ਜ਼ਬੂਰ 106:1-48

  • ਇਜ਼ਰਾਈਲੀਆਂ ਨੇ ਕਦਰ ਨਹੀਂ ਕੀਤੀ

    • ਉਹ ਛੇਤੀ ਹੀ ਪਰਮੇਸ਼ੁਰ ਦੇ ਕੰਮਾਂ ਨੂੰ ਭੁੱਲ ਗਏ (13)

    • ਪਰਮੇਸ਼ੁਰ ਦੀ ਮਹਿਮਾ ਬਲਦ ਦੀ ਮੂਰਤ ਨੂੰ ਦਿੱਤੀ (19, 20)

    • ਉਨ੍ਹਾਂ ਨੂੰ ਪਰਮੇਸ਼ੁਰ ਦੇ ਵਾਅਦੇ ’ਤੇ ਨਿਹਚਾ ਨਹੀਂ ਸੀ (24)

    • ਉਨ੍ਹਾਂ ਨੇ ਬਆਲ ਦੀ ਭਗਤੀ ਕੀਤੀ (28)

    • ਦੁਸ਼ਟ ਦੂਤਾਂ ਅੱਗੇ ਬੱਚਿਆਂ ਦੀ ਬਲ਼ੀ ਚੜ੍ਹਾਈ (37)

106  ਯਾਹ ਦੀ ਮਹਿਮਾ ਕਰੋ!* ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਚੰਗਾ ਹੈ;+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।+   ਕੌਣ ਯਹੋਵਾਹ ਦੇ ਸ਼ਕਤੀਸ਼ਾਲੀ ਕੰਮਾਂ ਨੂੰ ਪੂਰੀ ਤਰ੍ਹਾਂ ਬਿਆਨ ਕਰ ਸਕਦਾ ਹੈ? ਜਾਂ ਕੌਣ ਉਸ ਦੇ ਸਾਰੇ ਬੇਮਿਸਾਲ ਕੰਮਾਂ ਦਾ ਐਲਾਨ ਕਰ ਸਕਦਾ ਹੈ?+   ਖ਼ੁਸ਼ ਹਨ ਉਹ ਜਿਹੜੇ ਬਿਨਾਂ ਪੱਖਪਾਤ ਦੇ ਨਿਆਂ ਕਰਦੇ ਹਨ,ਹਾਂ, ਜਿਹੜੇ ਹਮੇਸ਼ਾ ਸਹੀ ਕੰਮ ਕਰਦੇ ਹਨ।+   ਹੇ ਯਹੋਵਾਹ, ਆਪਣੀ ਪਰਜਾ ’ਤੇ ਮਿਹਰ* ਕਰਦੇ ਵੇਲੇ ਮੈਨੂੰ ਯਾਦ ਰੱਖੀਂ।+ ਮੇਰਾ ਖ਼ਿਆਲ ਰੱਖੀਂ ਅਤੇ ਮੇਰੀ ਹਿਫਾਜ਼ਤ ਕਰੀਂ   ਤਾਂਕਿ ਮੈਂ ਵੀ ਉਸ ਭਲਾਈ ਦਾ ਆਨੰਦ ਮਾਣਾਂ ਜੋ ਤੂੰ ਆਪਣੇ ਚੁਣੇ ਹੋਇਆਂ ਨਾਲ ਕਰਦਾ ਹੈਂ,+ਮੈਂ ਤੇਰੀ ਕੌਮ ਨਾਲ ਮਿਲ ਕੇ ਖ਼ੁਸ਼ੀਆਂ ਮਨਾਵਾਂ,ਤੇਰੀ ਵਿਰਾਸਤ ਨਾਲ ਮਿਲ ਕੇ ਮਾਣ ਨਾਲ ਤੇਰੀ ਮਹਿਮਾ ਕਰ ਸਕਾਂ।   ਅਸੀਂ ਆਪਣੇ ਪਿਉ-ਦਾਦਿਆਂ ਵਾਂਗ ਪਾਪ ਕੀਤੇ ਹਨ;+ਅਸੀਂ ਗ਼ਲਤੀਆਂ ਕੀਤੀਆਂ ਹਨ; ਅਸੀਂ ਦੁਸ਼ਟ ਕੰਮ ਕੀਤੇ ਹਨ।+   ਮਿਸਰ ਵਿਚ ਸਾਡੇ ਪਿਉ-ਦਾਦਿਆਂ ਨੇ ਤੇਰੇ ਹੈਰਾਨੀਜਨਕ ਕੰਮਾਂ* ਦੀ ਕਦਰ ਨਹੀਂ ਕੀਤੀ। ਉਹ ਤੇਰੇ ਬੇਹੱਦ ਅਟੱਲ ਪਿਆਰ ਨੂੰ ਭੁੱਲ ਗਏ,ਇੰਨਾ ਹੀ ਨਹੀਂ, ਉਨ੍ਹਾਂ ਨੇ ਸਮੁੰਦਰ, ਹਾਂ, ਲਾਲ ਸਮੁੰਦਰ ਕੋਲ ਤੇਰੇ ਖ਼ਿਲਾਫ਼ ਬਗਾਵਤ ਕੀਤੀ।+   ਫਿਰ ਵੀ ਉਸ ਨੇ ਆਪਣੇ ਨਾਂ ਦੀ ਖ਼ਾਤਰ ਉਨ੍ਹਾਂ ਨੂੰ ਬਚਾਇਆ+ਤਾਂਕਿ ਉਹ ਆਪਣੀ ਤਾਕਤ ਦਿਖਾ ਸਕੇ।+   ਉਸ ਨੇ ਲਾਲ ਸਮੁੰਦਰ ਨੂੰ ਝਿੜਕਿਆ ਅਤੇ ਉਹ ਸੁੱਕ ਗਿਆ;ਉਸ ਨੇ ਉਨ੍ਹਾਂ ਨੂੰ ਡੂੰਘਾਈਆਂ ਵਿੱਚੋਂ ਦੀ ਲੰਘਾਇਆਜਿਵੇਂ ਕਿ ਉਹ ਰੇਗਿਸਤਾਨ* ਵਿੱਚੋਂ ਦੀ ਲੰਘ ਰਹੇ ਹੋਣ;+ 10  ਉਸ ਨੇ ਉਨ੍ਹਾਂ ਨੂੰ ਦੁਸ਼ਮਣਾਂ ਦੇ ਹੱਥੋਂ ਬਚਾਇਆ+ਅਤੇ ਉਨ੍ਹਾਂ ਨੂੰ ਵੈਰੀਆਂ ਦੇ ਹੱਥੋਂ ਛੁਡਾਇਆ।+ 11  ਪਾਣੀਆਂ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਢਕ ਲਿਆਅਤੇ ਉਨ੍ਹਾਂ ਵਿੱਚੋਂ ਇਕ ਵੀ ਨਾ ਬਚਿਆ।+ 12  ਫਿਰ ਉਨ੍ਹਾਂ ਨੇ ਉਸ ਦੇ ਵਾਅਦੇ ’ਤੇ ਨਿਹਚਾ ਕੀਤੀ+ਅਤੇ ਉਹ ਉਸ ਦਾ ਗੁਣਗਾਨ ਕਰਨ ਲੱਗੇ।+ 13  ਪਰ ਉਹ ਛੇਤੀ ਹੀ ਉਸ ਦੇ ਕੰਮਾਂ ਨੂੰ ਭੁੱਲ ਗਏ;+ਉਨ੍ਹਾਂ ਨੇ ਉਸ ਦੀ ਸੇਧ ਦੀ ਉਡੀਕ ਨਹੀਂ ਕੀਤੀ। 14  ਉਜਾੜ ਵਿਚ ਉਹ ਆਪਣੀਆਂ ਸੁਆਰਥੀ ਇੱਛਾਵਾਂ ਮੁਤਾਬਕ ਚੱਲਣ ਲੱਗੇ;+ਉਨ੍ਹਾਂ ਨੇ ਉਜਾੜ ਵਿਚ ਪਰਮੇਸ਼ੁਰ ਨੂੰ ਪਰਖਿਆ।+ 15  ਉਨ੍ਹਾਂ ਨੇ ਜੋ ਕੁਝ ਮੰਗਿਆ, ਉਸ ਨੇ ਦਿੱਤਾ,ਪਰ ਫਿਰ ਉਨ੍ਹਾਂ ਨੂੰ ਜਾਨਲੇਵਾ ਬੀਮਾਰੀ ਲਾ ਦਿੱਤੀ।+ 16  ਡੇਰੇ ਵਿਚ ਉਨ੍ਹਾਂ ਨੇ ਮੂਸਾ ਨਾਲ ਈਰਖਾ ਕੀਤੀ,ਨਾਲੇ ਯਹੋਵਾਹ ਦੇ ਪਵਿੱਤਰ ਸੇਵਕ+ ਹਾਰੂਨ+ ਨਾਲ ਵੀ। 17  ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਦਾਥਾਨ ਨੂੰ ਨਿਗਲ਼ ਲਿਆਅਤੇ ਅਬੀਰਾਮ ਤੇ ਉਸ ਦੀ ਟੋਲੀ ਨੂੰ ਆਪਣੇ ਅੰਦਰ ਦਫ਼ਨ ਕਰ ਲਿਆ।+ 18  ਉਨ੍ਹਾਂ ਦੇ ਸਾਥੀਆਂ ’ਤੇ ਅੱਗ ਵਰ੍ਹੀਅਤੇ ਉਨ੍ਹਾਂ ਦੁਸ਼ਟਾਂ ਨੂੰ ਅੱਗ ਦੀਆਂ ਲਪਟਾਂ ਨੇ ਭਸਮ ਕਰ ਦਿੱਤਾ।+ 19  ਉਨ੍ਹਾਂ ਨੇ ਹੋਰੇਬ ਵਿਚ ਵੱਛਾ ਬਣਾਇਆਅਤੇ ਧਾਤ ਦੇ ਬੁੱਤ* ਅੱਗੇ ਮੱਥਾ ਟੇਕਿਆ।+ 20  ਜੋ ਮਹਿਮਾ ਮੈਨੂੰ ਮਿਲਣੀ ਚਾਹੀਦੀ ਸੀ,ਉਹ ਉਨ੍ਹਾਂ ਨੇ ਘਾਹ ਖਾਣ ਵਾਲੇ ਬਲਦ ਦੀ ਮੂਰਤ ਨੂੰ ਦਿੱਤੀ।+ 21  ਉਹ ਆਪਣੇ ਮੁਕਤੀਦਾਤੇ ਪਰਮੇਸ਼ੁਰ ਨੂੰ ਭੁੱਲ ਗਏ+ਜਿਸ ਨੇ ਮਿਸਰ ਵਿਚ ਵੱਡੇ-ਵੱਡੇ ਕੰਮ ਕੀਤੇ ਸਨ,+ 22  ਹਾਮ ਦੇ ਦੇਸ਼+ ਵਿਚ ਸ਼ਾਨਦਾਰ ਕੰਮ ਕੀਤੇ ਸਨ,ਲਾਲ ਸਮੁੰਦਰ ਕੋਲ ਹੈਰਾਨੀਜਨਕ ਕੰਮ ਕੀਤੇ ਸਨ।+ 23  ਉਹ ਉਨ੍ਹਾਂ ਨੂੰ ਨਾਸ਼ ਕਰਨ ਦਾ ਹੁਕਮ ਦੇਣ ਹੀ ਵਾਲਾ ਸੀ,ਪਰ ਉਸ ਦੇ ਚੁਣੇ ਹੋਏ ਸੇਵਕ ਮੂਸਾ ਨੇ ਉਸ ਨੂੰ ਫ਼ਰਿਆਦ ਕੀਤੀ*ਕਿ ਉਹ ਗੁੱਸੇ ਵਿਚ ਆ ਕੇ ਕਹਿਰ ਨਾ ਢਾਹੇ।+ 24  ਫਿਰ ਉਨ੍ਹਾਂ ਨੇ ਸੋਹਣੇ ਦੇਸ਼ ਨੂੰ ਤੁੱਛ ਜਾਣਿਆ;+ਉਨ੍ਹਾਂ ਨੇ ਉਸ ਦੇ ਵਾਅਦੇ ’ਤੇ ਨਿਹਚਾ ਨਹੀਂ ਕੀਤੀ।+ 25  ਉਹ ਆਪਣੇ ਤੰਬੂਆਂ ਵਿਚ ਬੁੜ-ਬੁੜ ਕਰਦੇ ਰਹੇ;+ਉਨ੍ਹਾਂ ਨੇ ਯਹੋਵਾਹ ਦੀ ਗੱਲ ਅਣਸੁਣੀ ਕੀਤੀ।+ 26  ਇਸ ਲਈ ਉਸ ਨੇ ਹੱਥ ਚੁੱਕ ਕੇ ਉਨ੍ਹਾਂ ਬਾਰੇ ਸਹੁੰ ਖਾਧੀਕਿ ਉਹ ਉਨ੍ਹਾਂ ਨੂੰ ਉਜਾੜ ਵਿਚ ਮਾਰ ਮੁਕਾਏਗਾ;+ 27  ਉਹ ਉਨ੍ਹਾਂ ਦੀ ਔਲਾਦ ਨੂੰ ਕੌਮਾਂ ਦੇ ਹੱਥੋਂ ਨਾਸ਼ ਹੋਣ ਦੇਵੇਗਾਅਤੇ ਉਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਵਿਚ ਖਿੰਡਾ ਦੇਵੇਗਾ।+ 28  ਫਿਰ ਉਨ੍ਹਾਂ ਨੇ ਪਿਓਰ ਦੇ ਬਆਲ ਦੀ ਭਗਤੀ ਕੀਤੀ*+ਅਤੇ ਉਨ੍ਹਾਂ ਨੇ ਮੁਰਦਿਆਂ ਨੂੰ ਚੜ੍ਹਾਈਆਂ ਬਲ਼ੀਆਂ ਖਾਧੀਆਂ।* 29  ਉਨ੍ਹਾਂ ਨੇ ਆਪਣੇ ਕੰਮਾਂ ਨਾਲ ਉਸ ਦਾ ਗੁੱਸਾ ਭੜਕਾਇਆ+ਜਿਸ ਕਰਕੇ ਉਨ੍ਹਾਂ ’ਤੇ ਕਹਿਰ ਵਰ੍ਹਿਆ।+ 30  ਪਰ ਜਦ ਫ਼ੀਨਹਾਸ ਨੇ ਅੱਗੇ ਵਧ ਕੇ ਕਦਮ ਚੁੱਕਿਆ,ਤਾਂ ਕਹਿਰ ਰੁਕ ਗਿਆ।+ 31  ਇਸ ਲਈ ਪਰਮੇਸ਼ੁਰ ਨੇ ਉਸ ਨੂੰ ਪੀੜ੍ਹੀਓ-ਪੀੜ੍ਹੀ, ਹਾਂ, ਹਮੇਸ਼ਾ ਲਈ ਧਰਮੀ ਗਿਣਿਆ।+ 32  ਉਨ੍ਹਾਂ ਨੇ ਮਰੀਬਾਹ* ਦੇ ਪਾਣੀਆਂ ਕੋਲ ਉਸ ਦਾ ਗੁੱਸਾ ਭੜਕਾਇਆ,ਉਨ੍ਹਾਂ ਕਰਕੇ ਮੂਸਾ ਨਾਲ ਬੁਰਾ ਹੋਇਆ।+ 33  ਉਨ੍ਹਾਂ ਨੇ ਉਸ ਨੂੰ ਖਿਝਾਇਆਅਤੇ ਉਹ ਬਿਨਾਂ ਸੋਚੇ-ਸਮਝੇ ਬੋਲਿਆ।+ 34  ਯਹੋਵਾਹ ਨੇ ਉਨ੍ਹਾਂ ਨੂੰ ਹੋਰ ਕੌਮਾਂ ਦਾ ਨਾਸ਼ ਕਰਨ ਲਈ ਕਿਹਾ,+ਪਰ ਉਨ੍ਹਾਂ ਨੇ ਉਸ ਦੇ ਹੁਕਮ ਦੀ ਉਲੰਘਣਾ ਕੀਤੀ।+ 35  ਉਹ ਦੂਜੀਆਂ ਕੌਮਾਂ ਦੇ ਲੋਕਾਂ ਨਾਲ ਰਲ਼-ਮਿਲ ਗਏ+ਅਤੇ ਉਨ੍ਹਾਂ ਦੇ ਤੌਰ-ਤਰੀਕੇ ਅਪਣਾ* ਲਏ।+ 36  ਉਹ ਉਨ੍ਹਾਂ ਦੇ ਬੁੱਤਾਂ ਦੀ ਪੂਜਾ ਕਰਦੇ ਰਹੇ+ਜੋ ਉਨ੍ਹਾਂ ਲਈ ਫੰਦਾ ਬਣ ਗਏ।+ 37  ਉਨ੍ਹਾਂ ਨੇ ਦੁਸ਼ਟ ਦੂਤਾਂ ਅੱਗੇ ਆਪਣੇ ਧੀਆਂ-ਪੁੱਤਾਂ ਦੀ ਬਲ਼ੀ ਚੜ੍ਹਾਈ।+ 38  ਉਹ ਨਿਰਦੋਸ਼ਾਂ ਦਾ, ਹਾਂ, ਆਪਣੇ ਹੀ ਧੀਆਂ-ਪੁੱਤਰਾਂ ਦਾ ਲਹੂ ਵਹਾਉਂਦੇ ਰਹੇ+ਜਿਨ੍ਹਾਂ ਦੀ ਉਨ੍ਹਾਂ ਨੇ ਕਨਾਨ ਦੇ ਬੁੱਤਾਂ ਅੱਗੇ ਬਲ਼ੀ ਚੜ੍ਹਾਈ;+ਸਾਰਾ ਦੇਸ਼ ਖ਼ੂਨ-ਖ਼ਰਾਬੇ ਨਾਲ ਭ੍ਰਿਸ਼ਟ ਹੋ ਗਿਆ। 39  ਉਹ ਆਪਣੇ ਹੀ ਕੰਮਾਂ ਨਾਲ ਅਸ਼ੁੱਧ ਹੋ ਗਏ;ਉਨ੍ਹਾਂ ਨੇ ਅਜਿਹੇ ਕੰਮ ਕਰ ਕੇ ਪਰਾਏ ਦੇਵੀ-ਦੇਵਤਿਆਂ ਨਾਲ ਹਰਾਮਕਾਰੀ* ਕੀਤੀ।+ 40  ਇਸ ਲਈ ਆਪਣੀ ਪਰਜਾ ’ਤੇ ਯਹੋਵਾਹ ਦਾ ਗੁੱਸਾ ਭੜਕ ਉੱਠਿਆਅਤੇ ਉਹ ਆਪਣੀ ਵਿਰਾਸਤ ਨਾਲ ਘਿਣ ਕਰਨ ਲੱਗ ਪਿਆ। 41  ਉਸ ਨੇ ਵਾਰ-ਵਾਰ ਉਨ੍ਹਾਂ ਨੂੰ ਦੂਜੀਆਂ ਕੌਮਾਂ ਦੇ ਹਵਾਲੇ ਕੀਤਾ+ਤਾਂਕਿ ਉਨ੍ਹਾਂ ਨੂੰ ਨਫ਼ਰਤ ਕਰਨ ਵਾਲੇ ਉਨ੍ਹਾਂ ’ਤੇ ਰਾਜ ਕਰਨ।+ 42  ਦੁਸ਼ਮਣਾਂ ਨੇ ਉਨ੍ਹਾਂ ’ਤੇ ਜ਼ੁਲਮ ਢਾਹੇਅਤੇ ਉਨ੍ਹਾਂ ਨੂੰ ਆਪਣੀ ਤਾਕਤ* ਨਾਲ ਆਪਣੇ ਅਧੀਨ ਕੀਤਾ। 43  ਉਸ ਨੇ ਬਹੁਤ ਵਾਰ ਉਨ੍ਹਾਂ ਨੂੰ ਛੁਡਾਇਆ,+ਪਰ ਉਹ ਬਗਾਵਤ ਕਰਦੇ ਰਹੇ ਅਤੇ ਉਸ ਦਾ ਕਹਿਣਾ ਨਹੀਂ ਮੰਨਿਆ+ਅਤੇ ਉਹ ਆਪਣੀਆਂ ਗ਼ਲਤੀਆਂ ਕਰਕੇ ਬੇਇੱਜ਼ਤ ਹੁੰਦੇ ਰਹੇ।+ 44  ਪਰ ਉਹ ਉਨ੍ਹਾਂ ਦਾ ਕਸ਼ਟ ਦੇਖਦਾ ਸੀ+ਅਤੇ ਮਦਦ ਲਈ ਉਨ੍ਹਾਂ ਦੀ ਪੁਕਾਰ ਸੁਣਦਾ ਸੀ।+ 45  ਉਨ੍ਹਾਂ ਦੀ ਖ਼ਾਤਰ ਉਹ ਆਪਣਾ ਇਕਰਾਰ ਯਾਦ ਕਰਦਾ ਸੀ,ਆਪਣੇ ਬੇਹੱਦ ਅਟੱਲ ਪਿਆਰ ਕਰਕੇ ਉਨ੍ਹਾਂ ’ਤੇ ਤਰਸ ਖਾਂਦਾ ਸੀ।*+ 46  ਜਿਹੜੇ ਉਨ੍ਹਾਂ ਨੂੰ ਗ਼ੁਲਾਮ ਬਣਾਉਂਦੇ ਸਨਉਹ ਉਨ੍ਹਾਂ ਦੇ ਦਿਲਾਂ ਵਿਚ ਉਨ੍ਹਾਂ ਲਈ ਰਹਿਮ ਪੈਦਾ ਕਰਦਾ ਸੀ।+ 47  ਹੇ ਸਾਡੇ ਪਰਮੇਸ਼ੁਰ ਯਹੋਵਾਹ, ਸਾਨੂੰ ਬਚਾ+ਅਤੇ ਸਾਨੂੰ ਕੌਮਾਂ ਵਿੱਚੋਂ ਇਕੱਠਾ ਕਰ+ਤਾਂਕਿ ਅਸੀਂ ਤੇਰੇ ਪਵਿੱਤਰ ਨਾਂ ਦਾ ਧੰਨਵਾਦ ਕਰੀਏਅਤੇ ਤੇਰੀ ਮਹਿਮਾ ਕਰ ਕੇ ਖ਼ੁਸ਼ੀ ਪਾਈਏ।+ 48  ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਯੁਗਾਂ-ਯੁਗਾਂ ਤਕ* ਹੋਵੇ।+ ਸਾਰੇ ਲੋਕ ਕਹਿਣ, “ਆਮੀਨ।”* ਯਾਹ ਦੀ ਮਹਿਮਾ ਕਰੋ।*

ਫੁਟਨੋਟ

ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਕਿਰਪਾ।”
ਜਾਂ, “ਕੰਮਾਂ ਦਾ ਮਤਲਬ ਨਹੀਂ ਸਮਝਿਆ।”
ਜਾਂ, “ਉਜਾੜ।”
ਜਾਂ, “ਢਾਲ਼ੇ ਹੋਏ ਬੁੱਤ।”
ਇਬ, “ਉਸ ਦੇ ਸਾਮ੍ਹਣੇ ਪਾੜ ਵਿਚ ਖੜ੍ਹਾ ਹੋਇਆ।”
ਜਾਂ, “ਨਾਲ ਜੁੜ ਗਏ।”
ਇੱਥੇ ਮੁਰਦਿਆਂ ਨੂੰ ਜਾਂ ਫਿਰ ਬੇਜਾਨ ਦੇਵੀ-ਦੇਵਤਿਆਂ ਨੂੰ ਚੜ੍ਹਾਈਆਂ ਬਲ਼ੀਆਂ ਦੀ ਗੱਲ ਕੀਤੀ ਗਈ ਹੈ।
ਮਤਲਬ “ਝਗੜਾ।”
ਜਾਂ, “ਸਿੱਖ।”
ਯਾਨੀ, ਹੋਰ ਦੇਵੀ-ਦੇਵਤਿਆਂ ਦੀ ਭਗਤੀ।
ਇਬ, “ਹੱਥ।”
ਜਾਂ, “ਉਸ ਨੂੰ ਅਫ਼ਸੋਸ ਹੁੰਦਾ ਸੀ।”
ਜਾਂ, “ਅਨੰਤ ਕਾਲ ਤੋਂ ਅਨੰਤ ਕਾਲ ਤਕ।”
ਜਾਂ, “ਇਸੇ ਤਰ੍ਹਾਂ ਹੋਵੇ!”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।