ਯਸਾਯਾਹ 1:1-31

  • ਪਿਤਾ ਅਤੇ ਉਸ ਦੇ ਬਾਗ਼ੀ ਪੁੱਤਰ (1-9)

  • ਦਿਖਾਵੇ ਦੀ ਭਗਤੀ ਤੋਂ ਯਹੋਵਾਹ ਨੂੰ ਨਫ਼ਰਤ (10-17)

  • ‘ਆਓ, ਆਪਾਂ ਮਾਮਲਾ ਸੁਲਝਾ ਲਈਏ’ (18-20)

  • ਸੀਓਨ ਦੁਬਾਰਾ ਵਫ਼ਾਦਾਰ ਨਗਰੀ ਬਣੇਗੀ (21-31)

1  ਆਮੋਜ਼ ਦੇ ਪੁੱਤਰ ਯਸਾਯਾਹ* ਨੇ ਯਹੂਦਾਹ ਦੇ ਰਾਜਿਆਂ+ ਉਜ਼ੀਯਾਹ,+ ਯੋਥਾਮ,+ ਆਹਾਜ਼+ ਤੇ ਹਿਜ਼ਕੀਯਾਹ+ ਦੇ ਦਿਨਾਂ ਦੌਰਾਨ ਯਹੂਦਾਹ ਅਤੇ ਯਰੂਸ਼ਲਮ ਸੰਬੰਧੀ ਇਹ ਦਰਸ਼ਣ ਦੇਖਿਆ:+   ਹੇ ਆਕਾਸ਼ ਸੁਣ ਅਤੇ ਹੇ ਧਰਤੀ ਕੰਨ ਲਾ,+ਯਹੋਵਾਹ ਨੇ ਕਿਹਾ ਹੈ: “ਮੈਂ ਪੁੱਤਰਾਂ ਨੂੰ ਪਾਲ਼-ਪੋਸ ਕੇ ਵੱਡਾ ਕੀਤਾ,+ਪਰ ਉਨ੍ਹਾਂ ਨੇ ਮੇਰੇ ਵਿਰੁੱਧ ਬਗਾਵਤ ਕੀਤੀ।+   ਬਲਦ ਆਪਣੇ ਖ਼ਰੀਦਣ ਵਾਲੇ ਨੂੰਅਤੇ ਗਧਾ ਆਪਣੇ ਮਾਲਕ ਦੀ ਖੁਰਲੀ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ;ਪਰ ਇਜ਼ਰਾਈਲ ਮੈਨੂੰ* ਨਹੀਂ ਪਛਾਣਦਾ,+ਮੇਰੇ ਆਪਣੇ ਲੋਕ ਸਮਝ ਤੋਂ ਕੰਮ ਨਹੀਂ ਲੈਂਦੇ।”   ਹੇ ਪਾਪੀ ਕੌਮ, ਲਾਹਨਤ ਹੈ ਤੇਰੇ ’ਤੇ!+ ਹੇ ਅਪਰਾਧ ਨਾਲ ਲੱਦੇ ਹੋਏ ਲੋਕੋ,ਦੁਸ਼ਟ ਆਦਮੀਆਂ ਦੀ ਟੋਲੀਏ, ਭ੍ਰਿਸ਼ਟ ਬੱਚਿਓ, ਲਾਹਨਤ ਹੈ ਤੁਹਾਡੇ ’ਤੇ! ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਹੈ;+ਉਨ੍ਹਾਂ ਨੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਨਿਰਾਦਰ ਕੀਤਾ ਹੈ;ਉਨ੍ਹਾਂ ਨੇ ਉਸ ਵੱਲ ਪਿੱਠ ਕਰ ਲਈ ਹੈ।   ਤੁਸੀਂ ਬਗਾਵਤ ਕਰਨੋਂ ਬਾਜ਼ ਨਹੀਂ ਆਉਂਦੇ, ਮੈਂ ਤੁਹਾਡੇ ਹੋਰ ਕਿੱਥੇ ਮਾਰਾਂ?+ ਤੁਹਾਡਾ ਸਾਰਾ ਸਿਰ ਰੋਗੀ ਹੈਅਤੇ ਦਿਲ ਵੀ ਪੂਰੇ ਦਾ ਪੂਰਾ ਰੋਗੀ ਹੈ।+   ਪੈਰ ਦੀ ਤਲੀ ਤੋਂ ਲੈ ਕੇ ਸਿਰ ਤਕ ਤੁਹਾਡਾ ਕੁਝ ਵੀ ਤੰਦਰੁਸਤ ਨਹੀਂ। ਸਾਰੇ ਸਰੀਰ ਉੱਤੇ ਜ਼ਖ਼ਮ ਅਤੇ ਫੋੜੇ ਹਨ ਤੇ ਨੀਲ ਪਏ ਹਨ। ਨਾ ਉਨ੍ਹਾਂ ਦਾ ਇਲਾਜ ਕੀਤਾ ਗਿਆ,* ਨਾ ਉਨ੍ਹਾਂ ਨੂੰ ਬੰਨ੍ਹਿਆ ਗਿਆ ਤੇ ਨਾ ਹੀ ਤੇਲ ਨਾਲ ਨਰਮ ਕੀਤਾ ਗਿਆ।+   ਤੁਹਾਡਾ ਦੇਸ਼ ਵੀਰਾਨ ਹੈ। ਤੁਹਾਡੇ ਸ਼ਹਿਰ ਅੱਗ ਨਾਲ ਸੜੇ ਪਏ ਹਨ। ਵਿਦੇਸ਼ੀ ਤੁਹਾਡੇ ਸਾਮ੍ਹਣੇ ਤੁਹਾਡੀ ਜ਼ਮੀਨ ਖਾਈ ਜਾਂਦੇ ਹਨ।+ ਇਹ ਇਵੇਂ ਉਜਾੜ ਹੋ ਗਿਆ ਜਿਵੇਂ ਇਸ ਨੂੰ ਵਿਦੇਸ਼ੀਆਂ ਨੇ ਤਬਾਹ ਕੀਤਾ ਹੋਵੇ।+   ਸੀਓਨ ਦੀ ਧੀ ਨੂੰ ਅੰਗੂਰਾਂ ਦੇ ਬਾਗ਼ ਵਿਚਲੇ ਛੱਪਰ ਵਾਂਗ ਛੱਡ ਦਿੱਤਾ ਗਿਆ,ਖੀਰੇ ਦੇ ਖੇਤ ਵਿਚਲੀ ਝੌਂਪੜੀ ਵਾਂਗ ਅਤੇ ਘਿਰੇ ਹੋਏ ਸ਼ਹਿਰ ਵਾਂਗ।+   ਜੇ ਸੈਨਾਵਾਂ ਦਾ ਯਹੋਵਾਹ ਸਾਡੇ ਵਿੱਚੋਂ ਕੁਝ ਜਣਿਆਂ ਨੂੰ ਜੀਉਂਦਾ ਨਾ ਛੱਡਦਾ,ਤਾਂ ਅਸੀਂ ਸਦੂਮ ਵਰਗੇ ਹੋ ਗਏ ਹੁੰਦੇਅਤੇ ਸਾਡਾ ਹਾਲ ਗਮੋਰਾ* ਵਰਗਾ ਹੋ ਗਿਆ ਹੁੰਦਾ।+ 10  ਹੇ ਸਦੂਮ ਦੇ ਤਾਨਾਸ਼ਾਹੋ,* ਯਹੋਵਾਹ ਦਾ ਬਚਨ ਸੁਣੋ।+ ਹੇ ਗਮੋਰਾ ਦੇ ਲੋਕੋ,+ ਸਾਡੇ ਪਰਮੇਸ਼ੁਰ ਦੇ ਕਾਨੂੰਨ* ’ਤੇ ਕੰਨ ਲਾਓ। 11  “ਤੁਹਾਡੀਆਂ ਬਹੁਤੀਆਂ ਬਲ਼ੀਆਂ ਦਾ ਮੈਨੂੰ ਕੀ ਫ਼ਾਇਦਾ?”+ ਯਹੋਵਾਹ ਕਹਿੰਦਾ ਹੈ। “ਤੁਹਾਡੇ ਭੇਡੂਆਂ ਦੀਆਂ ਹੋਮ-ਬਲ਼ੀਆਂ+ ਅਤੇ ਪਲ਼ੇ ਹੋਏ ਜਾਨਵਰਾਂ ਦੀ ਚਰਬੀ+ ਮੈਂ ਬਥੇਰੀ ਲੈ ਲਈ,ਮੈਂ ਜਵਾਨ ਬਲਦਾਂ,+ ਲੇਲਿਆਂ ਅਤੇ ਬੱਕਰਿਆਂ+ ਦੇ ਖ਼ੂਨ+ ਤੋਂ ਖ਼ੁਸ਼ ਨਹੀਂ ਹਾਂ। 12  ਤੁਸੀਂ ਮੇਰੇ ਸਾਮ੍ਹਣੇ ਹਾਜ਼ਰ ਹੁੰਦੇ ਹੋ,+ਮੇਰੇ ਵਿਹੜਿਆਂ ਨੂੰ ਮਿੱਧਦੇ ਹੋ,ਕਿਹਨੇ ਤੁਹਾਨੂੰ ਇੱਦਾਂ ਕਰਨ ਲਈ ਕਿਹਾ?+ 13  ਅੱਗੇ ਤੋਂ ਅਨਾਜ ਦੇ ਵਿਅਰਥ ਚੜ੍ਹਾਵੇ ਲਿਆਉਣੇ ਬੰਦ ਕਰੋ। ਤੁਹਾਡੇ ਧੂਪ ਤੋਂ ਮੈਨੂੰ ਘਿਣ ਹੈ।+ ਤੁਸੀਂ ਮੱਸਿਆ*+ ਤੇ ਸਬਤ ਦੇ ਦਿਨ ਮਨਾਉਂਦੇ ਹੋ+ ਅਤੇ ਸਭਾਵਾਂ ਰੱਖਦੇ ਹੋ,+ਪਰ ਮੈਨੂੰ ਇਹ ਬਰਦਾਸ਼ਤ ਨਹੀਂ ਕਿ ਤੁਸੀਂ ਖ਼ਾਸ ਸਭਾ ਰੱਖਣ ਦੇ ਨਾਲ-ਨਾਲ ਜਾਦੂ-ਟੂਣਾ+ ਵੀ ਕਰੋ। 14  ਮੈਨੂੰ ਤੁਹਾਡੇ ਮੱਸਿਆ ਦੇ ਦਿਨਾਂ ਅਤੇ ਤੁਹਾਡੇ ਤਿਉਹਾਰਾਂ ਤੋਂ ਨਫ਼ਰਤ ਹੈ। ਉਹ ਮੇਰੇ ਲਈ ਬੋਝ ਬਣ ਗਏ ਹਨ;ਮੈਂ ਉਨ੍ਹਾਂ ਨੂੰ ਢੋਂਦਾ-ਢੋਂਦਾ ਥੱਕ ਗਿਆ ਹਾਂ। 15  ਜਦ ਤੁਸੀਂ ਆਪਣੇ ਹੱਥ ਫੈਲਾਉਂਦੇ ਹੋ,ਤਾਂ ਮੈਂ ਤੁਹਾਡੇ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹਾਂ।+ ਭਾਵੇਂ ਤੁਸੀਂ ਕਿੰਨੀਆਂ ਹੀ ਪ੍ਰਾਰਥਨਾਵਾਂ ਕਰਦੇ ਹੋ,+ਪਰ ਮੈਂ ਨਹੀਂ ਸੁਣਦਾ;+ਤੁਹਾਡੇ ਹੱਥ ਖ਼ੂਨ ਨਾਲ ਭਰੇ ਹੋਏ ਹਨ।+ 16  ਨਹਾਓ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ;+ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰੋ;ਬੁਰਾਈ ਕਰਨੀ ਛੱਡ ਦਿਓ।+ 17  ਭਲਾ ਕਰਨਾ ਸਿੱਖੋ, ਨਿਆਂ ਨੂੰ ਭਾਲੋ,+ਜ਼ਾਲਮ ਨੂੰ ਸੁਧਾਰੋ,ਯਤੀਮ* ਦੇ ਹੱਕਾਂ ਦੀ ਰਾਖੀ ਕਰੋ ਅਤੇ ਵਿਧਵਾ ਦਾ ਮੁਕੱਦਮਾ ਲੜੋ।”+ 18  “ਹੁਣ ਆਓ, ਆਪਾਂ ਆਪਸ ਵਿਚ ਮਾਮਲਾ ਸੁਲਝਾ ਲਈਏ,” ਯਹੋਵਾਹ ਕਹਿੰਦਾ ਹੈ।+ “ਭਾਵੇਂ ਤੁਹਾਡੇ ਪਾਪ ਸੁਰਖ਼ ਲਾਲ ਹੋਣ,ਉਹ ਬਰਫ਼ ਜਿੰਨੇ ਚਿੱਟੇ ਹੋ ਜਾਣਗੇ;+ਭਾਵੇਂ ਉਹ ਗੂੜ੍ਹੇ ਲਾਲ ਕੱਪੜੇ ਵਰਗੇ ਹੋਣ,ਉਹ ਉੱਨ ਵਰਗੇ ਹੋ ਜਾਣਗੇ। 19  ਜੇ ਤੁਸੀਂ ਸੁਣਨ ਲਈ ਰਾਜ਼ੀ ਹੋਵੋ,ਤਾਂ ਤੁਸੀਂ ਜ਼ਮੀਨ ਦੀਆਂ ਚੰਗੀਆਂ-ਚੰਗੀਆਂ ਚੀਜ਼ਾਂ ਖਾਓਗੇ।+ 20  ਪਰ ਜੇ ਤੁਸੀਂ ਨਹੀਂ ਮੰਨੋਗੇ ਅਤੇ ਬਗਾਵਤ ਕਰੋਗੇ,ਤਾਂ ਤਲਵਾਰ ਤੁਹਾਨੂੰ ਨਿਗਲ਼ ਲਵੇਗੀ+ਕਿਉਂਕਿ ਇਹ ਗੱਲ ਯਹੋਵਾਹ ਦੇ ਮੂੰਹੋਂ ਨਿਕਲੀ ਹੈ।” 21  ਦੇਖੋ, ਵਫ਼ਾਦਾਰ ਨਗਰੀ+ ਇਕ ਵੇਸਵਾ ਬਣ ਗਈ ਹੈ!+ ਉਸ ਵਿਚ ਨਿਆਂ ਦਾ ਬੋਲਬਾਲਾ ਸੀ;+ਉਸ ਵਿਚ ਧਰਮ ਵੱਸਦਾ ਸੀ,+ਪਰ ਹੁਣ ਉੱਥੇ ਖ਼ੂਨੀਆਂ ਦਾ ਬਸੇਰਾ ਹੈ।+ 22  ਤੇਰੀ ਚਾਂਦੀ ਮੈਲ਼ ਬਣ ਗਈ ਹੈ+ਅਤੇ ਤੇਰੀ ਸ਼ਰਾਬ* ਵਿਚ ਪਾਣੀ ਮਿਲਿਆ ਹੋਇਆ ਹੈ। 23  “ਤੇਰੇ ਹਾਕਮ ਢੀਠ ਅਤੇ ਚੋਰਾਂ ਦੇ ਸਾਥੀ ਹਨ।+ ਉਨ੍ਹਾਂ ਵਿੱਚੋਂ ਹਰੇਕ ਰਿਸ਼ਵਤ ਦਾ ਭੁੱਖਾ ਹੈ ਅਤੇ ਤੋਹਫ਼ਿਆਂ ਪਿੱਛੇ ਭੱਜਦਾ ਹੈ।+ ਉਹ ਯਤੀਮ* ਦਾ ਨਿਆਂ ਨਹੀਂ ਕਰਦੇਅਤੇ ਵਿਧਵਾ ਦਾ ਮੁਕੱਦਮਾ ਉਨ੍ਹਾਂ ਤਕ ਕਦੇ ਨਹੀਂ ਪਹੁੰਚਦਾ।+ 24  ਇਸ ਲਈ ਸੱਚਾ ਪ੍ਰਭੂ, ਸੈਨਾਵਾਂ ਦਾ ਯਹੋਵਾਹ,ਇਜ਼ਰਾਈਲ ਦਾ ਸ਼ਕਤੀਸ਼ਾਲੀ ਪਰਮੇਸ਼ੁਰ ਐਲਾਨ ਕਰਦਾ ਹੈ: “ਦੇਖੋ, ਮੈਂ ਆਪਣੇ ਵਿਰੋਧੀਆਂ ਨੂੰ ਭਜਾ ਕੇ ਰਾਹਤ ਪਾਵਾਂਗਾਅਤੇ ਆਪਣੇ ਦੁਸ਼ਮਣਾਂ ਤੋਂ ਬਦਲਾ ਲਵਾਂਗਾ।+ 25  ਮੈਂ ਤੇਰੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ,ਜਿਵੇਂ ਚਾਂਦੀ ਨੂੰ ਪਿਘਲਾ ਕੇ ਉਸ ਦੀ ਮੈਲ਼ ਸੱਜੀ* ਨਾਲ ਦੂਰ ਕੀਤੀ ਜਾਂਦੀ ਹੈ,ਉਵੇਂ ਹੀ ਮੈਂ ਤੇਰੀ ਸਾਰੀ ਅਸ਼ੁੱਧਤਾ ਦੂਰ ਕਰਾਂਗਾ।+ 26  ਮੈਂ ਪਹਿਲਾਂ ਵਾਂਗਤੇਰੇ ਲਈ ਨਿਆਂਕਾਰ ਅਤੇ ਸਲਾਹਕਾਰ ਠਹਿਰਾਵਾਂਗਾ।+ ਇਸ ਤੋਂ ਬਾਅਦ ਤੈਨੂੰ ‘ਧਾਰਮਿਕਤਾ ਦੀ ਨਗਰੀ,’ ਹਾਂ, ‘ਵਫ਼ਾਦਾਰ ਨਗਰੀ’ ਸੱਦਿਆ ਜਾਵੇਗਾ।+ 27  ਸੀਓਨ ਨੂੰ ਨਿਆਂ ਨਾਲ ਛੁਡਾਇਆ ਜਾਵੇਗਾ+ਅਤੇ ਉਸ ਦੇ ਮੁੜਨ ਵਾਲੇ ਲੋਕਾਂ ਨੂੰ ਧਾਰਮਿਕਤਾ ਨਾਲ। 28  ਬਾਗ਼ੀ ਅਤੇ ਪਾਪੀ ਇਕੱਠੇ ਨਾਸ਼ ਹੋ ਜਾਣਗੇ+ਅਤੇ ਯਹੋਵਾਹ ਨੂੰ ਛੱਡਣ ਵਾਲੇ ਮਿਟ ਜਾਣਗੇ।+ 29  ਜਿਨ੍ਹਾਂ ਵੱਡੇ-ਵੱਡੇ ਦਰਖ਼ਤਾਂ ਨੂੰ ਤੁਸੀਂ ਚਾਹੁੰਦੇ ਸੀ, ਉਨ੍ਹਾਂ ਕਰਕੇ ਉਹ ਸ਼ਰਮਿੰਦਾ ਹੋਣਗੇ+ਅਤੇ ਜਿਨ੍ਹਾਂ ਬਾਗ਼ਾਂ* ਨੂੰ ਤੁਸੀਂ ਚੁਣਿਆ, ਉਨ੍ਹਾਂ ਕਰਕੇ ਤੁਸੀਂ ਬੇਇੱਜ਼ਤ ਹੋਵੋਗੇ।+ 30  ਤੁਸੀਂ ਉਸ ਵੱਡੇ ਦਰਖ਼ਤ ਵਰਗੇ ਹੋ ਜਾਓਗੇ ਜਿਸ ਦੇ ਪੱਤੇ ਮੁਰਝਾ ਰਹੇ ਹਨ+ਅਤੇ ਉਸ ਬਾਗ਼ ਵਰਗੇ ਜਿਸ ਵਿਚ ਪਾਣੀ ਨਹੀਂ ਹੈ। 31  ਤਾਕਤਵਰ ਆਦਮੀ ਸਣ* ਜਿਹਾ ਹੋ ਜਾਵੇਗਾਅਤੇ ਉਸ ਦਾ ਕੰਮ ਚੰਗਿਆੜੇ ਜਿਹਾ;ਉਹ ਦੋਵੇਂ ਇਕੱਠੇ ਸੜਨਗੇ,ਉਨ੍ਹਾਂ ਨੂੰ ਬੁਝਾਉਣ ਵਾਲਾ ਕੋਈ ਨਾ ਹੋਵੇਗਾ।”

ਫੁਟਨੋਟ

ਮਤਲਬ “ਯਹੋਵਾਹ ਵੱਲੋਂ ਮੁਕਤੀ।”
ਜਾਂ, “ਆਪਣੇ ਮਾਲਕ ਨੂੰ।”
ਇਬ, “ਦਬਾ ਕੇ ਪੀਕ ਕੱਢੀ ਗਈ।”
ਜਾਂ, “ਅਮੂਰਾਹ।”
ਜਾਂ, “ਹਾਕਮੋ।”
ਜਾਂ, “ਦੀ ਸਿੱਖਿਆ।”
ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
ਇਬ, “ਕਣਕ ਤੋਂ ਬਣੀ ਬੀਅਰ।”
ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
ਜਾਂ, “ਇਕ ਤਰ੍ਹਾਂ ਦਾ ਸਾਬਣ।”
ਲੱਗਦਾ ਹੈ ਕਿ ਇਹ ਮੂਰਤੀ-ਪੂਜਾ ਨਾਲ ਸੰਬੰਧਿਤ ਦਰਖ਼ਤ ਅਤੇ ਬਾਗ਼ ਹਨ।
ਰੱਸੀ ਵਰਗੇ ਰੇਸ਼ੇ ਜੋ ਆਸਾਨੀ ਨਾਲ ਸੜ ਸਕਦੇ ਹਨ।