ਯਸਾਯਾਹ 33:1-24
33 ਲਾਹਨਤ ਹੈ ਤੇਰੇ ਉੱਤੇ ਨਾਸ਼ ਕਰਨ ਵਾਲਿਆ, ਹਾਂ, ਤੂੰ ਜਿਸ ਦਾ ਨਾਸ਼ ਨਹੀਂ ਕੀਤਾ ਗਿਆ;+ਧੋਖੇਬਾਜ਼ਾ ਤੂੰ, ਜਿਸ ਨਾਲ ਧੋਖਾ ਨਹੀਂ ਕੀਤਾ ਗਿਆ!
ਜਦ ਤੂੰ ਨਾਸ਼ ਕਰਨੋਂ ਹਟ ਜਾਏਂਗਾ, ਉਦੋਂ ਤੈਨੂੰ ਨਾਸ਼ ਕਰ ਦਿੱਤਾ ਜਾਵੇਗਾ।+
ਜਦ ਤੂੰ ਧੋਖਾ ਦੇਣਾ ਛੱਡ ਦੇਵੇਂਗਾ, ਉਦੋਂ ਤੇਰੇ ਨਾਲ ਧੋਖਾ ਹੋਵੇਗਾ।
2 ਹੇ ਯਹੋਵਾਹ ਸਾਡੇ ਉੱਤੇ ਮਿਹਰ ਕਰ।+
ਅਸੀਂ ਤੇਰੇ ʼਤੇ ਉਮੀਦ ਲਾਈ ਹੈ।
ਹਰ ਸਵੇਰ ਸਾਡੀ ਬਾਂਹ*+ ਬਣ,ਹਾਂ, ਬਿਪਤਾ ਦੇ ਵੇਲੇ ਸਾਡੀ ਮੁਕਤੀ ਬਣ।+
3 ਤੇਰੀ ਗਰਜ ਸੁਣ ਕੇ ਦੇਸ਼-ਦੇਸ਼ ਦੇ ਲੋਕ ਭੱਜ ਜਾਂਦੇ ਹਨ।
ਜਦ ਤੂੰ ਖੜ੍ਹਾ ਹੁੰਦਾ ਹੈਂ, ਤਾਂ ਕੌਮਾਂ ਖਿੰਡ-ਪੁੰਡ ਜਾਂਦੀਆਂ ਹਨ।+
4 ਜਿਵੇਂ ਭੁੱਖੜ ਟਿੱਡੀਆਂ ਇਕੱਠੀਆਂ ਹੁੰਦੀਆਂ ਹਨ, ਉਸੇ ਤਰ੍ਹਾਂ ਤੁਹਾਡਾ ਲੁੱਟ ਦਾ ਮਾਲ ਇਕੱਠਾ ਕੀਤਾ ਜਾਵੇਗਾ;ਟਿੱਡੀਆਂ ਦੇ ਝੁੰਡਾਂ ਵਾਂਗ ਲੋਕ ਆ ਕੇ ਇਸ ਉੱਤੇ ਟੁੱਟ ਪੈਣਗੇ।
5 ਯਹੋਵਾਹ ਨੂੰ ਉੱਚਾ ਕੀਤਾ ਜਾਵੇਗਾਕਿਉਂਕਿ ਉਹ ਉੱਪਰ ਉਚਾਈਆਂ ʼਤੇ ਵੱਸਦਾ ਹੈ।
ਉਹ ਸੀਓਨ ਨੂੰ ਨਿਆਂ ਅਤੇ ਧਾਰਮਿਕਤਾ ਨਾਲ ਭਰ ਦੇਵੇਗਾ।
6 ਤੇਰੇ ਸਮੇਂ ਵਿਚ ਉਹ ਮਜ਼ਬੂਤੀ ਬਖ਼ਸ਼ੇਗਾ;ਵੱਡੇ ਪੈਮਾਨੇ ʼਤੇ ਮੁਕਤੀ,+ ਬੁੱਧ, ਗਿਆਨ ਅਤੇ ਯਹੋਵਾਹ ਦਾ ਡਰ ਹੋਵੇਗਾ,+ਇਹੀ ਉਸ ਦਾ ਖ਼ਜ਼ਾਨਾ ਹੈ।
7 ਦੇਖੋ! ਉਨ੍ਹਾਂ ਦੇ ਸੂਰਮੇ ਗਲੀ ਵਿਚ ਚਿਲਾਉਂਦੇ ਹਨ;ਸ਼ਾਂਤੀ ਦਾ ਸੰਦੇਸ਼ ਦੇਣ ਵਾਲੇ ਭੁੱਬਾਂ ਮਾਰ-ਮਾਰ ਕੇ ਰੋਂਦੇ ਹਨ।
8 ਰਾਜਮਾਰਗ ਵੀਰਾਨ ਪਏ ਹਨ;ਰਾਹਾਂ ʼਤੇ ਕੋਈ ਰਾਹੀ ਨਜ਼ਰ ਨਹੀਂ ਆਉਂਦਾ।
ਉਸ* ਨੇ ਇਕਰਾਰ ਤੋੜ ਦਿੱਤਾ ਹੈ;ਉਸ ਨੇ ਸ਼ਹਿਰਾਂ ਨੂੰ ਠੁਕਰਾ ਦਿੱਤਾ ਹੈ;ਉਹ ਇਨਸਾਨ ਨੂੰ ਕੁਝ ਸਮਝਦਾ ਹੀ ਨਹੀਂ।+
9 ਦੇਸ਼ ਸੋਗ ਮਨਾ ਰਿਹਾ ਹੈ ਅਤੇ ਮੁਰਝਾ ਰਿਹਾ ਹੈ।
ਲਬਾਨੋਨ ਸ਼ਰਮਿੰਦਾ ਹੈ;+ ਉਹ ਗਲ਼ ਗਿਆ ਹੈ।
ਸ਼ਾਰੋਨ ਉਜਾੜ ਬਣ ਗਿਆ ਹੈ,ਬਾਸ਼ਾਨ ਅਤੇ ਕਰਮਲ ਆਪਣੇ ਪੱਤੇ ਝਾੜ ਰਹੇ ਹਨ।+
10 ਯਹੋਵਾਹ ਕਹਿੰਦਾ ਹੈ, “ਹੁਣ ਮੈਂ ਉੱਠ ਖੜ੍ਹਾ ਹੋਵਾਂਗਾ,ਹੁਣ ਮੈਂ ਖ਼ੁਦ ਨੂੰ ਉੱਚਾ ਕਰਾਂਗਾ;+ਹੁਣ ਮੈਂ ਆਪਣੇ ਆਪ ਨੂੰ ਵਡਿਆਵਾਂਗਾ।
11 ਤੁਹਾਡੀ ਕੁੱਖ ਵਿਚ ਸੁੱਕਾ ਘਾਹ ਪਲ਼ਦਾ ਹੈ ਤੇ ਤੁਸੀਂ ਪਰਾਲੀ ਨੂੰ ਜਨਮ ਦਿੰਦੇ ਹੋ।
ਤੁਹਾਡੀ ਆਪਣੀ ਸੋਚ ਤੁਹਾਨੂੰ ਅੱਗ ਵਾਂਗ ਭਸਮ ਕਰ ਦੇਵੇਗੀ।+
12 ਦੇਸ਼-ਦੇਸ਼ ਦੇ ਲੋਕ ਸੜੇ ਹੋਏ ਚੂਨੇ ਵਰਗੇ ਹੋ ਜਾਣਗੇ।
ਉਨ੍ਹਾਂ ਨੂੰ ਕੰਡਿਆਂ ਵਾਂਗ ਵੱਢ ਕੇ ਅੱਗ ਲਾ ਦਿੱਤੀ ਜਾਵੇਗੀ।+
13 ਹੇ ਦੂਰ-ਦੁਰੇਡੇ ਰਹਿਣ ਵਾਲਿਓ, ਸੁਣੋ ਮੈਂ ਕੀ ਕਰਨ ਵਾਲਾ ਹਾਂ!
ਹੇ ਨੇੜੇ ਰਹਿਣ ਵਾਲਿਓ, ਮੇਰੀ ਤਾਕਤ ਨੂੰ ਜਾਣੋ!
14 ਸੀਓਨ ਵਿਚ ਪਾਪੀ ਡਰੇ ਹੋਏ ਹਨ;+ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਥਰ-ਥਰ ਕੰਬ ਰਹੇ ਹਨ:
‘ਸਾਡੇ ਵਿੱਚੋਂ ਕੌਣ ਭਸਮ ਕਰਨ ਵਾਲੀ ਅੱਗ ਕੋਲ ਟਿਕ ਸਕਦਾ ਹੈ?+
ਸਾਡੇ ਵਿੱਚੋਂ ਕੌਣ ਕਦੀ ਨਾ ਬੁਝਣ ਵਾਲੀਆਂ ਲਪਟਾਂ ਕੋਲ ਰਹਿ ਸਕਦਾ ਹੈ?’
15 ਉਹ ਜੋ ਨੇਕੀ ਦੇ ਰਾਹ ʼਤੇ ਚੱਲਦਾ ਰਹਿੰਦਾ ਹੈ,+ਜੋ ਸੱਚੀਆਂ ਗੱਲਾਂ ਕਰਦਾ ਹੈ,+ਜੋ ਬੇਈਮਾਨੀ ਅਤੇ ਧੋਖੇ ਦੀ ਕਮਾਈ ਨੂੰ ਠੁਕਰਾਉਂਦਾ ਹੈ,ਜਿਸ ਦੇ ਹੱਥ ਰਿਸ਼ਵਤ ਉੱਤੇ ਝਪਟਣ ਦੀ ਬਜਾਇ ਪਿੱਛੇ ਹਟ ਜਾਂਦੇ ਹਨ,+ਜੋ ਖ਼ੂਨ ਵਹਾਉਣ ਦੀਆਂ ਯੋਜਨਾਵਾਂ ਬਾਰੇ ਸੁਣਨ ਤੋਂ ਕੰਨ ਬੰਦ ਕਰ ਲੈਂਦਾ ਹੈ,ਜੋ ਬੁਰਾਈ ਦੇਖਣ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹੈ,
16 ਉਹ ਉਚਾਈਆਂ ਉੱਤੇ ਵੱਸੇਗਾ;ਚਟਾਨੀ ਗੜ੍ਹ ਉਸ ਦੀ ਸੁਰੱਖਿਅਤ ਪਨਾਹ* ਹੋਣਗੇ,ਉਸ ਨੂੰ ਰੋਟੀ ਦਿੱਤੀ ਜਾਵੇਗੀਅਤੇ ਉਸ ਨੂੰ ਕਦੇ ਪਾਣੀ ਦੀ ਕਮੀ ਨਹੀਂ ਹੋਵੇਗੀ।”+
17 ਤੇਰੀਆਂ ਅੱਖਾਂ ਰਾਜੇ ਨੂੰ ਉਸ ਦੀ ਸ਼ਾਨ ਵਿਚ ਦੇਖਣਗੀਆਂ;ਉਹ ਦੇਸ਼ ਨੂੰ ਦੂਰੋਂ ਦੇਖਣਗੀਆਂ।
18 ਤੂੰ ਮਨ ਵਿਚ ਇਸ ਖ਼ੌਫ਼ ਨੂੰ ਚੇਤੇ ਕਰੇਂਗਾ:
“ਸਕੱਤਰ ਕਿੱਥੇ ਹੈ?
ਨਜ਼ਰਾਨਾ ਦੇਣ ਵਾਲਾ ਕਿੱਥੇ ਹੈ?+
ਬੁਰਜਾਂ ਨੂੰ ਗਿਣਨ ਵਾਲਾ ਕਿੱਥੇ ਗਿਆ?”
19 ਤੂੰ ਘਮੰਡੀ ਲੋਕਾਂ ਨੂੰ ਫੇਰ ਨਹੀਂ ਦੇਖੇਂਗਾ,ਹਾਂ, ਉਹ ਲੋਕ ਜਿਨ੍ਹਾਂ ਦੀ ਅਜੀਬੋ-ਗ਼ਰੀਬ ਬੋਲੀ ਸਮਝ ਨਹੀਂ ਆਉਂਦੀ,ਜਿਨ੍ਹਾਂ ਦੀ ਥਥਲੀ ਜ਼ਬਾਨ ਤੇਰੀ ਸਮਝ ਤੋਂ ਪਰੇ ਹੈ।+
20 ਸੀਓਨ ਨੂੰ ਦੇਖ ਜੋ ਸਾਡੇ ਤਿਉਹਾਰਾਂ ਦਾ ਸ਼ਹਿਰ ਹੈ!+
ਤੇਰੀਆਂ ਅੱਖਾਂ ਯਰੂਸ਼ਲਮ ਨੂੰ ਇਕ ਅਮਨ-ਚੈਨ ਵਾਲੀ ਜਗ੍ਹਾ ਵਜੋਂ ਦੇਖਣਗੀਆਂ,ਉਹ ਤੰਬੂ ਜੋ ਹਟਾਇਆ ਨਹੀਂ ਜਾਵੇਗਾ।+
ਇਸ ਦੇ ਕਿੱਲ ਕਦੇ ਪੁੱਟੇ ਨਹੀਂ ਜਾਣਗੇ,ਇਸ ਦੀ ਇਕ ਵੀ ਰੱਸੀ ਨਹੀਂ ਤੋੜੀ ਜਾਵੇਗੀ।
21 ਪਰ ਤੇਜਵਾਨ ਪਰਮੇਸ਼ੁਰ ਯਹੋਵਾਹਸਾਡੇ ਲਈ ਨਦੀਆਂ ਤੇ ਚੌੜੀਆਂ ਨਹਿਰਾਂ ਵਰਗਾ ਹੋਵੇਗਾਜਿੱਥੇ ਚੱਪੂਆਂ ਵਾਲੀਆਂ ਬੇੜੀਆਂ ਨਾ ਆਉਣਗੀਆਂਅਤੇ ਨਾ ਵੱਡੇ-ਵੱਡੇ ਜਹਾਜ਼ ਲੰਘਣਗੇ।
22 ਕਿਉਂਕਿ ਯਹੋਵਾਹ ਸਾਡਾ ਨਿਆਂਕਾਰ ਹੈ,+ਯਹੋਵਾਹ ਸਾਡਾ ਕਾਨੂੰਨ ਦੇਣ ਵਾਲਾ ਹੈ,+ਯਹੋਵਾਹ ਸਾਡਾ ਰਾਜਾ ਹੈ;+ਉਹੀ ਸਾਨੂੰ ਬਚਾਵੇਗਾ।+
23 ਦੁਸ਼ਮਣ ਦੀਆਂ ਰੱਸੀਆਂ* ਢਿੱਲੀਆਂ ਕੀਤੀਆਂ ਜਾਣਗੀਆਂਉਹ ਮਸਤੂਲ ਨੂੰ ਕੱਸ ਨਹੀਂ ਸਕਣਗੀਆਂ ਤੇ ਨਾ ਹੀ ਬਾਦਬਾਨ ਫੈਲ ਸਕੇਗਾ।
ਉਸ ਸਮੇਂ ਬਹੁਤਾਤ ਵਿਚ ਲੁੱਟ ਦਾ ਮਾਲ ਵੰਡਿਆ ਜਾਵੇਗਾ;ਇੱਥੋਂ ਤਕ ਕਿ ਲੰਗੜਾ ਵੀ ਬਹੁਤ ਸਾਰਾ ਮਾਲ ਲੈ ਜਾਵੇਗਾ।+
24 ਕੋਈ ਵਾਸੀ ਨਾ ਕਹੇਗਾ: “ਮੈਂ ਬੀਮਾਰ ਹਾਂ।”+
ਦੇਸ਼ ਵਿਚ ਰਹਿੰਦੇ ਲੋਕਾਂ ਦਾ ਗੁਨਾਹ ਮਾਫ਼ ਕੀਤਾ ਜਾਵੇਗਾ।+
ਫੁਟਨੋਟ
^ ਜਾਂ, “ਤਾਕਤ।”
^ ਇੱਥੇ ਦੁਸ਼ਮਣ ਦੀ ਗੱਲ ਕੀਤੀ ਗਈ ਹੈ।
^ ਜਾਂ, “ਸੁਰੱਖਿਅਤ ਉੱਚਾਈ।”
^ ਇਬ, “ਤੇਰੀਆਂ ਰੱਸੀਆਂ।”