ਜ਼ਬੂਰ 75:1-10

  • ਪਰਮੇਸ਼ੁਰ ਬਿਨਾਂ ਪੱਖਪਾਤ ਦੇ ਨਿਆਂ ਕਰਦਾ ਹੈ

    • ਦੁਸ਼ਟਾਂ ਨੂੰ ਯਹੋਵਾਹ ਦੇ ਪਿਆਲੇ ਵਿੱਚੋਂ ਪੀਣਾ ਪਵੇਗਾ (8)

ਨਿਰਦੇਸ਼ਕ ਲਈ ਹਿਦਾਇਤ। “ਮੈਨੂੰ ਨਾਸ਼ ਨਾ ਹੋਣ ਦੇਈਂ” ਸੁਰ ਮੁਤਾਬਕ। ਆਸਾਫ਼+ ਦਾ ਗੀਤ। 75  ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਹੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ;ਤੂੰ* ਸਾਡੇ ਨੇੜੇ ਹੈਂ+ਅਤੇ ਲੋਕ ਤੇਰੇ ਹੈਰਾਨੀਜਨਕ ਕੰਮਾਂ ਦਾ ਐਲਾਨ ਕਰਦੇ ਹਨ।  2  ਤੂੰ ਕਹਿੰਦਾ ਹੈਂ: “ਜਦੋਂ ਮੈਂ ਨਿਆਂ ਦਾ ਸਮਾਂ ਤੈਅ ਕਰਦਾ ਹਾਂ,ਤਾਂ ਮੈਂ ਬਿਨਾਂ ਪੱਖਪਾਤ ਕੀਤਿਆਂ ਫ਼ੈਸਲਾ ਕਰਦਾ ਹਾਂ।  3  ਜਿਸ ਵੇਲੇ ਧਰਤੀ ਅਤੇ ਇਸ ਦੇ ਵਾਸੀ ਡਰ ਨਾਲ ਥਰ-ਥਰ ਕੰਬ ਰਹੇ ਸਨ,ਉਸ ਵੇਲੇ ਮੈਂ ਹੀ ਧਰਤੀ ਦੇ ਥੰਮ੍ਹਾਂ ਨੂੰ ਮਜ਼ਬੂਤੀ ਨਾਲ ਟਿਕਾਈ ਰੱਖਿਆ।” (ਸਲਹ)  4  ਮੈਂ ਸ਼ੇਖ਼ੀਬਾਜ਼ ਨੂੰ ਕਹਿੰਦਾ ਹਾਂ, “ਸ਼ੇਖ਼ੀਆਂ ਨਾ ਮਾਰ,”ਦੁਸ਼ਟ ਨੂੰ ਕਹਿੰਦਾ ਹਾਂ, “ਆਪਣੀ ਤਾਕਤ ਕਰਕੇ ਆਪਣੇ ਆਪ ਨੂੰ ਉੱਚਾ ਨਾ ਚੁੱਕ।*  5  ਆਪਣੀ ਤਾਕਤ ਕਰਕੇ ਆਪਣੇ ਆਪ ਨੂੰ ਉੱਚਾ ਨਾ ਚੁੱਕ*ਤੇ ਨਾ ਹੀ ਹੰਕਾਰ ਭਰੀਆਂ ਗੱਲਾਂ ਕਰ।  6  ਉੱਚਾ ਰੁਤਬਾ ਦੇਣ ਵਾਲਾ ਪੂਰਬ, ਪੱਛਮ ਜਾਂ ਦੱਖਣ ਵੱਲੋਂ ਨਹੀਂ ਆਉਂਦਾ।  7  ਪਰ ਪਰਮੇਸ਼ੁਰ ਨਿਆਂਕਾਰ ਹੈ।+ ਉਹ ਇਕ ਨੂੰ ਨੀਵਾਂ ਕਰਦਾ ਹੈ ਤੇ ਦੂਜੇ ਨੂੰ ਉੱਚਾ ਚੁੱਕਦਾ ਹੈ।+  8  ਯਹੋਵਾਹ ਦੇ ਹੱਥ ਵਿਚ ਇਕ ਪਿਆਲਾ ਹੈ+ਜਿਸ ਵਿਚ ਮਸਾਲੇਦਾਰ ਦਾਖਰਸ ਝੱਗ ਛੱਡ ਰਿਹਾ ਹੈ,ਉਹ ਧਰਤੀ ਦੇ ਸਾਰੇ ਦੁਸ਼ਟਾਂ ਨੂੰ ਇਹ ਪੀਣ ਲਈ ਦੇਵੇਗਾਅਤੇ ਉਹ ਇਸ ਦੀ ਆਖ਼ਰੀ ਬੂੰਦ ਤਕ ਪੀ ਜਾਣਗੇ।”+  9  ਪਰ ਮੈਂ ਹਮੇਸ਼ਾ ਪਰਮੇਸ਼ੁਰ ਦੇ ਕੰਮਾਂ ਦਾ ਐਲਾਨ ਕਰਾਂਗਾ;ਮੈਂ ਯਾਕੂਬ ਦੇ ਪਰਮੇਸ਼ੁਰ ਦਾ ਗੁਣਗਾਨ ਕਰਾਂਗਾ।* 10  ਉਹ ਕਹਿੰਦਾ ਹੈ: “ਮੈਂ ਦੁਸ਼ਟਾਂ ਦੀ ਤਾਕਤ ਖ਼ਤਮ ਕਰ ਦਿਆਂਗਾ,*ਪਰ ਧਰਮੀਆਂ ਦੀ ਤਾਕਤ ਵਧਾਵਾਂਗਾ।”*

ਫੁਟਨੋਟ

ਇਬ, “ਤੇਰਾ ਨਾਂ।”
ਇਬ, “ਆਪਣਾ ਸਿੰਗ ਉੱਚਾ ਨਾ ਕਰ।”
ਇਬ, “ਆਪਣਾ ਸਿੰਗ ਉੱਚਾ ਨਾ ਕਰ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
ਇਬ, “ਦਾ ਸਿੰਗ ਭੰਨ ਸੁੱਟਾਂਗਾ।”
ਇਬ, “ਦਾ ਸਿੰਗ ਉੱਚਾ ਚੁੱਕਾਂਗਾ।”