੀਂ ਅਹਵਾ ਨਦੀ+ ਤੋਂ ਯਰੂਸ਼ਲਮ ਜਾਣ ਲਈ ਤੁਰ ਪਏ। ਸਾਡੇ ਪਰਮੇਸ਼ੁਰ ਦਾ ਹੱਥ ਸਾਡੇ ਉੱਤੇ ਸੀ ਅਤੇ ਉਸ ਨੇ ਰਾਹ ਵਿਚ ਸਾਨੂੰ ਦੁਸ਼ਮਣਾਂ ਹੱਥੋਂ ਤੇ ਘਾਤ ਲਾਉਣ ਵਾਲਿਆਂ ਹੱਥੋਂ ਬਚਾਇਆ।
32 ਇਸ ਤਰ੍ਹਾਂ ਅਸੀਂ ਯਰੂਸ਼ਲਮ ਆ ਗਏ+ ਤੇ ਤਿੰਨ ਦਿਨ ਉੱਥੇ ਰਹੇ।
33 ਅਤੇ ਚੌਥੇ ਦਿਨ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਵਿਚ ਸੋਨੇ-ਚਾਂਦੀ, ਭਾਂਡਿਆਂ ਤੇ ਸਾਮਾਨ ਨੂੰ ਤੋਲਿਆ+ ਅਤੇ ਉਨ੍ਹਾਂ ਨੂੰ ਪੁਜਾਰੀ ਊਰੀਯਾਹ ਦੇ ਪੁੱਤਰ ਮਰੇਮੋਥ+ ਦੇ ਹਵਾਲੇ ਕਰ ਦਿੱਤਾ। ਉਸ ਦੇ ਨਾਲ ਫ਼ੀਨਹਾਸ ਦਾ ਪੁੱਤਰ ਅਲਆਜ਼ਾਰ ਸੀ ਤੇ ਉਨ੍ਹਾਂ ਦੇ ਨਾਲ ਇਹ ਲੇਵੀ ਸਨ: ਯੇਸ਼ੂਆ ਦਾ ਪੁੱਤਰ ਯੋਜ਼ਾਬਾਦ+ ਅਤੇ ਬਿਨੂਈ+ ਦਾ ਪੁੱਤਰ ਨੋਆਦਯਾਹ।
34 ਹਰੇਕ ਚੀਜ਼ ਨੂੰ ਗਿਣਿਆ ਤੇ ਤੋਲਿਆ ਗਿਆ ਅਤੇ ਸਾਰਾ ਭਾਰ ਲਿਖ ਲਿਆ ਗਿਆ।
35 ਗ਼ੁਲਾਮੀ ਵਿੱਚੋਂ ਆਉਣ ਵਾਲਿਆਂ ਨੇ ਇਜ਼ਰਾਈਲ ਦੇ ਪਰਮੇਸ਼ੁਰ ਅੱਗੇ ਹੋਮ-ਬਲ਼ੀਆਂ ਵਜੋਂ 12 ਬਲਦ+ ਸਾਰੇ ਇਜ਼ਰਾਈਲ ਲਈ ਚੜ੍ਹਾਏ, ਨਾਲੇ 96 ਭੇਡੂ+ ਤੇ 77 ਲੇਲੇ ਚੜ੍ਹਾਏ ਅਤੇ ਪਾਪ-ਬਲ਼ੀ ਵਜੋਂ 12 ਬੱਕਰੇ ਚੜ੍ਹਾਏ;+ ਇਹ ਸਭ ਕੁਝ ਯਹੋਵਾਹ ਲਈ ਹੋਮ-ਬਲ਼ੀ ਸੀ।+
36 ਫਿਰ ਅਸੀਂ ਰਾਜੇ ਦੇ ਫ਼ਰਮਾਨ ਦਰਿਆ ਪਾਰ ਦੇ ਇਲਾਕੇ*+ ਵਿਚ ਰਾਜੇ ਦੇ ਸੂਬੇਦਾਰਾਂ* ਅਤੇ ਰਾਜਪਾਲਾਂ ਨੂੰ ਦਿੱਤੇ+ ਅਤੇ ਉਨ੍ਹਾਂ ਨੇ ਲੋਕਾਂ ਦਾ ਸਾਥ ਦਿੱਤਾ ਤੇ ਸੱਚੇ ਪਰਮੇਸ਼ੁਰ ਦੇ ਭਵਨ ਦੇ ਕੰਮ ਵਿਚ ਮਦਦ ਕੀਤੀ।+
ਫੁਟਨੋਟ
^ ਜਾਂ, “ਨਥੀਨੀਮ।” ਇਬ, “ਦਿੱਤੇ ਗਏ ਲੋਕ।”
^ ਜਾਂ, “ਨਥੀਨੀਮ।” ਇਬ, “ਦਿੱਤੇ ਗਏ ਲੋਕ।”
^ ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
^ ਦਾਰਕ ਇਕ ਫਾਰਸੀ ਸੋਨੇ ਦਾ ਸਿੱਕਾ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
^ ਜਾਂ, “ਰੋਟੀ ਖਾਣ ਵਾਲੇ ਕਮਰਿਆਂ।”
^ ਇਸ ਰੁਤਬੇ ਦਾ ਮਤਲਬ “ਰਾਜ ਦੇ ਰਾਖੇ” ਹੈ ਜੋ ਇੱਥੇ ਫਾਰਸੀ ਸਾਮਰਾਜ ਦੇ ਜ਼ਿਲ੍ਹਿਆਂ ਦੇ ਰਾਜਪਾਲਾਂ ਲਈ ਵਰਤਿਆ ਗਿਆ ਹੈ।