ਜ਼ਬੂਰ 60:1-12

  • ਪਰਮੇਸ਼ੁਰ ਦੁਸ਼ਮਣਾਂ ਨੂੰ ਹਰਾਉਂਦਾ ਹੈ

    • ਇਨਸਾਨਾਂ ਤੋਂ ਛੁਟਕਾਰੇ ਦੀ ਉਮੀਦ ਰੱਖਣੀ ਵਿਅਰਥ (11)

    • “ਸਾਨੂੰ ਪਰਮੇਸ਼ੁਰ ਤੋਂ ਤਾਕਤ ਮਿਲੇਗੀ” (12)

ਨਿਰਦੇਸ਼ਕ ਲਈ ਹਿਦਾਇਤ; “ਯਾਦ ਕਰਾਉਣ ਵਾਲਾ ਸੋਸਨ”* ਸੁਰ ਮੁਤਾਬਕ। ਦਾਊਦ ਦਾ ਮਿਕਤਾਮ।* ਸਿਖਾਉਣ ਲਈ। ਜਦੋਂ ਉਹ ਅਰਾਮ-ਨਹਰੈਮ ਅਤੇ ਅਰਾਮ-ਸੋਬਾਹ ਦੇ ਲੋਕਾਂ ਨਾਲ ਲੜਿਆ ਸੀ ਅਤੇ ਯੋਆਬ ਨੇ ਵਾਪਸ ਆ ਕੇ ਲੂਣ ਦੀ ਘਾਟੀ ਵਿਚ 12,000 ਅਦੋਮੀਆਂ ਨੂੰ ਮਾਰ ਮੁਕਾਇਆ ਸੀ।+ 60  ਹੇ ਪਰਮੇਸ਼ੁਰ, ਤੂੰ ਸਾਨੂੰ ਤਿਆਗ ਦਿੱਤਾ ਹੈ; ਤੂੰ ਸਾਡੀ ਸੁਰੱਖਿਆ ਦੀ ਕੰਧ ਨੂੰ ਢਾਹ ਦਿੱਤਾ ਹੈ।+ ਤੂੰ ਸਾਡੇ ਨਾਲ ਗੁੱਸੇ ਸੀ; ਪਰ ਹੁਣ ਸਾਨੂੰ ਦੁਬਾਰਾ ਆਪਣਾ ਬਣਾ ਲੈ!   ਤੂੰ ਧਰਤੀ ਨੂੰ ਹਿਲਾ ਦਿੱਤਾ; ਤੂੰ ਇਸ ਵਿਚ ਪਾੜ ਪਾ ਦਿੱਤਾ। ਇਸ ਦੀਆਂ ਤਰੇੜਾਂ ਭਰ ਕਿਉਂਕਿ ਇਹ ਡਿਗਣ ਵਾਲੀ ਹੈ।   ਤੂੰ ਆਪਣੇ ਲੋਕਾਂ ’ਤੇ ਮੁਸੀਬਤ ਲਿਆਂਦੀ। ਤੂੰ ਸਾਨੂੰ ਦਾਖਰਸ ਪਿਲਾਇਆ ਜਿਸ ਕਰਕੇ ਸਾਡੇ ਪੈਰ ਡਗਮਗਾਏ।+   ਜਿਹੜੇ ਤੇਰੇ ਤੋਂ ਡਰਦੇ ਹਨ, ਉਨ੍ਹਾਂ ਨੂੰ ਇਸ਼ਾਰਾ ਕਰ*ਕਿ ਉਹ ਭੱਜ ਕੇ ਆਪਣੇ ਆਪ ਨੂੰ ਤੀਰਾਂ* ਤੋਂ ਬਚਾਉਣ (ਸਲਹ)   ਤਾਂਕਿ ਉਹ ਸਾਰੇ ਬਚਾਏ ਜਾਣ ਜਿਨ੍ਹਾਂ ਨੂੰ ਤੂੰ ਪਿਆਰ ਕਰਦਾ ਹੈਂ,ਤੂੰ ਆਪਣੇ ਸੱਜੇ ਹੱਥ ਨਾਲ ਸਾਨੂੰ ਬਚਾ ਅਤੇ ਸਾਨੂੰ ਜਵਾਬ ਦੇ।+   ਪਵਿੱਤਰ* ਪਰਮੇਸ਼ੁਰ ਨੇ ਕਿਹਾ ਹੈ: “ਮੈਂ ਖ਼ੁਸ਼ੀ ਮਨਾਵਾਂਗਾ, ਮੈਂ ਵਿਰਾਸਤ ਵਿਚ ਸ਼ਕਮ ਸ਼ਹਿਰ ਦਿਆਂਗਾ+ਅਤੇ ਮੈਂ ਸੁੱਕੋਥ ਘਾਟੀ ਨੂੰ ਮਿਣਾਂਗਾ।+   ਗਿਲਆਦ ਅਤੇ ਮਨੱਸ਼ਹ ਦੋਵੇਂ ਮੇਰੇ ਹਨ,+ਇਫ਼ਰਾਈਮ ਮੇਰੇ ਸਿਰ ਦਾ ਟੋਪ* ਹੈ;ਯਹੂਦਾਹ ਮੇਰਾ ਹਾਕਮ ਦਾ ਡੰਡਾ* ਹੈ।+   ਮੋਆਬ ਮੇਰੇ ਲਈ ਹੱਥ-ਪੈਰ ਧੋਣ ਵਾਲਾ ਭਾਂਡਾ ਹੈ।+ ਮੈਂ ਅਦੋਮ ਉੱਤੇ ਆਪਣੀ ਜੁੱਤੀ ਸੁੱਟਾਂਗਾ।+ ਮੈਂ ਫਲਿਸਤ ਉੱਤੇ ਜਿੱਤ ਦੀ ਖ਼ੁਸ਼ੀ ਮਨਾਵਾਂਗਾ।”+   ਕੌਣ ਮੈਨੂੰ ਘਿਰੇ ਹੋਏ* ਸ਼ਹਿਰ ’ਤੇ ਜਿੱਤ ਦਿਵਾਏਗਾ? ਕੌਣ ਅਦੋਮ ਦੇ ਖ਼ਿਲਾਫ਼ ਮੇਰੀ ਅਗਵਾਈ ਕਰੇਗਾ?+ 10  ਹੇ ਪਰਮੇਸ਼ੁਰ, ਤੂੰ ਹੀ ਸਾਨੂੰ ਜਿਤਾਏਂਗਾ,ਪਰ ਤੂੰ ਸਾਨੂੰ ਤਿਆਗ ਦਿੱਤਾ ਹੈ,ਹੇ ਸਾਡੇ ਪਰਮੇਸ਼ੁਰ, ਤੂੰ ਹੁਣ ਸਾਡੀਆਂ ਫ਼ੌਜਾਂ ਨਾਲ ਨਹੀਂ ਜਾਂਦਾ।+ 11  ਬਿਪਤਾ ਦੇ ਵੇਲੇ ਸਾਡੀ ਮਦਦ ਕਰਕਿਉਂਕਿ ਇਨਸਾਨਾਂ ਤੋਂ ਛੁਟਕਾਰੇ ਦੀ ਉਮੀਦ ਰੱਖਣੀ ਵਿਅਰਥ ਹੈ।+ 12  ਸਾਨੂੰ ਪਰਮੇਸ਼ੁਰ ਤੋਂ ਤਾਕਤ ਮਿਲੇਗੀ+ਅਤੇ ਉਹ ਸਾਡੇ ਦੁਸ਼ਮਣਾਂ ਨੂੰ ਪੈਰਾਂ ਹੇਠ ਮਿੱਧੇਗਾ।+

ਫੁਟਨੋਟ

ਇਹ ਸ਼ਾਇਦ ਕੋਈ ਤਾਰਾਂ ਵਾਲਾ ਸਾਜ਼ ਜਾਂ ਕੋਈ ਸੰਗੀਤ ਸ਼ੈਲੀ ਜਾਂ ਕੋਈ ਧੁਨ ਸੀ, ਪਰ ਇਸ ਦਾ ਸਹੀ-ਸਹੀ ਮਤਲਬ ਪਤਾ ਨਹੀਂ ਹੈ।
ਜਾਂ ਸੰਭਵ ਹੈ, “ਇਸ਼ਾਰਾ ਕੀਤਾ ਹੈ।”
ਇਬ, “ਕਮਾਨ।”
ਜਾਂ ਸੰਭਵ ਹੈ, “ਆਪਣੇ ਪਵਿੱਤਰ ਸਥਾਨ ਤੋਂ।”
ਇਹ ਹੁਕਮ ਦੇਣ ਦੇ ਅਧਿਕਾਰ ਨੂੰ ਦਰਸਾਉਂਦਾ ਹੈ।
ਇਬ, “ਕਿਲਾ।”
ਜਾਂ ਸੰਭਵ ਹੈ, “ਕਿਲੇਬੰਦ।”