ਜ਼ਬੂਰ 24:1-10

  • ਮਹਿਮਾਵਾਨ ਰਾਜਾ ਦਰਵਾਜ਼ਿਆਂ ਰਾਹੀਂ ਅੰਦਰ ਆਉਂਦਾ ਹੈ

    • ‘ਧਰਤੀ ਯਹੋਵਾਹ ਦੀ ਹੈ’ (1)

ਦਾਊਦ ਦਾ ਜ਼ਬੂਰ। 24  ਧਰਤੀ ਅਤੇ ਇਸ ਦੀ ਹਰ ਚੀਜ਼ ਯਹੋਵਾਹ ਦੀ ਹੈ,+ਹਾਂ, ਉਪਜਾਊ ਜ਼ਮੀਨ ਅਤੇ ਇਸ ਦੇ ਵਾਸੀ ਉਸ ਦੇ ਹਨ   ਕਿਉਂਕਿ ਉਸ ਨੇ ਸਮੁੰਦਰਾਂ ਉੱਤੇ ਧਰਤੀ ਦੀ ਪੱਕੀ ਨੀਂਹ ਧਰੀ+ਅਤੇ ਨਦੀਆਂ ਉੱਤੇ ਇਸ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ।   ਕੌਣ ਯਹੋਵਾਹ ਦੇ ਪਹਾੜ ’ਤੇ ਚੜ੍ਹ ਸਕਦਾ ਹੈ?+ ਅਤੇ ਕੌਣ ਉਸ ਦੇ ਪਵਿੱਤਰ ਸਥਾਨ ਵਿਚ ਖੜ੍ਹ ਸਕਦਾ ਹੈ?   ਉਹੀ ਜੋ ਨਿਰਦੋਸ਼ ਹੈ ਅਤੇ ਜਿਸ ਦਾ ਦਿਲ ਸਾਫ਼ ਹੈ,+ਜਿਸ ਨੇ ਮੇਰੇ ਜੀਵਨ ਦੀ* ਝੂਠੀ ਸਹੁੰ ਨਹੀਂ ਖਾਧੀਅਤੇ ਨਾ ਹੀ ਧੋਖਾ ਦੇਣ ਲਈ ਸਹੁੰ ਖਾਧੀ।+   ਉਸ ਨੂੰ ਯਹੋਵਾਹ ਕੋਲੋਂ ਬਰਕਤਾਂ ਮਿਲਣਗੀਆਂ+ਅਤੇ ਮੁਕਤੀ ਦਾ ਪਰਮੇਸ਼ੁਰ ਉਸ ਨੂੰ ਧਰਮੀ ਠਹਿਰਾਏਗਾ।*+   ਇਹ ਉਹ ਪੀੜ੍ਹੀ ਹੈ ਜੋ ਪਰਮੇਸ਼ੁਰ ਦੀ ਭਾਲ ਕਰਦੀ ਹੈ,ਹੇ ਯਾਕੂਬ ਦੇ ਪਰਮੇਸ਼ੁਰ, ਇਹ ਤੇਰੀ ਮਿਹਰ ਪਾਉਣ ਦਾ ਜਤਨ ਕਰਦੀ ਹੈ। (ਸਲਹ)   ਹੇ ਦਰਵਾਜ਼ਿਓ, ਆਪਣੇ ਸਿਰ ਉਤਾਹਾਂ ਚੁੱਕੋ;+ਹੇ ਪ੍ਰਾਚੀਨ ਫਾਟਕੋ, ਖੁੱਲ੍ਹ ਜਾਓ*ਤਾਂਕਿ ਮਹਿਮਾਵਾਨ ਰਾਜਾ ਅੰਦਰ ਆ ਸਕੇ!+   ਇਹ ਮਹਿਮਾਵਾਨ ਰਾਜਾ ਕੌਣ ਹੈ? ਇਹ ਰਾਜਾ ਯਹੋਵਾਹ ਹੈ ਜੋ ਤਾਕਤਵਰ ਅਤੇ ਬਲਵਾਨ ਹੈ,+ਇਹ ਰਾਜਾ ਯਹੋਵਾਹ ਹੈ ਜੋ ਯੁੱਧ ਵਿਚ ਸੂਰਬੀਰ ਹੈ।+   ਹੇ ਦਰਵਾਜ਼ਿਓ, ਆਪਣੇ ਸਿਰ ਉਤਾਹਾਂ ਚੁੱਕੋ;+ਹੇ ਪ੍ਰਾਚੀਨ ਫਾਟਕੋ, ਖੁੱਲ੍ਹ ਜਾਓਤਾਂਕਿ ਮਹਿਮਾਵਾਨ ਰਾਜਾ ਅੰਦਰ ਆ ਸਕੇ! 10  ਇਹ ਮਹਿਮਾਵਾਨ ਰਾਜਾ ਕੌਣ ਹੈ? ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ ਹੀ ਮਹਿਮਾਵਾਨ ਰਾਜਾ ਹੈ।+ (ਸਲਹ)

ਫੁਟਨੋਟ

ਯਾਨੀ, ਯਹੋਵਾਹ ਦੀ।
ਜਾਂ, “ਉਸ ਦਾ ਨਿਆਂ ਕਰੇਗਾ।”
ਜਾਂ, “ਉੱਠੋ।”