ਯਸਾਯਾਹ 17:1-14

  • ਦਮਿਸਕ ਖ਼ਿਲਾਫ਼ ਗੰਭੀਰ ਸੰਦੇਸ਼ (1-11)

  • ਯਹੋਵਾਹ ਕੌਮਾਂ ਨੂੰ ਝਿੜਕੇਗਾ (12-14)

17  ਦਮਿਸਕ ਖ਼ਿਲਾਫ਼ ਇਕ ਗੰਭੀਰ ਸੰਦੇਸ਼:+ “ਦੇਖੋ! ਦਮਿਸਕ ਇਕ ਸ਼ਹਿਰ ਨਹੀਂ ਰਹੇਗਾਅਤੇ ਇਹ ਮਲਬੇ ਦਾ ਢੇਰ ਬਣ ਜਾਵੇਗਾ।+   ਅਰੋਏਰ+ ਦੇ ਸ਼ਹਿਰ ਖਾਲੀ ਹੋ ਜਾਣਗੇ;ਉਹ ਇੱਜੜਾਂ ਦੇ ਲੇਟਣ ਦੀਆਂ ਥਾਵਾਂ ਬਣ ਜਾਣਗੇਅਤੇ ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ।   ਇਫ਼ਰਾਈਮ ਵਿੱਚੋਂ ਕਿਲੇਬੰਦ ਸ਼ਹਿਰ ਮਿਟ ਜਾਣਗੇ+ਅਤੇ ਦਮਿਸਕ ਵਿੱਚੋਂ ਰਾਜ;+ਸੀਰੀਆ ਵਿਚ ਜੋ ਬਚ ਗਏ ਹਨ,ਉਹ ਇਜ਼ਰਾਈਲੀਆਂ* ਦੀ ਸ਼ਾਨ ਵਰਗੇ ਹੋ ਜਾਣਗੇ,” ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ।   “ਉਸ ਦਿਨ ਯਾਕੂਬ ਦੀ ਸ਼ਾਨ ਘੱਟ ਜਾਵੇਗੀਅਤੇ ਉਸ ਦਾ ਤੰਦਰੁਸਤ ਸਰੀਰ* ਪਤਲਾ ਹੋ ਜਾਵੇਗਾ।   ਉਹ ਇਵੇਂ ਹੋ ਜਾਵੇਗਾ ਜਿਵੇਂ ਵਾਢਾ ਖੜ੍ਹੀ ਫ਼ਸਲ ਇਕੱਠੀ ਕਰਦਾ ਹੋਵੇਅਤੇ ਉਸ ਦੀ ਬਾਂਹ ਸਿੱਟੇ ਤੋੜਦੀ ਹੋਵੇ,ਹਾਂ, ਜਿਵੇਂ ਕੋਈ ਰਫ਼ਾਈਮ ਦੀ ਘਾਟੀ+ ਵਿੱਚੋਂ ਬਚਿਆ-ਖੁਚਿਆ ਅਨਾਜ ਚੁਗਦਾ ਹੋਵੇ।   ਚੁਗਣ ਲਈ ਬੱਸ ਰਹਿੰਦ-ਖੂੰਹਦ ਹੀ ਬਚੇਗੀ,ਜਿਵੇਂ ਉਸ ਸਮੇਂ ਜਦੋਂ ਜ਼ੈਤੂਨ ਦੇ ਦਰਖ਼ਤ ਨੂੰ ਝਾੜਿਆ ਜਾਂਦਾ ਹੈ: ਸਭ ਤੋਂ ਉੱਪਰਲੀ ਟਾਹਣੀ ’ਤੇ ਸਿਰਫ਼ ਦੋ-ਤਿੰਨ ਪੱਕੇ ਜ਼ੈਤੂਨ ਬਚਦੇ ਹਨ,ਫਲ ਦੇਣ ਵਾਲੀਆਂ ਟਾਹਣੀਆਂ ’ਤੇ ਸਿਰਫ਼ ਚਾਰ-ਪੰਜ ਜ਼ੈਤੂਨ ਬਚਦੇ ਹਨ,”+ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਐਲਾਨ ਕਰਦਾ ਹੈ।  ਉਸ ਦਿਨ ਆਦਮੀ ਆਪਣੇ ਕਰਤਾਰ ਵੱਲ ਤੱਕੇਗਾ ਅਤੇ ਉਸ ਦੀਆਂ ਅੱਖਾਂ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਵੱਲ ਲੱਗੀਆਂ ਰਹਿਣਗੀਆਂ।  ਉਹ ਵੇਦੀਆਂ ਵੱਲ ਨਹੀਂ ਤੱਕੇਗਾ+ ਜੋ ਉਸ ਦੇ ਹੱਥਾਂ ਦੀ ਕਾਰੀਗਰੀ ਹਨ;+ ਨਾ ਉਨ੍ਹਾਂ ਪੂਜਾ-ਖੰਭਿਆਂ* ਅਤੇ ਨਾ ਧੂਪਦਾਨਾਂ ਨੂੰ ਦੇਖੇਗਾ ਜੋ ਉਸ ਦੀਆਂ ਉਂਗਲਾਂ ਦਾ ਕੰਮ ਹਨ।   ਉਸ ਦਿਨ ਉਸ ਦੇ ਕਿਲੇਬੰਦ ਸ਼ਹਿਰ ਜੰਗਲ ਵਿਚ ਛੱਡੀ ਹੋਈ ਕਿਸੇ ਜਗ੍ਹਾ ਵਰਗੇ ਹੋਣਗੇ,+ਉਸ ਟਾਹਣੀ ਵਾਂਗ ਜੋ ਇਜ਼ਰਾਈਲੀਆਂ ਅੱਗੇ ਛੱਡ ਦਿੱਤੀ ਗਈ ਹੋਵੇ;ਉਹ ਬੰਜਰ ਜ਼ਮੀਨ ਬਣ ਜਾਵੇਗਾ। 10  ਤੂੰ ਆਪਣੀ ਮੁਕਤੀ ਦੇ ਪਰਮੇਸ਼ੁਰ ਨੂੰ ਭੁਲਾ ਦਿੱਤਾ ਹੈ;+ਤੂੰ ਆਪਣੇ ਕਿਲੇ ਦੀ ਚਟਾਨ+ ਨੂੰ ਯਾਦ ਨਹੀਂ ਰੱਖਿਆ। ਇਸੇ ਕਰਕੇ ਤੂੰ ਸੋਹਣੇ-ਸੋਹਣੇ* ਪੌਦੇ ਲਗਾਉਂਦਾ ਹੈਂਅਤੇ ਇਨ੍ਹਾਂ ਵਿਚ ਓਪਰੇ* ਦੀ ਟਾਹਣੀ ਲਾਉਂਦਾ ਹੈਂ। 11  ਭਾਵੇਂ ਉਸ ਦਿਨ ਤੂੰ ਧਿਆਨ ਨਾਲ ਪੌਦਿਆਂ ਦੁਆਲੇ ਵਾੜ ਲਾਵੇਂ,ਭਾਵੇਂ ਸਵੇਰ ਨੂੰ ਤੂੰ ਆਪਣਾ ਬੀ ਪੁੰਗਾਰ ਲਵੇਂ,ਫਿਰ ਵੀ ਬੀਮਾਰੀ ਅਤੇ ਨਾ ਹਟਣ ਵਾਲੇ ਦਰਦ ਦੇ ਦਿਨ ਤੇਰੀ ਫ਼ਸਲ ਤਬਾਹ ਹੋ ਜਾਵੇਗੀ।+ 12  ਸੁਣ! ਬਹੁਤ ਸਾਰੀਆਂ ਕੌਮਾਂ ਦਾ ਰੌਲ਼ਾ ਸੁਣਾਈ ਦੇ ਰਿਹਾ ਹੈਜੋ ਸਮੁੰਦਰਾਂ ਵਾਂਗ ਸ਼ੋਰ ਮਚਾ ਰਹੀਆਂ ਹਨ! ਕੌਮਾਂ ਦਾ ਸ਼ੋਰ-ਸ਼ਰਾਬਾ ਸੁਣਾਈ ਦੇ ਰਿਹਾ ਹੈਜਿਨ੍ਹਾਂ ਦੀ ਆਵਾਜ਼ ਜ਼ੋਰਦਾਰ ਪਾਣੀਆਂ ਦੀ ਗਰਜ ਵਰਗੀ ਹੈ! 13  ਕੌਮਾਂ ਬਹੁਤੇ ਪਾਣੀਆਂ ਦੀ ਗਰਜ ਵਾਂਗ ਰੌਲ਼ਾ ਪਾਉਣਗੀਆਂ। ਉਹ ਉਨ੍ਹਾਂ ਨੂੰ ਝਿੜਕੇਗਾ ਅਤੇ ਉਹ ਦੂਰ ਭੱਜ ਜਾਣਗੀਆਂ,ਜਿਵੇਂ ਤੇਜ਼ ਹਵਾ ਪਹਾੜਾਂ ਦੀ ਤੂੜੀ ਨੂੰ ਉਡਾ ਲੈ ਜਾਂਦੀ ਹੈ,ਜਿਵੇਂ ਕੰਡਿਆਲ਼ੀਆਂ ਝਾੜੀਆਂ ਵਾਵਰੋਲੇ ਵਿਚ ਉੱਡ ਜਾਂਦੀਆਂ ਹਨ। 14  ਸ਼ਾਮ ਦੇ ਵੇਲੇ ਦਹਿਸ਼ਤ ਛਾ ਜਾਂਦੀ ਹੈ। ਸਵੇਰ ਹੋਣ ਤੋਂ ਪਹਿਲਾਂ ਉਹ ਹੁੰਦੇ ਹੀ ਨਹੀਂ। ਇਹੀ ਉਨ੍ਹਾਂ ਦਾ ਹਿੱਸਾ ਹੈ ਜੋ ਸਾਨੂੰ ਲੁੱਟਦੇ ਹਨਅਤੇ ਇਹੀ ਉਨ੍ਹਾਂ ਦੀ ਵਿਰਾਸਤ ਹੈ ਜੋ ਸਾਡੇ ਤੋਂ ਲੁੱਟ-ਖੋਹ ਕਰਦੇ ਹਨ।

ਫੁਟਨੋਟ

ਇਬ, “ਇਜ਼ਰਾਈਲ ਦੇ ਪੁੱਤਰ।”
ਇਬ, “ਉਸ ਦੇ ਸਰੀਰ ਦੀ ਚਰਬੀ।”
ਜਾਂ, “ਮਨਭਾਉਂਦੇ।”
ਜਾਂ, “ਇਕ ਝੂਠੇ ਦੇਵਤੇ।”