ਯਸਾਯਾਹ 22:1-25

  • ਦਰਸ਼ਣ ਦੀ ਘਾਟੀ ਖ਼ਿਲਾਫ਼ ਗੰਭੀਰ ਸੰਦੇਸ਼ (1-14)

  • ਪ੍ਰਬੰਧਕ ਸ਼ਬਨਾ ਦੀ ਜਗ੍ਹਾ ਅਲਯਾਕੀਮ (15-25)

22  ਦਰਸ਼ਣ ਦੀ ਘਾਟੀ* ਖ਼ਿਲਾਫ਼ ਇਕ ਗੰਭੀਰ ਸੰਦੇਸ਼:+ ਤੈਨੂੰ ਕੀ ਹੋਇਆ ਕਿ ਤੇਰੇ ਸਾਰੇ ਲੋਕ ਛੱਤਾਂ ’ਤੇ ਚੜ੍ਹ ਗਏ ਹਨ?   ਤੇਰੇ ਵਿਚ ਖਲਬਲੀ ਮਚੀ ਹੋਈ ਹੈ,ਹੇ ਰੌਲ਼ੇ ਵਾਲੇ ਅਤੇ ਖ਼ੁਸ਼ੀਆਂ ਮਨਾਉਣ ਵਾਲੇ ਸ਼ਹਿਰ। ਤੇਰੇ ਮਾਰੇ ਗਏ ਲੋਕ ਤਲਵਾਰ ਨਾਲ ਨਹੀਂ ਮਰੇਅਤੇ ਨਾ ਹੀ ਉਹ ਯੁੱਧ ਵਿਚ ਮਾਰੇ ਗਏ।+   ਤੇਰੇ ਸਾਰੇ ਤਾਨਾਸ਼ਾਹ ਇਕੱਠੇ ਭੱਜ ਗਏ।+ ਉਨ੍ਹਾਂ ਨੂੰ ਤੀਰ-ਕਮਾਨ ਤੋਂ ਬਿਨਾਂ ਹੀ ਬੰਦੀ ਬਣਾ ਲਿਆ ਗਿਆ। ਜਿਹੜੇ ਵੀ ਮਿਲੇ, ਉਨ੍ਹਾਂ ਨੂੰ ਕੈਦੀ ਬਣਾ ਲਿਆ ਗਿਆ,+ਭਾਵੇਂ ਕਿ ਉਹ ਦੂਰ ਭੱਜ ਗਏ ਸਨ।   ਇਸੇ ਕਰਕੇ ਮੈਂ ਕਿਹਾ: “ਆਪਣੀਆਂ ਅੱਖਾਂ ਮੇਰੇ ਤੋਂ ਫੇਰ ਲਓ,ਮੈਂ ਫੁੱਟ-ਫੁੱਟ ਕੇ ਰੋਵਾਂਗਾ।+ ਮੇਰੀ ਪਰਜਾ ਦੀ ਧੀ* ਦੇ ਨਾਸ਼ ਹੋਣ ਕਰਕੇਮੈਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਨਾ ਕਰੋ।+   ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਵੱਲੋਂਦਰਸ਼ਣ ਦੀ ਘਾਟੀ ਵਿਚਇਹ ਦਿਨ ਗੜਬੜੀ, ਹਾਰ ਅਤੇ ਦਹਿਸ਼ਤ ਦਾ ਦਿਨ ਹੈ।+ ਕੰਧ ਨੂੰ ਢਾਹਿਆ ਜਾ ਰਿਹਾ ਹੈ,+ਦੁਹਾਈ ਪਹਾੜ ਤਕ ਸੁਣਾਈ ਦੇ ਰਹੀ ਹੈ।   ਏਲਾਮ+ ਤਰਕਸ਼ ਚੁੱਕਦਾ ਹੈ,ਉਸ ਦੇ ਨਾਲ ਰਥ ਅਤੇ ਘੋੜੇ* ਹਨਅਤੇ ਕੀਰ+ ਢਾਲ ਨੰਗੀ ਕਰਦਾ ਹੈ।*   ਤੇਰੀਆਂ ਵਧੀਆ ਤੋਂ ਵਧੀਆ ਘਾਟੀਆਂਯੁੱਧ ਦੇ ਰਥਾਂ ਨਾਲ ਭਰ ਜਾਣਗੀਆਂਅਤੇ ਘੋੜੇ* ਦਰਵਾਜ਼ੇ ਕੋਲ ਆਪਣੀ-ਆਪਣੀ ਜਗ੍ਹਾ ਖੜ੍ਹ ਜਾਣਗੇ,   ਯਹੂਦਾਹ ਦਾ ਪਰਦਾ* ਹਟਾ ਦਿੱਤਾ ਜਾਵੇਗਾ। “ਉਸ ਦਿਨ ਤੂੰ ‘ਵਣ ਭਵਨ’ ਦੇ ਹਥਿਆਰਾਂ ਦੇ ਭੰਡਾਰ ਵੱਲ ਤੱਕੇਂਗਾ+  ਅਤੇ ਤੈਨੂੰ ਦਾਊਦ ਦੇ ਸ਼ਹਿਰ ਦੀਆਂ ਬਹੁਤ ਸਾਰੀਆਂ ਤਰੇੜਾਂ ਨਜ਼ਰ ਆਉਣਗੀਆਂ।+ ਤੂੰ  ਹੇਠਲੇ ਸਰੋਵਰ ਦੇ ਪਾਣੀਆਂ ਨੂੰ ਜਮ੍ਹਾ ਕਰੇਂਗਾ।+ 10  ਤੂੰ ਯਰੂਸ਼ਲਮ ਦੇ ਘਰਾਂ ਦੀ ਗਿਣਤੀ ਕਰੇਂਗਾ ਅਤੇ ਕੰਧ ਨੂੰ ਮਜ਼ਬੂਤ ਕਰਨ ਲਈ ਤੂੰ ਘਰਾਂ ਨੂੰ ਢਾਹ ਦੇਵੇਂਗਾ। 11  ਤੂੰ ਪੁਰਾਣੇ ਸਰੋਵਰ ਦੇ ਪਾਣੀ ਲਈ ਦੋਹਾਂ ਕੰਧਾਂ ਵਿਚਕਾਰ ਇਕ ਹੌਦ ਬਣਾਵੇਂਗਾ, ਪਰ ਤੂੰ ਇਸ ਦੇ ਮਹਾਨ ਸਿਰਜਣਹਾਰ ਵੱਲ ਨਾ ਤੱਕੇਂਗਾ ਅਤੇ ਤੂੰ ਉਸ ਨੂੰ ਨਹੀਂ ਦੇਖੇਂਗਾ ਜਿਸ ਨੇ ਬਹੁਤ ਸਮਾਂ ਪਹਿਲਾਂ ਇਸ ਨੂੰ ਆਕਾਰ ਦਿੱਤਾ ਸੀ। 12  ਉਸ ਦਿਨ ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹਵੈਣ ਪਾਉਣ, ਸੋਗ ਮਨਾਉਣ,+ਸਿਰ ਮੁਨਾਉਣ ਅਤੇ ਤੱਪੜ ਪਾਉਣ ਲਈ ਕਹੇਗਾ। 13  ਪਰ ਤੁਸੀਂ ਜਸ਼ਨ ਅਤੇ ਖ਼ੁਸ਼ੀਆਂ ਮਨਾਉਂਦੇ ਹੋ,ਗਾਂਵਾਂ-ਬਲਦਾਂ ਨੂੰ ਮਾਰਦੇ ਅਤੇ ਭੇਡਾਂ ਵੱਢਦੇ ਹੋ,ਮੀਟ ਖਾਂਦੇ ਅਤੇ ਦਾਖਰਸ ਪੀਂਦੇ ਹੋ।+ ਤੁਸੀਂ ਕਹਿੰਦੇ ਹੋ: ‘ਆਓ ਆਪਾਂ ਖਾਈਏ-ਪੀਏ ਕਿਉਂਕਿ ਕੱਲ੍ਹ ਨੂੰ ਤਾਂ ਅਸੀਂ ਮਰ ਹੀ ਜਾਣਾ ਹੈ।’”+ 14  ਫਿਰ ਸੈਨਾਵਾਂ ਦੇ ਯਹੋਵਾਹ ਨੇ ਮੇਰੇ ਕੰਨਾਂ ਵਿਚ ਕਿਹਾ: “‘ਜਦ ਤਕ ਤੁਸੀਂ ਮਰ ਨਹੀਂ ਜਾਂਦੇ, ਤੁਹਾਡਾ ਇਹ ਗੁਨਾਹ ਮਾਫ਼ ਨਹੀਂ ਕੀਤਾ ਜਾਵੇਗਾ,’+ ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।” 15  ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਇਸ ਪ੍ਰਬੰਧਕ ਸ਼ਬਨਾ+ ਕੋਲ ਜਾਹ ਜੋ ਘਰ* ਦਾ ਨਿਗਰਾਨ ਹੈ ਅਤੇ ਉਸ ਨੂੰ ਕਹਿ, 16  ‘ਤੇਰਾ ਇੱਥੇ ਕੀ ਹੈ ਅਤੇ ਇੱਥੇ ਤੇਰਾ ਕੌਣ ਹੈ ਜੋ ਤੂੰ ਆਪਣੇ ਲਈ ਕਬਰ ਤਰਾਸ਼ੀ ਹੈ?’ ਉਹ ਆਪਣੇ ਲਈ ਉੱਚੀ ਜਗ੍ਹਾ ’ਤੇ ਕਬਰ ਤਰਾਸ਼ ਰਿਹਾ ਹੈ; ਉਹ ਚਟਾਨ ਵਿਚ ਆਪਣੇ ਲਈ ਆਰਾਮ ਕਰਨ ਦੀ ਜਗ੍ਹਾ* ਖੋਦ ਰਿਹਾ ਹੈ। 17  ‘ਦੇਖ! ਹੇ ਆਦਮੀ, ਯਹੋਵਾਹ ਤੈਨੂੰ ਜ਼ੋਰ ਨਾਲ ਜ਼ਮੀਨ ’ਤੇ ਸੁੱਟੇਗਾ ਅਤੇ ਤੈਨੂੰ ਦਬੋਚੇਗਾ। 18  ਉਹ ਤੈਨੂੰ ਕੱਸ ਕੇ ਲਪੇਟੇਗਾ ਅਤੇ ਇਕ ਗੇਂਦ ਵਾਂਗ ਖੁੱਲ੍ਹੇ ਮੈਦਾਨ ਵਿਚ ਵਗਾ ਕੇ ਸੁੱਟੇਗਾ। ਉੱਥੇ ਤੂੰ ਮਰ ਜਾਵੇਂਗਾ ਅਤੇ ਉੱਥੇ ਤੇਰੇ ਸ਼ਾਨਦਾਰ ਰਥ ਹੋਣਗੇ ਜਿਸ ਕਰਕੇ ਤੇਰੇ ਮਾਲਕ ਦੇ ਘਰਾਣੇ ਦਾ ਅਪਮਾਨ ਹੋਵੇਗਾ। 19  ਮੈਂ ਤੇਰੀ ਪਦਵੀ ਖੋਹ ਲਵਾਂਗਾ ਅਤੇ ਤੈਨੂੰ ਤੇਰੇ ਅਹੁਦੇ ਤੋਂ ਲਾਹ ਸੁੱਟਾਂਗਾ। 20  “‘ਉਸ ਦਿਨ ਮੈਂ ਹਿਲਕੀਯਾਹ ਦੇ ਪੁੱਤਰ, ਆਪਣੇ ਸੇਵਕ ਅਲਯਾਕੀਮ+ ਨੂੰ ਬੁਲਾਵਾਂਗਾ 21  ਅਤੇ ਮੈਂ ਤੇਰਾ ਚੋਗਾ ਉਸ ਨੂੰ ਪਹਿਨਾਵਾਂਗਾ ਤੇ ਤੇਰਾ ਪਟਕਾ ਉਸ ਦੇ ਲੱਕ ’ਤੇ ਕੱਸ ਕੇ ਬੰਨਾਂਗਾ।+ ਮੈਂ ਤੇਰਾ ਅਧਿਕਾਰ ਉਸ ਦੇ ਹੱਥ ਵਿਚ ਦੇ ਦਿਆਂਗਾ। ਉਹ ਯਰੂਸ਼ਲਮ ਦੇ ਵਾਸੀਆਂ ਅਤੇ ਯਹੂਦਾਹ ਦੇ ਘਰਾਣੇ ਦਾ ਪਿਤਾ ਬਣੇਗਾ। 22  ਮੈਂ ਦਾਊਦ ਦੇ ਘਰਾਣੇ ਦੀ ਚਾਬੀ+ ਉਸ ਦੇ ਮੋਢੇ ’ਤੇ ਰੱਖਾਂਗਾ। ਉਹ ਖੋਲ੍ਹੇਗਾ ਤੇ ਕੋਈ ਵੀ ਬੰਦ ਨਹੀਂ ਕਰੇਗਾ; ਉਹ ਬੰਦ ਕਰੇਗਾ ਤੇ ਕੋਈ ਵੀ ਨਹੀਂ ਖੋਲ੍ਹੇਗਾ। 23  ਮੈਂ ਉਸ ਨੂੰ ਕੀਲੀ ਵਾਂਗ ਪੱਕੀ ਥਾਂ ’ਤੇ ਠੋਕਾਂਗਾ ਅਤੇ ਉਹ ਆਪਣੇ ਪਿਤਾ ਦੇ ਘਰਾਣੇ ਦੀ ਸ਼ਾਨ ਦਾ ਸਿੰਘਾਸਣ ਬਣੇਗਾ। 24  ਉਹ ਉਸ ਉੱਤੇ ਉਸ ਦੇ ਪਿਤਾ ਦੇ ਘਰਾਣੇ ਦੀ ਸਾਰੀ ਸ਼ਾਨ* ਨੂੰ ਟੰਗਣਗੇ ਯਾਨੀ ਵੰਸ਼ ਅਤੇ ਔਲਾਦ,* ਹਾਂ, ਸਾਰੇ ਛੋਟੇ ਭਾਂਡੇ, ਕਟੋਰਿਆਂ ਵਰਗੇ ਭਾਂਡੇ ਅਤੇ ਸਾਰੇ ਵੱਡੇ-ਵੱਡੇ ਘੜੇ। 25  “ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ, ‘ਉਸ ਦਿਨ ਪੱਕੀ ਥਾਂ ’ਤੇ ਠੋਕੀ ਗਈ ਕੀਲੀ ਕੱਢ ਦਿੱਤੀ ਜਾਵੇਗੀ+ ਅਤੇ ਇਸ ਨੂੰ ਤੋੜ ਕੇ ਸੁੱਟ ਦਿੱਤਾ ਜਾਵੇਗਾ ਤੇ ਇਸ ਉੱਤੇ ਟੰਗੀਆਂ ਚੀਜ਼ਾਂ ਡਿਗ ਕੇ ਖ਼ਰਾਬ ਹੋ ਜਾਣਗੀਆਂ ਕਿਉਂਕਿ ਯਹੋਵਾਹ ਨੇ ਆਪ ਇਹ ਕਿਹਾ ਹੈ।’”

ਫੁਟਨੋਟ

ਜ਼ਾਹਰ ਹੈ ਕਿ ਇੱਥੇ ਯਰੂਸ਼ਲਮ ਦੀ ਗੱਲ ਕੀਤੀ ਗਈ ਹੈ।
ਸ਼ਾਇਦ ਦਇਆ ਜਾਂ ਹਮਦਰਦੀ ਦਿਖਾਉਣ ਲਈ ਉਨ੍ਹਾਂ ਨੂੰ ਧੀ ਕਿਹਾ ਗਿਆ ਹੈ।
ਜਾਂ, “ਘੋੜਸਵਾਰ।”
ਜਾਂ, “ਤਿਆਰ ਕਰਦਾ ਹੈ।”
ਜਾਂ, “ਘੋੜਸਵਾਰ।”
ਜਾਂ, “ਸੁਰੱਖਿਆ।”
ਜਾਂ, “ਮਹਿਲ।”
ਇਬ, “ਰਹਿਣ ਦੀ ਜਗ੍ਹਾ।”
ਇਬ, “ਭਾਰ।”
ਜਾਂ, “ਸ਼ਾਖ਼ਾਂ।”