ਯਸਾਯਾਹ 29:1-24
29 “ਅਰੀਏਲ* ਉੱਤੇ ਹਾਇ, ਹਾਂ, ਉਸ ਅਰੀਏਲ ਸ਼ਹਿਰ ਉੱਤੇ ਜਿੱਥੇ ਦਾਊਦ ਨੇ ਡੇਰਾ ਲਾਇਆ ਸੀ!+
ਸਾਲ-ਦਰ-ਸਾਲ ਲੱਗੇ ਰਹੋ;ਤਿਉਹਾਰਾਂ ਦਾ ਸਿਲਸਿਲਾ+ ਚੱਲਦਾ ਰਹੇ।
2 ਪਰ ਮੈਂ ਅਰੀਏਲ ਉੱਤੇ ਬਿਪਤਾ ਲਿਆਵਾਂਗਾ+ਅਤੇ ਉੱਥੇ ਸੋਗ ਅਤੇ ਵਿਰਲਾਪ ਹੋਵੇਗਾ,+ਉਹ ਮੇਰੇ ਲਈ ਪਰਮੇਸ਼ੁਰ ਦੀ ਵੇਦੀ ਦੀ ਭੱਠੀ ਵਾਂਗ ਬਣ ਜਾਵੇਗਾ।+
3 ਮੈਂ ਤੇਰੇ ਵਿਰੁੱਧ ਸਾਰੇ ਪਾਸੇ ਡੇਰਾ ਲਾਵਾਂਗਾਅਤੇ ਮੈਂ ਨੋਕਦਾਰ ਡੰਡਿਆਂ ਦੀ ਵਾੜ ਲਾ ਕੇ ਤੈਨੂੰ ਘੇਰਾਂਗਾਅਤੇ ਟਿੱਲਾ ਬਣਾ ਕੇ ਤੇਰੀ ਘੇਰਾਬੰਦੀ ਕਰਾਂਗਾ।+
4 ਤੈਨੂੰ ਥੱਲੇ ਸੁੱਟਿਆ ਜਾਵੇਗਾ;ਤੂੰ ਜ਼ਮੀਨ ਤੋਂ ਬੋਲੇਂਗਾਅਤੇ ਜੋ ਤੂੰ ਬੋਲੇਂਗਾ, ਉਹ ਮਿੱਟੀ ਵਿਚ ਦੱਬ ਜਾਵੇਗਾ।
ਜ਼ਮੀਨ ਤੋਂ ਤੇਰੀ ਆਵਾਜ਼ ਇਵੇਂ ਆਵੇਗੀ+ਜਿਵੇਂ ਕਿਸੇ ਚੇਲੇ-ਚਾਂਟੇ* ਦੀ ਹੁੰਦੀ ਹੈਅਤੇ ਤੇਰੇ ਬੋਲ ਮਿੱਟੀ ਵਿੱਚੋਂ ਫੁਸ-ਫੁਸ ਕਰਨਗੇ।
5 ਤੇਰੇ ਦੁਸ਼ਮਣਾਂ* ਦੀ ਭੀੜ ਘੱਟੇ ਵਾਂਗ ਹੋਵੇਗੀ,+ਜ਼ਾਲਮਾਂ ਦੀ ਭੀੜ ਉੱਡਦੀ ਤੂੜੀ ਵਰਗੀ ਹੋਵੇਗੀ।+
ਇਹ ਸਭ ਅਚਾਨਕ ਅੱਖ ਝਮਕਦਿਆਂ ਹੀ ਹੋਵੇਗਾ।+
6 ਸੈਨਾਵਾਂ ਦਾ ਯਹੋਵਾਹ ਤੇਰੇ ਵੱਲ ਧਿਆਨ ਦੇਵੇਗਾ,ਉਦੋਂ ਗਰਜ, ਭੁਚਾਲ਼ ਤੇ ਵੱਡਾ ਸ਼ੋਰ ਹੋਵੇਗਾ,ਤੂਫ਼ਾਨੀ ਹਨੇਰੀ ਚੱਲੇਗੀ, ਝੱਖੜ ਝੁੱਲੇਗਾ ਅਤੇ ਭਸਮ ਕਰ ਦੇਣ ਵਾਲੀ ਅੱਗ ਦੀਆਂ ਲਪਟਾਂ ਉੱਠਣਗੀਆਂ।”+
7 ਫਿਰ ਅਰੀਏਲ ਨਾਲ ਯੁੱਧ ਕਰਨ ਵਾਲੀਆਂ ਸਾਰੀਆਂ ਕੌਮਾਂ ਦੀ ਭੀੜ,+ਹਾਂ, ਉਹ ਸਾਰੇ ਲੋਕ ਜੋ ਉਸ ਨਾਲ ਯੁੱਧ ਲੜਦੇ ਹਨ,ਉਸ ਦੀ ਘੇਰਾਬੰਦੀ ਕਰਨ ਵਾਲੇ ਬੁਰਜਅਤੇ ਉਸ ਉੱਤੇ ਬਿਪਤਾ ਲਿਆਉਣ ਵਾਲੇਇਕ ਸੁਪਨਾ ਬਣ ਜਾਣਗੇ, ਹਾਂ, ਰਾਤ ਨੂੰ ਦੇਖਿਆ ਇਕ ਸੁਪਨਾ।
8 ਹਾਂ, ਇਹ ਬਿਲਕੁਲ ਉਸੇ ਤਰ੍ਹਾਂ ਹੋਵੇਗਾ ਜਿਵੇਂ ਕੋਈ ਭੁੱਖਾ ਸੁਪਨੇ ਵਿਚ ਖਾ ਰਿਹਾ ਹੋਵੇ,ਪਰ ਜਾਗਣ ʼਤੇ ਉਹ ਭੁੱਖਾ ਹੁੰਦਾ ਹੈਅਤੇ ਜਿਵੇਂ ਕੋਈ ਪਿਆਸਾ ਸੁਪਨੇ ਵਿਚ ਕੁਝ ਪੀ ਰਿਹਾ ਹੋਵੇ,ਪਰ ਜਾਗਣ ʼਤੇ ਥੱਕਿਆ ਅਤੇ ਪਿਆਸਾ ਹੁੰਦਾ ਹੈ।
ਇਸ ਤਰ੍ਹਾਂ ਉਨ੍ਹਾਂ ਸਾਰੀਆਂ ਕੌਮਾਂ ਦੀ ਭੀੜ ਨਾਲ ਹੋਵੇਗਾਜੋ ਸੀਓਨ ਪਹਾੜ ਖ਼ਿਲਾਫ਼ ਯੁੱਧ ਲੜਦੀਆਂ ਹਨ।+
9 ਹੱਕੇ-ਬੱਕੇ ਅਤੇ ਦੰਗ ਰਹਿ ਜਾਓ;+ਅੰਨ੍ਹੇ ਹੋ ਜਾਓ ਤਾਂਕਿ ਤੁਹਾਨੂੰ ਦਿਖਾਈ ਨਾ ਦੇਵੇ।+
ਉਹ ਟੱਲੀ ਹੋ ਗਏ, ਪਰ ਦਾਖਰਸ ਨਾਲ ਨਹੀਂ;ਉਹ ਲੜਖੜਾਉਂਦੇ ਹਨ, ਪਰ ਸ਼ਰਾਬ ਕਰਕੇ ਨਹੀਂ।
10 ਯਹੋਵਾਹ ਨੇ ਤੁਹਾਨੂੰ ਗੂੜ੍ਹੀ ਨੀਂਦ ਸੁਲਾ ਦਿੱਤਾ ਹੈ;+ਉਸ ਨੇ ਤੁਹਾਡੀਆਂ ਅੱਖਾਂ ਨੂੰ ਬੰਦ ਕਰ ਦਿੱਤਾ ਹੈ, ਹਾਂ, ਨਬੀਆਂ ਨੂੰ,+ਉਸ ਨੇ ਤੁਹਾਡੇ ਸਿਰਾਂ ਨੂੰ ਢਕ ਦਿੱਤਾ ਹੈ, ਹਾਂ, ਦਰਸ਼ੀਆਂ ਨੂੰ।+
11 ਹਰ ਦਰਸ਼ਣ ਤੁਹਾਡੇ ਲਈ ਇਕ ਮੁਹਰਬੰਦ ਕਿਤਾਬ ਦੇ ਸ਼ਬਦਾਂ ਵਾਂਗ ਹੈ।+ ਜਦੋਂ ਉਹ ਇਹ ਕਿਤਾਬ ਕਿਸੇ ਪੜ੍ਹੇ-ਲਿਖੇ ਨੂੰ ਦੇ ਕੇ ਕਹਿੰਦੇ ਹਨ: “ਕਿਰਪਾ ਕਰ ਕੇ ਇਸ ਨੂੰ ਉੱਚੀ ਦੇਣੀ ਪੜ੍ਹੀਂ,” ਤਾਂ ਉਹ ਕਹਿੰਦਾ ਹੈ: “ਮੈਂ ਨਹੀਂ ਪੜ੍ਹ ਸਕਦਾ ਕਿਉਂਕਿ ਇਹ ਤਾਂ ਮੁਹਰਬੰਦ ਹੈ।”
12 ਅਤੇ ਜਦੋਂ ਉਹ ਇਹ ਕਿਤਾਬ ਕਿਸੇ ਅਨਪੜ੍ਹ ਨੂੰ ਦੇ ਕੇ ਕਹਿੰਦੇ ਹਨ: “ਕਿਰਪਾ ਕਰ ਕੇ ਇਸ ਨੂੰ ਪੜ੍ਹੀਂ,” ਤਾਂ ਉਹ ਕਹਿੰਦਾ ਹੈ: “ਮੈਨੂੰ ਪੜ੍ਹਨਾ ਨਹੀਂ ਆਉਂਦਾ।”
13 ਯਹੋਵਾਹ ਕਹਿੰਦਾ ਹੈ: “ਇਹ ਲੋਕ ਮੂੰਹੋਂ ਤਾਂ ਮੇਰੀ ਭਗਤੀ ਕਰਦੇ ਹਨ,ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ,+ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ;ਇਨਸਾਨਾਂ ਦੇ ਸਿਖਾਏ ਹੁਕਮਾਂ ਦੇ ਆਧਾਰ ʼਤੇ ਉਹ ਮੇਰੇ ਤੋਂ ਡਰਦੇ ਹਨ।+
14 ਇਸ ਲਈ ਮੈਂ ਫਿਰ ਤੋਂ ਇਸ ਪਰਜਾ ਨਾਲ ਅਸਚਰਜ ਕੰਮ ਕਰਾਂਗਾ,+ਅਚੰਭੇ ʼਤੇ ਅਚੰਭਾ ਕਰਾਂਗਾ;ਉਨ੍ਹਾਂ ਦੇ ਬੁੱਧੀਮਾਨਾਂ ਦੀ ਬੁੱਧ ਮਿਟ ਜਾਵੇਗੀਅਤੇ ਉਨ੍ਹਾਂ ਦੇ ਸਮਝਦਾਰਾਂ ਦੀ ਸਮਝ ਅਲੋਪ ਹੋ ਜਾਵੇਗੀ।”+
15 ਉਨ੍ਹਾਂ ਉੱਤੇ ਹਾਇ-ਹਾਇ ਜੋ ਯਹੋਵਾਹ ਤੋਂ ਆਪਣੀਆਂ ਯੋਜਨਾਵਾਂ* ਲੁਕਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਉਂਦੇ ਹਨ।+
ਉਨ੍ਹਾਂ ਦੇ ਕੰਮ ਹਨੇਰੇ ਵਿਚ ਹੁੰਦੇ ਹਨ,ਉਹ ਕਹਿੰਦੇ ਹਨ: “ਕੌਣ ਸਾਨੂੰ ਦੇਖਦਾ?
ਕੌਣ ਸਾਡੇ ਬਾਰੇ ਜਾਣਦਾ?”+
16 ਤੁਸੀਂ ਗੱਲਾਂ ਨੂੰ ਕਿੰਨਾ ਤੋੜਦੇ-ਮਰੋੜਦੇ ਹੋ!*
ਕੀ ਘੁਮਿਆਰ ਨੂੰ ਮਿੱਟੀ ਵਰਗਾ ਸਮਝਿਆ ਜਾਣਾ ਚਾਹੀਦਾ?+
ਕੀ ਬਣਾਈ ਗਈ ਚੀਜ਼ ਨੂੰ ਆਪਣੇ ਬਣਾਉਣ ਵਾਲੇ ਬਾਰੇ ਕਹਿਣਾ ਚਾਹੀਦਾ:
“ਉਸ ਨੇ ਮੈਨੂੰ ਨਹੀਂ ਬਣਾਇਆ”?+
ਕੀ ਰਚੀ ਗਈ ਚੀਜ਼ ਨੂੰ ਆਪਣੇ ਰਚਣ ਵਾਲੇ ਬਾਰੇ ਕਹਿਣਾ ਚਾਹੀਦਾ:
“ਉਸ ਨੂੰ ਕੋਈ ਸਮਝ ਨਹੀਂ”?+
17 ਥੋੜ੍ਹੇ ਹੀ ਸਮੇਂ ਬਾਅਦ ਲਬਾਨੋਨ ਫਲਾਂ ਦਾ ਇਕ ਬਾਗ਼ ਬਣ ਜਾਵੇਗਾ+ਅਤੇ ਇਹ ਬਾਗ਼ ਹਰਿਆ-ਭਰਿਆ ਜੰਗਲ ਬਣ ਜਾਵੇਗਾ।+
18 ਉਸ ਦਿਨ ਬੋਲ਼ੇ ਉਸ ਕਿਤਾਬ ਦੀਆਂ ਗੱਲਾਂ ਸੁਣਨਗੇਅਤੇ ਧੁੰਦਲੇਪਣ ਅਤੇ ਹਨੇਰੇ ਵਿੱਚੋਂ ਦੀ ਅੰਨ੍ਹਿਆਂ ਦੀਆਂ ਅੱਖਾਂ ਦੇਖਣਗੀਆਂ।+
19 ਹਲੀਮ* ਲੋਕ ਯਹੋਵਾਹ ਕਰਕੇ ਬਹੁਤ ਖ਼ੁਸ਼ ਹੋਣਗੇਅਤੇ ਗ਼ਰੀਬ ਲੋਕ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਕਰਕੇ ਆਨੰਦ ਮਨਾਉਣਗੇ।+
20 ਕਿਉਂਕਿ ਜ਼ਾਲਮ ਰਹੇਗਾ ਹੀ ਨਹੀਂ,ਸ਼ੇਖ਼ੀਬਾਜ਼ ਖ਼ਤਮ ਹੋ ਜਾਵੇਗਾਅਤੇ ਨੁਕਸਾਨ ਪਹੁੰਚਾਉਣ ਦੀ ਤਾਕ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ,+
21 ਹਾਂ, ਜਿਹੜੇ ਝੂਠੀਆਂ ਗੱਲਾਂ ਨਾਲ ਦੂਜਿਆਂ ਨੂੰ ਦੋਸ਼ੀ ਠਹਿਰਾਉਂਦੇ ਹਨ,ਜਿਹੜੇ ਸ਼ਹਿਰ ਦੇ ਦਰਵਾਜ਼ੇ ʼਤੇ ਨਿਆਂ ਦੇ ਰਖਵਾਲੇ* ਲਈ ਜਾਲ਼ ਵਿਛਾਉਂਦੇ ਹਨ+ਅਤੇ ਜਿਹੜੇ ਖੋਖਲੀਆਂ ਦਲੀਲਾਂ ਨਾਲ ਧਰਮੀ ਨੂੰ ਇਨਸਾਫ਼ ਤੋਂ ਵਾਂਝਾ ਰੱਖਦੇ ਹਨ।+
22 ਇਸ ਲਈ ਅਬਰਾਹਾਮ ਨੂੰ ਛੁਡਾਉਣ ਵਾਲਾ ਯਹੋਵਾਹ+ ਯਾਕੂਬ ਦੇ ਘਰਾਣੇ ਨੂੰ ਕਹਿੰਦਾ ਹੈ:
“ਯਾਕੂਬ ਹੋਰ ਸ਼ਰਮਿੰਦਾ ਨਹੀਂ ਹੋਵੇਗਾਅਤੇ ਉਸ ਦਾ ਚਿਹਰਾ ਫਿਰ ਕਦੇ ਪੀਲ਼ਾ ਨਹੀਂ ਪਵੇਗਾ।*+
23 ਕਿਉਂਕਿ ਜਦੋਂ ਉਹ ਆਪਣੇ ਆਲੇ-ਦੁਆਲੇ ਆਪਣੇ ਬੱਚਿਆਂ ਨੂੰ ਦੇਖੇਗਾ,ਜੋ ਮੇਰੇ ਹੱਥਾਂ ਦੀ ਕਾਰੀਗਰੀ ਹਨ,+ਤਾਂ ਉਹ ਮੇਰੇ ਨਾਂ ਨੂੰ ਪਵਿੱਤਰ ਕਰਨਗੇ;ਹਾਂ, ਉਹ ਯਾਕੂਬ ਦੇ ਪਵਿੱਤਰ ਪਰਮੇਸ਼ੁਰ ਨੂੰ ਵਡਿਆਉਣਗੇਅਤੇ ਉਹ ਇਜ਼ਰਾਈਲ ਦੇ ਪਰਮੇਸ਼ੁਰ ਲਈ ਸ਼ਰਧਾ ਨਾਲ ਭਰ ਜਾਣਗੇ।+
24 ਭਟਕੇ ਹੋਏ ਮਨ ਵਾਲੇ ਸਮਝ ਹਾਸਲ ਕਰਨਗੇਅਤੇ ਸ਼ਿਕਾਇਤ ਕਰਨ ਵਾਲੇ ਸਿੱਖਿਆ ਕਬੂਲ ਕਰਨਗੇ।”
ਫੁਟਨੋਟ
^ ਸ਼ਾਇਦ ਇਸ ਦਾ ਮਤਲਬ ਹੈ “ਪਰਮੇਸ਼ੁਰ ਦੀ ਵੇਦੀ ਦੀ ਭੱਠੀ,” ਲੱਗਦਾ ਹੈ ਕਿ ਇੱਥੇ ਯਰੂਸ਼ਲਮ ਦੀ ਗੱਲ ਕੀਤੀ ਗਈ ਹੈ।
^ ਯਾਨੀ, ਮਰੇ ਹੋਇਆਂ ਨਾਲ ਗੱਲ ਕਰਨ ਦਾ ਦਾਅਵਾ ਕਰਨ ਵਾਲਾ ਇਨਸਾਨ।
^ ਇਬ, “ਅਜਨਬੀਆਂ।”
^ ਜਾਂ, “ਆਪਣਾ ਇਰਾਦਾ।”
^ ਜਾਂ, “ਤੁਸੀਂ ਕਿੰਨੇ ਭੈੜੇ ਹੋ!”
^ ਜਾਂ, “ਸ਼ਾਂਤ ਸੁਭਾਅ ਦੇ।”
^ ਇਬ, “ਤਾੜਨਾ ਦੇਣ ਵਾਲੇ।”
^ ਯਾਨੀ, ਸ਼ਰਮ ਅਤੇ ਨਿਰਾਸ਼ਾ ਕਰਕੇ।

