ਜ਼ਬੂਰ 20:1-9
-
ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਦੀ ਰੱਖਿਆ
-
ਕੁਝ ਲੋਕ ਰਥਾਂ ਅਤੇ ਘੋੜਿਆਂ ’ਤੇ ਭਰੋਸਾ ਰੱਖਦੇ, ‘ਪਰ ਅਸੀਂ ਯਹੋਵਾਹ ਦਾ ਨਾਂ ਲੈ ਕੇ ਅਰਦਾਸ ਕਰਦੇ ਹਾਂ’ (7)
-
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
20 ਬਿਪਤਾ ਦੇ ਦਿਨ ਯਹੋਵਾਹ ਤੇਰੀ ਪ੍ਰਾਰਥਨਾ ਦਾ ਜਵਾਬ ਦੇਵੇ।
ਯਾਕੂਬ ਦੇ ਪਰਮੇਸ਼ੁਰ ਦਾ ਨਾਂ ਤੇਰੀ ਹਿਫਾਜ਼ਤ ਕਰੇ।+
2 ਉਹ ਪਵਿੱਤਰ ਥਾਂ ਤੋਂ ਤੇਰੀ ਮਦਦ ਕਰੇ+ਅਤੇ ਸੀਓਨ ਤੋਂ ਤੇਰਾ ਸਹਾਰਾ ਬਣੇ।+
3 ਉਹ ਤੇਰੀਆਂ ਸਾਰੀਆਂ ਭੇਟਾਂ ਨੂੰ ਯਾਦ ਰੱਖੇ;ਉਹ ਤੇਰੀਆਂ ਹੋਮ-ਬਲ਼ੀਆਂ ਨੂੰ ਖ਼ੁਸ਼ੀ-ਖ਼ੁਸ਼ੀ ਕਬੂਲ ਕਰੇ। (ਸਲਹ)
4 ਉਹ ਤੇਰੇ ਮਨ ਦੀਆਂ ਇੱਛਾਵਾਂ ਪੂਰੀਆਂ ਕਰੇ+ਅਤੇ ਤੇਰੀਆਂ ਸਾਰੀਆਂ ਯੋਜਨਾਵਾਂ ਵਿਚ ਤੈਨੂੰ ਕਾਮਯਾਬੀ ਬਖ਼ਸ਼ੇ।
5 ਅਸੀਂ ਤੇਰੇ ਮੁਕਤੀ ਦੇ ਕੰਮਾਂ ਕਰਕੇ ਤੇਰੀ ਜੈ-ਜੈ ਕਾਰ ਕਰਾਂਗੇ;+ਅਸੀਂ ਆਪਣੇ ਪਰਮੇਸ਼ੁਰ ਦੇ ਨਾਂ ਦੇ ਝੰਡੇ ਲਹਿਰਾਵਾਂਗੇ।+
ਯਹੋਵਾਹ ਤੇਰੀਆਂ ਸਾਰੀਆਂ ਅਰਜੋਈਆਂ ਸੁਣੇ।
6 ਹੁਣ ਮੈਂ ਜਾਣ ਗਿਆ ਹਾਂ ਕਿ ਯਹੋਵਾਹ ਆਪਣੇ ਚੁਣੇ ਹੋਏ ਨੂੰ ਬਚਾਉਂਦਾ ਹੈ।+
ਉਹ ਆਪਣੇ ਪਵਿੱਤਰ ਸਥਾਨ ਸਵਰਗ ਤੋਂ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈਉਹ ਆਪਣੇ ਸ਼ਕਤੀਸ਼ਾਲੀ ਸੱਜੇ ਹੱਥ ਨਾਲ ਉਸ ਨੂੰ ਬਚਾਉਂਦਾ ਹੈ।*+
7 ਕੁਝ ਲੋਕ ਰਥਾਂ ’ਤੇ ਅਤੇ ਕਈ ਘੋੜਿਆਂ ਉੱਤੇ ਭਰੋਸਾ ਰੱਖਦੇ ਹਨ,+ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਂ ਲੈ ਕੇ ਅਰਦਾਸ ਕਰਦੇ ਹਾਂ।+
8 ਉਹ ਲੜਖੜਾ ਕੇ ਡਿਗ ਪਏ ਹਨ,ਪਰ ਅਸੀਂ ਉੱਠ ਕੇ ਖੜ੍ਹੇ ਹੋ ਗਏ ਹਾਂ।+
9 ਹੇ ਯਹੋਵਾਹ, ਰਾਜੇ ਨੂੰ ਬਚਾ!+
ਜਦ ਅਸੀਂ ਮਦਦ ਲਈ ਉਸ ਨੂੰ ਪੁਕਾਰਾਂਗੇ, ਤਾਂ ਉਹ ਸਾਡੀ ਪੁਕਾਰ ਸੁਣੇਗਾ।+
ਫੁਟਨੋਟ
^ ਜਾਂ, “ਜਿੱਤ ਦਿਵਾਉਂਦਾ ਹੈ।”