ਯਸਾਯਾਹ 15:1-9

  • ਮੋਆਬ ਖ਼ਿਲਾਫ਼ ਗੰਭੀਰ ਸੰਦੇਸ਼ (1-9)

15  ਮੋਆਬ ਖ਼ਿਲਾਫ਼ ਗੰਭੀਰ ਸੰਦੇਸ਼:+ ਮੋਆਬ ਦੇ ਆਰ+ ਨੂੰ ਚੁੱਪ ਕਰਾ ਦਿੱਤਾ ਗਿਆਕਿਉਂਕਿ ਇਹ ਇਕ ਹੀ ਰਾਤ ਵਿਚ ਤਬਾਹ ਹੋ ਗਿਆ। ਮੋਆਬ ਦੇ ਕੀਰ+ ਨੂੰ ਖ਼ਾਮੋਸ਼ ਕਰ ਦਿੱਤਾ ਗਿਆਕਿਉਂਕਿ ਇਹ ਇਕ ਹੀ ਰਾਤ ਵਿਚ ਤਬਾਹ ਹੋ ਗਿਆ।   ਉਹ ਉੱਪਰ ਮੰਦਰ* ਨੂੰ ਅਤੇ ਦੀਬੋਨ ਨੂੰ ਗਿਆ ਹੈ,+ਹਾਂ, ਉੱਚੀਆਂ ਥਾਵਾਂ ’ਤੇ ਰੋਣ ਲਈ ਗਿਆ ਹੈ। ਮੋਆਬ ਨਬੋ ਅਤੇ ਮੇਦਬਾ+ ਕਰਕੇ ਵੈਣ ਪਾਉਂਦਾ ਹੈ।+ ਹਰੇਕ ਸਿਰ ਗੰਜਾ ਕੀਤਾ ਗਿਆ ਹੈ+ ਅਤੇ ਹਰੇਕ ਦਾੜ੍ਹੀ ਕੱਟੀ ਹੋਈ ਹੈ।+   ਇਸ ਦੀਆਂ ਗਲੀਆਂ ਵਿਚ ਉਨ੍ਹਾਂ ਨੇ ਤੱਪੜ ਪਹਿਨੇ ਹੋਏ ਹਨ। ਉਹ ਸਾਰੇ ਆਪਣੇ ਕੋਠਿਆਂ ਉੱਤੇ ਅਤੇ ਚੌਂਕਾਂ ਵਿਚ ਵੈਣ ਪਾਉਂਦੇ ਹਨ;ਉਹ ਰੋਂਦੇ-ਰੋਂਦੇ ਥੱਲੇ ਜਾਂਦੇ ਹਨ।+   ਹਸ਼ਬੋਨ ਅਤੇ ਅਲਾਲੇਹ+ ਜ਼ੋਰ-ਜ਼ੋਰ ਦੀ ਰੋਂਦੇ ਹਨ;ਉਨ੍ਹਾਂ ਦੀ ਆਵਾਜ਼ ਦੂਰ ਯਹਾਸ ਤਕ ਸੁਣਾਈ ਦਿੰਦੀ ਹੈ।+ ਇਸੇ ਕਰਕੇ ਮੋਆਬ ਦੇ ਹਥਿਆਰਬੰਦ ਆਦਮੀ ਚੀਕ-ਚਿਹਾੜਾ ਪਾਉਂਦੇ ਹਨ। ਉਹ ਕੰਬ ਰਿਹਾ ਹੈ।   ਮੇਰਾ ਦਿਲ ਮੋਆਬ ਲਈ ਰੋਂਦਾ ਹੈ। ਇਸ ਦੇ ਭਗੌੜੇ ਸੋਆਰ+ ਅਤੇ ਅਗਲਥ-ਸ਼ਲੀਸ਼ੀਯਾਹ+ ਤਕ ਭੱਜ ਗਏ ਹਨ। ਉਹ ਲੂਹੀਥ ਦੀ ਚੜ੍ਹਾਈ ਉੱਤੇ ਰੋਂਦੇ ਜਾਂਦੇ ਹਨ;ਉਹ ਹੋਰੋਨਾਇਮ ਨੂੰ ਜਾਂਦੇ ਰਾਹ ’ਤੇ ਤਬਾਹੀ ਕਾਰਨ ਰੋਂਦੇ ਜਾਂਦੇ ਹਨ।+   ਨਿਮਰੀਮ ਦੇ ਪਾਣੀ ਮੁੱਕ ਗਏ;ਹਰਾ ਘਾਹ ਸੁੱਕ ਗਿਆ,ਹਰਿਆਲੀ ਖ਼ਤਮ ਹੋ ਗਈ ਅਤੇ ਕੁਝ ਵੀ ਹਰਾ ਨਹੀਂ ਬਚਿਆ।   ਇਸੇ ਕਰਕੇ ਉਹ ਆਪਣੇ ਭੰਡਾਰਾਂ ਵਿੱਚੋਂ ਬਚਿਆ-ਖੁਚਿਆ ਸਾਮਾਨ ਅਤੇ ਧਨ-ਦੌਲਤ ਲਿਜਾ ਰਹੇ ਹਨ;ਉਹ ਬੇਦ* ਦੇ ਦਰਖ਼ਤਾਂ ਦੀ ਘਾਟੀ ਪਾਰ ਕਰ ਰਹੇ ਹਨ।   ਰੋਣ ਦੀ ਆਵਾਜ਼ ਮੋਆਬ ਦੇ ਸਾਰੇ ਇਲਾਕੇ ਵਿਚ ਗੂੰਜ ਉੱਠੀ ਹੈ।+ ਕੀਰਨੇ ਅਗਲਾਇਮ ਤਕ ਸੁਣਾਈ ਦਿੰਦੇ ਹਨ;ਵੈਣ ਬਏਰ-ਏਲੀਮ ਤਕ ਸੁਣਾਈ ਦਿੰਦੇ ਹਨ।   ਦੀਮੋਨ ਦੇ ਪਾਣੀ ਖ਼ੂਨ ਨਾਲ ਲਾਲ ਹਨ,ਮੈਂ ਦੀਮੋਨ ਉੱਤੇ ਹੋਰ ਵੀ ਕੁਝ ਲਿਆਉਣ ਵਾਲਾ ਹਾਂ: ਮੋਆਬ ਦੇ ਬਚ ਕੇ ਭੱਜਣ ਵਾਲਿਆਂਅਤੇ ਦੇਸ਼ ਵਿਚ ਬਾਕੀ ਬਚਿਆਂ ਹੋਇਆਂ ਖ਼ਿਲਾਫ਼ ਸ਼ੇਰ।+

ਫੁਟਨੋਟ

ਇਬ, “ਘਰ।”
ਜਾਂ, “ਪਾਪਲਰ।”