ਜ਼ਬੂਰ 142:1-7

  • ਜ਼ਾਲਮਾਂ ਤੋਂ ਬਚਾਅ ਲਈ ਪ੍ਰਾਰਥਨਾ

    • “ਮੇਰੇ ਭੱਜਣ ਲਈ ਕੋਈ ਥਾਂ ਨਹੀਂ” (4)

    • “ਮੇਰੀ ਜ਼ਿੰਦਗੀ ਵਿਚ ਬਸ ਤੂੰ ਹੀ ਹੈਂ” (5)

ਦਾਊਦ ਦਾ ਮਸਕੀਲ* ਜਦੋਂ ਉਹ ਇਕ ਗੁਫਾ ਵਿਚ ਲੁਕਿਆ ਹੋਇਆ ਸੀ।+ ਇਕ ਪ੍ਰਾਰਥਨਾ। 142  ਮੈਂ ਉੱਚੀ ਆਵਾਜ਼ ਵਿਚ ਯਹੋਵਾਹ ਨੂੰ ਮਦਦ ਲਈ ਪੁਕਾਰਾਂਗਾ;+ਮੈਂ ਉੱਚੀ ਆਵਾਜ਼ ਵਿਚ ਯਹੋਵਾਹ ਨੂੰ ਮਿਹਰ ਲਈ ਫ਼ਰਿਆਦ ਕਰਾਂਗਾ।   ਮੈਂ ਉਸ ਅੱਗੇ ਆਪਣਾ ਦੁੱਖ ਫਰੋਲਦਾ ਹਾਂ;ਮੈਂ ਉਸ ਨੂੰ ਆਪਣੀ ਚਿੰਤਾ ਦੱਸਦਾ ਹਾਂ+   ਜਦੋਂ ਮੈਂ ਨਿਰਾਸ਼ਾ ਵਿਚ ਡੁੱਬ ਜਾਂਦਾ ਹਾਂ। ਫਿਰ ਤੂੰ ਕਦਮ-ਕਦਮ ਤੇ ਮੇਰੀ ਰਾਖੀ ਕਰਦਾ ਹੈਂ।+ ਮੈਂ ਜਿਸ ਰਾਹ ਵੀ ਜਾਂਦਾ ਹਾਂ,ਮੇਰੇ ਦੁਸ਼ਮਣ ਉੱਥੇ ਮੈਨੂੰ ਫਸਾਉਣ ਲਈ ਫੰਦਾ ਲੁਕਾਉਂਦੇ ਹਨ।   ਮੇਰੇ ਸੱਜੇ ਪਾਸੇ ਦੇਖਕੋਈ ਮੇਰੀ ਪਰਵਾਹ ਨਹੀਂ ਕਰਦਾ।*+ਮੇਰੇ ਭੱਜਣ ਲਈ ਕੋਈ ਥਾਂ ਨਹੀਂ;+ਮੇਰੀ ਫ਼ਿਕਰ ਕਰਨ ਵਾਲਾ ਕੋਈ ਨਹੀਂ।   ਹੇ ਯਹੋਵਾਹ, ਮੈਂ ਮਦਦ ਲਈ ਤੈਨੂੰ ਪੁਕਾਰਦਾ ਹਾਂ। ਮੈਂ ਕਹਿੰਦਾ ਹਾਂ: “ਤੂੰ ਮੇਰੀ ਪਨਾਹ ਹੈਂ,+ਮੇਰੀ ਜ਼ਿੰਦਗੀ ਵਿਚ ਬੱਸ ਤੂੰ ਹੀ ਹੈਂ।”*   ਮਦਦ ਲਈ ਮੇਰੀ ਦੁਹਾਈ ਵੱਲ ਧਿਆਨ ਦੇ,ਮੇਰੀ ਜਾਨ ਖ਼ਤਰੇ ਵਿਚ ਹੈ। ਮੈਨੂੰ ਜ਼ਾਲਮਾਂ ਤੋਂ ਬਚਾ+ਕਿਉਂਕਿ ਉਹ ਮੇਰੇ ਤੋਂ ਜ਼ਿਆਦਾ ਤਾਕਤਵਰ ਹਨ।   ਮੈਨੂੰ ਭੋਰੇ ਵਿੱਚੋਂ ਬਾਹਰ ਕੱਢਤਾਂਕਿ ਮੈਂ ਤੇਰੇ ਨਾਂ ਦੀ ਮਹਿਮਾ ਕਰਾਂ। ਧਰਮੀ ਮੇਰੇ ਆਲੇ-ਦੁਆਲੇ ਇਕੱਠੇ ਹੋਣਕਿਉਂਕਿ ਤੂੰ ਮੇਰੇ ’ਤੇ ਦਇਆ ਕਰਦਾ ਹੈਂ।

ਫੁਟਨੋਟ

ਇਬ, “ਨਹੀਂ ਪਛਾਣਦਾ।”
ਇਬ, “ਮੇਰਾ ਹਿੱਸਾ ਹੈਂ।”