ਜ਼ਬੂਰ 126:1-6

  • ਸੀਓਨ ਦੇ ਮੁੜ ਬਹਾਲ ਹੋਣ ਦੀ ਖ਼ੁਸ਼ੀ

    • ‘ਯਹੋਵਾਹ ਨੇ ਵੱਡੇ-ਵੱਡੇ ਕੰਮ ਕੀਤੇ ਹਨ’ (3)

    • ਹੰਝੂ ਵਹਾਉਣ ਵਾਲੇ ਖ਼ੁਸ਼ ਹੋਣਗੇ (5, 6)

ਚੜ੍ਹਾਈ ਚੜ੍ਹਨ ਵੇਲੇ ਦਾ ਗੀਤ। 126  ਜਦੋਂ ਯਹੋਵਾਹ ਸੀਓਨ ਦੇ ਗ਼ੁਲਾਮ ਲੋਕਾਂ ਨੂੰ ਵਾਪਸ ਲਿਆਇਆ,+ਤਾਂ ਸਾਨੂੰ ਇਵੇਂ ਲੱਗਾ ਜਿਵੇਂ ਅਸੀਂ ਕੋਈ ਸੁਪਨਾ ਦੇਖ ਰਹੇ ਹੋਈਏ।   ਉਸ ਸਮੇਂ ਅਸੀਂ ਖਿੜਖਿੜਾ ਕੇ ਹੱਸਣ ਲੱਗੇਅਤੇ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨ ਲੱਗੇ।+ ਉਸ ਵੇਲੇ ਕੌਮਾਂ ਦੇ ਲੋਕ ਇਕ-ਦੂਜੇ ਨੂੰ ਕਹਿਣ ਲੱਗੇ: “ਯਹੋਵਾਹ ਨੇ ਉਨ੍ਹਾਂ ਲਈ ਵੱਡੇ-ਵੱਡੇ ਕੰਮ ਕੀਤੇ ਹਨ।”+   ਹਾਂ, ਯਹੋਵਾਹ ਨੇ ਸਾਡੇ ਲਈ ਵੱਡੇ-ਵੱਡੇ ਕੰਮ ਕੀਤੇ ਹਨ+ਜਿਸ ਕਰਕੇ ਅਸੀਂ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ।   ਹੇ ਯਹੋਵਾਹ, ਸਾਡੇ ਗ਼ੁਲਾਮ ਲੋਕਾਂ ਨੂੰ ਦੁਬਾਰਾ ਇਕੱਠਾ ਕਰ,*ਜਿਵੇਂ ਨੇਗੇਬ* ਦੀਆਂ ਨਦੀਆਂ ਮੀਂਹ ਨਾਲ ਦੁਬਾਰਾ ਭਰ ਜਾਂਦੀਆਂ ਹਨ।   ਜਿਹੜੇ ਹੰਝੂ ਵਹਾ-ਵਹਾ ਕੇ ਬੀਜਦੇ ਹਨਉਹ ਖ਼ੁਸ਼ੀ-ਖ਼ੁਸ਼ੀ ਵੱਢਣਗੇ।   ਜਿਹੜਾ ਬੋਰੀ ਵਿਚ ਬੀ ਲੈ ਕੇ ਰੋਂਦਾ ਹੋਇਆ ਖੇਤ ਵਿਚ ਜਾਂਦਾ ਹੈ,ਉਹ ਭਰੀਆਂ ਚੁੱਕ ਕੇ ਜ਼ਰੂਰ ਖ਼ੁਸ਼ੀ-ਖ਼ੁਸ਼ੀ ਵਾਪਸ ਆਵੇਗਾ।+

ਫੁਟਨੋਟ

ਜਾਂ, “ਉੱਤੇ ਦੁਬਾਰਾ ਮਿਹਰ ਕਰ।”
ਜਾਂ, “ਦੱਖਣ ਦੀਆਂ ਵਾਦੀਆਂ।”