ਜ਼ਬੂਰ 29:1-11

  • ਯਹੋਵਾਹ ਦੀ ਦਮਦਾਰ ਆਵਾਜ਼

    • ਪਵਿੱਤਰ ਪਹਿਰਾਵਾ ਪਾ ਕੇ ਭਗਤੀ ਕਰੋ (2)

    • “ਮਹਿਮਾਵਾਨ ਪਰਮੇਸ਼ੁਰ ਗਰਜਦਾ ਹੈ” (3)

    • ਯਹੋਵਾਹ ਆਪਣੀ ਪਰਜਾ ਨੂੰ ਤਾਕਤ ਬਖ਼ਸ਼ਦਾ ਹੈ (11)

ਦਾਊਦ ਦਾ ਜ਼ਬੂਰ। 29  ਹੇ ਸੂਰਬੀਰੋ, ਯਹੋਵਾਹ ਦੀ ਵਡਿਆਈ ਕਰੋ,*ਯਹੋਵਾਹ ਦੀ ਵਡਿਆਈ ਕਰੋ* ਕਿਉਂਕਿ ਉਹ ਮਹਿਮਾਵਾਨ ਅਤੇ ਤਾਕਤਵਰ ਹੈ।+   ਯਹੋਵਾਹ ਦੇ ਨਾਂ ਦੀ ਮਹਿਮਾ ਕਰੋ ਜਿਸ ਦਾ ਉਹ ਹੱਕਦਾਰ ਹੈ। ਪਵਿੱਤਰ ਪਹਿਰਾਵਾ ਪਾ ਕੇ* ਯਹੋਵਾਹ ਦੇ ਅੱਗੇ ਸਿਰ ਨਿਵਾਓ।*   ਯਹੋਵਾਹ ਦੀ ਆਵਾਜ਼ ਬੱਦਲਾਂ* ਉੱਪਰ ਸੁਣਾਈ ਦਿੰਦੀ ਹੈ;ਮਹਿਮਾਵਾਨ ਪਰਮੇਸ਼ੁਰ ਗਰਜਦਾ ਹੈ।+ ਯਹੋਵਾਹ ਸੰਘਣੇ ਬੱਦਲਾਂ* ’ਤੇ ਖੜ੍ਹਾ ਹੈ।+   ਯਹੋਵਾਹ ਦੀ ਆਵਾਜ਼ ਦਮਦਾਰ ਹੈ;+ਯਹੋਵਾਹ ਦੀ ਆਵਾਜ਼ ਸ਼ਾਨਦਾਰ ਹੈ।   ਯਹੋਵਾਹ ਦੀ ਆਵਾਜ਼ ਦਿਆਰਾਂ ਨੂੰ ਤੋੜ ਸੁੱਟਦੀ ਹੈ;ਹਾਂ, ਯਹੋਵਾਹ ਲਬਾਨੋਨ ਦੇ ਦਿਆਰਾਂ ਦੇ ਟੋਟੇ-ਟੋਟੇ ਕਰ ਦਿੰਦਾ ਹੈ।+   ਉਸ ਕਰਕੇ ਲਬਾਨੋਨ* ਅਤੇ ਸਿਰਯੋਨ+ ਇਵੇਂ ਉੱਛਲ਼ਦੇ ਹਨ,ਜਿਵੇਂ ਇਕ ਵੱਛਾ ਜਾਂ ਜਵਾਨ ਜੰਗਲੀ ਸਾਨ੍ਹ ਉੱਛਲ਼ਦਾ ਹੈ।   ਯਹੋਵਾਹ ਦੀ ਆਵਾਜ਼ ਅੱਗ ਦੀਆਂ ਲਪਟਾਂ ਨਾਲ ਭਸਮ ਕਰਦੀ ਹੈ;+   ਯਹੋਵਾਹ ਦੀ ਆਵਾਜ਼ ਨਾਲ ਉਜਾੜ ਥਰਥਰਾਉਂਦੀ ਹੈ;+ਯਹੋਵਾਹ ਕਰਕੇ ਕਾਦੇਸ਼ ਦੀ ਉਜਾੜ+ ਕੰਬ ਜਾਂਦੀ ਹੈ।   ਯਹੋਵਾਹ ਦੀ ਆਵਾਜ਼ ਨਾਲ ਹਿਰਨੀਆਂ ਕੰਬ ਉੱਠਦੀਆਂ ਹਨ ਅਤੇ ਬੱਚਿਆਂ ਨੂੰ ਜਨਮ ਦਿੰਦੀਆਂ ਹਨਅਤੇ ਉਸ ਦੀ ਆਵਾਜ਼ ਜੰਗਲਾਂ ਨੂੰ ਤਬਾਹ ਕਰ ਦਿੰਦੀ ਹੈ।+ ਉਸ ਦੇ ਮੰਦਰ ਵਿਚ ਸਾਰੇ ਕਹਿੰਦੇ ਹਨ: “ਪਰਮੇਸ਼ੁਰ ਦੀ ਮਹਿਮਾ ਹੋਵੇ!” 10  ਯਹੋਵਾਹ ਹੜ੍ਹ ਦੇ ਪਾਣੀਆਂ* ਉੱਪਰ ਆਪਣੇ ਸਿੰਘਾਸਣ ’ਤੇ ਬਿਰਾਜਮਾਨ ਹੈ;+ਯਹੋਵਾਹ ਰਾਜੇ ਵਜੋਂ ਆਪਣੀ ਰਾਜ-ਗੱਦੀ ’ਤੇ ਹਮੇਸ਼ਾ-ਹਮੇਸ਼ਾ ਲਈ ਬੈਠਾ ਹੈ।+ 11  ਯਹੋਵਾਹ ਆਪਣੀ ਪਰਜਾ ਨੂੰ ਤਾਕਤ ਬਖ਼ਸ਼ੇਗਾ।+ ਯਹੋਵਾਹ ਆਪਣੇ ਲੋਕਾਂ ਨੂੰ ਸ਼ਾਂਤੀ ਬਖ਼ਸ਼ੇਗਾ।+

ਫੁਟਨੋਟ

ਜਾਂ, “ਨੂੰ ਉਸ ਦਾ ਬਣਦਾ ਹੱਕ ਦਿਓ।”
ਜਾਂ, “ਨੂੰ ਉਸ ਦਾ ਬਣਦਾ ਹੱਕ ਦਿਓ।”
ਜਾਂ ਸੰਭਵ ਹੈ, “ਉਸ ਦੀ ਪਵਿੱਤਰਤਾ ਦੀ ਸ਼ਾਨ ਕਰਕੇ।”
ਜਾਂ, “ਭਗਤੀ ਕਰੋ।”
ਇਬ, “ਪਾਣੀਆਂ।”
ਇਬ, “ਬਹੁਤ ਸਾਰੇ ਪਾਣੀਆਂ।”
ਜ਼ਾਹਰ ਹੈ ਕਿ ਇੱਥੇ ਲਬਾਨੋਨ ਦੇ ਪਹਾੜਾਂ ਦੀ ਗੱਲ ਕੀਤੀ ਗਈ ਹੈ।
ਜਾਂ, “ਆਕਾਸ਼ ਦੇ ਸਮੁੰਦਰਾਂ।”