ਜ਼ਬੂਰ 8:1-9
ਗੱਤੀਥ* ਬਾਰੇ ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
8 ਹੇ ਸਾਡੇ ਪ੍ਰਭੂ ਯਹੋਵਾਹ, ਤੇਰਾ ਨਾਂ ਪੂਰੀ ਧਰਤੀ ਉੱਤੇ ਕਿੰਨਾ ਮਹਾਨ ਹੈ;ਤੂੰ ਆਪਣੀ ਸ਼ਾਨੋ-ਸ਼ੌਕਤ ਆਸਮਾਨ ਤੋਂ ਵੀ ਉੱਚੀ ਕੀਤੀ ਹੈ!*+
2 ਤੂੰ ਆਪਣੇ ਵਿਰੋਧੀਆਂ ਨੂੰ,ਬੱਚਿਆਂ ਅਤੇ ਦੁੱਧ ਚੁੰਘਦੇ ਨਿਆਣਿਆਂ ਦੇ ਮੂੰਹੋਂ+ ਕਰਾਰਾ ਜਵਾਬ ਦਿੱਤਾ ਹੈਤਾਂਕਿ ਤੂੰ ਆਪਣੇ ਦੁਸ਼ਮਣਾਂ ਅਤੇ ਬਦਲਾ ਲੈਣ ਵਾਲਿਆਂ ਦੇ ਮੂੰਹ ਬੰਦ ਕਰ ਸਕੇਂ।
3 ਜਦ ਮੈਂ ਤੇਰੇ ਆਕਾਸ਼ ਨੂੰ ਦੇਖਦਾ ਹਾਂ ਜੋ ਤੇਰੇ ਹੱਥਾਂ ਦੀ ਕਾਰੀਗਰੀ ਹੈ,ਚੰਦ-ਤਾਰੇ ਜਿਹੜੇ ਤੂੰ ਬਣਾਏ ਹਨ,+
4 ਤਾਂ ਫਿਰ, ਮਰਨਹਾਰ ਇਨਸਾਨ ਕੀ ਹੈ ਕਿ ਤੂੰ ਉਸ ਨੂੰ ਯਾਦ ਰੱਖੇਂਅਤੇ ਮਨੁੱਖ ਦਾ ਪੁੱਤਰ ਕੀ ਹੈ ਕਿ ਤੂੰ ਉਸ ਦੀ ਦੇਖ-ਭਾਲ ਕਰੇਂ?+
5 ਤੂੰ ਉਸ ਨੂੰ ਦੂਤਾਂ* ਨਾਲੋਂ ਥੋੜ੍ਹਾ ਜਿਹਾ ਨੀਵਾਂ ਬਣਾਇਆਅਤੇ ਉਸ ਦੇ ਸਿਰ ’ਤੇ ਮਹਿਮਾ ਅਤੇ ਸ਼ਾਨੋ-ਸ਼ੌਕਤ ਦਾ ਮੁਕਟ ਰੱਖਿਆ।
6 ਤੂੰ ਉਸ ਨੂੰ ਆਪਣੇ ਹੱਥਾਂ ਦੀ ਰਚਨਾ ਉੱਤੇ ਅਧਿਕਾਰ ਦਿੱਤਾ;+ਤੂੰ ਹਰੇਕ ਚੀਜ਼ ਉਸ ਦੇ ਪੈਰਾਂ ਹੇਠ ਕੀਤੀ:
7 ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦ,ਨਾਲੇ ਜੰਗਲੀ ਜਾਨਵਰ,+
8 ਆਕਾਸ਼ ਦੇ ਪੰਛੀ ਅਤੇ ਸਮੁੰਦਰ ਦੀਆਂ ਮੱਛੀਆਂਅਤੇ ਸਮੁੰਦਰ ਵਿਚ ਤੈਰਨ ਵਾਲੇ ਸਾਰੇ ਜੀਵ-ਜੰਤੂ।
9 ਹੇ ਸਾਡੇ ਪ੍ਰਭੂ ਯਹੋਵਾਹ, ਤੇਰਾ ਨਾਂ ਪੂਰੀ ਧਰਤੀ ਉੱਤੇ ਕਿੰਨਾ ਮਹਾਨ ਹੈ!
ਫੁਟਨੋਟ
^ ਜਾਂ ਸੰਭਵ ਹੈ, “ਤੇਰੀ ਸ਼ਾਨੋ-ਸ਼ੌਕਤ ਦੀ ਚਰਚਾ ਆਸਮਾਨਾਂ ਤੋਂ ਵੀ ਉੱਪਰ ਹੁੰਦੀ ਹੈ।”
^ ਜਾਂ, “ਈਸ਼ਵਰ ਵਰਗਿਆਂ।”