ਜ਼ਬੂਰ 84:1-12
ਗੱਤੀਥ* ਬਾਰੇ ਨਿਰਦੇਸ਼ਕ ਲਈ ਹਿਦਾਇਤ; ਕੋਰਹ ਦੇ ਪੁੱਤਰਾਂ ਦਾ ਜ਼ਬੂਰ।+
84 ਹੇ ਸੈਨਾਵਾਂ ਦੇ ਯਹੋਵਾਹ, ਮੈਨੂੰ ਤੇਰੇ ਸ਼ਾਨਦਾਰ ਡੇਰੇ ਨਾਲ ਕਿੰਨਾ ਪਿਆਰ ਹੈ!+
2 ਯਹੋਵਾਹ ਦੇ ਘਰ ਦੇ ਵਿਹੜਿਆਂ ਨੂੰ ਦੇਖਣ ਲਈ ਮੇਰਾ ਮਨ ਤਰਸ ਰਿਹਾ ਹੈ,ਮੈਂ ਉੱਥੇ ਜਾਣ ਲਈ ਉਤਾਵਲਾ ਹਾਂ,+ਮੇਰਾ ਤਨ-ਮਨ ਖ਼ੁਸ਼ੀ ਨਾਲ ਜੀਉਂਦੇ ਪਰਮੇਸ਼ੁਰ ਦੀ ਜੈ-ਜੈ ਕਾਰ ਕਰਦਾ ਹੈ।
3 ਹੇ ਸੈਨਾਵਾਂ ਦੇ ਯਹੋਵਾਹ, ਮੇਰੇ ਰਾਜੇ ਅਤੇ ਮੇਰੇ ਪਰਮੇਸ਼ੁਰ,ਤੇਰੀ ਸ਼ਾਨਦਾਰ ਵੇਦੀ ਦੇ ਨੇੜੇ ਪੰਛੀ ਵੀ ਬਸੇਰਾ ਕਰਦੇ ਹਨ,ਉੱਥੇ ਅਬਾਬੀਲ* ਆਪਣਾ ਆਲ੍ਹਣਾ ਪਾਉਂਦੀ ਹੈਅਤੇ ਆਪਣੇ ਬੱਚੇ ਪਾਲਦੀ ਹੈ।
4 ਖ਼ੁਸ਼ ਹਨ ਉਹ ਜਿਹੜੇ ਤੇਰੇ ਘਰ ਵਿਚ ਵੱਸਦੇ ਹਨ!+
ਉਹ ਲਗਾਤਾਰ ਤੇਰੀ ਮਹਿਮਾ ਕਰਦੇ ਹਨ।+ (ਸਲਹ)
5 ਖ਼ੁਸ਼ ਹਨ ਉਹ ਜਿਹੜੇ ਤੇਰੇ ਤੋਂ ਤਾਕਤ ਪਾਉਂਦੇ ਹਨ,+ਜਿਨ੍ਹਾਂ ਦਾ ਦਿਲ ਤੇਰੇ ਘਰ ਨੂੰ ਜਾਂਦੇ ਰਾਹਾਂ ’ਤੇ ਜਾਣ ਲਈ ਬੇਤਾਬ ਰਹਿੰਦਾ ਹੈ।
6 ਜਦ ਉਹ ਬਾਕਾ ਦੀ ਵਾਦੀ* ਵਿੱਚੋਂ ਦੀ ਲੰਘਦੇ ਹਨ,ਉਹ ਇਸ ਨੂੰ ਪਾਣੀ ਦੇ ਚਸ਼ਮਿਆਂ ਦਾ ਇਲਾਕਾ ਸਮਝਦੇ ਹਨਅਤੇ ਪਹਿਲੀ ਵਰਖਾ ਉੱਥੇ ਬਰਕਤਾਂ ਦੀ ਝੜੀ ਲਾ ਦਿੰਦੀ ਹੈ।*
7 ਉਹ ਤੁਰਦੇ ਜਾਂਦੇ ਹਨ ਅਤੇ ਉਨ੍ਹਾਂ ਦੀ ਤਾਕਤ ਵਧਦੀ ਜਾਂਦੀ ਹੈ;+ਹਰ ਕੋਈ ਸੀਓਨ ਵਿਚ ਪਰਮੇਸ਼ੁਰ ਸਾਮ੍ਹਣੇ ਹਾਜ਼ਰ ਹੁੰਦਾ ਹੈ।
8 ਹੇ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ, ਮੇਰੀ ਫ਼ਰਿਆਦ ਸੁਣ;ਹੇ ਯਾਕੂਬ ਦੇ ਪਰਮੇਸ਼ੁਰ, ਮੇਰੀ ਦੁਆ ਸੁਣ। (ਸਲਹ)
9 ਹੇ ਸਾਡੀ ਢਾਲ+ ਅਤੇ ਸਾਡੇ ਪਰਮੇਸ਼ੁਰ, ਧਿਆਨ ਦੇ,*ਆਪਣੇ ਚੁਣੇ ਹੋਏ ’ਤੇ ਮਿਹਰ ਕਰ।+
10 ਕਿਸੇ ਹੋਰ ਥਾਂ ਹਜ਼ਾਰ ਦਿਨ ਰਹਿਣ ਨਾਲੋਂਤੇਰੇ ਘਰ ਦੇ ਵਿਹੜਿਆਂ ਵਿਚ ਇਕ ਦਿਨ ਰਹਿਣਾ ਕਿਤੇ ਚੰਗਾ ਹੈ!+
ਦੁਸ਼ਟਾਂ ਦੇ ਤੰਬੂਆਂ ਵਿਚ ਰਹਿਣ ਨਾਲੋਂਮੈਨੂੰ ਆਪਣੇ ਪਰਮੇਸ਼ੁਰ ਦੇ ਘਰ ਦੇ ਦਰਵਾਜ਼ੇ ਤੇ ਖੜ੍ਹਾ ਹੋਣਾ ਜ਼ਿਆਦਾ ਪਸੰਦ ਹੈ।
11 ਯਹੋਵਾਹ ਪਰਮੇਸ਼ੁਰ ਸਾਡਾ ਸੂਰਜ+ ਅਤੇ ਸਾਡੀ ਢਾਲ ਹੈ;+ਉਹ ਸਾਡੇ ’ਤੇ ਮਿਹਰ ਕਰਦਾ ਹੈ ਅਤੇ ਸਾਨੂੰ ਇੱਜ਼ਤ-ਮਾਣ ਬਖ਼ਸ਼ਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਨੂੰ ਕੋਈ ਵੀ ਚੰਗੀ ਚੀਜ਼ ਦੇਣ ਤੋਂ ਪਿੱਛੇ ਨਹੀਂ ਹਟੇਗਾਜੋ ਵਫ਼ਾਦਾਰੀ* ਦੇ ਰਾਹ ’ਤੇ ਚੱਲਦੇ ਹਨ।+
12 ਹੇ ਸੈਨਾਵਾਂ ਦੇ ਯਹੋਵਾਹ,ਖ਼ੁਸ਼ ਹੈ ਉਹ ਇਨਸਾਨ ਜਿਹੜਾ ਤੇਰੇ ’ਤੇ ਭਰੋਸਾ ਰੱਖਦਾ ਹੈ।+
ਫੁਟਨੋਟ
^ ਜਾਂ, “ਬਾਲ ਕਟਾਰਾ।”
^ ਜਾਂ ਸੰਭਵ ਹੈ, “ਸਿੱਖਿਅਕ ਵਡਿਆਈ ਨਾਲ ਆਪਣੇ ਆਪ ਨੂੰ ਕੱਜਦਾ ਹੈ।”
^ ਜਾਂ, “ਬਾਕਾ ਝਾੜੀਆਂ ਦੀ ਵਾਦੀ।”
^ ਜਾਂ ਸੰਭਵ ਹੈ, “ਹੇ ਪਰਮੇਸ਼ੁਰ, ਸਾਡੀ ਢਾਲ ਨੂੰ ਦੇਖ।”
^ ਜਾਂ, “ਖਰਿਆਈ।”