ਜ਼ਬੂਰ 49:1-20
ਨਿਰਦੇਸ਼ਕ ਲਈ ਹਿਦਾਇਤ। ਕੋਰਹ ਦੇ ਪੁੱਤਰਾਂ+ ਦਾ ਜ਼ਬੂਰ।
49 ਹੇ ਦੇਸ਼-ਦੇਸ਼ ਦੇ ਲੋਕੋ, ਸੁਣੋ।
ਦੁਨੀਆਂ* ਦੇ ਸਾਰੇ ਵਾਸੀਓ, ਧਿਆਨ ਦਿਓ,
2 ਆਮ ਤੇ ਖ਼ਾਸ,ਅਮੀਰ ਅਤੇ ਗ਼ਰੀਬ।
3 ਮੇਰਾ ਮੂੰਹ ਬੁੱਧ ਦੀਆਂ ਗੱਲਾਂ ਕਰੇਗਾ,ਮੇਰੇ ਮਨ ਦੇ ਵਿਚਾਰਾਂ+ ਤੋਂ ਸਮਝਦਾਰੀ ਝਲਕੇਗੀ।
4 ਮੈਂ ਕਹਾਵਤ ਵੱਲ ਧਿਆਨ ਦਿਆਂਗਾ;ਮੈਂ ਰਬਾਬ ਵਜਾ ਕੇ ਆਪਣੀ ਬੁਝਾਰਤ ਦੀ ਵਿਆਖਿਆ ਕਰਾਂਗਾ।
5 ਮੈਂ ਬਿਪਤਾ ਦੇ ਵੇਲੇ ਕਿਉਂ ਡਰਾਂ,+ਜਦੋਂ ਦੁਸ਼ਮਣ ਆਪਣੇ ਬੁਰੇ ਕੰਮਾਂ* ਨਾਲ ਮੈਨੂੰ ਘੇਰ ਲੈਣ ਤੇ ਨਾਸ਼ ਕਰਨ ਦੀਆਂ ਕੋਸ਼ਿਸ਼ਾਂ ਕਰਨ?
6 ਜਿਹੜੇ ਆਪਣੀ ਧਨ-ਦੌਲਤ ਉੱਤੇ ਭਰੋਸਾ ਰੱਖਦੇ ਹਨ+ਅਤੇ ਆਪਣੀ ਅਮੀਰੀ ਉੱਤੇ ਸ਼ੇਖ਼ੀਆਂ ਮਾਰਦੇ ਹਨ,+
7 ਉਨ੍ਹਾਂ ਵਿੱਚੋਂ ਕੋਈ ਵੀ ਆਪਣੇ ਭਰਾ ਨੂੰ ਕਦੇ ਛੁਡਾ ਨਹੀਂ ਸਕਦਾਅਤੇ ਨਾ ਹੀ ਪਰਮੇਸ਼ੁਰ ਨੂੰ ਉਸ ਦੀ ਰਿਹਾਈ ਦੀ ਕੀਮਤ ਦੇ ਸਕਦਾ ਹੈ,+
8 (ਉਨ੍ਹਾਂ ਦੀ ਜਾਨ ਦੀ ਰਿਹਾਈ ਦੀ ਕੀਮਤ ਇੰਨੀ ਜ਼ਿਆਦਾ ਹੈਕਿ ਉਹ ਇਸ ਨੂੰ ਕਦੇ ਨਹੀਂ ਚੁਕਾ ਸਕਦੇ)
9 ਤਾਂਕਿ ਉਹ ਹਮੇਸ਼ਾ ਜੀਉਂਦਾ ਰਹੇ ਅਤੇ ਟੋਏ* ਦਾ ਮੂੰਹ ਨਾ ਦੇਖੇ।+
10 ਉਹ ਦੇਖਦੇ ਹਨ ਕਿ ਬੁੱਧੀਮਾਨ ਇਨਸਾਨ ਵੀ ਮਰਦੇ ਹਨ;ਨਾਲੇ ਮੂਰਖ ਤੇ ਬੇਅਕਲ ਦੋਵੇਂ ਖ਼ਤਮ ਹੋ ਜਾਂਦੇ ਹਨ+ਅਤੇ ਉਨ੍ਹਾਂ ਨੂੰ ਆਪਣੀ ਧਨ-ਦੌਲਤ ਦੂਜਿਆਂ ਲਈ ਛੱਡਣੀ ਪੈਂਦੀ ਹੈ।+
11 ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਉਨ੍ਹਾਂ ਦੇ ਘਰ ਸਦਾ ਲਈ ਰਹਿਣਅਤੇ ਉਨ੍ਹਾਂ ਦੇ ਤੰਬੂ ਪੀੜ੍ਹੀਓ-ਪੀੜ੍ਹੀ।
ਉਹ ਆਪਣੇ ਨਾਵਾਂ ’ਤੇ ਆਪਣੀਆਂ ਰਿਆਸਤਾਂ ਦੇ ਨਾਂ ਰੱਖਦੇ ਹਨ।
12 ਭਾਵੇਂ ਕੋਈ ਕਿੰਨਾ ਹੀ ਇੱਜ਼ਤਦਾਰ ਕਿਉਂ ਨਾ ਹੋਵੇ, ਉਹ ਵੀ ਖ਼ਤਮ ਹੋ ਜਾਵੇਗਾ;+ਉਹ ਮਰਨਹਾਰ ਜਾਨਵਰਾਂ ਦੇ ਤੁੱਲ ਹੁੰਦਾ ਹੈ।+
13 ਮੂਰਖ ਵੀ ਇਸੇ ਰਾਹ ਚੱਲਦੇ ਹਨ+ਨਾਲੇ ਉਨ੍ਹਾਂ ਦੀ ਪੈੜ ’ਤੇ ਚੱਲਣ ਵਾਲੇ ਵੀ, ਜਿਹੜੇ ਉਨ੍ਹਾਂ ਦੀਆਂ ਫੋਕੀਆਂ ਗੱਲਾਂ ’ਤੇ ਖ਼ੁਸ਼ ਹੁੰਦੇ ਹਨ। (ਸਲਹ)
14 ਉਹ ਭੇਡਾਂ ਵਾਂਗ ਮਾਰੇ ਜਾਂਦੇ ਹਨ ਅਤੇ ਕਬਰ* ਦੇ ਹਵਾਲੇ ਕੀਤੇ ਜਾਂਦੇ ਹਨ।
ਮੌਤ ਉਨ੍ਹਾਂ ਦੀ ਚਰਵਾਹੀ ਕਰੇਗੀ;ਸਵੇਰੇ ਨੇਕਦਿਲ ਲੋਕ ਉਨ੍ਹਾਂ ’ਤੇ ਰਾਜ ਕਰਨਗੇ।+
ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ;+ਮਹਿਲ ਨਹੀਂ,+ ਸਗੋਂ ਕਬਰ* ਉਨ੍ਹਾਂ ਦਾ ਘਰ ਬਣੇਗੀ।+
15 ਪਰ ਪਰਮੇਸ਼ੁਰ ਮੈਨੂੰ ਕਬਰ* ਦੇ ਮੂੰਹ ਵਿੱਚੋਂ ਕੱਢੇਗਾ,*+ਉਹ ਮੈਨੂੰ ਸੁਰੱਖਿਅਤ ਕੱਢ ਲਵੇਗਾ। (ਸਲਹ)
16 ਜਦ ਕੋਈ ਅਮੀਰ ਹੋ ਜਾਵੇਅਤੇ ਉਸ ਦੇ ਘਰ ਦੀ ਸ਼ਾਨੋ-ਸ਼ੌਕਤ ਵਧ ਜਾਵੇ, ਤੂੰ ਨਾ ਡਰੀਂ
17 ਕਿਉਂਕਿ ਮਰਨ ’ਤੇ ਉਹ ਆਪਣੇ ਨਾਲ ਕੁਝ ਨਹੀਂ ਲਿਜਾ ਸਕਦਾ;+ਉਸ ਦੀ ਸ਼ਾਨੋ-ਸ਼ੌਕਤ ਉਸ ਦੇ ਨਾਲ ਨਹੀਂ ਜਾਵੇਗੀ।+
18 ਉਹ ਜ਼ਿੰਦਗੀ ਭਰ ਆਪਣੇ ਆਪ ਨੂੰ ਮੁਬਾਰਕਾਂ ਦਿੰਦਾ ਹੈ।+
(ਜਦੋਂ ਕੋਈ ਜ਼ਿੰਦਗੀ ਵਿਚ ਕਾਮਯਾਬ ਹੁੰਦਾ ਹੈਂ, ਤਾਂ ਲੋਕ ਉਸ ਦੀਆਂ ਤਾਰੀਫ਼ਾਂ ਕਰਦੇ ਹਨ।)+
19 ਪਰ ਅੰਤ ਵਿਚ ਉਹ ਆਪਣੇ ਪਿਉ-ਦਾਦਿਆਂ ਦੀ ਪੀੜ੍ਹੀ ਨਾਲ ਰਲ਼ ਜਾਂਦਾ ਹੈਜਿਹੜੇ ਫਿਰ ਕਦੀ ਚਾਨਣ ਨਹੀਂ ਦੇਖਣਗੇ।
20 ਜੋ ਇਨਸਾਨ ਇਹ ਗੱਲ ਨਹੀਂ ਸਮਝਦਾ, ਭਾਵੇਂ ਉਹ ਇੱਜ਼ਤਦਾਰ ਕਿਉਂ ਨਾ ਹੋਵੇ,+ਉਹ ਮਰਨਹਾਰ ਜਾਨਵਰਾਂ ਦੇ ਤੁੱਲ ਹੁੰਦਾ ਹੈ।