ਯਸਾਯਾਹ 56:1-12
56 ਯਹੋਵਾਹ ਇਹ ਕਹਿੰਦਾ ਹੈ:
“ਨਿਆਂ ਕਰਦੇ ਰਹੋ+ ਅਤੇ ਉਹੀ ਕਰੋ ਜੋ ਸਹੀ ਹੈਕਿਉਂਕਿ ਮੈਂ ਜਲਦੀ ਹੀ ਮੁਕਤੀ ਦਿਆਂਗਾਅਤੇ ਮੇਰੇ ਵੱਲੋਂ ਧਾਰਮਿਕਤਾ ਜ਼ਾਹਰ ਹੋਵੇਗੀ।+
2 ਖ਼ੁਸ਼ ਹੈ ਉਹ ਇਨਸਾਨ ਜੋ ਇਵੇਂ ਕਰਦਾ ਹੈਅਤੇ ਮਨੁੱਖ ਦਾ ਪੁੱਤਰ ਜੋ ਇਸ ਨੂੰ ਘੁੱਟ ਕੇ ਫੜੀ ਰੱਖਦਾ ਹੈ,ਜੋ ਸਬਤ ਮਨਾਉਂਦਾ ਹੈ ਤੇ ਇਸ ਨੂੰ ਭ੍ਰਿਸ਼ਟ ਨਹੀਂ ਕਰਦਾ+ਅਤੇ ਆਪਣੇ ਹੱਥ ਨੂੰ ਹਰ ਬੁਰਾਈ ਕਰਨ ਤੋਂ ਰੋਕਦਾ ਹੈ।
3 ਯਹੋਵਾਹ ਨਾਲ ਜੁੜ ਜਾਣ ਵਾਲਾ ਪਰਦੇਸੀ+ ਇਹ ਨਾ ਕਹੇ,‘ਯਹੋਵਾਹ ਜ਼ਰੂਰ ਮੈਨੂੰ ਆਪਣੇ ਲੋਕਾਂ ਨਾਲੋਂ ਵੱਖਰਾ ਕਰ ਦੇਵੇਗਾ।’
ਅਤੇ ਖੁਸਰਾ ਇਹ ਨਾ ਕਹੇ, ‘ਦੇਖੋ! ਮੈਂ ਤਾਂ ਇਕ ਸੁੱਕਾ ਦਰਖ਼ਤ ਹਾਂ।’”
4 ਯਹੋਵਾਹ ਇਹ ਕਹਿੰਦਾ ਹੈ, “ਜਿਹੜੇ ਖੁਸਰੇ ਮੇਰੇ ਸਬਤਾਂ ਨੂੰ ਮਨਾਉਂਦੇ ਹਨ ਅਤੇ ਉਹੀ ਕਰਦੇ ਹਨ ਜੋ ਮੈਨੂੰ ਪਸੰਦ ਹੈ ਤੇ ਮੇਰੇ ਇਕਰਾਰ ਨੂੰ ਘੁੱਟ ਕੇ ਫੜੀ ਰੱਖਦੇ ਹਨ,
5 ਮੈਂ ਉਨ੍ਹਾਂ ਨੂੰ ਆਪਣੇ ਘਰ ਵਿਚ ਅਤੇ ਆਪਣੀਆਂ ਕੰਧਾਂ ਦੇ ਅੰਦਰ ਇਕ ਯਾਦਗਾਰ ਤੇ ਇਕ ਨਾਂ ਦਿਆਂਗਾਜੋ ਧੀਆਂ-ਪੁੱਤਰਾਂ ਨਾਲੋਂ ਕਿਤੇ ਬਿਹਤਰ ਹੋਵੇਗਾ।
ਮੈਂ ਉਨ੍ਹਾਂ ਨੂੰ ਅਜਿਹਾ ਨਾਂ ਦਿਆਂਗਾ ਜੋ ਹਮੇਸ਼ਾ ਰਹੇਗਾ,ਹਾਂ, ਉਹ ਨਾਂ ਜੋ ਮਿਟੇਗਾ ਨਹੀਂ।
6 ਜਿਹੜੇ ਪਰਦੇਸੀ ਯਹੋਵਾਹ ਦੀ ਸੇਵਾ ਕਰਨ,ਯਹੋਵਾਹ ਦੇ ਨਾਂ ਨੂੰ ਪਿਆਰ ਕਰਨ+ਅਤੇ ਉਸ ਦੇ ਸੇਵਕ ਬਣਨ ਲਈ ਉਸ ਨਾਲ ਜੁੜ ਗਏ ਹਨ,ਹਾਂ, ਉਹ ਸਾਰੇ ਜਿਹੜੇ ਸਬਤ ਮਨਾਉਂਦੇ ਹਨ ਅਤੇ ਇਸ ਨੂੰ ਭ੍ਰਿਸ਼ਟ ਨਹੀਂ ਕਰਦੇਅਤੇ ਮੇਰੇ ਇਕਰਾਰ ਨੂੰ ਘੁੱਟ ਕੇ ਫੜੀ ਰੱਖਦੇ ਹਨ,
7 ਉਨ੍ਹਾਂ ਨੂੰ ਵੀ ਮੈਂ ਆਪਣੇ ਪਵਿੱਤਰ ਪਹਾੜ ʼਤੇ ਲਿਆਵਾਂਗਾ+ਅਤੇ ਆਪਣੇ ਪ੍ਰਾਰਥਨਾ ਦੇ ਘਰ ਵਿਚ ਉਨ੍ਹਾਂ ਨੂੰ ਖ਼ੁਸ਼ੀਆਂ ਦਿਆਂਗਾ।
ਉਨ੍ਹਾਂ ਦੀਆਂ ਹੋਮ-ਬਲ਼ੀਆਂ ਅਤੇ ਉਨ੍ਹਾਂ ਦੇ ਬਲੀਦਾਨ ਮੇਰੀ ਵੇਦੀ ʼਤੇ ਕਬੂਲ ਹੋਣਗੇ।
ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ।”+
8 ਸਾਰੇ ਜਹਾਨ ਦਾ ਮਾਲਕ ਯਹੋਵਾਹ, ਜੋ ਇਜ਼ਰਾਈਲ ਦੇ ਖਿੰਡੇ ਹੋਇਆਂ ਨੂੰ ਇਕੱਠਾ ਕਰ ਰਿਹਾ ਹੈ,+ ਐਲਾਨ ਕਰਦਾ ਹੈ:
“ਜੋ ਇਕੱਠੇ ਕੀਤੇ ਜਾ ਚੁੱਕੇ ਹਨ, ਉਨ੍ਹਾਂ ਤੋਂ ਇਲਾਵਾ ਮੈਂ ਹੋਰਨਾਂ ਨੂੰ ਵੀ ਉਸ ਕੋਲ ਇਕੱਠਾ ਕਰਾਂਗਾ।”+
9 ਹੇ ਮੈਦਾਨ ਦੇ ਸਾਰੇ ਜੰਗਲੀ ਜਾਨਵਰੋ,ਹੇ ਜੰਗਲ ਦੇ ਸਾਰੇ ਜਾਨਵਰੋ, ਖਾਣ ਲਈ ਆ ਜਾਓ।+
10 ਉਸ ਦੇ ਪਹਿਰੇਦਾਰ ਅੰਨ੍ਹੇ ਹਨ,+ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ।+
ਉਹ ਸਾਰੇ ਗੁੰਗੇ ਕੁੱਤੇ ਹਨ ਜੋ ਭੌਂਕ ਨਹੀਂ ਸਕਦੇ।+
ਉਹ ਹੱਫਦੇ ਰਹਿੰਦੇ ਤੇ ਪਏ ਰਹਿੰਦੇ ਹਨ; ਉਨ੍ਹਾਂ ਨੂੰ ਬੱਸ ਸੌਣਾ ਪਸੰਦ ਹੈ।
11 ਉਹ ਭੁੱਖੜ ਕੁੱਤੇ ਹਨ;ਉਹ ਕਦੇ ਨਹੀਂ ਰੱਜਦੇ।
ਉਹ ਅਜਿਹੇ ਚਰਵਾਹੇ ਹਨ ਜਿਨ੍ਹਾਂ ਨੂੰ ਕੋਈ ਸਮਝ ਨਹੀਂ।+
ਉਨ੍ਹਾਂ ਸਾਰਿਆਂ ਨੇ ਆਪਣੀ ਮਰਜ਼ੀ ਕੀਤੀ ਹੈ;ਉਨ੍ਹਾਂ ਵਿੱਚੋਂ ਹਰ ਕੋਈ ਆਪਣੇ ਫ਼ਾਇਦੇ ਲਈ ਬੇਈਮਾਨੀ ਕਰਦਾ ਹੈ ਤੇ ਕਹਿੰਦਾ ਹੈ:
12 “ਆ ਜਾਓ, ਮੈਂ ਦਾਖਰਸ ਲੈ ਕੇ ਆਉਂਦਾ ਹਾਂ,ਆਪਾਂ ਪੀ ਕੇ ਟੱਲੀ ਹੋਈਏ।+
ਕੱਲ੍ਹ ਦਾ ਦਿਨ ਅੱਜ ਵਰਗਾ, ਸਗੋਂ ਅੱਜ ਨਾਲੋਂ ਵੀ ਬਿਹਤਰ ਹੋਵੇਗਾ!”