ਜ਼ਬੂਰ 51:1-19

  • ਪਛਤਾਵਾ ਕਰਨ ਵਾਲੇ ਦੀ ਪ੍ਰਾਰਥਨਾ

    • ਮਾਂ ਦੀ ਕੁੱਖ ਵਿਚ ਹੀ ਪਾਪ ਮਿਲਿਆ (5)

    • “ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ” (7)

    • “ਮੇਰੇ ਅੰਦਰ ਇਕ ਸਾਫ਼ ਦਿਲ ਪੈਦਾ ਕਰ” (10)

    • ਦੁਖੀ ਦਿਲ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ (17)

ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ, ਜਦ ਉਸ ਨੇ ਬਥ-ਸ਼ਬਾ+ ਨਾਲ ਸਰੀਰਕ ਸੰਬੰਧ ਕਾਇਮ ਕੀਤੇ, ਤਾਂ ਬਾਅਦ ਵਿਚ ਨਾਥਾਨ ਨਬੀ ਉਸ ਨੂੰ ਮਿਲਣ ਆਇਆ ਸੀ। 51  ਹੇ ਪਰਮੇਸ਼ੁਰ, ਆਪਣੇ ਅਟੱਲ ਪਿਆਰ ਕਰਕੇ ਮੇਰੇ ’ਤੇ ਮਿਹਰ ਕਰ।+ ਆਪਣੀ ਅਪਾਰ ਦਇਆ ਕਰਕੇ ਮੇਰੇ ਗੁਨਾਹਾਂ ਨੂੰ ਮਿਟਾ ਦੇ।+   ਮੇਰਾ ਅਪਰਾਧ ਚੰਗੀ ਤਰ੍ਹਾਂ ਧੋ ਦੇ+ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ+   ਕਿਉਂਕਿ ਮੈਂ ਆਪਣੇ ਗੁਨਾਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂਅਤੇ ਮੇਰਾ ਪਾਪ ਹਮੇਸ਼ਾ ਮੇਰੇ ਸਾਮ੍ਹਣੇ ਹੈ।*+   ਮੈਂ ਤੇਰੇ ਹੀ ਖ਼ਿਲਾਫ਼ ਪਾਪ ਕੀਤਾ ਹੈ;+ਮੈਂ ਉਹ ਕੰਮ ਕੀਤਾ ਜੋ ਤੇਰੀਆਂ ਨਜ਼ਰਾਂ ਵਿਚ ਬੁਰਾ ਹੈ।+ ਇਸ ਲਈ ਤੂੰ ਜੋ ਕਹਿੰਦਾ ਹੈਂ, ਉਹ ਸਹੀ ਹੈਅਤੇ ਤੇਰਾ ਨਿਆਂ ਸਹੀ ਹੈ।+   ਦੇਖ! ਮੈਂ ਜਨਮ ਤੋਂ ਹੀ ਗੁਨਾਹਗਾਰ ਹਾਂਅਤੇ ਮਾਂ ਦੀ ਕੁੱਖ ਵਿਚ ਹੀ ਮੈਨੂੰ ਪਾਪ ਮਿਲਿਆ।*+   ਤੈਨੂੰ ਸੱਚੇ ਦਿਲ ਵਾਲੇ ਇਨਸਾਨ ਤੋਂ ਖ਼ੁਸ਼ੀ ਹੁੰਦੀ ਹੈ;+ਮੇਰੇ ਮਨ ਨੂੰ ਬੁੱਧ ਦੀਆਂ ਗੱਲਾਂ ਸਿਖਾ।   ਜ਼ੂਫੇ ਨਾਲ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ ਤਾਂਕਿ ਮੈਂ ਸਾਫ਼ ਹੋ ਜਾਵਾਂ;+ਮੈਨੂੰ ਧੋ ਤਾਂਕਿ ਮੈਂ ਬਰਫ਼ ਨਾਲੋਂ ਵੀ ਚਿੱਟਾ ਹੋ ਜਾਵਾਂ।+   ਮੈਨੂੰ ਖ਼ੁਸ਼ੀ ਅਤੇ ਜਸ਼ਨ ਦੀਆਂ ਆਵਾਜ਼ਾਂ ਸੁਣਨ ਦਾ ਮੌਕਾ ਦੇਤਾਂਕਿ ਮੈਂ ਖ਼ੁਸ਼ੀ ਮਨਾ ਸਕਾਂ ਭਾਵੇਂ ਕਿ ਤੂੰ ਮੇਰੀਆਂ ਹੱਡੀਆਂ ਚਕਨਾਚੂਰ ਕਰ ਦਿੱਤੀਆਂ ਹਨ।+   ਮੇਰੇ ਪਾਪਾਂ ਤੋਂ ਆਪਣੀਆਂ ਨਜ਼ਰਾਂ ਹਟਾ ਲੈ+ਅਤੇ ਮੇਰੀਆਂ ਸਾਰੀਆਂ ਗ਼ਲਤੀਆਂ ਮਿਟਾ ਦੇ।+ 10  ਹੇ ਪਰਮੇਸ਼ੁਰ, ਮੇਰੇ ਅੰਦਰ ਇਕ ਸਾਫ਼ ਦਿਲ ਪੈਦਾ ਕਰ+ਅਤੇ ਮੈਨੂੰ ਨਵਾਂ ਅਤੇ ਪੱਕੇ ਇਰਾਦੇ ਵਾਲਾ ਮਨ ਦੇ।+ 11  ਮੈਨੂੰ ਆਪਣੇ ਹਜ਼ੂਰੋਂ ਨਾ ਕੱਢ;ਨਾ ਹੀ ਆਪਣੀ ਪਵਿੱਤਰ ਸ਼ਕਤੀ ਮੇਰੇ ਤੋਂ ਹਟਾ। 12  ਤੂੰ ਮੈਨੂੰ ਮੁਕਤੀ ਦਿਵਾ ਕੇ ਜੋ ਖ਼ੁਸ਼ੀਆਂ ਦਿੱਤੀਆਂ ਸਨ, ਉਹ ਮੈਨੂੰ ਦੁਬਾਰਾ ਦੇ;+ਮੇਰੇ ਅੰਦਰ ਇੱਛਾ ਪੈਦਾ ਕਰ ਕਿ ਮੈਂ ਤੇਰੀ ਆਗਿਆ ਮੰਨਾਂ। 13  ਮੈਂ ਅਪਰਾਧੀਆਂ ਨੂੰ ਤੇਰੇ ਰਾਹਾਂ ਬਾਰੇ ਸਿਖਾਵਾਂਗਾ+ਤਾਂਕਿ ਪਾਪੀ ਤੇਰੇ ਕੋਲ ਮੁੜ ਆਉਣ। 14  ਹੇ ਮੇਰੇ ਮੁਕਤੀਦਾਤੇ ਪਰਮੇਸ਼ੁਰ,+ ਮੇਰੇ ਤੋਂ ਖ਼ੂਨ ਦਾ ਦੋਸ਼ ਹਟਾ ਦੇ+ਤਾਂਕਿ ਮੇਰੀ ਜ਼ਬਾਨ ਤੇਰੇ ਨਿਆਂ ਨੂੰ ਖ਼ੁਸ਼ੀ-ਖ਼ੁਸ਼ੀ ਬਿਆਨ ਕਰ ਸਕੇ।+ 15  ਹੇ ਯਹੋਵਾਹ, ਮੇਰੇ ਬੁੱਲ੍ਹਾਂ ਨੂੰ ਖੋਲ੍ਹਤਾਂਕਿ ਮੇਰੇ ਮੂੰਹ ਵਿੱਚੋਂ ਤੇਰੀ ਵਡਿਆਈ ਨਿਕਲੇ।+ 16  ਤੂੰ ਬਲ਼ੀਆਂ ਨਹੀਂ ਚਾਹੁੰਦਾ, ਨਹੀਂ ਤਾਂ ਮੈਂ ਚੜ੍ਹਾ ਦਿੰਦਾ;+ਤੈਨੂੰ ਹੋਮ-ਬਲ਼ੀ ਤੋਂ ਖ਼ੁਸ਼ੀ ਨਹੀਂ ਹੁੰਦੀ।+ 17  ਨਿਰਾਸ਼ ਮਨ ਅਜਿਹਾ ਬਲੀਦਾਨ ਹੈ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ;ਹੇ ਪਰਮੇਸ਼ੁਰ, ਤੂੰ ਟੁੱਟੇ ਅਤੇ ਦੁਖੀ ਦਿਲ ਨੂੰ ਨਹੀਂ ਠੁਕਰਾਏਂਗਾ।*+ 18  ਦਇਆ ਕਰ ਅਤੇ ਉਹੀ ਕਰ ਜਿਸ ਵਿਚ ਸੀਓਨ ਦਾ ਭਲਾ ਹੈ;ਯਰੂਸ਼ਲਮ ਦੀਆਂ ਕੰਧਾਂ ਬਣਾ। 19  ਫਿਰ ਤੂੰ ਸਾਫ਼ ਮਨ ਨਾਲ ਚੜ੍ਹਾਏ ਬਲੀਦਾਨਾਂ ਤੋਂ,ਹੋਮ-ਬਲ਼ੀਆਂ ਅਤੇ ਪੂਰੀਆਂ ਭੇਟਾਂ ਤੋਂ ਖ਼ੁਸ਼ ਹੋਵੇਂਗਾ;ਫਿਰ ਤੇਰੀ ਵੇਦੀ ’ਤੇ ਬਲਦ ਚੜ੍ਹਾਏ ਜਾਣਗੇ।+

ਫੁਟਨੋਟ

ਜਾਂ, “ਮੇਰੇ ਦਿਮਾਗ ਵਿਚ ਘੁੰਮਦਾ ਰਹਿੰਦਾ ਹੈ।”
ਜਾਂ, “ਜਿਸ ਪਲ ਮੈਂ ਆਪਣੀ ਮਾਂ ਦੀ ਕੁੱਖ ਵਿਚ ਪਿਆ, ਮੈਂ ਉਦੋਂ ਤੋਂ ਹੀ ਪਾਪੀ ਹਾਂ।”
ਜਾਂ, “ਤੁੱਛ ਨਹੀਂ ਸਮਝੇਂਗਾ।”