ਜ਼ਬੂਰ 139:1-24
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
139 ਹੇ ਯਹੋਵਾਹ, ਤੂੰ ਮੈਨੂੰ ਪੂਰੀ ਤਰ੍ਹਾਂ ਜਾਂਚਿਆ ਹੈ ਅਤੇ ਤੂੰ ਮੈਨੂੰ ਜਾਣਦਾ ਹੈਂ।+
2 ਤੂੰ ਮੇਰਾ ਉੱਠਣਾ-ਬੈਠਣਾ ਜਾਣਦਾ ਹੈਂ।+
ਤੂੰ ਦੂਰੋਂ ਹੀ ਮੇਰੇ ਵਿਚਾਰ ਜਾਣ ਲੈਂਦਾ ਹੈਂ।+
3 ਜਦੋਂ ਮੈਂ ਤੁਰਦਾ-ਫਿਰਦਾ ਜਾਂ ਲੇਟਦਾ ਹਾਂ, ਤਾਂ ਤੂੰ ਮੇਰੇ ’ਤੇ ਗੌਰ ਕਰਦਾ ਹੈਂ;*ਤੂੰ ਮੇਰੇ ਸਾਰੇ ਰਾਹਾਂ ਤੋਂ ਵਾਕਫ਼ ਹੈਂ।+
4 ਹੇ ਯਹੋਵਾਹ, ਮੇਰੇ ਮੂੰਹੋਂ ਕੋਈ ਵੀ ਸ਼ਬਦ ਨਿਕਲਣ ਤੋਂ ਪਹਿਲਾਂ ਹੀਤੈਨੂੰ ਉਸ ਬਾਰੇ ਪਤਾ ਹੁੰਦਾ ਹੈ।+
5 ਤੂੰ ਚਾਰੇ ਪਾਸਿਓਂ ਮੇਰੀ ਹਿਫਾਜ਼ਤ ਕਰਦਾ ਹੈਂ;ਤੇਰਾ ਹੱਥ ਹਮੇਸ਼ਾ ਮੇਰੇ ਸਿਰ ’ਤੇ ਰਹਿੰਦਾ ਹੈ।
6 ਤੈਨੂੰ ਮੇਰੇ ਬਾਰੇ ਡੂੰਘਾ ਗਿਆਨ ਹੈ ਜੋ ਮੇਰੀ ਸਮਝ ਤੋਂ ਬਾਹਰ ਹੈ।*
ਇਸ ਨੂੰ ਸਮਝਣਾ ਮੇਰੇ ਵੱਸੋਂ ਬਾਹਰ ਹੈ।+
7 ਮੈਂ ਤੇਰੀ ਸ਼ਕਤੀ ਤੋਂ ਭੱਜ ਕੇ ਕਿੱਥੇ ਜਾ ਸਕਦਾ ਹਾਂ?
ਮੈਂ ਤੇਰੇ ਤੋਂ ਬਚ ਕੇ ਕਿੱਥੇ ਲੁਕ ਸਕਦਾ ਹਾਂ?+
8 ਜੇ ਮੈਂ ਆਕਾਸ਼ ’ਤੇ ਚੜ੍ਹ ਜਾਵਾਂ, ਤਾਂ ਤੂੰ ਉੱਥੇ ਹੈਂ,ਜੇ ਮੈਂ ਕਬਰ* ਵਿਚ ਆਪਣਾ ਬਿਸਤਰਾ ਵਿਛਾਵਾਂ, ਤਾਂ ਦੇਖ! ਤੂੰ ਉੱਥੇ ਵੀ ਹੈਂ।+
9 ਜੇ ਮੈਂ ਸਵੇਰ ਦੇ ਖੰਭ ਲਾ ਕੇ ਉੱਡ ਜਾਵਾਂਅਤੇ ਸੱਤ ਸਮੁੰਦਰ ਪਾਰ ਜਾ ਵੱਸਾਂ,
10 ਉੱਥੇ ਵੀ ਤੇਰਾ ਹੱਥ ਮੇਰੀ ਅਗਵਾਈ ਕਰੇਗਾਅਤੇ ਤੇਰਾ ਸੱਜਾ ਹੱਥ ਮੈਨੂੰ ਸੰਭਾਲੇਗਾ।+
11 ਜੇ ਮੈਂ ਕਹਾਂ: “ਹਨੇਰਾ ਜ਼ਰੂਰ ਮੈਨੂੰ ਲੁਕੋ ਲਵੇਗਾ!”
ਪਰ ਮੇਰੇ ਆਲੇ-ਦੁਆਲੇ ਛਾਇਆ ਹਨੇਰਾ ਚਾਨਣ ਬਣ ਜਾਵੇਗਾ।
12 ਹਨੇਰਾ ਵੀ ਤੇਰੇ ਲਈ ਹਨੇਰਾ ਨਹੀਂ ਹੈ,ਸਗੋਂ ਰਾਤ ਤੇਰੇ ਲਈ ਦਿਨ ਵਾਂਗ ਹੋਵੇਗੀ+ਅਤੇ ਹਨੇਰਾ ਚਾਨਣ ਦੇ ਬਰਾਬਰ ਹੈ।+
13 ਤੂੰ ਮੇਰੇ ਗੁਰਦੇ ਬਣਾਏ;ਤੂੰ ਮਾਂ ਦੀ ਕੁੱਖ ਵਿਚ ਮੈਨੂੰ ਕੱਜਿਆ।*+
14 ਮੈਂ ਤੇਰੀ ਮਹਿਮਾ ਕਰਦਾ ਹਾਂਕਿਉਂਕਿ ਤੂੰ ਮੈਨੂੰ ਹੈਰਾਨੀਜਨਕ ਤਰੀਕੇ ਨਾਲ ਰਚਿਆ ਹੈ।+
ਇਹ ਸੋਚ ਕੇ ਮੈਂ ਸ਼ਰਧਾ ਨਾਲ ਭਰ ਜਾਂਦਾ ਹਾਂ।
ਮੈਂ ਇਹ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੇਰੇ ਕੰਮ ਸ਼ਾਨਦਾਰ ਹਨ।+
15 ਜਦ ਮੈਨੂੰ ਗੁਪਤ ਵਿਚ ਰਚਿਆ ਗਿਆਅਤੇ ਮੈਨੂੰ ਧਰਤੀ ਦੀਆਂ ਡੂੰਘਾਈਆਂ ਵਿਚ ਬੁਣਿਆ ਗਿਆ,+ਤਾਂ ਮੇਰੀਆਂ ਹੱਡੀਆਂ ਤੈਥੋਂ ਲੁਕੀਆਂ ਹੋਈਆਂ ਨਹੀਂ ਸਨ।
16 ਤੇਰੀਆਂ ਅੱਖਾਂ ਨੇ ਮੇਰੇ ਭਰੂਣ ਨੂੰ ਦੇਖਿਆ;ਮੇਰੇ ਸਾਰੇ ਅੰਗ ਬਣਨ ਤੋਂ ਪਹਿਲਾਂਇਨ੍ਹਾਂ ਬਾਰੇ ਤੇਰੀ ਕਿਤਾਬ ਵਿਚ ਲਿਖਿਆ ਗਿਆਅਤੇ ਇਨ੍ਹਾਂ ਦੇ ਬਣਨ ਦੇ ਦਿਨਾਂ ਦਾ ਹਿਸਾਬ ਵੀ।
17 ਇਸ ਲਈ ਤੇਰੇ ਵਿਚਾਰ ਮੇਰੇ ਲਈ ਕਿੰਨੇ ਅਨਮੋਲ ਹਨ!+
ਹੇ ਪਰਮੇਸ਼ੁਰ, ਤੇਰੇ ਵਿਚਾਰ ਅਣਗਿਣਤ ਹਨ!+
18 ਜੇ ਮੈਂ ਉਨ੍ਹਾਂ ਨੂੰ ਗਿਣਨ ਲੱਗਾਂ, ਤਾਂ ਉਨ੍ਹਾਂ ਦੀ ਗਿਣਤੀ ਰੇਤ ਦੇ ਕਿਣਕਿਆਂ ਤੋਂ ਕਿਤੇ ਵੱਧ ਹੋਵੇਗੀ।+
ਜਦ ਮੈਂ ਜਾਗਦਾ ਹਾਂ, ਤਾਂ ਮੈਂ ਤੇਰੇ ਨਾਲ ਹੁੰਦਾ ਹਾਂ।*+
19 ਹੇ ਪਰਮੇਸ਼ੁਰ, ਕਾਸ਼! ਤੂੰ ਦੁਸ਼ਟਾਂ ਨੂੰ ਖ਼ਤਮ ਕਰ ਦੇਵੇਂ!+
ਫਿਰ ਹਿੰਸਕ ਲੋਕ* ਮੇਰੇ ਤੋਂ ਦੂਰ ਹੋ ਜਾਣਗੇ,
20 ਜਿਹੜੇ ਬੁਰੇ ਇਰਾਦੇ ਨਾਲ* ਤੇਰੇ ਖ਼ਿਲਾਫ਼ ਬੋਲਦੇ ਹਨ;ਉਹ ਤੇਰੇ ਵਿਰੋਧੀ ਹਨ ਅਤੇ ਤੇਰੇ ਨਾਂ ’ਤੇ ਗ਼ਲਤ ਕੰਮ ਕਰਦੇ ਹਨ।+
21 ਹੇ ਯਹੋਵਾਹ, ਜੋ ਤੇਰੇ ਨਾਲ ਨਫ਼ਰਤ ਕਰਦੇ ਹਨ, ਕੀ ਮੈਂ ਉਨ੍ਹਾਂ ਨਾਲ ਨਫ਼ਰਤ ਨਹੀਂ ਕਰਦਾ?+
ਅਤੇ ਜੋ ਤੇਰੇ ਖ਼ਿਲਾਫ਼ ਬਗਾਵਤ ਕਰਦੇ ਹਨ, ਕੀ ਮੈਂ ਉਨ੍ਹਾਂ ਨਾਲ ਘਿਰਣਾ ਨਹੀਂ ਕਰਦਾ?+
22 ਮੇਰੇ ਦਿਲ ਵਿਚ ਉਨ੍ਹਾਂ ਲਈ ਬੱਸ ਨਫ਼ਰਤ ਹੀ ਹੈ;+ਉਹ ਮੇਰੇ ਜਾਨੀ ਦੁਸ਼ਮਣ ਬਣ ਗਏ ਹਨ।
23 ਹੇ ਪਰਮੇਸ਼ੁਰ, ਮੇਰੀ ਜਾਂਚ ਕਰ ਅਤੇ ਮੇਰੇ ਦਿਲ ਨੂੰ ਜਾਣ।+
ਮੇਰੀ ਜਾਂਚ ਕਰ ਅਤੇ ਮੇਰੇ ਮਨ ਦੀਆਂ ਚਿੰਤਾਵਾਂ* ਨੂੰ ਜਾਣ।+
24 ਦੇਖ ਕਿਤੇ ਮੇਰਾ ਝੁਕਾਅ ਗ਼ਲਤ ਕੰਮਾਂ ਵੱਲ ਤਾਂ ਨਹੀਂ,+ਮੈਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ’ਤੇ ਲੈ ਚੱਲ।+
ਫੁਟਨੋਟ
^ ਇਬ, “ਮੈਨੂੰ ਮਿਣਦਾ ਹੈਂ।”
^ ਜਾਂ, “ਜੋ ਮੇਰੇ ਲਈ ਬੜੇ ਅਚੰਭੇ ਦੀ ਗੱਲ ਹੈ।”
^ ਜਾਂ ਸੰਭਵ ਹੈ, “ਬੁਣਿਆ।”
^ ਜਾਂ ਸੰਭਵ ਹੈ, “ਮੈਂ ਉਦੋਂ ਵੀ ਗਿਣ ਰਿਹਾ ਹੁੰਦਾ ਹਾਂ।”
^ ਜਾਂ, “ਖ਼ੂਨ ਦੇ ਦੋਸ਼ੀ।”
^ ਜਾਂ, “ਆਪਣੇ ਵਿਚਾਰ ਮੁਤਾਬਕ।”
^ ਜਾਂ, “ਦੀ ਬੇਚੈਨੀ।”