ਜ਼ਬੂਰ 136:1-26

  • ਯਹੋਵਾਹ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ

    • ਉਸ ਨੇ ਹੁਨਰਮੰਦੀ ਨਾਲ ਆਕਾਸ਼ ਅਤੇ ਧਰਤੀ ਨੂੰ ਬਣਾਇਆ (5, 6)

    • ਫ਼ਿਰਊਨ ਲਾਲ ਸਮੁੰਦਰ ਵਿਚ ਮਰ ਗਿਆ (15)

    • ਪਰਮੇਸ਼ੁਰ ਨਿਰਾਸ਼ ਲੋਕਾਂ ਨੂੰ ਯਾਦ ਰੱਖਦਾ ਹੈ (23)

    • ਸਾਰੇ ਇਨਸਾਨਾਂ ਅਤੇ ਜਾਨਵਰਾਂ ਨੂੰ ਭੋਜਨ ਦਿੰਦਾ ਹੈ (25)

136  ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਚੰਗਾ ਹੈ;+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।+   ਦੇਵਤਿਆਂ ਤੋਂ ਮਹਾਨ ਪਰਮੇਸ਼ੁਰ ਦਾ ਧੰਨਵਾਦ ਕਰੋ,+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।   ਪ੍ਰਭੂਆਂ ਦੇ ਪ੍ਰਭੂ ਦਾ ਧੰਨਵਾਦ ਕਰੋ,ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।   ਸਿਰਫ਼ ਉਹੀ ਵੱਡੀਆਂ-ਵੱਡੀਆਂ ਕਰਾਮਾਤਾਂ ਕਰਦਾ ਹੈ,+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।+   ਉਸ ਨੇ ਹੁਨਰਮੰਦੀ ਨਾਲ* ਆਕਾਸ਼ਾਂ ਨੂੰ ਬਣਾਇਆ,+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।   ਉਸ ਨੇ ਧਰਤੀ ਨੂੰ ਪਾਣੀਆਂ ਉੱਤੇ ਫੈਲਾਇਆ,+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।   ਉਸ ਨੇ ਆਕਾਸ਼ ਵਿਚ ਵੱਡੀਆਂ-ਵੱਡੀਆਂ ਜੋਤਾਂ ਬਣਾਈਆਂ,+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ,   ਉਸ ਨੇ ਸੂਰਜ ਨੂੰ ਦਿਨ ਵੇਲੇ ਰੌਸ਼ਨੀ ਦੇਣ ਲਈ ਠਹਿਰਾਇਆ,+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ,   ਉਸ ਨੇ ਚੰਦ ਅਤੇ ਤਾਰੇ ਰਾਤ ਨੂੰ ਰੌਸ਼ਨੀ ਦੇਣ ਲਈ ਠਹਿਰਾਏ,+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ। 10  ਉਸ ਨੇ ਮਿਸਰ ਦੇ ਜੇਠਿਆਂ ਨੂੰ ਮਾਰ ਦਿੱਤਾ,+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ। 11  ਉਹ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ,+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ, 12  ਉਹ ਉਨ੍ਹਾਂ ਨੂੰ ਆਪਣੇ ਬਲਵੰਤ ਹੱਥ+ ਅਤੇ ਤਾਕਤਵਰ ਬਾਂਹ* ਨਾਲ ਕੱਢ ਲਿਆਇਆ,ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ। 13  ਉਸ ਨੇ ਲਾਲ ਸਮੁੰਦਰ ਨੂੰ ਦੋ ਹਿੱਸਿਆਂ* ਵਿਚ ਵੰਡ ਦਿੱਤਾ,+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ। 14  ਉਸ ਨੇ ਇਜ਼ਰਾਈਲ ਨੂੰ ਸਮੁੰਦਰ ਵਿੱਚੋਂ ਦੀ ਪਾਰ ਲੰਘਾਇਆ,+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ। 15  ਉਸ ਨੇ ਫ਼ਿਰਊਨ ਅਤੇ ਉਸ ਦੀ ਫ਼ੌਜ ਨੂੰ ਲਾਲ ਸਮੁੰਦਰ ਵਿਚ ਸੁੱਟ ਦਿੱਤਾ,+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ। 16  ਉਸ ਨੇ ਉਜਾੜ ਵਿਚ ਆਪਣੀ ਪਰਜਾ ਦੀ ਅਗਵਾਈ ਕੀਤੀ,+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ। 17  ਉਸ ਨੇ ਵੱਡੇ-ਵੱਡੇ ਰਾਜਿਆਂ ਨੂੰ ਮਾਰ ਸੁੱਟਿਆ,+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ। 18  ਉਸ ਨੇ ਤਾਕਤਵਰ ਰਾਜਿਆਂ ਨੂੰ ਮਾਰ ਮੁਕਾਇਆ,ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ। 19  ਉਸ ਨੇ ਅਮੋਰੀਆਂ ਦੇ ਰਾਜੇ ਸੀਹੋਨ+ ਨੂੰ ਮਾਰ ਦਿੱਤਾ,ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ। 20  ਬਾਸ਼ਾਨ ਦੇ ਰਾਜੇ ਓਗ+ ਨੂੰ ਵੀ ਮਾਰ ਸੁੱਟਿਆ,ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ। 21  ਉਸ ਨੇ ਉਨ੍ਹਾਂ ਦਾ ਦੇਸ਼ ਵਿਰਾਸਤ ਵਿਚ ਦੇ ਦਿੱਤਾ,+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ, 22  ਹਾਂ, ਆਪਣੇ ਸੇਵਕ ਇਜ਼ਰਾਈਲ ਨੂੰ ਵਿਰਾਸਤ ਵਿਚ ਦੇ ਦਿੱਤਾ,ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ। 23  ਜਦ ਅਸੀਂ ਬੁਰੇ ਹਾਲ ਵਿਚ ਸੀ, ਤਾਂ ਉਸ ਨੇ ਸਾਨੂੰ ਯਾਦ ਰੱਖਿਆ,+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।+ 24  ਉਹ ਸਾਨੂੰ ਸਾਡੇ ਦੁਸ਼ਮਣਾਂ ਤੋਂ ਬਚਾਉਂਦਾ ਰਿਹਾ,+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ। 25  ਉਹ ਸਾਰੇ ਇਨਸਾਨਾਂ ਅਤੇ ਜਾਨਵਰਾਂ ਨੂੰ ਭੋਜਨ ਦਿੰਦਾ ਹੈ,+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ। 26  ਆਕਾਸ਼ ਦੇ ਪਰਮੇਸ਼ੁਰ ਦਾ ਧੰਨਵਾਦ ਕਰੋ,ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।

ਫੁਟਨੋਟ

ਜਾਂ, “ਸੋਚ-ਸਮਝ ਕੇ।”
ਇਬ, “ਪਸਾਰੀ ਹੋਈ ਬਾਂਹ।”
ਇਬ, “ਟੁਕੜਿਆਂ।”