ਜ਼ਬੂਰ 146:1-10

  • ਪਰਮੇਸ਼ੁਰ ’ਤੇ ਭਰੋਸਾ ਰੱਖੋ, ਇਨਸਾਨਾਂ ’ਤੇ ਨਹੀਂ

    • ਮਰਨ ’ਤੇ ਇਨਸਾਨ ਦੇ ਵਿਚਾਰ ਖ਼ਤਮ ਹੋ ਜਾਂਦੇ ਹਨ (4)

    • ਯਹੋਵਾਹ ਦੁੱਖਾਂ ਦੇ ਬੋਝ ਹੇਠ ਦੱਬੇ ਹੋਇਆਂ ਨੂੰ ਸੰਭਾਲਦਾ ਹੈ (8)

146  ਯਾਹ ਦੀ ਮਹਿਮਾ ਕਰੋ!*+ ਮੇਰਾ ਤਨ-ਮਨ ਯਹੋਵਾਹ ਦੀ ਮਹਿਮਾ ਕਰੇ।+   ਮੈਂ ਜ਼ਿੰਦਗੀ ਭਰ ਯਹੋਵਾਹ ਦੀ ਮਹਿਮਾ ਕਰਾਂਗਾ। ਮੈਂ ਜਦ ਤਕ ਜੀਉਂਦਾ ਰਹਾਂਗਾ, ਮੈਂ ਆਪਣੇ ਪਰਮੇਸ਼ੁਰ ਦਾ ਗੁਣਗਾਨ ਕਰਾਂਗਾ।*   ਹਾਕਮਾਂ ਉੱਤੇ ਭਰੋਸਾ ਨਾ ਰੱਖੋਅਤੇ ਨਾ ਹੀ ਮਨੁੱਖ ਦੇ ਕਿਸੇ ਪੁੱਤਰ ਉੱਤੇ ਜੋ ਮੁਕਤੀ ਨਹੀਂ ਦਿਵਾ ਸਕਦਾ।+   ਉਸ ਦਾ ਸਾਹ ਨਿਕਲ ਜਾਂਦਾ ਹੈ ਅਤੇ ਉਹ ਮਿੱਟੀ ਵਿਚ ਮੁੜ ਜਾਂਦਾ ਹੈ;+ਉਸੇ ਦਿਨ ਉਸ ਦੇ ਵਿਚਾਰ ਖ਼ਤਮ ਹੋ ਜਾਂਦੇ ਹਨ।+   ਖ਼ੁਸ਼ ਹੈ ਉਹ ਇਨਸਾਨ ਜਿਸ ਦਾ ਮਦਦਗਾਰ ਯਾਕੂਬ ਦਾ ਪਰਮੇਸ਼ੁਰ ਹੈ,+ਜਿਹੜਾ ਆਪਣੇ ਪਰਮੇਸ਼ੁਰ ਯਹੋਵਾਹ ਉੱਤੇ ਉਮੀਦ ਲਾਉਂਦਾ ਹੈ+   ਜੋ ਆਕਾਸ਼ ਅਤੇ ਧਰਤੀ ਦਾ ਸਿਰਜਣਹਾਰ ਹੈ,ਨਾਲੇ ਸਮੁੰਦਰ ਅਤੇ ਇਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ ਦਾ ਵੀ+ਅਤੇ ਜਿਹੜਾ ਹਮੇਸ਼ਾ ਵਫ਼ਾਦਾਰ ਰਹਿੰਦਾ ਹੈ।+   ਉਹ ਉਨ੍ਹਾਂ ਲੋਕਾਂ ਦਾ ਨਿਆਂ ਕਰਦਾ ਹੈ ਜਿਨ੍ਹਾਂ ਨਾਲ ਠੱਗੀ ਹੁੰਦੀ ਹੈ,ਉਹ ਭੁੱਖਿਆਂ ਨੂੰ ਰੋਟੀ ਦਿੰਦਾ ਹੈ।+ ਯਹੋਵਾਹ ਕੈਦੀਆਂ ਨੂੰ ਆਜ਼ਾਦ ਕਰਦਾ ਹੈ।+   ਯਹੋਵਾਹ ਅੰਨ੍ਹਿਆਂ ਦੀਆਂ ਅੱਖਾਂ ਖੋਲ੍ਹਦਾ ਹੈ;+ਯਹੋਵਾਹ ਦੁੱਖਾਂ ਦੇ ਬੋਝ ਹੇਠ ਦੱਬੇ ਹੋਇਆਂ ਨੂੰ ਸੰਭਾਲਦਾ ਹੈ;+ਯਹੋਵਾਹ ਧਰਮੀਆਂ ਨੂੰ ਪਿਆਰ ਕਰਦਾ ਹੈ।   ਯਹੋਵਾਹ ਪਰਦੇਸੀਆਂ ਦੀ ਰੱਖਿਆ ਕਰਦਾ ਹੈ;ਯਤੀਮਾਂ* ਅਤੇ ਵਿਧਵਾਵਾਂ ਨੂੰ ਸੰਭਾਲਦਾ ਹੈ,+ਪਰ ਦੁਸ਼ਟਾਂ ਦੀਆਂ ਯੋਜਨਾਵਾਂ ਨੂੰ ਅਸਫ਼ਲ ਕਰਦਾ ਹੈ।*+ 10  ਯਹੋਵਾਹ ਹਮੇਸ਼ਾ-ਹਮੇਸ਼ਾ ਲਈ ਰਾਜਾ ਰਹੇਗਾ,+ਹੇ ਸੀਓਨ, ਤੇਰਾ ਪਰਮੇਸ਼ੁਰ ਪੀੜ੍ਹੀਓ-ਪੀੜ੍ਹੀ ਰਾਜਾ ਰਹੇਗਾ। ਯਾਹ ਦੀ ਮਹਿਮਾ ਕਰੋ!*

ਫੁਟਨੋਟ

ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
ਜਾਂ, “ਦੁਸ਼ਟਾਂ ਦਾ ਰਾਹ ਟੇਢਾ ਕਰਦਾ ਹੈ।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।