ਯਸਾਯਾਹ 3:1-26

  • ਯਹੂਦਾਹ ਦੇ ਆਗੂ ਲੋਕਾਂ ਨੂੰ ਭਟਕਾਉਂਦੇ ਹਨ (1-15)

  • ਅੱਖਾਂ ਮਟਕਾਉਣ ਵਾਲੀਆਂ ਸੀਓਨ ਦੀਆਂ ਧੀਆਂ ਨੂੰ ਸਜ਼ਾ (16-26)

3  ਦੇਖੋ! ਸੱਚਾ ਪ੍ਰਭੂ, ਸੈਨਾਵਾਂ ਦਾ ਯਹੋਵਾਹਯਰੂਸ਼ਲਮ ਅਤੇ ਯਹੂਦਾਹ ਤੋਂ ਹਰ ਸਹਾਰਾ ਅਤੇ ਸਾਧਨ ਹਟਾ ਰਿਹਾ ਹੈ,ਹਾਂ, ਰੋਟੀ-ਪਾਣੀ,+  2  ਤਾਕਤਵਰ ਤੇ ਯੋਧਾ,ਨਿਆਂਕਾਰ ਤੇ ਨਬੀ,+ ਫਾਲ* ਪਾਉਣ ਵਾਲਾ ਤੇ ਬਜ਼ੁਰਗ,  3  ਪੰਜਾਹਾਂ ਦਾ ਮੁਖੀ,+ ਉੱਚ ਅਧਿਕਾਰੀ ਅਤੇ ਸਲਾਹਕਾਰ,ਮਾਹਰ ਜਾਦੂਗਰ ਅਤੇ ਨਿਪੁੰਨ ਸਪੇਰਾ।+  4  ਮੈਂ ਮੁੰਡਿਆਂ ਨੂੰ ਉਨ੍ਹਾਂ ਦੇ ਹਾਕਮ ਬਣਾਵਾਂਗਾਅਤੇ ਡਾਵਾਂ-ਡੋਲ ਲੋਕ ਉਨ੍ਹਾਂ ਉੱਤੇ ਰਾਜ ਕਰਨਗੇ।  5  ਲੋਕ ਇਕ-ਦੂਜੇ ਉੱਤੇ,ਹਾਂ, ਹਰ ਕੋਈ ਆਪਣੇ ਸਾਥੀ ਉੱਤੇ ਜ਼ੁਲਮ ਕਰੇਗਾ।+ ਮੁੰਡਾ ਬਜ਼ੁਰਗ ਉੱਤੇ ਹੱਥ ਚੁੱਕੇਗਾਅਤੇ ਨੀਵਾਂ ਇੱਜ਼ਤਦਾਰ ਦੀ ਬੇਇੱਜ਼ਤੀ ਕਰੇਗਾ।+  6  ਹਰ ਕੋਈ ਆਪਣੇ ਪਿਤਾ ਦੇ ਘਰ ਵਿਚ ਆਪਣੇ ਭਰਾ ਨੂੰ ਫੜ ਕੇ ਕਹੇਗਾ: “ਤੇਰੇ ਕੋਲ ਚੋਗਾ ਹੈ, ਤੂੰ ਸਾਡਾ ਹਾਕਮ ਬਣ ਜਾ। ਖੰਡਰਾਂ ਦੇ ਇਸ ਢੇਰ ਉੱਤੇ ਰਾਜ ਕਰ।”  7  ਪਰ ਉਹ ਉਸ ਦਿਨ ਨਹੀਂ ਮੰਨੇਗਾ ਤੇ ਕਹੇਗਾ: “ਮੈਂ ਤੁਹਾਡੇ ਜ਼ਖ਼ਮਾਂ ਉੱਤੇ ਪੱਟੀ ਬੰਨ੍ਹਣ ਵਾਲਾ* ਨਹੀਂ ਬਣਾਂਗਾ;ਮੇਰੇ ਤਾਂ ਆਪਣੇ ਘਰ ਵਿਚ ਰੋਟੀ ਤੇ ਕੱਪੜੇ ਹੈ ਨਹੀਂ। ਮੈਨੂੰ ਲੋਕਾਂ ਉੱਤੇ ਹਾਕਮ ਨਾ ਬਣਾਓ।”  8  ਯਰੂਸ਼ਲਮ ਨੇ ਠੇਡਾ ਖਾਧਾ ਹੈਅਤੇ ਯਹੂਦਾਹ ਡਿਗ ਪਿਆ ਹੈਕਿਉਂਕਿ ਉਹ ਕਹਿਣੀ ਤੇ ਕਰਨੀ ਵਿਚ ਯਹੋਵਾਹ ਦੇ ਵਿਰੁੱਧ ਹਨ;ਉਹ ਉਸ ਦੀ ਸ਼ਾਨਦਾਰ ਹਜ਼ੂਰੀ ਵਿਚ* ਆਕੜ ਕੇ ਬਗਾਵਤ ਕਰਦੇ ਹਨ।+  9  ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਉਨ੍ਹਾਂ ਵਿਰੁੱਧ ਗਵਾਹੀ ਦਿੰਦੇ ਹਨਅਤੇ ਉਹ ਸਦੂਮ ਵਾਂਗ ਆਪਣੇ ਪਾਪ ਦਾ ਐਲਾਨ ਕਰਦੇ ਹਨ;+ਉਹ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਲਾਹਨਤ ਹੈ ਉਨ੍ਹਾਂ ਉੱਤੇ ਕਿਉਂਕਿ ਉਹ ਆਪਣੇ ਉੱਤੇ ਤਬਾਹੀ ਲਿਆ ਰਹੇ ਹਨ! 10  ਧਰਮੀਆਂ ਨੂੰ ਦੱਸ ਕਿ ਉਨ੍ਹਾਂ ਦਾ ਭਲਾ ਹੋਵੇਗਾ;ਉਨ੍ਹਾਂ ਨੂੰ ਉਨ੍ਹਾਂ ਦੀ ਕਰਨੀ ਦਾ ਫਲ ਮਿਲੇਗਾ।*+ 11  ਲਾਹਨਤ ਹੈ ਦੁਸ਼ਟ ਉੱਤੇ! ਬਿਪਤਾ ਉਸ ਉੱਤੇ ਆ ਪਵੇਗੀਕਿਉਂਕਿ ਉਸ ਨੇ ਆਪਣੇ ਹੱਥੀਂ ਜੋ ਕੀਤਾ, ਉਹੀ ਉਸ ਨਾਲ ਕੀਤਾ ਜਾਵੇਗਾ! 12  ਪਰ ਜਿੱਥੋਂ ਤਕ ਮੇਰੀ ਪਰਜਾ ਦਾ ਸਵਾਲ ਹੈ, ਉਨ੍ਹਾਂ ਤੋਂ ਮਜ਼ਦੂਰੀ ਕਰਾਉਣ ਵਾਲੇ ਜ਼ਾਲਮ ਹਨਅਤੇ ਔਰਤਾਂ ਉਨ੍ਹਾਂ ਉੱਤੇ ਰਾਜ ਕਰਦੀਆਂ ਹਨ। ਹੇ ਮੇਰੀ ਪਰਜਾ, ਤੁਹਾਡੇ ਆਗੂ ਤੁਹਾਨੂੰ ਭਟਕਾ ਰਹੇ ਹਨਅਤੇ ਉਹ ਤੁਹਾਡੇ ਲਈ ਰਾਹ ਪਛਾਣਨਾ ਮੁਸ਼ਕਲ ਕਰ ਰਹੇ ਹਨ।+ 13  ਯਹੋਵਾਹ ਮੁਕੱਦਮਾ ਲੜਨ ਲਈ ਤਿਆਰ ਹੋ ਰਿਹਾ ਹੈ;ਉਹ ਲੋਕਾਂ ਨੂੰ ਫ਼ੈਸਲਾ ਸੁਣਾਉਣ ਲਈ ਖੜ੍ਹਾ ਹੈ। 14  ਯਹੋਵਾਹ ਆਪਣੀ ਪਰਜਾ ਦੇ ਬਜ਼ੁਰਗਾਂ ਅਤੇ ਹਾਕਮਾਂ ਨੂੰ ਸਜ਼ਾ ਸੁਣਾਵੇਗਾ। “ਤੁਸੀਂ ਅੰਗੂਰਾਂ ਦਾ ਬਾਗ਼ ਸਾੜ ਦਿੱਤਾ ਹੈਅਤੇ ਤੁਸੀਂ ਗ਼ਰੀਬਾਂ ਤੋਂ ਜੋ ਲੁੱਟਿਆ, ਉਹ ਤੁਹਾਡੇ ਘਰਾਂ ਵਿਚ ਹੈ।+ 15  ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ,“ਤੁਹਾਡੀ ਜੁਰਅਤ ਕਿੱਦਾਂ ਹੋਈ ਕਿ ਤੁਸੀਂ ਮੇਰੇ ਲੋਕਾਂ ਨੂੰ ਕੁਚਲੋ ਅਤੇ ਗ਼ਰੀਬਾਂ ਦੇ ਚਿਹਰਿਆਂ ਨੂੰ ਮਿੱਟੀ ਵਿਚ ਰਗੜੋ?”+ 16  ਯਹੋਵਾਹ ਕਹਿੰਦਾ ਹੈ: “ਕਿਉਂਕਿ ਸੀਓਨ ਦੀਆਂ ਧੀਆਂ ਹੰਕਾਰੀ ਹਨ,ਸਿਰ ਉਠਾ ਕੇ* ਤੁਰਦੀਆਂ ਹਨ,ਅੱਖਾਂ ਮਟਕਾਉਂਦੀਆਂ ਹਨ, ਠੁਮਕ-ਠੁਮਕ ਕੇ ਚੱਲਦੀਆਂ ਹਨਅਤੇ ਪੈਰਾਂ ਵਿਚ ਘੁੰਗਰੂ ਛਣਕਾਉਂਦੀਆਂ ਹਨ, 17  ਇਸ ਲਈ ਯਹੋਵਾਹ ਸੀਓਨ ਦੀਆਂ ਧੀਆਂ ਦਾ ਸਿਰ ਖਰੀਂਢਾਂ ਨਾਲ ਭਰ ਦੇਵੇਗਾਅਤੇ ਯਹੋਵਾਹ ਉਨ੍ਹਾਂ ਦੇ ਮੱਥੇ ਸੱਖਣੇ ਕਰ ਦੇਵੇਗਾ।+ 18  ਉਸ ਦਿਨ ਯਹੋਵਾਹ ਉਨ੍ਹਾਂ ਦੀਆਂ ਇਹ ਸੋਹਣੀਆਂ-ਸੋਹਣੀਆਂ ਚੀਜ਼ਾਂ ਖੋਹ ਲਵੇਗਾ: ਪਜੇਬਾਂ, ਮੱਥੇ ਦੀਆਂ ਲੜੀਆਂ ਅਤੇ ਚੰਦ ਦੀ ਫਾੜੀ ਵਰਗੇ ਗਹਿਣੇ,+ 19  ਝੁਮਕੇ, ਕੰਗਣ ਅਤੇ ਘੁੰਡ, 20  ਚੁੰਨੀਆਂ, ਝਾਂਜਰਾਂ, ਸਜਾਵਟੀ ਕਮਰਬੰਦ,*ਅਤਰਦਾਨੀਆਂ ਤੇ ਤਵੀਤ,* 21  ਮੁੰਦਰੀਆਂ ਤੇ ਨੱਥਾਂ, 22  ਖ਼ਾਸ ਮੌਕੇ ʼਤੇ ਪਾਉਣ ਵਾਲੇ ਕੱਪੜੇ, ਕੁੜਤੇ, ਚੋਗੇ ਅਤੇ ਬਟੂਏ, 23  ਹੱਥਾਂ ਵਾਲੇ ਸ਼ੀਸ਼ੇ+ ਅਤੇ ਮਲਮਲ ਦੇ ਕੱਪੜੇ,*ਪਗੜੀਆਂ ਅਤੇ ਘੁੰਡ। 24  ਬਲਸਾਨ ਦੇ ਤੇਲ+ ਦੀ ਜਗ੍ਹਾ ਸੜਿਆਂਦ ਹੋਵੇਗੀ;ਕਮਰਬੰਦ ਦੀ ਜਗ੍ਹਾ ਰੱਸੀ;ਸ਼ਿੰਗਾਰੇ ਹੋਏ ਵਾਲ਼ਾਂ ਦੀ ਜਗ੍ਹਾ ਗੰਜ ਹੋਵੇਗੀ;+ਕੀਮਤੀ ਕੱਪੜੇ ਦੀ ਜਗ੍ਹਾ ਤੱਪੜ ਦਾ ਪਹਿਰਾਵਾ;+ਅਤੇ ਖ਼ੂਬਸੂਰਤੀ ਦੀ ਜਗ੍ਹਾ ਤੱਤੇ ਲੋਹੇ ਦਾ ਦਾਗ਼ ਹੋਵੇਗਾ। 25  ਤੇਰੇ ਆਦਮੀ ਤਲਵਾਰ ਨਾਲ ਡਿਗਣਗੇਅਤੇ ਤੇਰੇ ਸੂਰਮੇ ਯੁੱਧ ਵਿਚ।+ 26  ਸੀਓਨ ਦੇ ਦਰਵਾਜ਼ੇ ਮਾਤਮ ਅਤੇ ਸੋਗ ਮਨਾਉਣਗੇ+ਅਤੇ ਉਹ ਲੁੱਟ-ਪੁੱਟ ਹੋ ਕੇ ਜ਼ਮੀਨ ʼਤੇ ਬੈਠੇਗੀ।”+

ਫੁਟਨੋਟ

ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।
ਜਾਂ, “ਤੁਹਾਨੂੰ ਚੰਗਾ ਕਰਨ ਵਾਲਾ।”
ਇਬ, “ਉਸ ਦੀ ਮਹਿਮਾ ਦੀਆਂ ਨਜ਼ਰਾਂ ਵਿਚ।”
ਇਬ, “ਉਹ ਆਪਣੇ ਕੰਮਾਂ ਦਾ ਫਲ ਖਾਣਗੇ।”
ਇਬ, “ਗਰਦਨ (ਗਲ਼ਾ) ਅਕੜਾ ਕੇ।”
ਜਾਂ, “ਲੱਕ ਲਈ ਪਟਕੇ।”
ਜਾਂ, “ਸੋਹਣੀਆਂ ਸਿੱਪੀਆਂ ਦੇ ਤਵੀਤ।”
ਜਾਂ, “ਅੰਦਰਲੇ ਕੱਪੜੇ।”