ਜ਼ਬੂਰ 66:1-20
ਨਿਰਦੇਸ਼ਕ ਲਈ ਹਿਦਾਇਤ। ਇਕ ਜ਼ਬੂਰ।
66 ਹੇ ਧਰਤੀ, ਖ਼ੁਸ਼ੀ ਨਾਲ ਪਰਮੇਸ਼ੁਰ ਦੀ ਜੈ-ਜੈ ਕਾਰ ਕਰ।+
2 ਉਸ ਦੇ ਮਹਿਮਾਵਾਨ ਨਾਂ ਦਾ ਗੁਣਗਾਨ ਕਰ।*
ਉਸ ਦੀ ਮਹਿਮਾ ਕਰ ਅਤੇ ਉਸ ਦੇ ਜਸ ਗਾ।+
3 ਪਰਮੇਸ਼ੁਰ ਨੂੰ ਕਹਿ: “ਤੇਰੇ ਕੰਮ ਕਿੰਨੇ ਹੈਰਾਨੀਜਨਕ ਹਨ!+
ਤੇਰੀ ਡਾਢੀ ਤਾਕਤ ਕਰਕੇਤੇਰੇ ਦੁਸ਼ਮਣ ਤੇਰੇ ਸਾਮ੍ਹਣੇ ਥਰ-ਥਰ ਕੰਬਣਗੇ।+
4 ਸਾਰੀ ਧਰਤੀ ਤੈਨੂੰ ਮੱਥਾ ਟੇਕੇਗੀ;+ਇਸ ਦੇ ਵਾਸੀ ਤੇਰਾ ਗੁਣਗਾਨ ਕਰਨਗੇ;ਉਹ ਤੇਰੇ ਨਾਂ ਦਾ ਗੁਣਗਾਨ ਕਰਨਗੇ।”+ (ਸਲਹ)
5 ਆਓ ਅਤੇ ਪਰਮੇਸ਼ੁਰ ਦੇ ਕੰਮ ਦੇਖੋ।
ਉਸ ਨੇ ਮਨੁੱਖ ਦੇ ਪੁੱਤਰਾਂ ਲਈ ਕਿੰਨੇ ਹੈਰਾਨੀਜਨਕ ਕੰਮ ਕੀਤੇ ਹਨ।+
6 ਉਸ ਨੇ ਸਮੁੰਦਰ ਨੂੰ ਸੁਕਾ ਦਿੱਤਾ;+ਉਨ੍ਹਾਂ ਨੇ ਤੁਰ ਕੇ ਦਰਿਆ ਪਾਰ ਕੀਤਾ।+
ਉੱਥੇ ਅਸੀਂ ਉਸ ਕਰਕੇ ਖ਼ੁਸ਼ੀਆਂ ਮਨਾਈਆਂ।+
7 ਉਹ ਆਪਣੀ ਤਾਕਤ ਦੇ ਦਮ ’ਤੇ ਹਮੇਸ਼ਾ ਰਾਜ ਕਰਦਾ ਹੈ।+
ਉਸ ਦੀਆਂ ਨਜ਼ਰਾਂ ਕੌਮਾਂ ਉੱਤੇ ਲੱਗੀਆਂ ਰਹਿੰਦੀਆਂ ਹਨ।+
ਅੜਬ ਲੋਕ ਆਪਣੇ ਆਪ ਨੂੰ ਉੱਚਾ ਨਾ ਚੁੱਕਣ।+ (ਸਲਹ)
8 ਹੇ ਦੇਸ਼-ਦੇਸ਼ ਦੇ ਲੋਕੋ, ਸਾਡੇ ਪਰਮੇਸ਼ੁਰ ਦੀ ਮਹਿਮਾ ਕਰੋ,+ਉੱਚੀ ਆਵਾਜ਼ ਵਿਚ ਉਸ ਦੀ ਮਹਿਮਾ ਕੀਤੀ ਜਾਵੇ।
9 ਉਹ ਸਾਡੀ ਜਾਨ ਨੂੰ ਸੁਰੱਖਿਅਤ ਰੱਖਦਾ ਹੈ;+ਉਹ ਸਾਡੇ ਪੈਰਾਂ ਨੂੰ ਠੇਡਾ ਨਹੀਂ ਲੱਗਣ ਦਿੰਦਾ।*+
10 ਹੇ ਪਰਮੇਸ਼ੁਰ, ਤੂੰ ਸਾਨੂੰ ਜਾਂਚਿਆ ਹੈ;+ਤੂੰ ਸਾਨੂੰ ਚਾਂਦੀ ਵਾਂਗ ਸ਼ੁੱਧ ਕੀਤਾ ਹੈ।
11 ਤੂੰ ਜਾਲ਼ ਵਿਛਾ ਕੇ ਸਾਨੂੰ ਫੜ ਲਿਆ;ਤੂੰ ਸਾਡੇ ਉੱਤੇ* ਭਾਰ ਪਾ ਕੇ ਸਾਨੂੰ ਕੁਚਲ ਦਿੱਤਾ।
12 ਤੂੰ ਮਰਨਹਾਰ ਇਨਸਾਨ ਦੇ ਪੈਰਾਂ ਹੇਠ ਸਾਨੂੰ* ਮਿੱਧੇ ਜਾਣ ਦਿੱਤਾ;ਅਸੀਂ ਅੱਗ ਅਤੇ ਪਾਣੀ ਵਿੱਚੋਂ ਦੀ ਲੰਘੇ,ਫਿਰ ਤੂੰ ਸਾਨੂੰ ਆਰਾਮਦਾਇਕ ਜਗ੍ਹਾ ਲੈ ਆਇਆ।
13 ਮੈਂ ਹੋਮ-ਬਲ਼ੀਆਂ ਲੈ ਕੇ ਤੇਰੇ ਘਰ ਆਵਾਂਗਾ;+ਮੈਂ ਤੇਰੇ ਅੱਗੇ ਸੁੱਖੀਆਂ ਸੁੱਖਣਾਂ ਪੂਰੀਆਂ ਕਰਾਂਗਾ+
14 ਜੋ ਮੇਰੇ ਬੁੱਲ੍ਹਾਂ ਅਤੇ ਮੇਰੀ ਜ਼ਬਾਨ ਨੇ ਉਦੋਂ ਸੁੱਖੀਆਂ ਸਨ+ਜਦੋਂ ਮੈਂ ਬਿਪਤਾ ਵਿਚ ਸੀ।
15 ਮੈਂ ਤੇਰੇ ਅੱਗੇ ਪਲ਼ੇ ਹੋਏ ਜਾਨਵਰਾਂ ਦੀਆਂ ਹੋਮ-ਬਲ਼ੀਆਂ ਚੜ੍ਹਾਵਾਂਗਾਵੇਦੀ ਤੋਂ ਕੁਰਬਾਨ ਕੀਤੇ ਭੇਡੂਆਂ ਦਾ ਧੂੰਆਂ ਉੱਠੇਗਾ।
ਮੈਂ ਬਲਦ ਅਤੇ ਬੱਕਰੇ ਚੜ੍ਹਾਵਾਂਗਾ। (ਸਲਹ)
16 ਪਰਮੇਸ਼ੁਰ ਤੋਂ ਡਰਨ ਵਾਲਿਓ, ਆਓ ਅਤੇ ਸੁਣੋ,ਮੈਂ ਤੁਹਾਨੂੰ ਦੱਸਾਂਗਾ ਕਿ ਉਸ ਨੇ ਮੇਰੇ ਲਈ ਕੀ ਕੁਝ ਕੀਤਾ ਹੈ।+
17 ਮੈਂ ਮੂੰਹੋਂ ਉਸ ਨੂੰ ਪੁਕਾਰਿਆਅਤੇ ਆਪਣੀ ਜ਼ਬਾਨ ਨਾਲ ਉਸ ਦੀ ਮਹਿਮਾ ਕੀਤੀ।
18 ਜੇ ਮੈਂ ਦਿਲ ਵਿਚ ਕਿਸੇ ਦਾ ਬੁਰਾ ਕਰਨ ਦੀ ਇੱਛਾ ਪਾਲ਼ੀ ਹੁੰਦੀ,ਤਾਂ ਯਹੋਵਾਹ ਮੇਰੀ ਬੇਨਤੀ ਨਾ ਸੁਣਦਾ।+
19 ਪਰ ਪਰਮੇਸ਼ੁਰ ਨੇ ਮੇਰੀ ਸੁਣੀ;+ਉਸ ਨੇ ਮੇਰੀ ਪ੍ਰਾਰਥਨਾ ਵੱਲ ਧਿਆਨ ਦਿੱਤਾ।+
20 ਪਰਮੇਸ਼ੁਰ ਦੀ ਮਹਿਮਾ ਹੋਵੇ ਜਿਸ ਨੇ ਮੇਰੀ ਪ੍ਰਾਰਥਨਾ ਅਣਸੁਣੀ ਨਹੀਂ ਕੀਤੀਅਤੇ ਨਾ ਹੀ ਆਪਣਾ ਅਟੱਲ ਪਿਆਰ ਮੇਰੇ ਤੋਂ ਰੋਕ ਕੇ ਰੱਖਿਆ।
ਫੁਟਨੋਟ
^ ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰ।”
^ ਜਾਂ, “ਡੋਲਣ ਨਹੀਂ ਦਿੰਦਾ।”
^ ਇਬ, “ਸਾਡੇ ਲੱਕ ਉੱਤੇ।”
^ ਇਬ, “ਸਾਡੇ ਸਿਰਾਂ ਨੂੰ।”