ਜ਼ਬੂਰ 54:1-7

  • ਦੁਸ਼ਮਣਾਂ ਨਾਲ ਘਿਰੇ ਹੋਣ ਵੇਲੇ ਮਦਦ ਲਈ ਪ੍ਰਾਰਥਨਾ

    • “ਪਰਮੇਸ਼ੁਰ ਮੇਰਾ ਮਦਦਗਾਰ ਹੈ” (4)

ਨਿਰਦੇਸ਼ਕ ਲਈ ਹਿਦਾਇਤ; ਇਹ ਗੀਤ ਤਾਰਾਂ ਵਾਲੇ ਸਾਜ਼ਾਂ ਨਾਲ ਗਾਇਆ ਜਾਵੇ। ਦਾਊਦ ਦਾ ਮਸਕੀਲ,* ਜਦ ਜ਼ੀਫ ਦੇ ਲੋਕਾਂ ਨੇ ਆ ਕੇ ਸ਼ਾਊਲ ਨੂੰ ਦੱਸਿਆ: “ਦਾਊਦ ਸਾਡੇ ਇਲਾਕੇ ਵਿਚ ਲੁਕਿਆ ਹੋਇਆ ਹੈ।”+ 54  ਹੇ ਪਰਮੇਸ਼ੁਰ, ਆਪਣੇ ਨਾਂ ਦੇ ਰਾਹੀਂ ਮੈਨੂੰ ਬਚਾ+ਅਤੇ ਆਪਣੀ ਤਾਕਤ ਵਰਤ ਕੇ ਮੇਰਾ ਪੱਖ ਲੈ।+   ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣ;+ਮੇਰੀਆਂ ਗੱਲਾਂ ਵੱਲ ਧਿਆਨ ਦੇ   ਕਿਉਂਕਿ ਅਜਨਬੀ ਮੇਰੇ ਖ਼ਿਲਾਫ਼ ਉੱਠ ਖੜ੍ਹੇ ਹੋਏ ਹਨਅਤੇ ਬੇਰਹਿਮ ਲੋਕ ਮੇਰੇ ਖ਼ੂਨ ਦੇ ਪਿਆਸੇ ਹਨ।+ ਉਨ੍ਹਾਂ ਨੂੰ ਪਰਮੇਸ਼ੁਰ ਦੀ ਕੋਈ ਪਰਵਾਹ ਨਹੀਂ।*+ (ਸਲਹ)   ਦੇਖੋ! ਪਰਮੇਸ਼ੁਰ ਮੇਰਾ ਮਦਦਗਾਰ ਹੈ;+ਯਹੋਵਾਹ ਉਨ੍ਹਾਂ ਦੇ ਨਾਲ ਹੈ ਜੋ ਮੇਰਾ ਸਾਥ ਦਿੰਦੇ ਹਨ।   ਉਹ ਮੇਰੇ ਦੁਸ਼ਮਣਾਂ ਦੀ ਬੁਰਾਈ ਉਨ੍ਹਾਂ ਦੇ ਹੀ ਸਿਰ ਪਾ ਦੇਵੇਗਾ;+ਹੇ ਮੇਰੇ ਪਰਮੇਸ਼ੁਰ, ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ* ਦੇ ਕਿਉਂਕਿ ਤੂੰ ਵਫ਼ਾਦਾਰ ਹੈਂ।+   ਮੈਂ ਖ਼ੁਸ਼ੀ-ਖ਼ੁਸ਼ੀ ਤੈਨੂੰ ਬਲੀਦਾਨ ਚੜ੍ਹਾਵਾਂਗਾ।+ ਹੇ ਯਹੋਵਾਹ, ਮੈਂ ਤੇਰੇ ਨਾਂ ਦੀ ਮਹਿਮਾ ਕਰਾਂਗਾ ਕਿਉਂਕਿ ਇਸ ਤਰ੍ਹਾਂ ਕਰਨਾ ਵਧੀਆ ਹੈ।+   ਤੂੰ ਮੈਨੂੰ ਹਰ ਬਿਪਤਾ ਤੋਂ ਛੁਡਾਉਂਦਾ ਹੈ+ਅਤੇ ਮੈਂ ਆਪਣੇ ਦੁਸ਼ਮਣਾਂ ਦੀ ਹਾਰ ਦੇਖ ਕੇ ਖ਼ੁਸ਼ ਹੋਵਾਂਗਾ।+

ਫੁਟਨੋਟ

ਜਾਂ, “ਉਹ ਪਰਮੇਸ਼ੁਰ ਨੂੰ ਆਪਣੇ ਸਾਮ੍ਹਣੇ ਨਹੀਂ ਰੱਖਦੇ।”
ਇਬ, “ਨੂੰ ਚੁੱਪ ਕਰਾ।”