ਜ਼ਬੂਰ 99:1-9
99 ਯਹੋਵਾਹ ਰਾਜਾ ਬਣ ਗਿਆ ਹੈ।+ ਦੇਸ਼-ਦੇਸ਼ ਦੇ ਲੋਕ ਕੰਬਣ।
ਉਹ ਕਰੂਬੀਆਂ ਤੋਂ ਉੱਚੇ* ਆਪਣੇ ਸਿੰਘਾਸਣ ʼਤੇ ਬਿਰਾਜਮਾਨ ਹੈ।+ ਧਰਤੀ ਥਰ-ਥਰ ਕੰਬੇ।
2 ਸੀਓਨ ਵਿਚ ਯਹੋਵਾਹ ਮਹਾਨ ਹੈਅਤੇ ਦੇਸ਼-ਦੇਸ਼ ਦੇ ਲੋਕਾਂ ਉੱਤੇ ਉਸ ਦਾ ਅਧਿਕਾਰ ਹੈ।+
3 ਉਹ ਤੇਰੇ ਮਹਾਨ ਨਾਂ ਦੀ ਵਡਿਆਈ ਕਰਨ+ਜੋ ਸ਼ਰਧਾ ਦੇ ਲਾਇਕ ਅਤੇ ਪਵਿੱਤਰ ਹੈ।
4 ਉਹ ਤਾਕਤਵਰ ਅਤੇ ਨਿਆਂ-ਪਸੰਦ ਰਾਜਾ ਹੈ।+
ਤੂੰ ਨੇਕੀ ਦੇ ਅਸੂਲ ਪੱਕੇ ਤੌਰ ਤੇ ਕਾਇਮ ਕੀਤੇ ਹਨ।
ਤੂੰ ਯਾਕੂਬ ਵਿਚ ਉਹੀ ਕੀਤਾ ਹੈ ਜੋ ਸਹੀ ਅਤੇ ਨਿਆਂ ਮੁਤਾਬਕ ਹੈ।+
5 ਸਾਡੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਕਰੋ+ ਅਤੇ ਉਸ ਦੇ ਪੈਰ ਰੱਖਣ ਦੀ ਚੌਂਕੀ ਸਾਮ੍ਹਣੇ ਮੱਥਾ ਟੇਕੋ;+ਉਹ ਪਵਿੱਤਰ ਹੈ।+
6 ਮੂਸਾ ਅਤੇ ਹਾਰੂਨ ਉਸ ਦੇ ਪੁਜਾਰੀਆਂ ਵਿੱਚੋਂ ਸਨ+ਅਤੇ ਸਮੂਏਲ ਉਨ੍ਹਾਂ ਵਿੱਚੋਂ ਸੀ ਜੋ ਉਸ ਦਾ ਨਾਂ ਪੁਕਾਰਦੇ ਸਨ।+
ਉਹ ਯਹੋਵਾਹ ਨੂੰ ਪੁਕਾਰਦੇ ਸਨਅਤੇ ਉਹ ਉਨ੍ਹਾਂ ਨੂੰ ਜਵਾਬ ਦਿੰਦਾ ਸੀ।+
7 ਉਹ ਉਨ੍ਹਾਂ ਨਾਲ ਬੱਦਲ ਦੇ ਥੰਮ੍ਹ ਵਿੱਚੋਂ ਦੀ ਗੱਲ ਕਰਦਾ ਸੀ।+
ਉਨ੍ਹਾਂ ਨੇ ਉਸ ਦੀਆਂ ਨਸੀਹਤਾਂ* ਅਤੇ ਫ਼ਰਮਾਨ ਮੰਨੇ।+
8 ਹੇ ਸਾਡੇ ਪਰਮੇਸ਼ੁਰ ਯਹੋਵਾਹ, ਤੂੰ ਉਨ੍ਹਾਂ ਨੂੰ ਜਵਾਬ ਦਿੱਤਾ।+
ਤੂੰ ਉਨ੍ਹਾਂ ਦੀਆਂ ਗ਼ਲਤੀਆਂ ਮਾਫ਼ ਕੀਤੀਆਂ,+ਪਰ ਤੂੰ ਉਨ੍ਹਾਂ ਨੂੰ ਬੁਰੇ ਕੰਮਾਂ ਦੀ ਸਜ਼ਾ ਦਿੱਤੀ।*+
9 ਸਾਡੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕਰੋ+ਅਤੇ ਉਸ ਦੇ ਪਵਿੱਤਰ ਪਹਾੜ+ ਸਾਮ੍ਹਣੇ ਮੱਥਾ ਟੇਕੋਕਿਉਂਕਿ ਸਾਡਾ ਪਰਮੇਸ਼ੁਰ ਯਹੋਵਾਹ ਪਵਿੱਤਰ ਹੈ।+