ਜ਼ਬੂਰ 1:1-6

  • ਦੋ ਰਾਹਾਂ ਵਿਚ ਫ਼ਰਕ

    • ਪਰਮੇਸ਼ੁਰ ਦਾ ਕਾਨੂੰਨ ਪੜ੍ਹਨ ਕਰਕੇ ਖ਼ੁਸ਼ੀ (2)

    • ਧਰਮੀ ਫਲਦਾਰ ਰੁੱਖ ਵਰਗੇ (3)

    • ਦੁਸ਼ਟ ਤੂੜੀ ਵਾਂਗ ਉਡਾਏ ਜਾਣਗੇ (4)

1  ਖ਼ੁਸ਼ ਹੈ ਉਹ ਆਦਮੀ ਜੋ ਦੁਸ਼ਟਾਂ ਦੀ ਸਲਾਹ ʼਤੇ ਨਹੀਂ ਚੱਲਦਾਅਤੇ ਪਾਪੀਆਂ ਦੇ ਰਾਹ ʼਤੇ ਕਦਮ ਨਹੀਂ ਰੱਖਦਾ+ਅਤੇ ਮਖੌਲੀਆਂ ਦੀ ਟੋਲੀ ਵਿਚ ਨਹੀਂ ਬਹਿੰਦਾ।+  2  ਪਰ ਉਸ ਨੂੰ ਯਹੋਵਾਹ ਦੇ ਕਾਨੂੰਨ ਤੋਂ ਖ਼ੁਸ਼ੀ ਹੁੰਦੀ ਹੈ+ਅਤੇ ਉਹ ਦਿਨ-ਰਾਤ ਉਸ ਦਾ ਕਾਨੂੰਨ ਧੀਮੀ ਆਵਾਜ਼ ਵਿਚ ਪੜ੍ਹਦਾ ਹੈ।*+  3  ਉਹ ਵਹਿੰਦੇ ਪਾਣੀਆਂ ਕੋਲ ਲਾਏ ਗਏ ਦਰਖ਼ਤ ਵਰਗਾ ਹੋਵੇਗਾਜੋ ਰੁੱਤ ਸਿਰ ਆਪਣਾ ਫਲ ਦਿੰਦਾ ਹੈ,ਜਿਸ ਦੇ ਪੱਤੇ ਕਦੇ ਨਹੀਂ ਮੁਰਝਾਉਂਦੇ। ਉਹ ਆਪਣੇ ਹਰ ਕੰਮ ਵਿਚ ਕਾਮਯਾਬ ਹੋਵੇਗਾ।+  4  ਪਰ ਦੁਸ਼ਟ ਅਜਿਹੇ ਨਹੀਂ ਹਨ;ਉਹ ਤੂੜੀ ਵਰਗੇ ਹਨ ਜਿਸ ਨੂੰ ਹਵਾ ਉਡਾ ਕੇ ਲੈ ਜਾਂਦੀ ਹੈ।  5  ਇਸ ਲਈ ਦੁਸ਼ਟ ਨਿਆਂ ਦੇ ਸਮੇਂ ਖੜ੍ਹੇ ਨਹੀਂ ਰਹਿ ਸਕਣਗੇ+ਅਤੇ ਨਾ ਹੀ ਪਾਪੀ ਇਨਸਾਨ ਧਰਮੀਆਂ ਵਿਚ ਖੜ੍ਹੇ ਰਹਿ ਸਕਣਗੇ+  6  ਕਿਉਂਕਿ ਯਹੋਵਾਹ ਧਰਮੀਆਂ ਦਾ ਰਾਹ ਜਾਣਦਾ ਹੈ,+ਪਰ ਦੁਸ਼ਟਾਂ ਦਾ ਰਾਹ ਮਿਟ ਜਾਵੇਗਾ।+

ਫੁਟਨੋਟ

ਜਾਂ, “ਉਹ ਉਸ ਦੇ ਕਾਨੂੰਨ ʼਤੇ ਮਨਨ ਕਰਦਾ ਹੈ।”