ਯਸਾਯਾਹ 34:1-17
34 ਹੇ ਕੌਮੋ, ਸੁਣਨ ਲਈ ਨੇੜੇ ਆਓ,ਹੇ ਦੇਸ਼-ਦੇਸ਼ ਦੇ ਲੋਕੋ, ਧਿਆਨ ਦਿਓ।
ਧਰਤੀ ਅਤੇ ਇਸ ਉੱਤੇ ਜੋ ਕੁਝ ਹੈ ਸੁਣੇ,ਜ਼ਮੀਨ ਅਤੇ ਇਸ ਦੀ ਸਾਰੀ ਪੈਦਾਵਾਰ ਸੁਣੇ।
2 ਕਿਉਂਕਿ ਯਹੋਵਾਹ ਦਾ ਕ੍ਰੋਧ ਸਾਰੀਆਂ ਕੌਮਾਂ ʼਤੇ ਭੜਕ ਉੱਠਿਆ ਹੈ,+ਉਸ ਦਾ ਗੁੱਸਾ ਉਨ੍ਹਾਂ ਦੀ ਸਾਰੀ ਫ਼ੌਜ ਉੱਤੇ ਭਖਿਆ ਹੋਇਆ ਹੈ।+
ਉਹ ਉਨ੍ਹਾਂ ਦਾ ਨਾਸ਼ ਕਰ ਦੇਵੇਗਾ;ਉਹ ਉਨ੍ਹਾਂ ਨੂੰ ਵੱਢੇ ਜਾਣ ਲਈ ਦੇ ਦੇਵੇਗਾ।+
3 ਉਨ੍ਹਾਂ ਦੇ ਵੱਢੇ ਹੋਏ ਬਾਹਰ ਸੁੱਟੇ ਜਾਣਗੇਅਤੇ ਉਨ੍ਹਾਂ ਦੀਆਂ ਲਾਸ਼ਾਂ ਦੀ ਸੜਿਆਂਦ ਉੱਪਰ ਉੱਠੇਗੀ;+ਉਨ੍ਹਾਂ ਦੇ ਖ਼ੂਨ ਨਾਲ ਪਹਾੜ ਪਿਘਲ ਜਾਣਗੇ।*+
4 ਆਕਾਸ਼ਾਂ ਦੀ ਸਾਰੀ ਫ਼ੌਜ ਗਲ਼ ਜਾਵੇਗੀਅਤੇ ਆਕਾਸ਼ ਇਕ ਪੱਤਰੀ ਵਾਂਗ ਲਪੇਟੇ ਜਾਣਗੇ।
ਉਨ੍ਹਾਂ ਦੀ ਸਾਰੀ ਫ਼ੌਜ ਮੁਰਝਾ ਕੇ ਇਵੇਂ ਡਿਗੇਗੀਜਿਵੇਂ ਅੰਗੂਰੀ ਵੇਲ ਤੋਂ ਪੱਤਾ ਮੁਰਝਾ ਕੇ ਝੜ ਜਾਂਦਾ ਹੈਅਤੇ ਅੰਜੀਰ ਦੇ ਦਰਖ਼ਤ ਤੋਂ ਅੰਜੀਰ ਸੁੰਗੜ ਕੇ ਡਿਗ ਜਾਂਦੀ ਹੈ।
5 “ਆਕਾਸ਼ਾਂ ਵਿਚ ਮੇਰੀ ਤਲਵਾਰ ਤਰ ਹੋ ਜਾਵੇਗੀ।+
ਇਹ ਸਜ਼ਾ ਦੇਣ ਲਈ ਅਦੋਮ ਉੱਤੇ ਉਤਰੇਗੀ,+ਹਾਂ, ਉਨ੍ਹਾਂ ਲੋਕਾਂ ਉੱਤੇ ਜਿਨ੍ਹਾਂ ਨੂੰ ਮੈਂ ਨਾਸ਼ ਕੀਤੇ ਜਾਣ ਦੇ ਲਾਇਕ ਠਹਿਰਾਇਆ ਹੈ।
6 ਯਹੋਵਾਹ ਕੋਲ ਤਲਵਾਰ ਹੈ; ਇਹ ਖ਼ੂਨ ਨਾਲ ਤਰ ਹੋ ਜਾਵੇਗੀ।
ਇਹ ਚਰਬੀ ਨਾਲ,+ਜਵਾਨ ਭੇਡੂਆਂ ਅਤੇ ਬੱਕਰਿਆਂ ਦੇ ਖ਼ੂਨ ਨਾਲਅਤੇ ਭੇਡੂਆਂ ਦੇ ਗੁਰਦੇ ਦੀ ਚਰਬੀ ਨਾਲ ਢਕ ਜਾਵੇਗੀ।
ਕਿਉਂਕਿ ਯਹੋਵਾਹ ਨੇ ਬਾਸਰਾਹ ਵਿਚ ਬਲ਼ੀ ਤਿਆਰ ਕੀਤੀ ਹੈ,ਅਦੋਮ ਵਿਚ ਬਹੁਤ ਕੱਟ-ਵੱਢ ਹੋਵੇਗੀ।+
7 ਜੰਗਲੀ ਸਾਨ੍ਹ ਉਨ੍ਹਾਂ ਨਾਲ ਥੱਲੇ ਜਾਣਗੇ,ਜਵਾਨ ਬਲਦ ਤਾਕਤਵਰਾਂ ਦੇ ਨਾਲ।
ਉਨ੍ਹਾਂ ਦਾ ਦੇਸ਼ ਖ਼ੂਨ ਨਾਲ ਤਰ ਹੋ ਜਾਵੇਗਾਅਤੇ ਉਨ੍ਹਾਂ ਦੀ ਮਿੱਟੀ ਚਰਬੀ ਨਾਲ ਭਿੱਜ ਜਾਵੇਗੀ।”
8 ਯਹੋਵਾਹ ਨੇ ਬਦਲਾ ਲੈਣ ਦਾ ਦਿਨ ਠਹਿਰਾਇਆ ਹੈ,+ਹਾਂ, ਉਹ ਸਾਲ ਤੈਅ ਕੀਤਾ ਹੈ ਜਦੋਂ ਸੀਓਨ ਦੀ ਖ਼ਾਤਰ ਮੁਕੱਦਮਾ ਚਲਾ ਕੇ ਸਜ਼ਾ ਦਿੱਤੀ ਜਾਵੇਗੀ।+
9 ਉਸ* ਦੀਆਂ ਨਦੀਆਂ ਰਾਲ਼ ਵਿਚ ਬਦਲ ਜਾਣਗੀਆਂਅਤੇ ਉਸ ਦੀ ਮਿੱਟੀ ਗੰਧਕ ਵਿਚ,ਉਸ ਦਾ ਦੇਸ਼ ਬਲ਼ਦੀ ਹੋਈ ਰਾਲ਼ ਵਰਗਾ ਬਣ ਜਾਵੇਗਾ।
10 ਉਹ ਦਿਨ-ਰਾਤ ਧੁਖਦਾ ਰਹੇਗਾ;ਉਸ ਵਿੱਚੋਂ ਹਮੇਸ਼ਾ-ਹਮੇਸ਼ਾ ਲਈ ਧੂੰਆਂ ਉੱਠਦਾ ਰਹੇਗਾ।
ਪੀੜ੍ਹੀਓ-ਪੀੜ੍ਹੀ ਉਹ ਉਜਾੜ ਪਿਆ ਰਹੇਗਾ;ਕੋਈ ਵੀ ਉਸ ਵਿੱਚੋਂ ਦੀ ਫਿਰ ਕਦੇ ਨਹੀਂ ਲੰਘੇਗਾ।+
11 ਉਹ ਪੇਇਣ* ਅਤੇ ਕੰਡੈਲਾ ਦਾ ਬਸੇਰਾ ਬਣ ਜਾਵੇਗਾ,ਲੰਬੇ ਕੰਨਾਂ ਵਾਲੇ ਉੱਲੂ ਅਤੇ ਕਾਂ ਉਸ ਵਿਚ ਵੱਸਣਗੇ।
ਉਹ ਉਸ ਉੱਤੇ ਸੱਖਣੇਪਣ ਦੀ ਰੱਸੀ ਤਾਣੇਗਾਅਤੇ ਉਸ ਨੂੰ ਵੀਰਾਨੀ ਦੇ ਸਾਹਲ* ਨਾਲ ਨਾਪੇਗਾ।
12 ਉਸ ਦਾ ਕੋਈ ਰੁਤਬੇਦਾਰ ਆਦਮੀ ਰਾਜਾ ਨਹੀਂ ਬਣੇਗਾਅਤੇ ਉਸ ਦੇ ਸਾਰੇ ਹਾਕਮਾਂ ਦਾ ਅੰਤ ਹੋ ਜਾਵੇਗਾ।
13 ਉਸ ਦੇ ਮਜ਼ਬੂਤ ਬੁਰਜਾਂ ਵਿਚ ਕੰਡੇ ਉੱਗਣਗੇ,ਉਸ ਦੇ ਕਿਲਿਆਂ ਵਿਚ ਬਿੱਛੂ ਬੂਟੀਆਂ ਅਤੇ ਕੰਡਿਆਲ਼ੀਆਂ ਬੂਟੀਆਂ।
ਉਹ ਗਿੱਦੜਾਂ ਦਾ ਘੁਰਨਾ ਬਣ ਜਾਵੇਗਾ+ਅਤੇ ਸ਼ੁਤਰਮੁਰਗਾਂ ਦਾ ਵਾੜਾ।
14 ਉਜਾੜ ਦੇ ਜਾਨਵਰ ਵਿਲਕਣ ਵਾਲੇ ਜਾਨਵਰਾਂ ਨਾਲ ਰਹਿਣਗੇਅਤੇ ਜੰਗਲੀ ਬੱਕਰਾ* ਆਪਣੇ ਸਾਥੀ ਨੂੰ ਸੱਦੇਗਾ।
ਹਾਂ, ਉੱਥੇ ਬਿਲਬਿਤੌਰਾ* ਵੱਸੇਗਾ ਤੇ ਆਰਾਮ ਕਰੇਗਾ।
15 ਉੱਥੇ ਉੱਡਣ ਵਾਲੀ ਸੱਪਣੀ ਆਪਣੀ ਖੁੱਡ ਬਣਾਏਗੀ ਤੇ ਆਂਡੇ ਦੇਵੇਗੀਉਹ ਉਨ੍ਹਾਂ ਨੂੰ ਸੇਵੇਗੀ ਤੇ ਆਪਣੇ ਸਾਏ ਹੇਠ ਇਕੱਠਾ ਕਰੇਗੀ।
ਹਾਂ, ਉੱਥੇ ਇੱਲਾਂ ਇਕੱਠੀਆਂ ਹੋਣਗੀਆਂ, ਹਰੇਕ ਆਪੋ-ਆਪਣੇ ਨਰ ਨਾਲ।
16 ਯਹੋਵਾਹ ਦੀ ਕਿਤਾਬ ਵਿਚ ਖੋਜ ਕਰੋ ਅਤੇ ਇਹਨੂੰ ਉੱਚੀ ਆਵਾਜ਼ ਵਿਚ ਪੜ੍ਹੋ।
ਉਨ੍ਹਾਂ ਵਿੱਚੋਂ ਇਕ ਵੀ ਨਹੀਂ ਘਟੇਗਾ;ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਸਾਥੀ ਦੀ ਘਾਟ ਨਹੀਂ ਹੋਵੇਗੀਕਿਉਂਕਿ ਇਹ ਹੁਕਮ ਯਹੋਵਾਹ ਦੇ ਮੂੰਹੋਂ ਨਿਕਲਿਆ ਹੈਅਤੇ ਉਸ ਦੀ ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਇਕੱਠਾ ਕੀਤਾ ਹੈ।
17 ਉਸੇ ਨੇ ਉਨ੍ਹਾਂ ਲਈ ਗੁਣੇ ਪਾਏ ਹਨ,ਉਸ ਦੇ ਹੱਥ ਨੇ ਨਾਪ ਕੇ ਉਨ੍ਹਾਂ ਲਈ ਜਗ੍ਹਾ ਠਹਿਰਾਈ ਹੈ।*
ਇਹ ਹਮੇਸ਼ਾ ਲਈ ਉਨ੍ਹਾਂ ਦੀ ਹੋਵੇਗੀ;ਉਹ ਪੀੜ੍ਹੀਓ-ਪੀੜ੍ਹੀ ਇਸ ਵਿਚ ਵੱਸਣਗੇ।

