ਜ਼ਬੂਰ 94:1-23
94 ਹੇ ਬਦਲਾ ਲੈਣ ਵਾਲੇ ਪਰਮੇਸ਼ੁਰ ਯਹੋਵਾਹ,+ਹੇ ਬਦਲਾ ਲੈਣ ਵਾਲੇ ਪਰਮੇਸ਼ੁਰ, ਆਪਣਾ ਜਲਾਲ ਦਿਖਾ!
2 ਹੇ ਧਰਤੀ ਦੇ ਨਿਆਂਕਾਰ,+ ਉੱਠ।
ਘਮੰਡੀਆਂ ਨੂੰ ਉਨ੍ਹਾਂ ਦੀ ਕੀਤੀ ਦਾ ਫਲ ਦੇ।+
3 ਹੇ ਯਹੋਵਾਹ, ਦੁਸ਼ਟ ਹੋਰ ਕਿੰਨਾ ਚਿਰ ਖ਼ੁਸ਼ੀਆਂ ਮਨਾਉਣਗੇ?
ਦੱਸ, ਹੋਰ ਕਿੰਨਾ ਚਿਰ?+
4 ਉਹ ਹੰਕਾਰ ਭਰੀਆਂ ਗੱਲਾਂ ਉਗਲਦੇ ਹਨ;ਬੁਰੇ ਕੰਮ ਕਰਨ ਵਾਲੇ ਸਾਰੇ ਲੋਕ ਆਪਣੇ ਬਾਰੇ ਸ਼ੇਖ਼ੀਆਂ ਮਾਰਦੇ ਹਨ।
5 ਹੇ ਯਹੋਵਾਹ, ਉਹ ਤੇਰੀ ਪਰਜਾ ਨੂੰ ਕੁਚਲਦੇ ਹਨ+ਅਤੇ ਤੇਰੀ ਵਿਰਾਸਤ ਉੱਤੇ ਜ਼ੁਲਮ ਢਾਹੁੰਦੇ ਹਨ।
6 ਉਹ ਵਿਧਵਾਵਾਂ ਅਤੇ ਪਰਦੇਸੀਆਂ ਦਾ ਕਤਲ ਕਰਦੇ ਹਨਅਤੇ ਯਤੀਮਾਂ* ਦਾ ਖ਼ੂਨ ਵਹਾਉਂਦੇ ਹਨ।
7 ਉਹ ਕਹਿੰਦੇ ਹਨ: “ਯਾਹ ਇਹ ਸਭ ਕੁਝ ਨਹੀਂ ਦੇਖਦਾ;+ਯਾਕੂਬ ਦੇ ਪਰਮੇਸ਼ੁਰ ਨੂੰ ਇਸ ਬਾਰੇ ਪਤਾ ਨਹੀਂ ਲੱਗਣਾ।”+
8 ਨਾਸਮਝ ਲੋਕੋ, ਤੁਸੀਂ ਇਹ ਗੱਲ ਸਮਝ ਜਾਓ;ਮੂਰਖੋ, ਤੁਸੀਂ ਕਦੋਂ ਅਕਲ ਤੋਂ ਕੰਮ ਲਓਗੇ?+
9 ਜਿਸ ਨੇ ਕੰਨ ਬਣਾਏ ਹਨ, ਕੀ ਉਸ ਨੂੰ ਆਪ ਨੂੰ ਨਹੀਂ ਸੁਣਦਾ?
ਜਿਸ ਨੇ ਅੱਖਾਂ ਬਣਾਈਆਂ ਹਨ, ਕੀ ਉਸ ਨੂੰ ਆਪ ਨੂੰ ਨਹੀਂ ਦਿਸਦਾ?+
10 ਜਿਹੜਾ ਕੌਮਾਂ ਨੂੰ ਝਿੜਕਦਾ ਹੈ, ਕੀ ਉਹ ਤੁਹਾਨੂੰ ਤਾੜ ਨਹੀਂ ਸਕਦਾ?+
ਉਹੀ ਤਾਂ ਹੈ ਜੋ ਲੋਕਾਂ ਨੂੰ ਗਿਆਨ ਦਿੰਦਾ ਹੈ।+
11 ਯਹੋਵਾਹ ਇਨਸਾਨਾਂ ਦੇ ਵਿਚਾਰ ਜਾਣਦਾ ਹੈ,ਉਹ ਤਾਂ ਬੱਸ ਸਾਹ ਹੀ ਹਨ।+
12 ਹੇ ਯਾਹ, ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਤੂੰ ਸੁਧਾਰਦਾ ਹੈਂ,+ਜਿਸ ਨੂੰ ਤੂੰ ਆਪਣਾ ਕਾਨੂੰਨ ਸਿਖਾਉਂਦਾ ਹੈਂ+
13 ਤਾਂਕਿ ਬਿਪਤਾ ਦੇ ਵੇਲੇ ਉਸ ਨੂੰ ਚੈਨ ਮਿਲੇ,ਜਦ ਤਕ ਦੁਸ਼ਟ ਲਈ ਟੋਆ ਨਹੀਂ ਪੁੱਟਿਆ ਜਾਂਦਾ।+
14 ਯਹੋਵਾਹ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ,+ਨਾ ਹੀ ਆਪਣੀ ਵਿਰਾਸਤ+ ਨੂੰ ਛੱਡੇਗਾ।
15 ਇਕ ਵਾਰ ਫਿਰ ਬਿਨਾਂ ਪੱਖਪਾਤ ਦੇ ਨਿਆਂ ਕੀਤਾ ਜਾਵੇਗਾ,ਸਾਰੇ ਨੇਕਦਿਲ ਲੋਕ ਇਸ ਨਿਆਂ ਮੁਤਾਬਕ ਚੱਲਣਗੇ।
16 ਕੌਣ ਦੁਸ਼ਟ ਦੇ ਖ਼ਿਲਾਫ਼ ਮੇਰੇ ਪੱਖ ਵਿਚ ਖੜ੍ਹਾ ਹੋਵੇਗਾ?
ਕੌਣ ਮੇਰੇ ਲਈ ਬੁਰੇ ਲੋਕਾਂ ਨਾਲ ਮੁਕਾਬਲਾ ਕਰੇਗਾ?
17 ਜੇ ਯਹੋਵਾਹ ਮੇਰਾ ਮਦਦਗਾਰ ਨਾ ਹੁੰਦਾ,ਤਾਂ ਮੈਂ ਹੁਣ ਤਕ ਖ਼ਤਮ* ਹੋ ਗਿਆ ਹੁੰਦਾ।+
18 ਹੇ ਯਹੋਵਾਹ, ਜਦੋਂ ਮੈਂ ਕਿਹਾ: “ਮੇਰੇ ਪੈਰ ਤਿਲਕ ਰਹੇ ਹਨ,”ਤਾਂ ਤੇਰਾ ਅਟੱਲ ਪਿਆਰ ਮੈਨੂੰ ਸੰਭਾਲਦਾ ਰਿਹਾ।+
19 ਜਦੋਂ ਮੈਂ ਚਿੰਤਾਵਾਂ ਨਾਲ ਘਿਰਿਆ ਹੋਇਆ ਸੀ,ਤਾਂ ਤੂੰ ਮੈਨੂੰ ਦਿਲਾਸਾ ਅਤੇ ਸਕੂਨ ਦਿੱਤਾ।+
20 ਕੀ ਭ੍ਰਿਸ਼ਟ ਆਗੂਆਂ ਦੀ ਤੇਰੇ ਨਾਲ ਕੋਈ ਸਾਂਝ ਹੋ ਸਕਦੀ ਹੈਜਦ ਉਹ ਕਾਨੂੰਨ ਦਾ ਸਹਾਰਾ ਲੈ ਕੇ ਸਾਜ਼ਸ਼ਾਂ ਘੜਦੇ ਹਨ?+
21 ਉਹ ਧਰਮੀਆਂ ਉੱਤੇ ਬੇਰਹਿਮੀ ਨਾਲ ਹਮਲੇ ਕਰਦੇ ਹਨ+ਅਤੇ ਬੇਕਸੂਰ ਨੂੰ ਮੌਤ ਦੀ ਸਜ਼ਾ ਸੁਣਾਉਂਦੇ ਹਨ।*+
22 ਪਰ ਯਹੋਵਾਹ ਮੇਰੇ ਲਈ ਮਜ਼ਬੂਤ ਪਨਾਹ* ਬਣੇਗਾ,ਮੇਰਾ ਪਰਮੇਸ਼ੁਰ ਮੇਰੀ ਪਨਾਹ ਦੀ ਚਟਾਨ ਹੈ।+
23 ਉਹ ਉਨ੍ਹਾਂ ਦੀ ਬੁਰਾਈ ਉਨ੍ਹਾਂ ਦੇ ਹੀ ਸਿਰ ਪਾ ਦੇਵੇਗਾ।+
ਉਹ ਉਨ੍ਹਾਂ ਦੀ ਬੁਰਾਈ ਦੇ ਜ਼ਰੀਏ ਉਨ੍ਹਾਂ ਨੂੰ ਖ਼ਤਮ* ਕਰ ਦੇਵੇਗਾ।
ਸਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਨੂੰ ਖ਼ਤਮ* ਕਰ ਦੇਵੇਗਾ।+
ਫੁਟਨੋਟ
^ ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
^ ਇਬ, “ਚੁੱਪ।”
^ ਇਬ, “ਨਿਰਦੋਸ਼ ਦੇ ਲਹੂ ਨੂੰ ਦੋਸ਼ੀ ਠਹਿਰਾਉਂਦੇ ਹਨ।”
^ ਜਾਂ, “ਸੁਰੱਖਿਆ ਦੀ ਉੱਚੀ ਥਾਂ।”
^ ਇਬ, “ਚੁੱਪ।”
^ ਇਬ, “ਚੁੱਪ।”