ਜ਼ਬੂਰ 5:1-12
ਨਹਿਲੋਥ* ਬਾਰੇ ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਸੁਰੀਲਾ ਗੀਤ।
5 ਹੇ ਯਹੋਵਾਹ, ਮੇਰੀ ਬੇਨਤੀ ਸੁਣ;+ਮੇਰੇ ਹਉਕਿਆਂ ਵੱਲ ਧਿਆਨ ਦੇ।
2 ਹੇ ਮੇਰੇ ਰਾਜੇ ਅਤੇ ਮੇਰੇ ਪਰਮੇਸ਼ੁਰ, ਮੇਰੀ ਦੁਹਾਈ ਵੱਲ ਕੰਨ ਲਾ,ਮੇਰੀ ਮਦਦ ਕਰ ਕਿਉਂਕਿ ਮੈਂ ਤੈਨੂੰ ਫ਼ਰਿਆਦ ਕਰਦਾ ਹਾਂ।
3 ਹੇ ਯਹੋਵਾਹ, ਤੂੰ ਸਵੇਰ ਨੂੰ ਮੇਰੀ ਆਵਾਜ਼ ਸੁਣੇਂਗਾ;+ਮੈਂ ਸਵੇਰ ਨੂੰ ਤੈਨੂੰ ਆਪਣੀ ਚਿੰਤਾ ਦੱਸਾਂਗਾ+ ਅਤੇ ਬੇਸਬਰੀ ਨਾਲ ਤੇਰਾ ਇੰਤਜ਼ਾਰ ਕਰਾਂਗਾ।
4 ਕਿਉਂਕਿ ਤੂੰ ਅਜਿਹਾ ਪਰਮੇਸ਼ੁਰ ਨਹੀਂ ਜੋ ਦੁਸ਼ਟਤਾ ਤੋਂ ਖ਼ੁਸ਼ ਹੁੰਦਾ ਹੈ;+ਤੇਰੇ ਨਾਲ ਕੋਈ ਵੀ ਬੁਰਾ ਇਨਸਾਨ ਨਹੀਂ ਰਹਿ ਸਕਦਾ।+
5 ਕੋਈ ਵੀ ਘਮੰਡੀ ਤੇਰੇ ਸਾਮ੍ਹਣੇ ਖੜ੍ਹਾ ਨਹੀਂ ਹੋ ਸਕਦਾ।
ਤੂੰ ਉਨ੍ਹਾਂ ਸਾਰਿਆਂ ਨਾਲ ਨਫ਼ਰਤ ਕਰਦਾ ਹੈਂ ਜੋ ਦੁਸ਼ਟ ਕੰਮ ਕਰਦੇ ਹਨ;+
6 ਤੂੰ ਝੂਠ ਬੋਲਣ ਵਾਲਿਆਂ ਨੂੰ ਨਾਸ਼ ਕਰ ਦੇਵੇਂਗਾ।+
ਯਹੋਵਾਹ ਖ਼ੂਨ-ਖ਼ਰਾਬਾ ਕਰਨ ਵਾਲਿਆਂ ਅਤੇ ਧੋਖੇਬਾਜ਼ਾਂ ਤੋਂ ਘਿਣ ਕਰਦਾ ਹੈ।+
7 ਪਰ ਮੈਂ ਤੇਰੇ ਬੇਹੱਦ ਅਟੱਲ ਪਿਆਰ+ ਕਰਕੇ ਤੇਰੇ ਘਰ ਆਵਾਂਗਾ;+ਮੈਂ ਤੇਰੇ ਪਵਿੱਤਰ ਮੰਦਰ* ਸਾਮ੍ਹਣੇ ਸ਼ਰਧਾ ਅਤੇ ਡਰ ਨਾਲ ਸਿਰ ਝੁਕਾਵਾਂਗਾ।+
8 ਹੇ ਯਹੋਵਾਹ, ਮੇਰੇ ਦੁਸ਼ਮਣਾਂ ਕਰਕੇ ਆਪਣੇ ਧਰਮੀ ਅਸੂਲਾਂ ਮੁਤਾਬਕ ਮੇਰੀ ਅਗਵਾਈ ਕਰ;ਮੇਰੇ ਲਈ ਰਾਹ ਵਿੱਚੋਂ ਰੁਕਾਵਟਾਂ ਹਟਾ।+
9 ਉਨ੍ਹਾਂ ਦੀ ਕਹੀ ਕਿਸੇ ਗੱਲ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ;ਉਨ੍ਹਾਂ ਦੇ ਦਿਲ ਨਫ਼ਰਤ ਨਾਲ ਭਰੇ ਹੋਏ ਹਨ;ਉਨ੍ਹਾਂ ਦੇ ਗਲ਼ੇ ਖੁੱਲ੍ਹੀ ਕਬਰ ਹਨ;ਉਹ ਆਪਣੀ ਜ਼ਬਾਨ ਨਾਲ ਚਾਪਲੂਸੀ ਕਰਦੇ ਹਨ।+
10 ਪਰ ਪਰਮੇਸ਼ੁਰ ਉਨ੍ਹਾਂ ਨੂੰ ਦੋਸ਼ੀ ਠਹਿਰਾਏਗਾ;ਉਨ੍ਹਾਂ ਦੀਆਂ ਸਾਜ਼ਸ਼ਾਂ ਹੀ ਉਨ੍ਹਾਂ ਨੂੰ ਬਰਬਾਦ ਕਰ ਦੇਣਗੀਆਂ।+
ਉਨ੍ਹਾਂ ਨੂੰ ਭਜਾ ਦੇ ਕਿਉਂਕਿ ਉਹ ਪਾਪ ਕਰਨ ਵਿਚ ਲੱਗੇ ਹੋਏ ਹਨਅਤੇ ਉਨ੍ਹਾਂ ਨੇ ਤੇਰੇ ਖ਼ਿਲਾਫ਼ ਬਗਾਵਤ ਕੀਤੀ ਹੈ।
11 ਪਰ ਤੇਰੇ ਕੋਲ ਪਨਾਹ ਲੈਣ ਵਾਲੇ ਸਾਰੇ ਖ਼ੁਸ਼ੀਆਂ ਮਨਾਉਣਗੇ;+ਉਹ ਹਮੇਸ਼ਾ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨਗੇ।
ਤੂੰ ਉਨ੍ਹਾਂ ਦੀ ਰੱਖਿਆ ਕਰੇਂਗਾਅਤੇ ਤੇਰੇ ਨਾਂ ਦੇ ਪ੍ਰੇਮੀ ਤੇਰੇ ਕਰਕੇ ਖ਼ੁਸ਼ੀ ਮਨਾਉਣਗੇ।
12 ਹੇ ਯਹੋਵਾਹ, ਤੂੰ ਹਰ ਧਰਮੀ ਨੂੰ ਬਰਕਤ ਦੇਵੇਂਗਾ;ਤੇਰੀ ਮਿਹਰ ਇਕ ਵੱਡੀ ਢਾਲ ਵਾਂਗ ਉਨ੍ਹਾਂ ਦੀ ਹਿਫਾਜ਼ਤ ਕਰੇਗੀ।+