ਜ਼ਬੂਰ 3:1-8
ਦਾਊਦ ਦਾ ਜ਼ਬੂਰ ਜਦੋਂ ਉਹ ਆਪਣੇ ਪੁੱਤਰ ਅਬਸ਼ਾਲੋਮ ਤੋਂ ਬਚਣ ਲਈ ਭੱਜ ਰਿਹਾ ਸੀ।+
3 ਹੇ ਯਹੋਵਾਹ, ਮੇਰੇ ਇੰਨੇ ਸਾਰੇ ਦੁਸ਼ਮਣ ਕਿਉਂ ਬਣ ਗਏ ਹਨ?+
ਮੇਰੇ ਖ਼ਿਲਾਫ਼ ਇੰਨੇ ਸਾਰੇ ਲੋਕ ਕਿਉਂ ਉੱਠ ਖੜ੍ਹੇ ਹੋਏ ਹਨ?+
2 ਬਹੁਤ ਸਾਰੇ ਮੇਰੇ ਬਾਰੇ ਕਹਿੰਦੇ ਹਨ:
“ਪਰਮੇਸ਼ੁਰ ਉਸ ਨੂੰ ਨਹੀਂ ਬਚਾਏਗਾ।”+ (ਸਲਹ)*
3 ਪਰ ਤੂੰ, ਹੇ ਯਹੋਵਾਹ, ਮੇਰੇ ਆਲੇ-ਦੁਆਲੇ ਢਾਲ ਹੈਂ,+ਤੂੰ ਮੇਰੀ ਸ਼ਾਨ ਹੈਂ+ ਅਤੇ ਮੇਰੇ ਸਿਰ ਨੂੰ ਉੱਚਾ ਚੁੱਕਦਾ ਹੈਂ।+
4 ਮੈਂ ਉੱਚੀ ਆਵਾਜ਼ ਵਿਚ ਯਹੋਵਾਹ ਨੂੰ ਪੁਕਾਰਾਂਗਾਅਤੇ ਉਹ ਮੈਨੂੰ ਆਪਣੇ ਪਵਿੱਤਰ ਪਹਾੜ ਤੋਂ ਉੱਤਰ ਦੇਵੇਗਾ।+ (ਸਲਹ)
5 ਮੈਂ ਲੇਟਾਂਗਾ ਅਤੇ ਸੌਂ ਜਾਵਾਂਗਾਅਤੇ ਮੈਂ ਸਹੀ-ਸਲਾਮਤ ਜਾਗ ਉੱਠਾਂਗਾਕਿਉਂਕਿ ਯਹੋਵਾਹ ਹਮੇਸ਼ਾ ਮੈਨੂੰ ਸੰਭਾਲਦਾ ਹੈ।+
6 ਮੈਂ ਉਨ੍ਹਾਂ ਹਜ਼ਾਰਾਂ ਤੋਂ ਵੀ ਨਹੀਂ ਡਰਦਾਜਿਨ੍ਹਾਂ ਨੇ ਮੈਨੂੰ ਹਰ ਪਾਸਿਓਂ ਘੇਰਿਆ ਹੋਇਆ ਹੈ।+
7 ਹੇ ਯਹੋਵਾਹ, ਉੱਠ! ਹੇ ਮੇਰੇ ਪਰਮੇਸ਼ੁਰ, ਮੈਨੂੰ ਬਚਾ!+
ਤੂੰ ਮੇਰੇ ਸਾਰੇ ਦੁਸ਼ਮਣਾਂ ਦੇ ਜਬਾੜ੍ਹੇ ʼਤੇ ਮਾਰੇਂਗਾ;ਤੂੰ ਦੁਸ਼ਟਾਂ ਦੇ ਦੰਦ ਭੰਨ ਸੁੱਟੇਂਗਾ।+
8 ਮੁਕਤੀ ਯਹੋਵਾਹ ਤੋਂ ਹੈ।+
ਤੇਰੀ ਬਰਕਤ ਤੇਰੇ ਲੋਕਾਂ ʼਤੇ ਹੈ। (ਸਲਹ)