ਯਸਾਯਾਹ 49:1-26

  • ਯਹੋਵਾਹ ਦੇ ਸੇਵਕ ਦਾ ਕੰਮ (1-12)

    • ਕੌਮਾਂ ਲਈ ਚਾਨਣ (6)

  • ਇਜ਼ਰਾਈਲ ਨੂੰ ਦਿਲਾਸਾ (13-26)

49  ਹੇ ਟਾਪੂਓ, ਮੇਰੀ ਗੱਲ ਸੁਣੋ,ਹੇ ਦੂਰ-ਦੂਰ ਦੀਓ ਕੌਮੋ, ਧਿਆਨ ਦਿਓ।+ ਮੇਰੇ ਪੈਦਾ ਹੋਣ ਤੋਂ ਪਹਿਲਾਂ* ਹੀ ਯਹੋਵਾਹ ਨੇ ਮੈਨੂੰ ਬੁਲਾਇਆ।+ ਜਦੋਂ ਮੈਂ ਆਪਣੀ ਮਾਤਾ ਦੀ ਕੁੱਖ ਵਿਚ ਹੀ ਸੀ, ਉਦੋਂ ਉਸ ਨੇ ਮੇਰਾ ਨਾਂ ਦੱਸਿਆ।  2  ਉਸ ਨੇ ਮੇਰਾ ਮੂੰਹ ਤਿੱਖੀ ਤਲਵਾਰ ਵਾਂਗ ਬਣਾਇਆ;ਉਸ ਨੇ ਮੈਨੂੰ ਆਪਣੇ ਹੱਥ ਦੇ ਸਾਏ ਵਿਚ ਲੁਕਾਇਆ।+ ਉਸ ਨੇ ਮੈਨੂੰ ਲਿਸ਼ਕਦਾ ਹੋਇਆ ਤੀਰ ਬਣਾਇਆ;ਉਸ ਨੇ ਮੈਨੂੰ ਆਪਣੇ ਤਰਕਸ਼ ਵਿਚ ਲੁਕਾਇਆ।  3  ਉਸ ਨੇ ਮੈਨੂੰ ਕਿਹਾ: “ਹੇ ਇਜ਼ਰਾਈਲ, ਤੂੰ ਮੇਰਾ ਸੇਵਕ ਹੈਂ+ਜਿਸ ਰਾਹੀਂ ਮੈਂ ਆਪਣੀ ਮਹਿਮਾ ਦਿਖਾਵਾਂਗਾ।”+  4  ਪਰ ਮੈਂ ਕਿਹਾ: “ਮੈਂ ਵਿਅਰਥ ਹੀ ਮਿਹਨਤ ਕੀਤੀ। ਮੈਂ ਐਵੇਂ ਬੇਕਾਰ ਵਿਚ ਹੀ ਆਪਣੀ ਤਾਕਤ ਵਰਤੀ। ਪਰ ਯਹੋਵਾਹ ਮੇਰਾ ਨਿਆਂ ਕਰੇਗਾਅਤੇ ਮੇਰਾ ਪਰਮੇਸ਼ੁਰ ਮੈਨੂੰ ਮੇਰੀ ਮਜ਼ਦੂਰੀ* ਦੇਵੇਗਾ।”+  5  ਅਤੇ ਯਹੋਵਾਹ ਨੇ, ਜਿਸ ਨੇ ਕੁੱਖੋਂ ਹੀ ਮੈਨੂੰ ਆਪਣੇ ਸੇਵਕ ਵਜੋਂ ਰਚਿਆ,ਮੇਰੇ ਬਾਰੇ ਕਿਹਾ ਕਿ ਮੈਂ ਯਾਕੂਬ ਨੂੰ ਉਸ ਕੋਲ ਮੋੜ ਲਿਆਵਾਂਤਾਂਕਿ ਇਜ਼ਰਾਈਲ ਉਸ ਕੋਲ ਇਕੱਠਾ ਹੋ ਸਕੇ।+ ਮੈਂ ਯਹੋਵਾਹ ਦੀਆਂ ਨਜ਼ਰਾਂ ਵਿਚ ਆਦਰ ਪਾਵਾਂਗਾਅਤੇ ਮੇਰਾ ਪਰਮੇਸ਼ੁਰ ਮੇਰੀ ਤਾਕਤ ਬਣੇਗਾ।  6  ਅਤੇ ਮੈਂ ਕਿਹਾ: “ਮੈਂ ਤੈਨੂੰ ਆਪਣਾ ਸੇਵਕ ਸਿਰਫ਼ ਇਸ ਲਈ ਨਹੀਂ ਠਹਿਰਾਇਆਕਿ ਤੂੰ ਯਾਕੂਬ ਦੇ ਗੋਤਾਂ ਨੂੰ ਖੜ੍ਹਾ ਕਰੇਂਅਤੇ ਇਜ਼ਰਾਈਲ ਦੇ ਬਚਾਏ ਹੋਇਆਂ ਨੂੰ ਵਾਪਸ ਲਿਆਵੇਂ। ਮੈਂ ਤੈਨੂੰ ਕੌਮਾਂ ਲਈ ਚਾਨਣ ਵੀ ਠਹਿਰਾਇਆ ਹੈ+ਤਾਂਕਿ ਮੇਰੀ ਮੁਕਤੀ ਧਰਤੀ ਦੇ ਕੋਨੇ-ਕੋਨੇ ਤਕ ਪਹੁੰਚੇ।”+ 7  ਜਿਸ ਨੂੰ ਤੁੱਛ ਸਮਝਿਆ ਜਾਂਦਾ ਹੈ, ਜਿਸ ਨੂੰ ਕੌਮ ਘਿਰਣਾ ਕਰਦੀ ਹੈ+ ਤੇ ਜੋ ਹਾਕਮਾਂ ਦਾ ਸੇਵਕ ਹੈ, ਉਸ ਨੂੰ ਇਜ਼ਰਾਈਲ ਦਾ ਛੁਡਾਉਣ ਵਾਲਾ, ਉਸ ਦਾ ਪਵਿੱਤਰ ਪਰਮੇਸ਼ੁਰ ਯਹੋਵਾਹ+ ਇਹ ਕਹਿੰਦਾ ਹੈ: “ਰਾਜੇ ਦੇਖ ਕੇ ਉੱਠ ਖੜ੍ਹੇ ਹੋਣਗੇਅਤੇ ਹਾਕਮ ਝੁਕਣਗੇ,ਹਾਂ, ਉਹ ਯਹੋਵਾਹ ਦੇ ਕਰਕੇ ਇੱਦਾਂ ਕਰਨਗੇ ਜੋ ਵਫ਼ਾਦਾਰ ਹੈ,+ਜੋ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਹੈ ਜਿਸ ਨੇ ਤੈਨੂੰ ਚੁਣਿਆ।”+  8  ਯਹੋਵਾਹ ਇਹ ਕਹਿੰਦਾ ਹੈ: “ਮਿਹਰ ਪਾਉਣ ਦੇ ਸਮੇਂ ਮੈਂ ਤੇਰੀ ਸੁਣੀ+ਅਤੇ ਮੁਕਤੀ ਦੇ ਦਿਨ ਮੈਂ ਤੇਰੀ ਮਦਦ ਕੀਤੀ;+ਮੈਂ ਤੇਰੀ ਰਾਖੀ ਕਰਦਾ ਰਿਹਾ ਤਾਂਕਿ ਤੂੰ ਲੋਕਾਂ ਲਈ ਇਕਰਾਰ ਠਹਿਰੇਂ+ਤੂੰ ਦੇਸ਼ ਨੂੰ ਦੁਬਾਰਾ ਵਸਾਏਂ,ਉਨ੍ਹਾਂ ਦੀਆਂ ਵੀਰਾਨ ਪਈਆਂ ਵਿਰਾਸਤਾਂ ਉਨ੍ਹਾਂ ਨੂੰ ਦਿਵਾਏਂ,+  9  ਕੈਦੀਆਂ ਨੂੰ ਕਹੇਂ, ‘ਬਾਹਰ ਆਓ!’+ ਜੋ ਹਨੇਰੇ ਵਿਚ ਹਨ,+ ਉਨ੍ਹਾਂ ਨੂੰ ਕਹੇਂ, ‘ਸਾਮ੍ਹਣੇ ਆਓ!’ ਉਹ ਰਾਹਾਂ ਦੇ ਨਾਲ-ਨਾਲ ਖਾਣਗੇ,ਘਸ ਚੁੱਕੇ ਸਾਰੇ ਰਸਤਿਆਂ* ਦੇ ਕੋਲ ਉਨ੍ਹਾਂ ਦੀਆਂ ਚਰਾਂਦਾਂ ਹੋਣਗੀਆਂ। 10  ਉਹ ਨਾ ਭੁੱਖੇ ਰਹਿਣਗੇ, ਨਾ ਪਿਆਸੇ,+ਉਨ੍ਹਾਂ ਨੂੰ ਨਾ ਲੂ ਲੱਗੇਗੀ ਤੇ ਨਾ ਹੀ ਤਪਦੀ ਧੁੱਪ।+ ਕਿਉਂਕਿ ਉਨ੍ਹਾਂ ਉੱਤੇ ਤਰਸ ਕਰਨ ਵਾਲਾ ਉਨ੍ਹਾਂ ਦੀ ਅਗਵਾਈ ਕਰੇਗਾ+ਅਤੇ ਉਹ ਉਨ੍ਹਾਂ ਨੂੰ ਪਾਣੀ ਦੇ ਚਸ਼ਮਿਆਂ ਕੋਲ ਲੈ ਜਾਵੇਗਾ।+ 11  ਮੈਂ ਆਪਣੇ ਸਾਰੇ ਪਹਾੜਾਂ ਨੂੰ ਰਾਹ ਬਣਾ ਦਿਆਂਗਾਅਤੇ ਆਪਣੇ ਰਾਜਮਾਰਗਾਂ ਨੂੰ ਉੱਚਾ ਕਰਾਂਗਾ।+ 12  ਦੇਖੋ! ਉਹ ਦੂਰੋਂ-ਦੂਰੋਂ ਆ ਰਹੇ ਹਨ,+ਦੇਖੋ! ਇਹ ਉੱਤਰ ਵੱਲੋਂ ਤੇ ਪੱਛਮ ਵੱਲੋਂਅਤੇ ਇਹ ਸਿਨੀਮ ਦੇ ਦੇਸ਼ ਤੋਂ ਆ ਰਹੇ ਹਨ।”+ 13  ਹੇ ਆਕਾਸ਼ੋ, ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ, ਹੇ ਧਰਤੀ, ਖ਼ੁਸ਼ੀਆਂ ਮਨਾ!+ ਪਹਾੜ ਖ਼ੁਸ਼ੀ ਨਾਲ ਜੈਕਾਰੇ ਲਾਉਣ+ਕਿਉਂਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਦਿਲਾਸਾ ਦਿੱਤਾ ਹੈ+ਅਤੇ ਉਹ ਆਪਣੇ ਦੁਖੀ ਲੋਕਾਂ ʼਤੇ ਰਹਿਮ ਕਰਦਾ ਹੈ।+ 14  ਪਰ ਸੀਓਨ ਕਹਿੰਦੀ ਰਹੀ: “ਯਹੋਵਾਹ ਨੇ ਮੈਨੂੰ ਛੱਡ ਦਿੱਤਾ ਹੈ,+ ਯਹੋਵਾਹ ਮੈਨੂੰ ਭੁੱਲ ਗਿਆ ਹੈ।”+ 15  ਕੀ ਇਕ ਔਰਤ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁੱਲ ਸਕਦੀ ਹੈਜਾਂ ਕੀ ਇੱਦਾਂ ਹੋ ਸਕਦਾ ਕਿ ਉਹ ਆਪਣੀ ਕੁੱਖੋਂ ਜੰਮੇ ਪੁੱਤਰ ʼਤੇ ਤਰਸ ਨਾ ਖਾਏ? ਇਹ ਭਾਵੇਂ ਭੁੱਲ ਜਾਣ, ਪਰ ਮੈਂ ਤੈਨੂੰ ਕਦੇ ਨਹੀਂ ਭੁੱਲਾਂਗਾ।+ 16  ਦੇਖ! ਮੈਂ ਤੈਨੂੰ ਆਪਣੀਆਂ ਹਥੇਲੀਆਂ ਉੱਤੇ ਉੱਕਰਿਆ ਹੈ। ਤੇਰੀਆਂ ਕੰਧਾਂ ਹਮੇਸ਼ਾ ਮੇਰੇ ਸਾਮ੍ਹਣੇ ਹਨ। 17  ਤੇਰੇ ਪੁੱਤਰ ਤੇਜ਼ੀ ਨਾਲ ਮੁੜੇ ਆ ਰਹੇ ਹਨ। ਤੈਨੂੰ ਢਾਹੁਣ ਵਾਲੇ ਤੇ ਬਰਬਾਦ ਕਰਨ ਵਾਲੇ ਤੇਰੇ ਤੋਂ ਦੂਰ ਚਲੇ ਜਾਣਗੇ। 18  ਆਪਣੀਆਂ ਨਜ਼ਰਾਂ ਉਤਾਂਹ ਚੁੱਕ ਤੇ ਆਲੇ-ਦੁਆਲੇ ਦੇਖ। ਉਹ ਸਾਰੇ ਇਕੱਠੇ ਹੋ ਰਹੇ ਹਨ।+ ਉਹ ਤੇਰੇ ਕੋਲ ਆ ਰਹੇ ਹਨ। ਯਹੋਵਾਹ ਐਲਾਨ ਕਰਦਾ ਹੈ, “ਮੈਨੂੰ ਆਪਣੀ ਜਾਨ ਦੀ ਸਹੁੰ,ਤੂੰ ਉਨ੍ਹਾਂ ਸਾਰਿਆਂ ਨੂੰ ਗਹਿਣਿਆਂ ਵਾਂਗ ਪਹਿਨੇਂਗੀਅਤੇ ਲਾੜੀ ਵਾਂਗ ਤੂੰ ਉਨ੍ਹਾਂ ਨੂੰ ਆਪਣੇ ʼਤੇ ਬੰਨ੍ਹੇਂਗੀ। 19  ਭਾਵੇਂ ਤੇਰੀਆਂ ਥਾਵਾਂ ਬਰਬਾਦ ਤੇ ਵੀਰਾਨ ਪਈਆਂ ਸਨ ਅਤੇ ਤੇਰਾ ਦੇਸ਼ ਖੰਡਰ ਸੀ,+ਪਰ ਹੁਣ ਇਹ ਉੱਥੇ ਵੱਸਣ ਵਾਲਿਆਂ ਲਈ ਬਹੁਤ ਛੋਟਾ ਪੈ ਜਾਵੇਗਾ+ਅਤੇ ਤੈਨੂੰ ਨਿਗਲ਼ ਜਾਣ ਵਾਲੇ+ ਦੂਰ ਹੋ ਜਾਣਗੇ।+ 20  ਤੇਰੇ ਬੱਚਿਆਂ ਦੇ ਮਰਨ ਤੋਂ ਬਾਅਦ ਪੈਦਾ ਹੋਏ ਪੁੱਤਰ ਤੈਨੂੰ ਕਹਿਣਗੇ,‘ਇਹ ਜਗ੍ਹਾ ਮੇਰੇ ਲਈ ਬਹੁਤ ਘੱਟ ਹੈ। ਮੇਰੇ ਵੱਸਣ ਲਈ ਹੋਰ ਥਾਂ ਦੇ।’+ 21  ਤੂੰ ਆਪਣੇ ਮਨ ਵਿਚ ਕਹੇਂਗੀ,‘ਕਿਹਨੇ ਇਨ੍ਹਾਂ ਨੂੰ ਮੇਰੇ ਲਈ ਪੈਦਾ ਕੀਤਾ? ਕਿਉਂਕਿ ਮੈਂ ਤਾਂ ਬੇਔਲਾਦ ਤੇ ਬਾਂਝ ਹਾਂ,ਮੈਨੂੰ ਤਾਂ ਕੈਦ ਕਰ ਕੇ ਗ਼ੁਲਾਮੀ ਵਿਚ ਲਿਜਾਇਆ ਗਿਆ ਸੀ। ਕਿਹਨੇ ਇਨ੍ਹਾਂ ਨੂੰ ਪਾਲ਼ਿਆ?+ ਮੈਂ ਤਾਂ ਇਕੱਲੀ ਰਹਿ ਗਈ ਸੀ,+ਤਾਂ ਫਿਰ, ਇਹ ਕਿੱਥੋਂ ਆਏ?’”+ 22  ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ: “ਦੇਖ! ਮੈਂ ਆਪਣਾ ਹੱਥ ਖੜ੍ਹਾ ਕਰ ਕੇ ਕੌਮਾਂ ਨੂੰ ਇਸ਼ਾਰਾ ਕਰਾਂਗਾਅਤੇ ਦੇਸ਼-ਦੇਸ਼ ਦੇ ਲੋਕਾਂ ਲਈ ਆਪਣਾ ਝੰਡਾ ਖੜ੍ਹਾ ਕਰਾਂਗਾ।+ ਉਹ ਤੇਰੇ ਪੁੱਤਰਾਂ ਨੂੰ ਆਪਣੀਆਂ ਬਾਹਾਂ* ਵਿਚ ਲਿਆਉਣਗੇਅਤੇ ਤੇਰੀਆਂ ਧੀਆਂ ਨੂੰ ਮੋਢਿਆਂ ਉੱਤੇ ਚੁੱਕੀ ਲਿਆਉਣਗੇ।+ 23  ਰਾਜੇ ਤੇਰੀ ਦੇਖ-ਭਾਲ ਕਰਨਗੇ+ਅਤੇ ਰਾਜਕੁਮਾਰੀਆਂ ਤੇਰੀਆਂ ਦਾਈਆਂ ਹੋਣਗੀਆਂ। ਉਹ ਤੇਰੇ ਅੱਗੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਉਣਗੇ,+ਉਹ ਤੇਰੇ ਪੈਰਾਂ ਦੀ ਧੂੜ ਚੱਟਣਗੇ,+ਫਿਰ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ;ਮੇਰੇ ʼਤੇ ਆਸ ਲਾਉਣ ਵਾਲਿਆਂ ਨੂੰ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ।”+ 24  ਕੀ ਤਾਕਤਵਰ ਦੇ ਹੱਥੋਂ ਬੰਦੀਆਂ ਨੂੰ ਛੁਡਾਇਆ ਜਾ ਸਕਦਾ ਹੈਜਾਂ ਕੀ ਤਾਨਾਸ਼ਾਹ ਦੇ ਹੱਥੋਂ ਗ਼ੁਲਾਮਾਂ ਨੂੰ ਬਚਾਇਆ ਜਾ ਸਕਦਾ ਹੈ? 25  ਪਰ ਯਹੋਵਾਹ ਇਹ ਕਹਿੰਦਾ ਹੈ: “ਤਾਕਤਵਰ ਦੇ ਹੱਥੋਂ ਵੀ ਬੰਦੀਆਂ ਨੂੰ ਛੁਡਾ ਲਿਆ ਜਾਵੇਗਾ+ਅਤੇ ਤਾਨਾਸ਼ਾਹ ਦੇ ਹੱਥੋਂ ਗ਼ੁਲਾਮਾਂ ਨੂੰ ਬਚਾ ਲਿਆ ਜਾਵੇਗਾ।+ ਮੈਂ ਤੇਰਾ ਵਿਰੋਧ ਕਰਨ ਵਾਲਿਆਂ ਦਾ ਵਿਰੋਧ ਕਰਾਂਗਾ+ਅਤੇ ਮੈਂ ਤੇਰੇ ਪੁੱਤਰਾਂ ਨੂੰ ਬਚਾ ਲਵਾਂਗਾ। 26  ਤੇਰੇ ਨਾਲ ਬੁਰਾ ਸਲੂਕ ਕਰਨ ਵਾਲਿਆਂ ਨੂੰ ਮੈਂ ਉਨ੍ਹਾਂ ਦਾ ਹੀ ਮਾਸ ਖੁਆਵਾਂਗਾ,ਮਿੱਠੇ ਦਾਖਰਸ ਦੀ ਤਰ੍ਹਾਂ ਉਹ ਆਪਣੇ ਹੀ ਖ਼ੂਨ ਨਾਲ ਸ਼ਰਾਬੀ ਹੋਣਗੇ। ਫਿਰ ਸਾਰੇ ਲੋਕਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ,+ਤੇਰਾ ਮੁਕਤੀਦਾਤਾ+ ਅਤੇ ਤੇਰਾ ਛੁਡਾਉਣ ਵਾਲਾ,+ਯਾਕੂਬ ਦਾ ਤਾਕਤਵਰ ਪਰਮੇਸ਼ੁਰ।+

ਫੁਟਨੋਟ

ਇਬ, “ਕੁੱਖੋਂ।”
ਜਾਂ, “ਇਨਾਮ।”
ਜਾਂ ਸੰਭਵ ਹੈ, “ਸੁੰਨੀਆਂ ਪਹਾੜੀਆਂ।”
ਇਬ, “ਝੋਲ਼ੀ।”