ਜ਼ਬੂਰ 85:1-13
ਨਿਰਦੇਸ਼ਕ ਲਈ ਹਿਦਾਇਤ। ਕੋਰਹ ਦੇ ਪੁੱਤਰਾਂ ਦਾ ਜ਼ਬੂਰ।+
85 ਹੇ ਯਹੋਵਾਹ, ਤੂੰ ਆਪਣੇ ਦੇਸ਼ ’ਤੇ ਮਿਹਰ ਕੀਤੀ ਹੈ;+ਤੂੰ ਯਾਕੂਬ ਦੀ ਸੰਤਾਨ ਨੂੰ ਗ਼ੁਲਾਮੀ ਤੋਂ ਵਾਪਸ ਲਿਆਇਆ ਸੀ।+
2 ਤੂੰ ਆਪਣੇ ਲੋਕਾਂ ਦੀ ਗ਼ਲਤੀ ਮਾਫ਼ ਕੀਤੀ;ਤੂੰ ਉਨ੍ਹਾਂ ਦੇ ਸਾਰੇ ਪਾਪ ਮਾਫ਼ ਕਰ* ਦਿੱਤੇ।+ (ਸਲਹ)
3 ਤੂੰ ਆਪਣੇ ਗੁੱਸੇ ਦਾ ਕਹਿਰ ਰੋਕ ਲਿਆ;ਤੂੰ ਆਪਣਾ ਡਾਢਾ ਕ੍ਰੋਧ ਸ਼ਾਂਤ ਕੀਤਾ।+
4 ਹੇ ਸਾਡੇ ਮੁਕਤੀਦਾਤੇ ਪਰਮੇਸ਼ੁਰ, ਸਾਡੇ ’ਤੇ ਦੁਬਾਰਾ ਮਿਹਰ ਕਰਅਤੇ ਸਾਡੇ ਨਾਲ ਨਾਰਾਜ਼ ਨਾ ਰਹਿ।+
5 ਕੀ ਤੂੰ ਹਮੇਸ਼ਾ ਸਾਡੇ ’ਤੇ ਕ੍ਰੋਧਵਾਨ ਰਹੇਂਗਾ?+
ਕੀ ਤੂੰ ਪੀੜ੍ਹੀਓ-ਪੀੜ੍ਹੀ ਆਪਣਾ ਗੁੱਸਾ ਦਿਖਾਉਂਦਾ ਰਹੇਂਗਾ?
6 ਕੀ ਤੂੰ ਸਾਡੇ ਵਿਚ ਦੁਬਾਰਾ ਜਾਨ ਨਹੀਂ ਪਾਏਂਗਾਤਾਂਕਿ ਤੇਰੇ ਲੋਕ ਤੇਰੇ ਕਰਕੇ ਖ਼ੁਸ਼ ਹੋਣ?+
7 ਹੇ ਯਹੋਵਾਹ, ਸਾਨੂੰ ਆਪਣਾ ਅਟੱਲ ਪਿਆਰ ਦਿਖਾ+ਅਤੇ ਸਾਨੂੰ ਮੁਕਤੀ ਬਖ਼ਸ਼।
8 ਮੈਂ ਸੱਚੇ ਪਰਮੇਸ਼ੁਰ ਯਹੋਵਾਹ ਦੀ ਗੱਲ ਸੁਣਾਂਗਾਕਿਉਂਕਿ ਉਹ ਆਪਣੇ ਲੋਕਾਂ ਅਤੇ ਵਫ਼ਾਦਾਰ ਸੇਵਕਾਂ ਨਾਲ ਸ਼ਾਂਤੀ ਭਰੀਆਂ ਗੱਲਾਂ ਕਰੇਗਾ,+ਅਜਿਹਾ ਨਾ ਹੋਵੇ ਕਿ ਉਹ ਦੁਬਾਰਾ ਆਪਣੇ ’ਤੇ ਹੱਦੋਂ ਵੱਧ ਭਰੋਸਾ ਕਰਨ ਲੱਗ ਪੈਣ।+
9 ਸੱਚ-ਮੁੱਚ, ਜਿਹੜੇ ਉਸ ਤੋਂ ਡਰਦੇ ਹਨ, ਉਹ ਉਨ੍ਹਾਂ ਨੂੰ ਬਚਾਉਣ ਲਈ ਤਿਆਰ ਰਹਿੰਦਾ ਹੈ+ਤਾਂਕਿ ਉਸ ਦੀ ਮਹਿਮਾ ਸਾਡੇ ਦੇਸ਼ ਵਿਚ ਵਾਸ ਕਰੇ।
10 ਅਟੱਲ ਪਿਆਰ ਅਤੇ ਵਫ਼ਾਦਾਰੀ ਆਪਸ ਵਿਚ ਮਿਲਣਗੇ;ਨਿਆਂ ਅਤੇ ਸ਼ਾਂਤੀ ਇਕ-ਦੂਜੇ ਨੂੰ ਚੁੰਮਣਗੇ।+
11 ਧਰਤੀ ਵਿੱਚੋਂ ਵਫ਼ਾਦਾਰੀ ਫੁੱਟੇਗੀਅਤੇ ਨਿਆਂ ਆਕਾਸ਼ ਤੋਂ ਚਮਕੇਗਾ।+
12 ਹਾਂ, ਯਹੋਵਾਹ ਆਪਣੇ ਲੋਕਾਂ ਨੂੰ ਚੰਗੀਆਂ ਚੀਜ਼ਾਂ ਦੇਵੇਗਾ*+ਅਤੇ ਸਾਡੇ ਦੇਸ਼ ਵਿਚ ਬਹੁਤ ਫ਼ਸਲ ਹੋਵੇਗੀ।+
13 ਨਿਆਂ ਪਰਮੇਸ਼ੁਰ ਦੇ ਅੱਗੇ-ਅੱਗੇ ਚੱਲੇਗਾ+ਅਤੇ ਉਸ ਦੇ ਕਦਮਾਂ ਲਈ ਰਾਹ ਤਿਆਰ ਕਰੇਗਾ।