ਜ਼ਬੂਰ 87:1-7
-
ਸੀਓਨ ਸੱਚੇ ਪਰਮੇਸ਼ੁਰ ਦਾ ਸ਼ਹਿਰ ਹੈ
-
ਸੀਓਨ ਵਿਚ ਪੈਦਾ ਹੋਏ ਲੋਕ (4-6)
-
ਕੋਰਹ ਦੇ ਪੁੱਤਰਾਂ ਦਾ ਜ਼ਬੂਰ।+
87 ਪਰਮੇਸ਼ੁਰ ਦੇ ਸ਼ਹਿਰ ਦੀ ਨੀਂਹ ਪਵਿੱਤਰ ਪਹਾੜਾਂ ’ਤੇ ਹੈ।+
2 ਯਹੋਵਾਹ ਯਾਕੂਬ ਦੇ ਸਾਰੇ ਤੰਬੂਆਂ ਨਾਲੋਂਸੀਓਨ ਦੇ ਦਰਵਾਜ਼ਿਆਂ ਨੂੰ ਜ਼ਿਆਦਾ ਪਿਆਰ ਕਰਦਾ ਹੈ।+
3 ਹੇ ਸੱਚੇ ਪਰਮੇਸ਼ੁਰ ਦੇ ਸ਼ਹਿਰ,+ ਤੇਰੇ ਬਾਰੇ ਵਧੀਆ-ਵਧੀਆ ਗੱਲਾਂ ਕੀਤੀਆਂ ਜਾ ਰਹੀਆਂ ਹਨ। (ਸਲਹ)
4 ਮੈਂ ਰਾਹਾਬ*+ ਅਤੇ ਬਾਬਲ ਨੂੰ ਉਨ੍ਹਾਂ ਵਿਚ ਗਿਣਾਂਗਾ ਜਿਹੜੇ ਮੈਨੂੰ ਜਾਣਦੇ ਹਨ;ਨਾਲੇ ਫਲਿਸਤ, ਸੋਰ ਅਤੇ ਕੂਸ਼ ਨੂੰ।
ਮੈਂ ਉਨ੍ਹਾਂ ਵਿੱਚੋਂ ਹਰੇਕ ਬਾਰੇ ਕਹਾਂਗਾ: “ਇਹ ਉੱਥੇ ਪੈਦਾ ਹੋਇਆ ਸੀ।”
5 ਅਤੇ ਸੀਓਨ ਬਾਰੇ ਲੋਕ ਇਹ ਕਹਿਣਗੇ:
“ਹਰ ਕੋਈ ਇਸ ਸ਼ਹਿਰ ਵਿਚ ਪੈਦਾ ਹੋਇਆ ਸੀ।”
ਅੱਤ ਮਹਾਨ ਇਸ ਨੂੰ ਮਜ਼ਬੂਤੀ ਨਾਲ ਕਾਇਮ ਕਰੇਗਾ।
6 ਦੇਸ਼-ਦੇਸ਼ ਦੇ ਲੋਕਾਂ ਦਾ ਨਾਂ ਦਰਜ ਕਰਦੇ ਵੇਲੇ ਯਹੋਵਾਹ ਐਲਾਨ ਕਰੇਗਾ:
“ਇਹ ਉੱਥੇ ਪੈਦਾ ਹੋਇਆ ਸੀ।” (ਸਲਹ)
7 ਗਾਇਕ+ ਅਤੇ ਨੱਚਣ ਵਾਲੇ*+ ਕਹਿਣਗੇ:
“ਤੂੰ ਹੀ ਮੇਰੇ ਚਸ਼ਮਿਆਂ ਦਾ ਸੋਮਾ ਹੈਂ।”*+
ਫੁਟਨੋਟ
^ ਇਹ ਸ਼ਾਇਦ ਮਿਸਰ ਨੂੰ ਦਰਸਾਉਂਦੀ ਹੈ।
^ ਜਾਂ, “ਘੇਰਾ ਬਣਾ ਕੇ ਨੱਚਣ ਵਾਲੇ।”
^ ਜਾਂ, “ਤੂੰ ਹੀ ਮੇਰੀਆਂ ਸਾਰੀਆਂ ਚੀਜ਼ਾਂ ਦਾ ਸੋਮਾ ਹੈਂ।”