ਯਸਾਯਾਹ 35:1-10
35 ਉਜਾੜ ਅਤੇ ਝੁਲ਼ਸੀ ਜ਼ਮੀਨ ਖ਼ੁਸ਼ੀਆਂ ਮਨਾਵੇਗੀ,+ਰੇਗਿਸਤਾਨ ਬਾਗ਼-ਬਾਗ਼ ਹੋਵੇਗਾ ਤੇ ਕੇਸਰ ਦੇ ਫੁੱਲ ਵਾਂਗ ਖਿੜੇਗਾ।+
2 ਇਹ ਜ਼ਰੂਰ ਖਿੜੇਗਾ;+ਇਹ ਆਨੰਦ ਮਨਾਵੇਗਾ ਅਤੇ ਖ਼ੁਸ਼ੀ ਨਾਲ ਜੈਕਾਰੇ ਲਾਵੇਗਾ।
ਇਸ ਨੂੰ ਲਬਾਨੋਨ ਦੀ ਮਹਿਮਾ ਦਿੱਤੀ ਜਾਵੇਗੀ,+ਕਰਮਲ ਅਤੇ ਸ਼ਾਰੋਨ ਦੀ ਸ਼ਾਨ।+
ਉਹ ਯਹੋਵਾਹ ਦਾ ਪ੍ਰਤਾਪ ਦੇਖਣਗੇ, ਹਾਂ, ਸਾਡੇ ਪਰਮੇਸ਼ੁਰ ਦੀ ਸ਼ਾਨ।
3 ਕਮਜ਼ੋਰ ਹੱਥਾਂ ਨੂੰ ਤਕੜੇ ਕਰੋਅਤੇ ਕੰਬਦੇ ਗੋਡਿਆਂ ਨੂੰ ਮਜ਼ਬੂਤ ਕਰੋ।+
4 ਜਿਨ੍ਹਾਂ ਦੇ ਮਨ ਵਿਚ ਚਿੰਤਾ ਹੈ, ਉਨ੍ਹਾਂ ਨੂੰ ਕਹੋ:
“ਤਕੜੇ ਹੋਵੋ। ਡਰੋ ਨਾ।
ਦੇਖੋ! ਤੁਹਾਡਾ ਪਰਮੇਸ਼ੁਰ ਬਦਲਾ ਲੈਣ ਆਵੇਗਾ,ਪਰਮੇਸ਼ੁਰ ਸਜ਼ਾ ਦੇਣ ਆਵੇਗਾ।+
ਉਹ ਆਵੇਗਾ ਤੇ ਤੁਹਾਨੂੰ ਬਚਾਵੇਗਾ।”+
5 ਉਸ ਸਮੇਂ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ+ਅਤੇ ਬੋਲ਼ਿਆਂ ਦੇ ਕੰਨ ਖੁੱਲ੍ਹ ਜਾਣਗੇ।+
6 ਉਸ ਸਮੇਂ ਲੰਗੜਾ ਹਿਰਨ ਵਾਂਗ ਛਲਾਂਗਾਂ ਮਾਰੇਗਾ+ਅਤੇ ਗੁੰਗੇ ਦੀ ਜ਼ਬਾਨ ਖ਼ੁਸ਼ੀ ਨਾਲ ਜੈਕਾਰਾ ਲਾਵੇਗੀ+ਕਿਉਂਕਿ ਉਜਾੜ ਵਿਚ ਪਾਣੀਅਤੇ ਰੇਗਿਸਤਾਨ ਵਿਚ ਨਦੀਆਂ ਫੁੱਟ ਨਿਕਲਣਗੀਆਂ।
7 ਝੁਲ਼ਸੀ ਹੋਈ ਜ਼ਮੀਨ ਕਾਨਿਆਂ ਵਾਲਾ ਤਲਾਬ ਬਣ ਜਾਵੇਗੀਅਤੇ ਪਿਆਸੀ ਜ਼ਮੀਨ ਪਾਣੀਆਂ ਦੇ ਚਸ਼ਮੇ।+
ਜਿਨ੍ਹਾਂ ਘੁਰਨਿਆਂ ਵਿਚ ਗਿੱਦੜ ਆਰਾਮ ਕਰਦੇ ਸਨ,+ਉੱਥੇ ਹਰਾ-ਹਰਾ ਘਾਹ, ਕਾਨੇ ਅਤੇ ਸਰਕੰਡੇ ਉੱਗ ਆਉਣਗੇ।
8 ਉੱਥੇ ਇਕ ਰਾਜਮਾਰਗ ਹੋਵੇਗਾ,+ਹਾਂ, ਇਕ ਰਾਹ ਜੋ ਪਵਿੱਤਰ ਰਾਹ ਕਹਾਉਂਦਾ ਹੈ।
ਕੋਈ ਵੀ ਅਸ਼ੁੱਧ ਵਿਅਕਤੀ ਉਸ ਉੱਤੇ ਨਹੀਂ ਚੱਲੇਗਾ।+
ਇਹ ਰਾਹ ਉਸ ਲਈ ਹੈ ਜੋ ਇਸ ਉੱਤੇ ਚੱਲਦਾ ਹੈ;ਕੋਈ ਮੂਰਖ ਉਸ ਉੱਤੇ ਪੈਰ ਵੀ ਨਹੀਂ ਰੱਖ ਸਕੇਗਾ।
9 ਉੱਥੇ ਕੋਈ ਸ਼ੇਰ ਨਹੀਂ ਹੋਵੇਗਾਅਤੇ ਨਾ ਹੀ ਕੋਈ ਖੂੰਖਾਰ ਜੰਗਲੀ ਜਾਨਵਰ ਉਸ ਉੱਤੇ ਆਵੇਗਾ।
ਉਹ ਉੱਥੇ ਨਹੀਂ ਮਿਲਣਗੇ;+ਸਿਰਫ਼ ਕੈਦ ਵਿੱਚੋਂ ਖ਼ਰੀਦੇ ਹੋਏ ਹੀ ਉੱਥੇ ਚੱਲਣਗੇ।+
10 ਯਹੋਵਾਹ ਦੁਆਰਾ ਛੁਡਾਏ ਹੋਏ ਮੁੜ ਆਉਣਗੇ+ ਅਤੇ ਖ਼ੁਸ਼ੀ ਨਾਲ ਜੈਕਾਰਾ ਲਾਉਂਦੇ ਹੋਏ ਸੀਓਨ ਨੂੰ ਆਉਣਗੇ।+
ਨਾ ਖ਼ਤਮ ਹੋਣ ਵਾਲੀ ਖ਼ੁਸ਼ੀ ਉਨ੍ਹਾਂ ਦੇ ਸਿਰਾਂ ਦਾ ਤਾਜ ਬਣੇਗੀ।+
ਆਨੰਦ ਅਤੇ ਖ਼ੁਸ਼ੀਆਂ-ਖੇੜੇ ਉਨ੍ਹਾਂ ਦੇ ਹੋਣਗੇ,ਦੁੱਖ ਅਤੇ ਹਉਕੇ ਭੱਜ ਜਾਣਗੇ।+

