ਯਸਾਯਾਹ 63:1-19

  • ਕੌਮਾਂ ਤੋਂ ਯਹੋਵਾਹ ਦਾ ਬਦਲਾ (1-6)

  • ਪੁਰਾਣੇ ਸਮਿਆਂ ਵਿਚ ਯਹੋਵਾਹ ਦਾ ਅਟੱਲ ਪਿਆਰ (7-14)

  • ਤੋਬਾ ਦੀ ਪ੍ਰਾਰਥਨਾ (15-19)

63  ਇਹ ਕੌਣ ਹੈ ਜੋ ਅਦੋਮ+ ਤੋਂ,ਹਾਂ, ਬਾਸਰਾਹ+ ਤੋਂ ਚਮਕੀਲੇ ਰੰਗ ਦੇ* ਕੱਪੜੇ ਪਾਈ,ਸ਼ਾਨਦਾਰ ਲਿਬਾਸ ਪਹਿਨੀ ਵੱਡੀ ਤਾਕਤ ਨਾਲ ਆ ਰਿਹਾ ਹੈ? “ਇਹ ਮੈਂ ਹਾਂ ਜੋ ਸੱਚੀਆਂ ਗੱਲਾਂ ਦੱਸਦਾ ਹਾਂ,ਜਿਸ ਕੋਲ ਬਚਾਉਣ ਦੀ ਡਾਢੀ ਤਾਕਤ ਹੈ।”  2  ਤੇਰੇ ਕੱਪੜੇ ਲਾਲ ਕਿਉਂ ਹਨ? ਤੇਰੇ ਕੱਪੜੇ ਚੁਬੱਚੇ ਵਿਚ ਅੰਗੂਰ ਮਿੱਧਣ ਵਾਲੇ ਵਰਗੇ ਕਿਉਂ ਹਨ?+  3  “ਮੈਂ ਇਕੱਲਿਆਂ ਹੀ ਚੁਬੱਚੇ ਵਿਚ ਅੰਗੂਰ ਮਿੱਧੇ। ਦੇਸ਼-ਦੇਸ਼ ਦੇ ਲੋਕਾਂ ਵਿੱਚੋਂ ਕੋਈ ਵੀ ਮੇਰੇ ਨਾਲ ਨਹੀਂ ਸੀ। ਮੈਂ ਉਨ੍ਹਾਂ ਨੂੰ ਆਪਣੇ ਗੁੱਸੇ ਵਿਚ ਮਿੱਧਦਾ ਰਿਹਾ,ਮੈਂ ਉਨ੍ਹਾਂ ਨੂੰ ਆਪਣੇ ਕ੍ਰੋਧ ਵਿਚ ਕੁਚਲਦਾ ਰਿਹਾ।+ ਉਨ੍ਹਾਂ ਦੇ ਖ਼ੂਨ ਦੇ ਛਿੱਟੇ ਮੇਰੇ ਕੱਪੜਿਆਂ ਉੱਤੇ ਆ ਪਏਅਤੇ ਮੇਰੇ ਸਾਰੇ ਕੱਪੜਿਆਂ ʼਤੇ ਦਾਗ਼ ਲੱਗ ਗਏ।  4  ਮੈਂ ਆਪਣੇ ਮਨ ਵਿਚ ਬਦਲਾ ਲੈਣ ਦਾ ਦਿਨ ਤੈਅ ਕਰ ਲਿਆ ਹੈ,+ਮੇਰੇ ਲੋਕਾਂ ਨੂੰ ਛੁਡਾਉਣ ਦਾ ਵਰ੍ਹਾ ਆ ਗਿਆ ਹੈ।  5  ਮੈਂ ਨਿਗਾਹ ਮਾਰੀ, ਪਰ ਕੋਈ ਵੀ ਮਦਦ ਕਰਨ ਵਾਲਾ ਨਹੀਂ ਸੀ;ਮੈਂ ਹੈਰਾਨ ਰਹਿ ਗਿਆ ਕਿ ਕਿਸੇ ਨੇ ਵੀ ਮੇਰਾ ਸਾਥ ਨਹੀਂ ਦਿੱਤਾ। ਇਸ ਲਈ ਮੈਂ ਆਪਣੀ ਬਾਂਹ ਨਾਲ ਮੁਕਤੀ* ਦਿਵਾਈ+ਅਤੇ ਮੇਰੇ ਕ੍ਰੋਧ ਨੇ ਮੇਰਾ ਸਾਥ ਦਿੱਤਾ।  6  ਦੇਸ਼-ਦੇਸ਼ ਦੇ ਲੋਕਾਂ ਨੂੰ ਮੈਂ ਆਪਣੇ ਗੁੱਸੇ ਵਿਚ ਕੁਚਲ ਦਿੱਤਾ,ਮੈਂ ਉਨ੍ਹਾਂ ਨੂੰ ਆਪਣਾ ਕ੍ਰੋਧ ਪਿਲਾ ਕੇ ਟੱਲੀ ਕਰ ਦਿੱਤਾ+ਅਤੇ ਉਨ੍ਹਾਂ ਦਾ ਖ਼ੂਨ ਜ਼ਮੀਨ ਉੱਤੇ ਡੋਲ੍ਹ ਦਿੱਤਾ।”  7  ਮੈਂ ਯਹੋਵਾਹ ਦੇ ਅਟੱਲ ਪਿਆਰ ਦੇ ਕੰਮਾਂ ਦਾ ਐਲਾਨ ਕਰਾਂਗਾ,ਹਾਂ, ਯਹੋਵਾਹ ਦੇ ਉਨ੍ਹਾਂ ਕੰਮਾਂ ਦਾ ਜੋ ਤਾਰੀਫ਼ ਦੇ ਲਾਇਕ ਹਨਕਿਉਂਕਿ ਯਹੋਵਾਹ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ,+ਉਸ ਨੇ ਆਪਣੀ ਦਇਆ ਤੇ ਆਪਣੇ ਬੇਹੱਦ ਅਟੱਲ ਪਿਆਰ ਦੇ ਕਾਰਨਇਜ਼ਰਾਈਲ ਦੇ ਘਰਾਣੇ ਲਈ ਢੇਰ ਸਾਰੇ ਚੰਗੇ ਕੰਮ ਕੀਤੇ ਹਨ।  8  ਉਸ ਨੇ ਕਿਹਾ, “ਇਹ ਸੱਚ-ਮੁੱਚ ਮੇਰੇ ਲੋਕ ਹਨ, ਮੇਰੇ ਪੁੱਤਰ ਹਨ ਜੋ ਕਦੇ ਬੇਵਫ਼ਾਈ ਨਹੀਂ ਕਰਨਗੇ।”*+ ਇਸ ਲਈ ਉਹ ਉਨ੍ਹਾਂ ਦਾ ਮੁਕਤੀਦਾਤਾ ਬਣ ਗਿਆ।+  9  ਉਨ੍ਹਾਂ ਦੇ ਸਾਰੇ ਦੁੱਖਾਂ ਵਿਚ ਉਹ ਵੀ ਦੁਖੀ ਹੋਇਆ।+ ਉਸ ਨੇ ਆਪਣਾ ਖ਼ਾਸ ਦੂਤ* ਭੇਜ ਕੇ ਉਨ੍ਹਾਂ ਨੂੰ ਬਚਾਇਆ।+ ਉਸ ਨੇ ਪਿਆਰ ਤੇ ਰਹਿਮ ਕਾਰਨ ਉਨ੍ਹਾਂ ਨੂੰ ਛੁਡਾਇਆ,+ਪੁਰਾਣੇ ਸਮਿਆਂ ਤੋਂ ਹੀ ਉਹ ਉਨ੍ਹਾਂ ਨੂੰ ਚੁੱਕੀ ਫਿਰਦਾ ਰਿਹਾ।+ 10  ਪਰ ਉਨ੍ਹਾਂ ਨੇ ਬਗਾਵਤ ਕੀਤੀ+ ਤੇ ਉਸ ਦੀ ਪਵਿੱਤਰ ਸ਼ਕਤੀ ਨੂੰ ਦੁਖੀ ਕੀਤਾ।+ ਇਸ ਲਈ ਉਹ ਉਨ੍ਹਾਂ ਦਾ ਦੁਸ਼ਮਣ ਬਣ ਗਿਆ+ਅਤੇ ਉਨ੍ਹਾਂ ਦੇ ਖ਼ਿਲਾਫ਼ ਲੜਿਆ।+ 11  ਫਿਰ ਉਨ੍ਹਾਂ ਨੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ,ਹਾਂ, ਉਸ ਦੇ ਸੇਵਕ ਮੂਸਾ ਦੇ ਦਿਨਾਂ ਨੂੰ: “ਕਿੱਥੇ ਹੈ ਉਹ ਜਿਹੜਾ ਉਨ੍ਹਾਂ ਨੂੰ ਆਪਣੇ ਇੱਜੜ ਦੇ ਚਰਵਾਹਿਆਂ ਨਾਲ+ ਸਮੁੰਦਰ ਵਿੱਚੋਂ ਕੱਢ ਲਿਆਇਆ ਸੀ?+ ਕਿੱਥੇ ਹੈ ਉਹ ਜਿਸ ਨੇ ਉਸ ਦੇ ਅੰਦਰ ਆਪਣੀ ਪਵਿੱਤਰ ਸ਼ਕਤੀ ਪਾਈ ਸੀ?+ 12  ਕਿੱਥੇ ਹੈ ਉਹ ਜਿਸ ਨੇ ਆਪਣੀ ਸ਼ਾਨਦਾਰ ਬਾਂਹ ਨਾਲ ਮੂਸਾ ਦਾ ਸੱਜਾ ਹੱਥ ਫੜਿਆ ਸੀ+ਜਿਸ ਨੇ ਉਨ੍ਹਾਂ ਦੇ ਅੱਗੇ ਪਾਣੀਆਂ ਨੂੰ ਅੱਡ ਕਰ ਦਿੱਤਾ ਸੀ+ਤਾਂਕਿ ਉਹ ਹਮੇਸ਼ਾ ਲਈ ਆਪਣਾ ਨਾਂ ਉੱਚਾ ਕਰੇ,+ 13  ਹਾਂ, ਉਹ ਜਿਸ ਨੇ ਉਨ੍ਹਾਂ ਨੂੰ ਠਾਠਾਂ ਮਾਰਦੇ ਪਾਣੀਆਂ* ਵਿੱਚੋਂ ਦੀ ਲੰਘਾਇਆ,ਉਹ ਠੇਡਾ ਖਾਧੇ ਬਗੈਰ ਤੁਰੇ ਗਏ,ਜਿਵੇਂ ਘੋੜਾ ਖੁੱਲ੍ਹੇ ਮੈਦਾਨ* ਵਿਚ ਤੁਰਦਾ ਹੈ? 14  ਜਿਵੇਂ ਪਸ਼ੂ ਹੇਠਾਂ ਮੈਦਾਨ ਵਿਚ ਜਾ ਕੇ ਆਰਾਮ ਪਾਉਂਦੇ ਹਨ,ਉਸੇ ਤਰ੍ਹਾਂ ਯਹੋਵਾਹ ਦੀ ਸ਼ਕਤੀ ਨੇ ਉਨ੍ਹਾਂ ਨੂੰ ਆਰਾਮ ਦਿੱਤਾ।”+ ਇਸ ਤਰ੍ਹਾਂ ਤੂੰ ਆਪਣੇ ਲੋਕਾਂ ਦੀ ਅਗਵਾਈ ਕੀਤੀਤਾਂਕਿ ਤੂੰ ਆਪਣੇ ਨਾਂ ਨੂੰ ਮਹਾਨ* ਬਣਾਵੇਂ।+ 15  ਸਵਰਗ ਤੋਂ ਹੇਠਾਂ ਦੇਖ,ਹਾਂ, ਆਪਣੇ ਪਵਿੱਤਰ, ਸ਼ਾਨਦਾਰ* ਤੇ ਉੱਚੇ ਨਿਵਾਸ ਤੋਂ ਤੱਕ। ਕਿੱਥੇ ਹੈ ਤੇਰਾ ਜੋਸ਼ ਤੇ ਤੇਰੀ ਤਾਕਤ? ਤੇਰਾ ਰਹਿਮ ਤੇ ਤੇਰੀ ਦਇਆ ਕਿਉਂ ਨਹੀਂ ਜਾਗ ਰਹੇ?+ ਉਨ੍ਹਾਂ ਨੂੰ ਮੇਰੇ ਤੋਂ ਹਟਾਇਆ ਗਿਆ ਹੈ। 16  ਤੂੰ ਸਾਡਾ ਪਿਤਾ ਹੈਂ;+ਭਾਵੇਂ ਅਬਰਾਹਾਮ ਸਾਨੂੰ ਨਾ ਜਾਣਦਾ ਹੋਵੇਅਤੇ ਇਜ਼ਰਾਈਲ ਸਾਨੂੰ ਨਾ ਪਛਾਣਦਾ ਹੋਵੇ,ਪਰ ਤੂੰ, ਹੇ ਯਹੋਵਾਹ, ਸਾਡਾ ਪਿਤਾ ਹੈਂ। ਪੁਰਾਣੇ ਸਮੇਂ ਤੋਂ ਤੂੰ ਸਾਡਾ ਛੁਡਾਉਣ ਵਾਲਾ ਹੈਂ ਤੇ ਇਹੀ ਤੇਰਾ ਨਾਂ ਹੈ।+ 17  ਹੇ ਯਹੋਵਾਹ, ਤੂੰ ਸਾਨੂੰ ਆਪਣੇ ਰਾਹਾਂ ਤੋਂ ਕਿਉਂ ਭਟਕਣ ਦਿੰਦਾ ਹੈਂ? ਤੂੰ ਸਾਡੇ ਦਿਲਾਂ ਨੂੰ ਕਠੋਰ ਕਿਉਂ ਹੋਣ ਦਿੰਦਾ ਹੈਂ ਕਿ ਅਸੀਂ ਤੇਰੇ ਤੋਂ ਨਾ ਡਰੀਏ?+ ਆਪਣੇ ਸੇਵਕਾਂ ਦੀ ਖ਼ਾਤਰ,ਹਾਂ, ਆਪਣੀ ਵਿਰਾਸਤ ਦੇ ਗੋਤਾਂ ਦੀ ਖ਼ਾਤਰ ਮੁੜ ਆ।+ 18  ਤੇਰੀ ਪਵਿੱਤਰ ਪਰਜਾ ਨੇ ਇਸ ਨੂੰ ਥੋੜ੍ਹੇ ਸਮੇਂ ਲਈ ਕਬਜ਼ੇ ਵਿਚ ਰੱਖਿਆ। ਸਾਡੇ ਦੁਸ਼ਮਣਾਂ ਨੇ ਤੇਰੇ ਪਵਿੱਤਰ ਸਥਾਨ ਨੂੰ ਮਿੱਧਿਆ ਹੈ।+ 19  ਚਿਰਾਂ ਤੋਂ ਅਸੀਂ ਉਨ੍ਹਾਂ ਵਰਗੇ ਹੋ ਗਏ ਜਿਨ੍ਹਾਂ ʼਤੇ ਤੂੰ ਕਦੇ ਰਾਜ ਨਹੀਂ ਕੀਤਾ,ਹਾਂ, ਉਨ੍ਹਾਂ ਵਰਗੇ ਜੋ ਕਦੇ ਤੇਰੇ ਨਾਂ ਤੋਂ ਨਹੀਂ ਸਦਾਏ ਗਏ।

ਫੁਟਨੋਟ

ਜਾਂ ਸੰਭਵ ਹੈ, “ਚਮਕੀਲੇ ਲਾਲ ਰੰਗ ਦੇ।”
ਜਾਂ, “ਜਿੱਤ।”
ਜਾਂ, “ਝੂਠੇ ਸਾਬਤ ਨਹੀਂ ਹੋਣਗੇ।”
ਜਾਂ, “ਉਸ ਦੀ ਹਜ਼ੂਰੀ ਦਾ ਦੂਤ।”
ਜਾਂ, “ਡੂੰਘੇ ਪਾਣੀਆਂ।”
ਜਾਂ, “ਉਜਾੜ।”
ਜਾਂ, “ਸੋਹਣਾ।”
ਜਾਂ, “ਸੋਹਣੇ।”