ਜ਼ਬੂਰ 42:1-11
ਨਿਰਦੇਸ਼ਕ ਲਈ ਹਿਦਾਇਤ। ਕੋਰਹ+ ਦੇ ਪੁੱਤਰਾਂ ਦਾ ਮਸਕੀਲ।*
42 ਹੇ ਪਰਮੇਸ਼ੁਰ, ਜਿਵੇਂ ਇਕ ਹਿਰਨ ਪਾਣੀ ਲਈ ਤਰਸਦਾ ਹੈ,ਉਵੇਂ ਹੀ ਮੈਂ ਤੇਰੇ ਲਈ ਤਰਸਦਾ ਹਾਂ।
2 ਮੈਂ ਪਰਮੇਸ਼ੁਰ ਲਈ, ਹਾਂ, ਜੀਉਂਦੇ ਪਰਮੇਸ਼ੁਰ ਲਈ ਤਰਸਦਾ* ਹਾਂ।+
ਮੈਂ ਕਦੋਂ ਜਾ ਕੇ ਪਰਮੇਸ਼ੁਰ ਦੇ ਦਰਸ਼ਣ ਕਰਾਂਗਾ?+
3 ਮੈਂ ਦਿਨ-ਰਾਤ ਹੰਝੂਆਂ ਨਾਲ ਹੀ ਆਪਣਾ ਢਿੱਡ ਭਰਦਾ ਹਾਂ;ਸਾਰਾ-ਸਾਰਾ ਦਿਨ ਲੋਕ ਮੈਨੂੰ ਤਾਅਨੇ ਮਾਰਦੇ ਹਨ: “ਕਿੱਥੇ ਹੈ ਤੇਰਾ ਪਰਮੇਸ਼ੁਰ?”+
4 ਜਦ ਮੈਂ ਇਹ ਗੱਲਾਂ ਯਾਦ ਕਰਦਾ ਹਾਂ, ਤਾਂ ਮੇਰਾ ਦਿਲ ਭਰ ਆਉਂਦਾ ਹੈਕਿਉਂਕਿ ਇਕ ਸਮਾਂ ਸੀ ਜਦ ਸੰਗਤ ਖ਼ੁਸ਼ੀ ਨਾਲ ਜੈ-ਜੈ ਕਾਰ ਕਰਦੀ ਹੋਈਅਤੇ ਧੰਨਵਾਦ ਦੇ ਗੀਤ ਗਾਉਂਦੀ ਹੋਈ ਤਿਉਹਾਰ ਮਨਾਉਣ ਜਾਂਦੀ ਹੁੰਦੀ ਸੀ,+ਮੈਂ ਵੀ ਸੰਗਤ ਦੇ ਨਾਲ-ਨਾਲ ਜਾਂਦਾ ਹੁੰਦਾ ਸੀ;ਹਾਂ, ਮੈਂ ਉਨ੍ਹਾਂ ਦੇ ਅੱਗੇ-ਅੱਗੇ ਪੂਰੀ ਸ਼ਰਧਾ ਨਾਲ ਪਰਮੇਸ਼ੁਰ ਦੇ ਘਰ ਜਾਂਦਾ ਹੁੰਦਾ ਸੀ।
5 ਮੈਂ ਇੰਨਾ ਉਦਾਸ ਕਿਉਂ ਹਾਂ?+
ਮੇਰੇ ਅੰਦਰ ਇੰਨੀ ਹਲਚਲ ਕਿਉਂ ਮਚੀ ਹੋਈ ਹੈ?
ਪਰਮੇਸ਼ੁਰ ਦੀ ਉਡੀਕ ਕਰ,+ਮੈਂ ਆਪਣੇ ਮਹਾਨ ਮੁਕਤੀਦਾਤੇ ਦੀ ਵਡਿਆਈ ਕਰਦਾ ਰਹਾਂਗਾ।+
6 ਹੇ ਮੇਰੇ ਪਰਮੇਸ਼ੁਰ, ਮੇਰਾ ਮਨ ਬਹੁਤ ਉਦਾਸ ਹੈ।+
ਇਸੇ ਲਈ ਮੈਂ ਯਰਦਨ ਦੇ ਇਲਾਕੇ ਅਤੇ ਹਰਮੋਨ ਦੀਆਂ ਚੋਟੀਆਂ ਤੋਂਅਤੇ ਮਿਸਾਰ ਪਰਬਤ* ਤੋਂ ਤੈਨੂੰ ਯਾਦ ਕਰਦਾ ਹਾਂ।+
7 ਤੇਰੇ ਝਰਨਿਆਂ ਦਾ ਸ਼ੋਰ ਸੁਣ ਕੇਲਹਿਰਾਂ ਨੂੰ ਲਹਿਰਾਂ ਬੁਲਾਉਂਦੀਆਂ ਹਨ।
ਮੈਂ ਤੇਰੇ ਠਾਠਾਂ ਮਾਰਦੇ ਪਾਣੀਆਂ ਦੀ ਲਪੇਟ ਵਿਚ ਆ ਗਿਆ ਹਾਂ।+
8 ਦਿਨੇ ਯਹੋਵਾਹ ਆਪਣਾ ਅਟੱਲ ਪਿਆਰ ਮੇਰੇ ʼਤੇ ਨਿਛਾਵਰ ਕਰੇਗਾਅਤੇ ਰਾਤ ਨੂੰ ਮੈਂ ਤੇਰਾ ਗੀਤ ਗਾਵਾਂਗਾ,ਮੈਂ ਜ਼ਿੰਦਗੀ ਦੇਣ ਵਾਲੇ+ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਾਂਗਾ।
9 ਮੈਂ ਆਪਣੇ ਪਰਮੇਸ਼ੁਰ, ਆਪਣੀ ਚਟਾਨ ਨੂੰ ਕਹਾਂਗਾ:
“ਤੂੰ ਮੈਨੂੰ ਕਿਉਂ ਭੁੱਲ ਗਿਆ ਹੈਂ?+
ਮੈਂ ਆਪਣੇ ਦੁਸ਼ਮਣ ਦੇ ਜ਼ੁਲਮਾਂ ਕਰਕੇ ਉਦਾਸ ਕਿਉਂ ਘੁੰਮਾਂ?”+
10 ਮੇਰੀ ਜਾਨ ਦੇ ਦੁਸ਼ਮਣ* ਮੇਰੇ ʼਤੇ ਤਾਅਨਿਆਂ ਦੇ ਤੀਰ ਚਲਾਉਂਦੇ ਹਨ;ਉਹ ਸਾਰਾ-ਸਾਰਾ ਦਿਨ ਮੈਨੂੰ ਤਾਅਨੇ ਮਾਰਦੇ ਹਨ: “ਕਿੱਥੇ ਹੈ ਤੇਰਾ ਪਰਮੇਸ਼ੁਰ?”+
11 ਮੈਂ ਇੰਨਾ ਉਦਾਸ ਕਿਉਂ ਹਾਂ?
ਮੇਰੇ ਅੰਦਰ ਇੰਨੀ ਹਲਚਲ ਕਿਉਂ ਮਚੀ ਹੋਈ ਹੈ?
ਪਰਮੇਸ਼ੁਰ ਦੀ ਉਡੀਕ ਕਰ,+ਮੈਂ ਆਪਣੇ ਮਹਾਨ ਮੁਕਤੀਦਾਤੇ ਅਤੇ ਪਰਮੇਸ਼ੁਰ ਦੀ ਵਡਿਆਈ ਕਰਦਾ ਰਹਾਂਗਾ।+
ਫੁਟਨੋਟ
^ ਜਾਂ, “ਪਿਆਸਾ।”
^ ਜਾਂ, “ਛੋਟੇ ਪਰਬਤ।”
^ ਜਾਂ ਸੰਭਵ ਹੈ, “ਮੇਰੀਆਂ ਹੱਡੀਆਂ ਨੂੰ ਚੂਰ-ਚੂਰ ਕਰਨ ਵਾਲੇ ਮੇਰੇ ਦੁਸ਼ਮਣ।”