ਯਸਾਯਾਹ 54:1-17

  • ਬਾਂਝ ਸੀਓਨ ਦੇ ਬਹੁਤ ਸਾਰੇ ਪੁੱਤਰ (1-17)

    • ਯਹੋਵਾਹ, ਸੀਓਨ ਦਾ ਪਤੀ (5)

    • ਸੀਓਨ ਦੇ ਪੁੱਤਰ ਯਹੋਵਾਹ ਦੁਆਰਾ ਸਿਖਾਏ ਹੋਏ ਹੋਣਗੇ (13)

    • ਸੀਓਨ ਖ਼ਿਲਾਫ਼ ਬਣਾਏ ਹਥਿਆਰ ਸਫ਼ਲ ਨਹੀਂ ਹੋਣਗੇ (17)

54  “ਹੇ ਬਾਂਝ ਤੀਵੀਂ ਜਿਸ ਦੇ ਬੱਚੇ ਨਹੀਂ ਹੋਏ, ਖ਼ੁਸ਼ੀ ਨਾਲ ਜੈ-ਜੈ ਕਾਰ ਕਰ!+ ਹਾਂ, ਤੂੰ ਜਿਸ ਨੂੰ ਕਦੇ ਜਣਨ-ਪੀੜਾਂ ਨਹੀਂ ਲੱਗੀਆਂ,+ ਬਾਗ਼-ਬਾਗ਼ ਹੋ ਅਤੇ ਖ਼ੁਸ਼ੀ ਨਾਲ ਜੈਕਾਰਾ ਲਾ+ਕਿਉਂਕਿ ਛੁੱਟੜ ਤੀਵੀਂ ਦੇ ਪੁੱਤਰ,*ਉਸ ਤੀਵੀਂ ਦੇ ਪੁੱਤਰਾਂ ਨਾਲੋਂ ਜ਼ਿਆਦਾ ਹੋਣਗੇ ਜਿਸ ਦਾ ਪਤੀ* ਹੈ,”+ ਯਹੋਵਾਹ ਕਹਿੰਦਾ ਹੈ।   “ਆਪਣੇ ਤੰਬੂ ਨੂੰ ਹੋਰ ਵੱਡਾ ਕਰ।+ ਆਪਣੇ ਆਲੀਸ਼ਾਨ ਡੇਰੇ ਦੇ ਕੱਪੜੇ ਨੂੰ ਫੈਲਾ। ਸਰਫ਼ਾ ਨਾ ਕਰ, ਆਪਣੇ ਤੰਬੂ ਦੀਆਂ ਰੱਸੀਆਂ ਲੰਬੀਆਂ ਕਰਅਤੇ ਆਪਣੇ ਤੰਬੂ ਦੇ ਕਿੱਲ ਮਜ਼ਬੂਤ ਬਣਾ।+   ਕਿਉਂਕਿ ਤੂੰ ਤਾਂ ਸੱਜੇ ਤੇ ਖੱਬੇ ਪਾਸੇ ਨੂੰ ਫੈਲ ਜਾਵੇਂਗੀ। ਤੇਰੀ ਔਲਾਦ ਕੌਮਾਂ ਉੱਤੇ ਕਬਜ਼ਾ ਕਰੇਗੀਅਤੇ ਉਹ ਵੀਰਾਨ ਸ਼ਹਿਰਾਂ ਨੂੰ ਵਸਾਉਣਗੇ।+   ਡਰ ਨਾ+ ਕਿਉਂਕਿ ਤੈਨੂੰ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ;+ਬੇਇੱਜ਼ਤ ਮਹਿਸੂਸ ਨਾ ਕਰ ਕਿਉਂਕਿ ਤੂੰ ਨਿਰਾਸ਼ ਨਹੀਂ ਹੋਵੇਂਗੀ। ਤੂੰ ਆਪਣੀ ਜਵਾਨੀ ਵਿਚ ਹੋਈ ਬੇਇੱਜ਼ਤੀ ਨੂੰ ਭੁੱਲ ਜਾਵੇਂਗੀਅਤੇ ਤੂੰ ਆਪਣੇ ਵਿਧਵਾ ਹੋਣ ਦੇ ਕਲੰਕ ਨੂੰ ਹੋਰ ਯਾਦ ਨਹੀਂ ਕਰੇਂਗੀ।”   “ਕਿਉਂਕਿ ਤੇਰਾ ਮਹਾਨ ਸਿਰਜਣਹਾਰ+ ਤੇਰੇ ਲਈ ਪਤੀ* ਵਾਂਗ ਹੈ,+ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ,ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਤੇਰਾ ਛੁਡਾਉਣ ਵਾਲਾ ਹੈ।+ ਉਸ ਨੂੰ ਸਾਰੀ ਧਰਤੀ ਦਾ ਪਰਮੇਸ਼ੁਰ ਕਿਹਾ ਜਾਵੇਗਾ।+   ਯਹੋਵਾਹ ਨੇ ਤੈਨੂੰ ਇਵੇਂ ਬੁਲਾਇਆ ਜਿਵੇਂ ਕਿ ਤੂੰ ਛੱਡੀ ਹੋਈ ਔਰਤ ਹੋਵੇਂ ਤੇ ਦੁੱਖ ਦੀ ਮਾਰੀ* ਹੋਵੇਂ,+ਹਾਂ, ਉਸ ਔਰਤ ਵਾਂਗ ਜੋ ਜਵਾਨੀ ਵਿਚ ਵਿਆਹੀ ਗਈ ਤੇ ਫਿਰ ਠੁਕਰਾ ਦਿੱਤੀ ਗਈ,” ਤੇਰਾ ਪਰਮੇਸ਼ੁਰ ਕਹਿੰਦਾ ਹੈ।   “ਮੈਂ ਤੈਨੂੰ ਪਲ ਭਰ ਲਈ ਛੱਡ ਦਿੱਤਾ ਸੀ,ਪਰ ਅਪਾਰ ਦਇਆ ਨਾਲ ਮੈਂ ਤੈਨੂੰ ਵਾਪਸ ਲੈ ਆਵਾਂਗਾ।+   ਕ੍ਰੋਧ ਵਿਚ ਆ ਕੇ ਮੈਂ ਪਲ ਭਰ ਲਈ ਤੇਰੇ ਤੋਂ ਆਪਣਾ ਚਿਹਰਾ ਲੁਕਾ ਲਿਆ ਸੀ,+ਪਰ ਆਪਣੇ ਹਮੇਸ਼ਾ ਰਹਿਣ ਵਾਲੇ ਅਟੱਲ ਪਿਆਰ ਕਰਕੇ ਮੈਂ ਤੇਰੇ ’ਤੇ ਰਹਿਮ ਕਰਾਂਗਾ,”+ ਤੇਰਾ ਛੁਡਾਉਣ ਵਾਲਾ+ ਯਹੋਵਾਹ ਕਹਿੰਦਾ ਹੈ।   “ਮੇਰੇ ਲਈ ਇਹ ਨੂਹ ਦੇ ਦਿਨਾਂ ਵਾਂਗ ਹੈ।+ ਜਿਵੇਂ ਮੈਂ ਸਹੁੰ ਖਾਧੀ ਸੀ ਕਿ ਧਰਤੀ ਦੁਬਾਰਾ ਨੂਹ ਦੀ ਜਲ-ਪਰਲੋ ਨਾਲ ਨਹੀਂ ਡੁੱਬੇਗੀ,+ਉਸੇ ਤਰ੍ਹਾਂ ਮੈਂ ਸਹੁੰ ਖਾਂਦਾ ਹਾਂ ਕਿ ਮੈਂ ਅੱਗੇ ਤੋਂ ਤੇਰੇ ਉੱਤੇ ਕਦੇ ਨਹੀਂ ਭੜਕਾਂਗਾ ਤੇ ਨਾ ਹੀ ਤੈਨੂੰ ਝਿੜਕਾਂਗਾ।+ 10  ਭਾਵੇਂ ਪਹਾੜ ਮਿਟ ਜਾਣਅਤੇ ਪਹਾੜੀਆਂ ਹਿਲ ਜਾਣ,ਪਰ ਤੇਰੇ ਲਈ ਮੇਰਾ ਅਟੱਲ ਪਿਆਰ ਨਹੀਂ ਮਿਟੇਗਾ,+ਨਾ ਹੀ ਸ਼ਾਂਤੀ ਦਾ ਮੇਰਾ ਇਕਰਾਰ ਹਿਲਾਇਆ ਜਾਵੇਗਾ,”+ ਯਹੋਵਾਹ ਕਹਿੰਦਾ ਹੈ ਜੋ ਤੇਰੇ ’ਤੇ ਰਹਿਮ ਕਰਦਾ ਹੈ।+ 11  “ਹੇ ਦੁਖਿਆਰੀਏ,+ ਤੂਫ਼ਾਨ ਨਾਲ ਉਛਾਲ਼ੀ ਹੋਈਏ ਜਿਸ ਨੂੰ ਦਿਲਾਸਾ ਨਹੀਂ ਮਿਲਿਆ,+ਮੈਂ ਤੇਰੇ ਪੱਥਰਾਂ ਨੂੰ ਸਖ਼ਤ ਗਾਰੇ ਨਾਲ ਲਾਵਾਂਗਾਅਤੇ ਤੇਰੀ ਨੀਂਹ ਨੀਲਮਾਂ ਨਾਲ ਧਰਾਂਗਾ।+ 12  ਮੈਂ ਤੇਰੇ ਬਨੇਰੇ ਲਾਲ ਪੱਥਰਾਂ ਨਾਲ,ਤੇਰੇ ਦਰਵਾਜ਼ੇ ਚਮਕਦੇ ਪੱਥਰਾਂ* ਨਾਲਅਤੇ ਤੇਰੀਆਂ ਸਾਰੀਆਂ ਸਰਹੱਦਾਂ ਕੀਮਤੀ ਪੱਥਰਾਂ ਨਾਲ ਬਣਾਵਾਂਗਾ। 13  ਤੇਰੇ ਸਾਰੇ ਪੁੱਤਰ* ਯਹੋਵਾਹ ਦੁਆਰਾ ਸਿਖਾਏ ਹੋਏ ਹੋਣਗੇ+ਅਤੇ ਤੇਰੇ ਪੁੱਤਰਾਂ* ਦੀ ਸ਼ਾਂਤੀ ਭਰਪੂਰ ਹੋਵੇਗੀ।+ 14  ਤੂੰ ਨੇਕੀ ਕਰਕੇ ਮਜ਼ਬੂਤੀ ਨਾਲ ਕਾਇਮ ਰਹੇਂਗੀ।+ ਤੈਨੂੰ ਜ਼ੁਲਮ ਤੋਂ ਕੋਹਾਂ ਦੂਰ ਰੱਖਿਆ ਜਾਵੇਗਾ,+ਤੈਨੂੰ ਕਿਸੇ ਗੱਲ ਦਾ ਡਰ ਨਹੀਂ ਹੋਵੇਗਾ ਤੇ ਨਾ ਹੀ ਤੂੰ ਖ਼ੌਫ਼ ਖਾਏਂਗੀਕਿਉਂਕਿ ਇਹ ਤੇਰੇ ਨੇੜੇ ਵੀ ਨਹੀਂ ਆਵੇਗਾ।+ 15  ਜੇ ਕੋਈ ਤੇਰੇ ’ਤੇ ਹਮਲਾ ਕਰੇ,ਤਾਂ ਉਹ ਮੇਰੇ ਹੁਕਮ ਨਾਲ ਨਹੀਂ ਹੋਵੇਗਾ। ਜਿਹੜਾ ਵੀ ਤੇਰੇ ’ਤੇ ਹਮਲਾ ਕਰੇਗਾ, ਉਹ ਤੇਰੇ ਕਰਕੇ ਡਿਗ ਜਾਵੇਗਾ।”+ 16  “ਦੇਖ! ਮੈਂ ਹੀ ਉਸ ਕਾਰੀਗਰ ਨੂੰ ਸਿਰਜਿਆ ਹੈਜੋ ਫੂਕਾਂ ਮਾਰ-ਮਾਰ ਕੋਲਿਆਂ ਦੀ ਅੱਗ ਬਾਲ਼ਦਾ ਹੈਅਤੇ ਆਪਣਾ ਹਥਿਆਰ ਬਣਾਉਂਦਾ ਹੈ। ਮੈਂ ਉਸ ਵਿਨਾਸ਼ਕਾਰੀ ਆਦਮੀ ਨੂੰ ਵੀ ਬਣਾਇਆ ਹੈ ਜੋ ਤਬਾਹੀ ਮਚਾਉਂਦਾ ਹੈ।+ 17  ਤੇਰੇ ਖ਼ਿਲਾਫ਼ ਬਣਾਇਆ ਕੋਈ ਵੀ ਹਥਿਆਰ ਸਫ਼ਲ ਨਹੀਂ ਹੋਵੇਗਾ+ਅਤੇ ਤੂੰ ਹਰ ਉਸ ਜ਼ਬਾਨ ਨੂੰ ਦੋਸ਼ੀ ਠਹਿਰਾਏਂਗੀ ਜੋ ਤੇਰੇ ਵਿਰੁੱਧ ਨਿਆਂ ਕਰਨ ਲਈ ਉੱਠੇ। ਇਹ ਯਹੋਵਾਹ ਦੇ ਸੇਵਕਾਂ ਦੀ ਵਿਰਾਸਤ ਹੈਅਤੇ ਉਹ ਮੇਰੇ ਵੱਲੋਂ ਧਰਮੀ ਠਹਿਰਾਏ ਗਏ ਹਨ,” ਯਹੋਵਾਹ ਐਲਾਨ ਕਰਦਾ ਹੈ।+

ਫੁਟਨੋਟ

ਜਾਂ, “ਬੱਚੇ।”
ਜਾਂ, “ਮਾਲਕ।”
ਜਾਂ, “ਮਾਲਕ।”
ਇਬ, “ਮਨੋਂ ਦੁਖੀ।”
ਜਾਂ, “ਅੱਗ ਵਰਗੇ ਪੱਥਰਾਂ।”
ਜਾਂ, “ਬੱਚੇ।”
ਜਾਂ, “ਬੱਚਿਆਂ।”