ਯਸਾਯਾਹ 2:1-22

  • ਯਹੋਵਾਹ ਦਾ ਪਹਾੜ ਉੱਚਾ ਕੀਤਾ ਗਿਆ (1-5)

    • ਤਲਵਾਰਾਂ ਨੂੰ ਹਲ਼ ਦੇ ਫਾਲੇ ਬਣਾਇਆ ਜਾਵੇਗਾ (4)

  • ਯਹੋਵਾਹ ਦਾ ਦਿਨ ਘਮੰਡੀਆਂ ਨੂੰ ਨੀਵਾਂ ਕਰੇਗਾ (6-22)

2  ਆਮੋਜ਼ ਦੇ ਪੁੱਤਰ ਯਸਾਯਾਹ ਨੇ ਯਹੂਦਾਹ ਅਤੇ ਯਰੂਸ਼ਲਮ ਸੰਬੰਧੀ ਇਹ ਦੇਖਿਆ:+   ਆਖ਼ਰੀ ਦਿਨਾਂ ਵਿਚ ਇਵੇਂ ਹੋਵੇਗਾ,ਉਹ ਪਹਾੜ ਜਿਸ ਉੱਤੇ ਯਹੋਵਾਹ ਦਾ ਘਰ ਹੈਸਾਰੇ ਪਹਾੜਾਂ ਤੋਂ ਉੱਪਰ ਪੱਕੇ ਤੌਰ ਤੇ ਕਾਇਮ ਹੋਵੇਗਾ+ਅਤੇ ਉਹ ਸਾਰੀਆਂ ਪਹਾੜੀਆਂ ਨਾਲੋਂ ਉੱਚਾ ਕੀਤਾ ਜਾਵੇਗਾਅਤੇ ਸਾਰੀਆਂ ਕੌਮਾਂ ਉਸ ਪਹਾੜ ਵੱਲ ਆਉਣਗੀਆਂ।+   ਅਤੇ ਬਹੁਤ ਸਾਰੀਆਂ ਕੌਮਾਂ ਆਉਣਗੀਆਂ ਅਤੇ ਕਹਿਣਗੀਆਂ: “ਆਓ ਆਪਾਂ ਯਹੋਵਾਹ ਦੇ ਪਹਾੜ ’ਤੇ ਚੜ੍ਹੀਏਅਤੇ ਯਾਕੂਬ ਦੇ ਪਰਮੇਸ਼ੁਰ ਦੇ ਘਰ ਨੂੰ ਚਲੀਏ।+ ਉਹ ਸਾਨੂੰ ਆਪਣੇ ਰਾਹ ਸਿਖਾਵੇਗਾਅਤੇ ਅਸੀਂ ਉਸ ਦੇ ਰਾਹਾਂ ’ਤੇ ਚੱਲਾਂਗੇ।”+ ਕਿਉਂਕਿ ਕਾਨੂੰਨ* ਸੀਓਨ ਤੋਂ ਜਾਰੀ ਕੀਤਾ ਜਾਵੇਗਾਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ।+   ਉਹ ਕੌਮਾਂ ਦਾ ਫ਼ੈਸਲਾ ਕਰੇਗਾਅਤੇ ਬਹੁਤ ਸਾਰੇ ਲੋਕਾਂ ਦੇ ਮਸਲੇ ਹੱਲ ਕਰੇਗਾ। ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹਲ਼ ਦੇ ਫਾਲੇ ਬਣਾਉਣਗੇਅਤੇ ਆਪਣੇ ਬਰਛਿਆਂ ਨੂੰ ਦਾਤ।+ ਕੌਮ ਕੌਮ ਦੇ ਖ਼ਿਲਾਫ਼ ਤਲਵਾਰ ਨਹੀਂ ਚੁੱਕੇਗੀਅਤੇ ਉਹ ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ।+   ਹੇ ਯਾਕੂਬ ਦੇ ਘਰਾਣੇ, ਆ,ਚੱਲ ਆਪਾਂ ਯਹੋਵਾਹ ਦੇ ਚਾਨਣ ਵਿਚ ਚੱਲੀਏ।+   ਤੂੰ ਆਪਣੀ ਪਰਜਾ ਨੂੰ, ਹਾਂ, ਯਾਕੂਬ ਦੇ ਘਰਾਣੇ ਨੂੰ ਛੱਡ ਦਿੱਤਾ ਹੈ+ਕਿਉਂਕਿ ਉਹ ਪੂਰਬ ਦੇ ਰੀਤੀ-ਰਿਵਾਜਾਂ ਵਿਚ ਖੁੱਭੇ ਪਏ ਹਨ;ਉਹ ਫਲਿਸਤੀਆਂ ਵਾਂਗ ਜਾਦੂਗਰੀ ਕਰਦੇ ਹਨ+ਅਤੇ ਉਨ੍ਹਾਂ ਵਿਚ ਵਿਦੇਸ਼ੀਆਂ ਦੀ ਔਲਾਦ ਬੇਸ਼ੁਮਾਰ ਹੈ।   ਉਨ੍ਹਾਂ ਦਾ ਦੇਸ਼ ਸੋਨੇ-ਚਾਂਦੀ ਨਾਲ ਭਰਿਆ ਹੋਇਆ ਹੈਅਤੇ ਉਨ੍ਹਾਂ ਦੇ ਖ਼ਜ਼ਾਨਿਆਂ ਦਾ ਕੋਈ ਅੰਤ ਨਹੀਂ। ਉਨ੍ਹਾਂ ਦਾ ਦੇਸ਼ ਘੋੜਿਆਂ ਨਾਲ ਭਰਿਆ ਹੋਇਆ ਹੈਅਤੇ ਉਨ੍ਹਾਂ ਦੇ ਰਥਾਂ ਦਾ ਕੋਈ ਅੰਤ ਨਹੀਂ।+   ਉਨ੍ਹਾਂ ਦਾ ਦੇਸ਼ ਨਿਕੰਮੇ ਦੇਵਤਿਆਂ ਨਾਲ ਭਰਿਆ ਹੋਇਆ ਹੈ।+ ਉਹ ਆਪਣੇ ਹੱਥਾਂ ਦੀ ਕਾਰੀਗਰੀ,ਹਾਂ, ਆਪਣੀਆਂ ਉਂਗਲਾਂ ਦੇ ਕੰਮ ਨੂੰ ਮੱਥਾ ਟੇਕਦੇ ਹਨ।   ਇਸ ਤਰ੍ਹਾਂ ਆਦਮੀ ਝੁਕਦਾ ਹੈ, ਖ਼ੁਦ ਨੂੰ ਨੀਵਾਂ ਕਰਦਾ ਹੈ,ਤੂੰ ਉਨ੍ਹਾਂ ਨੂੰ ਮਾਫ਼ ਨਾ ਕਰ। 10  ਜਦੋਂ ਯਹੋਵਾਹ ਆਪਣੇ ਸ਼ਾਨਦਾਰ ਤੇਜ ਨਾਲ ਆਵੇਗਾ+ਅਤੇ ਆਪਣਾ ਖ਼ੌਫ਼ ਫੈਲਾਏਗਾ,ਤਾਂ ਚਟਾਨਾਂ ਵਿਚ ਵੜ ਜਾਇਓ ਅਤੇ ਮਿੱਟੀ ਵਿਚ ਲੁਕ ਜਾਇਓ। 11  ਆਦਮੀ ਦੀਆਂ ਉੱਚੀਆਂ ਅੱਖਾਂ ਨੀਵੀਆਂ ਕੀਤੀਆਂ ਜਾਣਗੀਆਂਅਤੇ ਇਨਸਾਨਾਂ ਦਾ ਘਮੰਡ ਤੋੜਿਆ ਜਾਵੇਗਾ। ਉਸ ਦਿਨ ਸਿਰਫ਼ ਯਹੋਵਾਹ ਨੂੰ ਉੱਚਾ ਕੀਤਾ ਜਾਵੇਗਾ। 12  ਕਿਉਂਕਿ ਇਹ ਸੈਨਾਵਾਂ ਦੇ ਯਹੋਵਾਹ ਦਾ ਦਿਨ ਹੈ।+ ਇਹ ਘਮੰਡੀ ਤੇ ਹੰਕਾਰੀ ਉੱਤੇ,ਉੱਚੇ ਤੇ ਨੀਵੇਂ ਉੱਤੇ, ਹਰ ਕਿਸੇ ਉੱਤੇ ਆਵੇਗਾ,+ 13  ਲਬਾਨੋਨ ਦੇ ਸਾਰੇ ਉੱਤਮ ਤੇ ਉੱਚੇ ਦਿਆਰਾਂ ਉੱਤੇਅਤੇ ਬਾਸ਼ਾਨ ਦੇ ਸਾਰੇ ਬਲੂਤਾਂ ਉੱਤੇ, 14  ਸਾਰੇ ਉੱਚੇ-ਉੱਚੇ ਪਹਾੜਾਂ ਉੱਤੇਅਤੇ ਸਾਰੀਆਂ ਉੱਚੀਆਂ ਪਹਾੜੀਆਂ ਉੱਤੇ, 15  ਹਰ ਉੱਚੇ ਬੁਰਜ ਅਤੇ ਹਰ ਮਜ਼ਬੂਤ ਕੰਧ ਉੱਤੇ, 16  ਤਰਸ਼ੀਸ਼ ਦੇ ਸਾਰੇ ਜਹਾਜ਼ਾਂ ਉੱਤੇ+ਅਤੇ ਸਾਰੀਆਂ ਸ਼ਾਨਦਾਰ ਕਿਸ਼ਤੀਆਂ ਉੱਤੇ ਆਵੇਗਾ। 17  ਆਦਮੀ ਦੀ ਆਕੜ ਭੰਨੀ ਜਾਵੇਗੀਅਤੇ ਇਨਸਾਨਾਂ ਦਾ ਘਮੰਡ ਤੋੜਿਆ ਜਾਵੇਗਾ। ਉਸ ਦਿਨ ਸਿਰਫ਼ ਯਹੋਵਾਹ ਨੂੰ ਉੱਚਾ ਕੀਤਾ ਜਾਵੇਗਾ। 18  ਨਿਕੰਮੇ ਦੇਵਤੇ ਉੱਕਾ ਹੀ ਮਿਟ ਜਾਣਗੇ।+ 19  ਜਦੋਂ ਯਹੋਵਾਹ ਆਪਣੇ ਸ਼ਾਨਦਾਰ ਤੇਜ ਨਾਲ ਆਵੇਗਾਅਤੇ ਆਪਣਾ ਖ਼ੌਫ਼ ਫੈਲਾਏਗਾ,ਹਾਂ, ਜਦੋਂ ਉਹ ਧਰਤੀ ਨੂੰ ਖ਼ੌਫ਼ ਨਾਲ ਕੰਬਾਉਣ ਲਈ ਉੱਠੇਗਾ,ਤਾਂ ਲੋਕ ਚਟਾਨਾਂ ਦੀਆਂ ਗੁਫਾਵਾਂ ਵਿਚ ਵੜ ਜਾਣਗੇਅਤੇ ਟੋਇਆਂ ਵਿਚ ਲੁਕ ਜਾਣਗੇ।+ 20  ਉਸ ਦਿਨ ਇਨਸਾਨ ਆਪਣੇ ਸੋਨੇ-ਚਾਂਦੀ ਦੇ ਬੇਕਾਰ ਦੇਵਤਿਆਂ ਨੂੰ,ਜੋ ਉਨ੍ਹਾਂ ਨੇ ਆਪਣੇ ਲਈ ਮੱਥਾ ਟੇਕਣ ਵਾਸਤੇ ਬਣਾਏ ਸਨ,ਚਕੂੰਧਰਾਂ ਅਤੇ ਚਾਮਚੜਿੱਕਾਂ ਅੱਗੇ ਸੁੱਟ ਦੇਣਗੇ+ 21  ਅਤੇ ਜਦੋਂ ਯਹੋਵਾਹ ਆਪਣੇ ਸ਼ਾਨਦਾਰ ਤੇਜ ਨਾਲ ਆਵੇਗਾਅਤੇ ਆਪਣਾ ਖ਼ੌਫ਼ ਫੈਲਾਏਗਾ,ਹਾਂ, ਜਦੋਂ ਉਹ ਧਰਤੀ ਨੂੰ ਖ਼ੌਫ਼ ਨਾਲ ਕੰਬਾਉਣ ਲਈ ਉੱਠੇਗਾ,ਤਾਂ ਉਹ ਚਟਾਨਾਂ ਦੀਆਂ ਖੁੰਦਰਾਂਅਤੇ ਚਟਾਨਾਂ ਦੀਆਂ ਵਿੱਥਾਂ ਵਿਚ ਵੜ ਜਾਣਗੇ। 22  ਭਲਾਈ ਇਸੇ ਵਿਚ ਹੈ ਕਿ ਇਨਸਾਨ ’ਤੇ ਭਰੋਸਾ ਕਰਨਾ ਛੱਡ ਦਿਓਜੋ ਬੱਸ ਆਪਣੀਆਂ ਨਾਸਾਂ ਦਾ ਸਾਹ ਹੀ ਹੈ।* ਉਹ ਹੈ ਹੀ ਕੀ ਕਿ ਉਸ ਵੱਲ ਧਿਆਨ ਦਿੱਤਾ ਜਾਵੇ?

ਫੁਟਨੋਟ

ਜਾਂ, “ਸਿੱਖਿਆ।”
ਜਾਂ, “ਜਿਸ ਦਾ ਸਾਹ ਉਸ ਦੀਆਂ ਨਾਸਾਂ ਵਿਚ ਹੈ।”