ਅੱਯੂਬ 38:1-41

  • ਯਹੋਵਾਹ ਨੇ ਸਬਕ ਸਿਖਾਇਆ ਕਿ ਇਨਸਾਨ ਕਿੰਨਾ ਛੋਟਾ ਹੈ (1-41)

    • ‘ਧਰਤੀ ਦੀ ਸ੍ਰਿਸ਼ਟੀ ਵੇਲੇ ਤੂੰ ਕਿੱਥੇ ਸੀ?’ (4-6)

    • ਪਰਮੇਸ਼ੁਰ ਦੇ ਪੁੱਤਰਾਂ ਨੇ ਜੈ-ਜੈ ਕਾਰ ਕੀਤੀ (7)

    • ਕੁਦਰਤ ਬਾਰੇ ਸਵਾਲ (8-32)

    • ‘ਆਕਾਸ਼ ਲਈ ਠਹਿਰਾਏ ਨਿਯਮ’ (33)

38  ਫਿਰ ਯਹੋਵਾਹ ਨੇ ਤੂਫ਼ਾਨ ਵਿੱਚੋਂ ਦੀ ਅੱਯੂਬ ਨੂੰ ਜਵਾਬ ਦਿੱਤਾ:+  2  “ਇਹ ਕੌਣ ਹੈ ਜੋ ਮੇਰੀ ਸਲਾਹ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਿਹਾ ਹੈਅਤੇ ਬਿਨਾਂ ਗਿਆਨ ਦੇ ਬੋਲੀ ਜਾ ਰਿਹਾ ਹੈ?+  3  ਜ਼ਰਾ ਮਰਦ ਵਾਂਗ ਆਪਣਾ ਲੱਕ ਬੰਨ੍ਹ;ਮੈਂ ਤੈਥੋਂ ਸਵਾਲ ਪੁੱਛਦਾ ਹਾਂ ਤੇ ਤੂੰ ਮੈਨੂੰ ਦੱਸ।  4  ਤੂੰ ਕਿੱਥੇ ਸੀ ਜਦੋਂ ਮੈਂ ਧਰਤੀ ਦੀ ਨੀਂਹ ਰੱਖੀ?+ ਜੇ ਤੂੰ ਸੋਚਦਾ ਕਿ ਤੈਨੂੰ ਇਨ੍ਹਾਂ ਗੱਲਾਂ ਦੀ ਸਮਝ ਹੈ, ਤਾਂ ਮੈਨੂੰ ਦੱਸ।  5  ਜੇ ਤੂੰ ਜਾਣਦਾ ਹੈਂ, ਤਾਂ ਦੱਸ ਕਿ ਕਿਹਨੇ ਇਸ ਦਾ ਨਾਪ ਠਹਿਰਾਇਆਜਾਂ ਕਿਹਨੇ ਮਾਪਣ ਵਾਲੀ ਰੱਸੀ ਨਾਲ ਇਸ ਨੂੰ ਮਿਣਿਆ?  6  ਇਸ ਦੇ ਪਾਵੇ ਕਿਸ ਵਿਚ ਗੱਡੇ ਗਏਜਾਂ ਕਿਸ ਨੇ ਇਸ ਦੇ ਕੋਨੇ ਦਾ ਪੱਥਰ ਰੱਖਿਆ+  7  ਜਦੋਂ ਸਵੇਰ ਦੇ ਤਾਰਿਆਂ+ ਨੇ ਮਿਲ ਕੇ ਖ਼ੁਸ਼ੀ ਨਾਲ ਜੈਕਾਰਾ ਲਾਇਆਅਤੇ ਪਰਮੇਸ਼ੁਰ ਦੇ ਸਾਰੇ ਪੁੱਤਰ*+ ਜੈ-ਜੈ ਕਾਰ ਕਰਨ ਲੱਗੇ?  8  ਕਿਹਨੇ ਬੂਹੇ ਬੰਦ ਕਰ ਕੇ ਸਮੁੰਦਰ ਨੂੰ ਰੋਕਿਆ+ਜਦੋਂ ਇਹ ਕੁੱਖੋਂ ਫੁੱਟ ਨਿਕਲਿਆ,  9  ਜਦੋਂ ਮੈਂ ਇਸ ਨੂੰ ਬੱਦਲ ਪਹਿਨਾਏਅਤੇ ਇਸ ਨੂੰ ਘੁੱਪ ਹਨੇਰੇ ਨਾਲ ਲਪੇਟਿਆ, 10  ਜਦੋਂ ਮੈਂ ਇਸ ਦੀ ਹੱਦ ਠਹਿਰਾਈਅਤੇ ਇਸ ਦੇ ਹੋੜੇ ਤੇ ਦਰਵਾਜ਼ੇ ਲਾਏ+ 11  ਅਤੇ ਮੈਂ ਕਿਹਾ, ‘ਤੂੰ ਇੱਥੇ ਤਕ ਆਈਂ ਤੇ ਅੱਗੇ ਨਾ ਵਧੀਂ;ਤੇਰੀਆਂ ਉੱਛਲ਼ਦੀਆਂ ਲਹਿਰਾਂ ਇੱਥੇ ਹੀ ਰੁਕ ਜਾਣ’?+ 12  ਕੀ ਤੂੰ ਕਦੇ* ਸਵੇਰ ਉੱਤੇ ਹੁਕਮ ਚਲਾਇਆਜਾਂ ਸਾਝਰੇ ਨੂੰ ਉਸ ਦੀ ਥਾਂ ਦੱਸੀ+ 13  ਕਿ ਉਹ ਧਰਤੀ ਦੇ ਕੰਢਿਆਂ ਨੂੰ ਫੜ ਲਵੇਅਤੇ ਇਸ ਵਿੱਚੋਂ ਦੁਸ਼ਟਾਂ ਨੂੰ ਝਾੜ ਸੁੱਟੇ?+ 14  ਮੁਹਰ ਦੇ ਥੱਲੇ ਚੀਕਣੀ ਮਿੱਟੀ ਦੀ ਨੁਹਾਰ ਦੀ ਤਰ੍ਹਾਂ ਇਸ ਦੀ ਨੁਹਾਰ ਬਦਲ ਜਾਂਦੀ ਹੈ,ਇਸ ਉੱਤੇ ਸਾਰਾ ਕੁਝ ਇਸ ਤਰ੍ਹਾਂ ਲੱਗਦਾ ਜਿਵੇਂ ਕੱਪੜੇ ʼਤੇ ਸਜਾਵਟ ਕੀਤੀ ਹੋਵੇ। 15  ਪਰ ਦੁਸ਼ਟਾਂ ਤੋਂ ਉਨ੍ਹਾਂ ਦਾ ਚਾਨਣ ਰੋਕਿਆ ਜਾਂਦਾ ਹੈਅਤੇ ਉਨ੍ਹਾਂ ਦੀ ਚੁੱਕੀ ਹੋਈ ਬਾਂਹ ਤੋੜੀ ਜਾਂਦੀ ਹੈ। 16  ਕੀ ਤੂੰ ਸਮੁੰਦਰ ਦੇ ਸੋਮਿਆਂ ਵਿਚ ਵੜਿਆਂਜਾਂ ਡੂੰਘੇ ਪਾਣੀਆਂ ਨੂੰ ਟਟੋਲਿਆ?+ 17  ਕੀ ਤੈਨੂੰ ਮੌਤ ਦੇ ਦਰਵਾਜ਼ਿਆਂ+ ਦਾ ਭੇਤ ਦੱਸਿਆ ਗਿਆ ਹੈਜਾਂ ਕੀ ਤੂੰ ਘੁੱਪ ਹਨੇਰੇ* ਦੇ ਬੂਹਿਆਂ ਨੂੰ ਦੇਖਿਆ ਹੈ?+ 18  ਕੀ ਤੂੰ ਸਮਝ ਲਿਆ ਹੈ ਕਿ ਧਰਤੀ ਕਿੱਥੇ ਤਕ ਫੈਲੀ ਹੋਈ ਹੈ?+ ਜੇ ਤੈਨੂੰ ਇਹ ਸਾਰਾ ਕੁਝ ਪਤਾ ਹੈ, ਤਾਂ ਮੈਨੂੰ ਦੱਸ। 19  ਚਾਨਣ ਕਿੱਧਰ ਵੱਸਦਾ ਹੈ?+ ਹਨੇਰੇ ਦੀ ਜਗ੍ਹਾ ਕਿੱਥੇ ਹੈ 20  ਕਿ ਤੂੰ ਇਨ੍ਹਾਂ ਨੂੰ ਇਨ੍ਹਾਂ ਦੇ ਇਲਾਕੇ ਵਿਚ ਲੈ ਜਾਵੇਂਅਤੇ ਇਨ੍ਹਾਂ ਦੇ ਘਰ ਨੂੰ ਜਾਂਦੇ ਰਾਹਾਂ ਨੂੰ ਜਾਣੇਂ? 21  ਕੀ ਤੂੰ ਇਹ ਸਭ ਜਾਣਦਾ ਹੈਂ ਜਿੱਦਾਂ ਕਿਤੇ ਤੂੰ ਪਹਿਲਾਂ ਹੀ ਜੰਮ ਪਿਆ ਹੋਵੇਂਅਤੇ ਤੇਰੇ ਵਰ੍ਹਿਆਂ* ਦੀ ਗਿਣਤੀ ਬਹੁਤ ਹੀ ਜ਼ਿਆਦਾ ਹੈ? 22  ਕੀ ਤੂੰ ਬਰਫ਼ ਦੇ ਗੋਦਾਮਾਂ ਅੰਦਰ ਗਿਆ ਹੈਂ+ਜਾਂ ਤੂੰ ਗੜਿਆਂ ਦੇ ਭੰਡਾਰਾਂ ਨੂੰ ਦੇਖਿਆ ਹੈ,+ 23  ਜਿਨ੍ਹਾਂ ਨੂੰ ਮੈਂ ਬਿਪਤਾ ਦੀ ਘੜੀ ਲਈਅਤੇ ਲੜਾਈ ਤੇ ਯੁੱਧ ਦੇ ਦਿਨ ਲਈ ਸਾਂਭ ਕੇ ਰੱਖਿਆ ਹੈ?+ 24  ਚਾਨਣ* ਕਿਸ ਪਾਸਿਓਂ ਖਿੱਲਰਦਾ ਹੈਅਤੇ ਧਰਤੀ ਉੱਤੇ ਪੂਰਬ ਦੀ ਹਵਾ ਕਿੱਧਰੋਂ ਵਗਦੀ ਹੈ?+ 25  ਕਿਹਨੇ ਹੜ੍ਹ ਲਈ ਨਾਲੀ ਪੁੱਟੀਅਤੇ ਤੂਫ਼ਾਨ ਤੇ ਗਰਜਦੇ ਬੱਦਲਾਂ ਲਈ ਰਾਹ ਬਣਾਇਆ+ 26  ਤਾਂਕਿ ਉੱਥੇ ਮੀਂਹ ਪਵੇ ਜਿੱਥੇ ਕੋਈ ਆਦਮੀ ਨਹੀਂ ਰਹਿੰਦਾ,ਹਾਂ, ਉਜਾੜ ਉੱਤੇ ਜਿੱਥੇ ਕੋਈ ਇਨਸਾਨ ਨਹੀਂ ਵੱਸਦਾ,+ 27  ਤਾਂਕਿ ਉੱਜੜੀ ਅਤੇ ਬੰਜਰ ਜ਼ਮੀਨ ਰੱਜ ਜਾਵੇਅਤੇ ਹਰਾ-ਹਰਾ ਘਾਹ ਉੱਗ ਆਵੇ?+ 28  ਕੀ ਮੀਂਹ ਦਾ ਕੋਈ ਪਿਤਾ ਹੈ?+ ਤ੍ਰੇਲ ਦੀਆਂ ਬੂੰਦਾਂ ਨੂੰ ਪੈਦਾ ਕਰਨ ਵਾਲਾ ਕੌਣ ਹੈ?+ 29  ਕਿਹਦੀ ਕੁੱਖੋਂ ਬਰਫ਼ ਪੈਦਾ ਹੋਈਅਤੇ ਕਿਹਨੇ ਆਕਾਸ਼ ਦੇ ਕੋਰੇ ਨੂੰ ਜਨਮ ਦਿੱਤਾ+ 30  ਜਦੋਂ ਪਾਣੀ ਇਵੇਂ ਢਕੇ ਜਾਂਦੇ ਹਨ ਜਿਵੇਂ ਪੱਥਰ ਨਾਲ ਢਕੇ ਹੋਣਅਤੇ ਡੂੰਘੇ ਪਾਣੀ ਉੱਪਰੋਂ ਜੰਮ ਜਾਂਦੇ ਹਨ?+ 31  ਕੀ ਤੂੰ ਕੀਮਾਹ ਤਾਰਾ-ਮੰਡਲ* ਦੀਆਂ ਰੱਸੀਆਂ ਬੰਨ੍ਹ ਸਕਦਾ ਹੈਂਜਾਂ ਕੇਸਿਲ ਤਾਰਾ-ਮੰਡਲ* ਦੇ ਬੰਧਨ ਖੋਲ੍ਹ ਸਕਦਾ ਹੈਂ?+ 32  ਕੀ ਤੂੰ ਕਿਸੇ ਤਾਰਾ-ਮੰਡਲ* ਨੂੰ ਰੁੱਤ ਸਿਰ ਬਾਹਰ ਕੱਢ ਸਕਦਾ ਹੈਂਜਾਂ ਅਸ਼ ਤਾਰਾ-ਮੰਡਲ* ਨੂੰ ਇਸ ਦੇ ਪੁੱਤਰਾਂ ਸਣੇ ਰਾਹ ਦਿਖਾ ਸਕਦਾ ਹੈਂ? 33  ਕੀ ਤੂੰ ਆਕਾਸ਼ ਲਈ ਠਹਿਰਾਏ ਨਿਯਮਾਂ ਨੂੰ ਜਾਣਦਾ ਹੈਂ+ਜਾਂ ਕੀ ਤੂੰ ਉਨ੍ਹਾਂ ਦਾ* ਅਧਿਕਾਰ ਧਰਤੀ ਉੱਤੇ ਚਲਵਾ ਸਕਦਾ ਹੈਂ? 34  ਕੀ ਤੂੰ ਆਪਣੀ ਆਵਾਜ਼ ਬੱਦਲਾਂ ਤਕ ਪਹੁੰਚਾ ਸਕਦਾ ਹੈਂਕਿ ਉਹ ਪਾਣੀ ਦਾ ਹੜ੍ਹ ਲਿਆ ਕੇ ਤੈਨੂੰ ਢਕ ਦੇਣ?+ 35  ਕੀ ਤੂੰ ਬਿਜਲੀ ਦੀਆਂ ਲਿਸ਼ਕਾਂ ਭੇਜ ਸਕਦਾ ਹੈਂ? ਕੀ ਉਹ ਆ ਕੇ ਤੈਨੂੰ ਕਹਿਣਗੀਆਂ, ‘ਅਸੀਂ ਹਾਜ਼ਰ ਹਾਂ’? 36  ਬੱਦਲਾਂ ਵਿਚ* ਬੁੱਧ ਕਿਸ ਨੇ ਪਾਈ+ਜਾਂ ਆਕਾਸ਼ ਦੇ ਕ੍ਰਿਸ਼ਮਿਆਂ ਨੂੰ* ਸਮਝ ਕਿਸ ਨੇ ਬਖ਼ਸ਼ੀ?+ 37  ਕੌਣ ਇੰਨਾ ਬੁੱਧੀਮਾਨ ਹੈ ਕਿ ਬੱਦਲਾਂ ਨੂੰ ਗਿਣ ਸਕੇਜਾਂ ਕੌਣ ਆਕਾਸ਼ ਦੀਆਂ ਗਾਗਰਾਂ ਨੂੰ ਡੋਲ੍ਹ ਸਕਦਾ ਹੈ+ 38  ਜਦੋਂ ਧੂੜ ਮਿਲ ਕੇ ਘਾਣੀ ਬਣ ਜਾਂਦੀ ਹੈਅਤੇ ਮਿੱਟੀ ਦੇ ਢੇਲੇ ਆਪਸ ਵਿਚ ਜੁੜ ਜਾਂਦੇ ਹਨ? 39  ਕੀ ਤੂੰ ਸ਼ੇਰ ਲਈ ਸ਼ਿਕਾਰ ਮਾਰ ਸਕਦਾ ਹੈਂਜਾਂ ਜਵਾਨ ਸ਼ੇਰਾਂ ਦੀ ਭੁੱਖ ਮਿਟਾ ਸਕਦਾ ਹੈਂ+ 40  ਜਦੋਂ ਉਹ ਆਪਣੇ ਟਿਕਾਣਿਆਂ ਵਿਚ ਘਾਤ ਲਾ ਕੇ ਬੈਠਦੇ ਹਨਅਤੇ ਆਪਣੇ ਘੁਰਨਿਆਂ ਵਿਚ ਸ਼ਿਕਾਰ ਦੀ ਤਾਕ ਵਿਚ ਰਹਿੰਦੇ ਹਨ? 41  ਕਾਂ ਲਈ ਭੋਜਨ ਕੌਣ ਤਿਆਰ ਕਰਦਾ ਹੈ+ਜਦੋਂ ਇਸ ਦੇ ਬੱਚੇ ਮਦਦ ਲਈ ਪਰਮੇਸ਼ੁਰ ਨੂੰ ਪੁਕਾਰਦੇ ਹਨਅਤੇ ਖਾਣਾ ਨਾ ਹੋਣ ਕਰਕੇ ਇੱਧਰ-ਉੱਧਰ ਭਟਕਦੇ ਫਿਰਦੇ ਹਨ?

ਫੁਟਨੋਟ

ਇਕ ਇਬਰਾਨੀ ਕਹਾਵਤ ਜੋ ਪਰਮੇਸ਼ੁਰ ਦੇ ਸਵਰਗੀ ਪੁੱਤਰਾਂ ਨੂੰ ਦਰਸਾਉਂਦੀ ਹੈ।
ਇਬ, “ਆਪਣੇ ਦਿਨਾਂ ਵਿਚ।”
ਜਾਂ, “ਮੌਤ ਦੇ ਸਾਏ।”
ਇਬ, “ਦਿਨਾਂ।”
ਜਾਂ ਸੰਭਵ ਹੈ, “ਬਿਜਲੀ।”
ਸ਼ਾਇਦ ਬ੍ਰਿਖ ਤਾਰਾ-ਮੰਡਲ ਵਿਚ ਸਪਤਰਿਸ਼ੀ ਤਾਰੇ।
ਸ਼ਾਇਦ ਮ੍ਰਿਗ ਤਾਰਾ-ਮੰਡਲ।
ਇਬ, “ਮੱਜ਼ਰੋਥ।” 2 ਰਾਜ 23:5 ਵਿਚ ਇਸ ਨਾਲ ਮਿਲਦਾ-ਜੁਲਦਾ ਸ਼ਬਦ ਬਹੁਵਚਨ ਵਿਚ ਵਰਤਿਆ ਗਿਆ ਹੈ ਜੋ ਰਾਸ਼ੀਆਂ ਦੇ ਤਾਰਾ-ਮੰਡਲਾਂ ਨੂੰ ਦਰਸਾਉਂਦੇ ਹਨ।
ਸ਼ਾਇਦ ਇਹ ਵੱਡਾ ਰਿੱਛ ਤਾਰਾ-ਮੰਡਲ (ਵੱਡਾ ਉਰਸਾ) ਹੈ।
ਜਾਂ ਸੰਭਵ ਹੈ, “ਉਸ ਦਾ।”
ਜਾਂ ਸੰਭਵ ਹੈ, “ਇਨਸਾਨ ਵਿਚ।”
ਜਾਂ ਸੰਭਵ ਹੈ, “ਮਨ ਨੂੰ।”