ਜ਼ਬੂਰ 38:1-22

  • ਪਛਤਾਵਾ ਕਰਨ ਵਾਲੇ ਦੁਖੀ ਇਨਸਾਨ ਦੀ ਪ੍ਰਾਰਥਨਾ

    • “ਮੈਂ ਅੰਦਰੋਂ ਟੁੱਟ ਚੁੱਕਾ ਹਾਂ ਅਤੇ ਬਹੁਤ ਹੀ ਨਿਰਾਸ਼ ਹਾਂ” (6)

    • ਯਹੋਵਾਹ ਉਨ੍ਹਾਂ ਦੀ ਬੇਨਤੀ ਸੁਣਦਾ ਜੋ ਉਸ ਨੂੰ ਉਡੀਕਦੇ ਹਨ (15)

    • “ਮੈਂ ਆਪਣੇ ਪਾਪ ਕਰਕੇ ਦੁਖੀ ਸੀ” (18)

ਕੁਝ ਗੱਲਾਂ ਯਾਦ ਕਰਾਉਣ ਲਈ ਦਾਊਦ ਦਾ ਜ਼ਬੂਰ। 38  ਹੇ ਯਹੋਵਾਹ, ਮੈਨੂੰ ਗੁੱਸੇ ਵਿਚ ਨਾ ਝਿੜਕ,ਨਾ ਹੀ ਕ੍ਰੋਧ ਵਿਚ ਆ ਕੇ ਮੈਨੂੰ ਸੁਧਾਰ।+   ਤੇਰੇ ਤੀਰਾਂ ਨੇ ਮੈਨੂੰ ਅੰਦਰ ਤਕ ਵਿੰਨ੍ਹਿਆ ਹੈ,ਤੇਰਾ ਹੱਥ ਮੇਰੇ ’ਤੇ ਭਾਰੀ ਹੈ।+   ਤੇਰੇ ਗੁੱਸੇ ਕਰਕੇ ਮੇਰਾ ਪੂਰਾ ਸਰੀਰ ਬੀਮਾਰ ਪੈ ਗਿਆ ਹੈ।* ਮੇਰੇ ਪਾਪ ਕਰਕੇ ਮੇਰੀਆਂ ਹੱਡੀਆਂ ਨੂੰ ਚੈਨ ਨਹੀਂ+   ਕਿਉਂਕਿ ਮੇਰੀਆਂ ਗ਼ਲਤੀਆਂ ਦਾ ਢੇਰ ਮੇਰੇ ਸਿਰ ਤੋਂ ਵੀ ਉੱਚਾ ਹੋ ਗਿਆ ਹੈ;+ਉਨ੍ਹਾਂ ਦਾ ਬੋਝ ਚੁੱਕਣਾ ਮੇਰੇ ਵੱਸੋਂ ਬਾਹਰ ਹੈ।   ਮੇਰੀ ਮੂਰਖਤਾ ਕਰਕੇ ਮੇਰੇ ਜ਼ਖ਼ਮਾਂ ਵਿੱਚੋਂ ਬਦਬੂ ਆਉਂਦੀ ਹੈਅਤੇ ਇਨ੍ਹਾਂ ਵਿਚ ਪੀਕ ਪੈ ਗਈ ਹੈ।   ਮੈਂ ਅੰਦਰੋਂ ਟੁੱਟ ਚੁੱਕਾ ਹਾਂ ਅਤੇ ਬਹੁਤ ਹੀ ਨਿਰਾਸ਼ ਹਾਂ;ਮੈਂ ਸਾਰਾ-ਸਾਰਾ ਦਿਨ ਉਦਾਸ ਘੁੰਮਦਾ ਰਹਿੰਦਾ ਹਾਂ।   ਮੇਰੇ ਅੰਦਰ ਅੱਗ ਬਲ਼ਦੀ ਹੈ;*ਮੇਰਾ ਪੂਰਾ ਸਰੀਰ ਰੋਗੀ ਹੈ।+   ਮੈਂ ਸੁੰਨ ਹੋ ਗਿਆ ਹਾਂ ਅਤੇ ਪੂਰੀ ਤਰ੍ਹਾਂ ਟੁੱਟ ਗਿਆ ਹਾਂ;ਮੈਂ ਮਨ ਦੀ ਪੀੜ ਕਰਕੇ ਉੱਚੀ-ਉੱਚੀ ਹੂੰਗਦਾ ਹਾਂ।   ਹੇ ਯਹੋਵਾਹ, ਤੂੰ ਮੇਰੀਆਂ ਸਾਰੀਆਂ ਇੱਛਾਵਾਂ ਜਾਣਦਾ ਹੈਂਅਤੇ ਤੂੰ ਮੇਰੇ ਹਉਕਿਆਂ ਤੋਂ ਅਣਜਾਣ ਨਹੀਂ ਹੈਂ। 10  ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਦਾ ਹੈ, ਮੇਰੇ ਵਿਚ ਤਾਕਤ ਨਹੀਂ ਰਹੀ,ਮੇਰੀਆਂ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਹੈ।+ 11  ਮੇਰੀ ਬੀਮਾਰੀ ਕਰਕੇ ਮੇਰੇ ਦੋਸਤ ਤੇ ਸਾਥੀ ਮੈਨੂੰ ਮਿਲਣ ਤੋਂ ਕਤਰਾਉਂਦੇ ਹਨ,ਮੇਰੇ ਕਰੀਬੀ ਮੇਰੇ ਤੋਂ ਦੂਰ-ਦੂਰ ਰਹਿੰਦੇ ਹਨ। 12  ਮੇਰੀ ਜਾਨ ਦੇ ਦੁਸ਼ਮਣ ਫੰਦੇ ਵਿਛਾਉਂਦੇ ਹਨ;ਮੇਰਾ ਬੁਰਾ ਚਾਹੁਣ ਵਾਲੇ ਮੈਨੂੰ ਬਰਬਾਦ ਕਰਨ ਦੀਆਂ ਸਲਾਹਾਂ ਕਰਦੇ ਹਨ;+ਉਹ ਸਾਰਾ-ਸਾਰਾ ਦਿਨ ਮੈਨੂੰ ਧੋਖਾ ਦੇਣ ਦੀਆਂ ਸਾਜ਼ਸ਼ਾਂ ਘੜਦੇ ਹਨ। 13  ਪਰ ਇਕ ਬੋਲ਼ੇ ਵਾਂਗ ਮੈਂ ਉਨ੍ਹਾਂ ਦੀਆਂ ਗੱਲਾਂ ਨਹੀਂ ਸੁਣਦਾ;+ਇਕ ਗੁੰਗੇ ਵਾਂਗ ਮੈਂ ਆਪਣਾ ਮੂੰਹ ਨਹੀਂ ਖੋਲ੍ਹਦਾ।+ 14  ਮੈਂ ਉਸ ਆਦਮੀ ਵਰਗਾ ਬਣ ਗਿਆ ਹਾਂ ਜਿਸ ਨੂੰ ਸੁਣਾਈ ਨਹੀਂ ਦਿੰਦਾ,ਮੇਰੇ ਕੋਲ ਆਪਣੀ ਸਫ਼ਾਈ ਵਿਚ ਕਹਿਣ ਲਈ ਕੁਝ ਨਹੀਂ ਹੈ 15  ਕਿਉਂਕਿ, ਹੇ ਯਹੋਵਾਹ, ਮੈਂ ਤੇਰੀ ਉਡੀਕ ਕੀਤੀ+ਅਤੇ ਹੇ ਮੇਰੇ ਪਰਮੇਸ਼ੁਰ ਯਹੋਵਾਹ, ਤੂੰ ਮੈਨੂੰ ਜਵਾਬ ਦਿੱਤਾ।+ 16  ਮੈਂ ਬੇਨਤੀ ਕੀਤੀ ਸੀ: “ਜੇ ਮੇਰਾ ਪੈਰ ਤਿਲਕ ਜਾਵੇ, ਤਾਂ ਉਹ ਮੇਰੇ ਦੁੱਖ ’ਤੇ ਖ਼ੁਸ਼ ਨਾ ਹੋਣਜਾਂ ਉਹ ਆਪਣੇ ਆਪ ਨੂੰ ਮੇਰੇ ਤੋਂ ਉੱਚਾ ਨਾ ਚੁੱਕਣ।” 17  ਮੈਂ ਡਿਗਣ ਹੀ ਵਾਲਾ ਸੀਅਤੇ ਮੈਂ ਦਰਦ ਨਾਲ ਤੜਫਦਾ ਰਹਿੰਦਾ ਸੀ।+ 18  ਮੈਂ ਆਪਣੇ ਪਾਪ ਕਰਕੇ ਦੁਖੀ ਸੀ;+ਇਸ ਲਈ ਮੈਂ ਆਪਣੀ ਗ਼ਲਤੀ ਕਬੂਲ ਕਰ ਲਈ।+ 19  ਪਰ ਮੇਰੇ ਦੁਸ਼ਮਣ ਜੋਸ਼ੀਲੇ* ਅਤੇ ਤਾਕਤਵਰ ਹਨ,*ਬਹੁਤ ਸਾਰੇ ਲੋਕ ਬਿਨਾਂ ਵਜ੍ਹਾ ਮੇਰੇ ਨਾਲ ਨਫ਼ਰਤ ਕਰਦੇ ਹਨ। 20  ਉਨ੍ਹਾਂ ਨੇ ਮੇਰੀ ਨੇਕੀ ਦਾ ਬਦਲਾ ਬੁਰਾਈ ਨਾਲ ਦਿੱਤਾ;ਨੇਕ ਕੰਮ ਕਰਨ ਕਰਕੇ ਉਹ ਮੇਰਾ ਵਿਰੋਧ ਕਰਦੇ ਰਹੇ। 21  ਹੇ ਯਹੋਵਾਹ, ਮੈਨੂੰ ਬੇਸਹਾਰਾ ਨਾ ਛੱਡ। ਹੇ ਪਰਮੇਸ਼ੁਰ, ਮੇਰੇ ਤੋਂ ਦੂਰ ਨਾ ਰਹਿ।+ 22  ਹੇ ਯਹੋਵਾਹ, ਮੇਰੇ ਮੁਕਤੀਦਾਤੇ,+ਮੇਰੀ ਮਦਦ ਕਰਨ ਲਈ ਛੇਤੀ ਕਰ।

ਫੁਟਨੋਟ

ਇਬ, “ਮੇਰੇ ਸਰੀਰ ਦਾ ਕੋਈ ਹਿੱਸਾ ਤੰਦਰੁਸਤ ਨਹੀਂ ਹੈ।”
ਇਬ, “ਮੇਰਾ ਲੱਕ ਤਪਦਾ ਹੈ।”
ਇਬ, “ਜੀਉਂਦੇ।”
ਜਾਂ ਸੰਭਵ ਹੈ, “ਬਿਨਾਂ ਵਜ੍ਹਾ ਮੇਰੇ ਨਾਲ ਦੁਸ਼ਮਣੀ ਰੱਖਣ ਵਾਲੇ ਬਹੁਤ ਹਨ।”