ਜ਼ਬੂਰ 102:1-28
ਜ਼ੁਲਮਾਂ ਦੇ ਸਤਾਏ ਹੋਏ ਇਨਸਾਨ ਦੀ ਪ੍ਰਾਰਥਨਾ। ਨਿਰਾਸ਼ਾ ਦੀ ਹਾਲਤ ਵਿਚ ਉਹ ਆਪਣੀ ਚਿੰਤਾ ਯਹੋਵਾਹ ਨੂੰ ਦੱਸਦਾ ਹੈ।+
102 ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ+ਅਤੇ ਮਦਦ ਲਈ ਮੇਰੀ ਦੁਹਾਈ ਤੇਰੇ ਤਕ ਪਹੁੰਚੇ।+
2 ਮੇਰੀ ਬਿਪਤਾ ਦੇ ਵੇਲੇ ਮੇਰੇ ਤੋਂ ਆਪਣਾ ਮੂੰਹ ਨਾ ਲੁਕਾ।+
ਮੇਰੇ ਵੱਲ ਕੰਨ ਲਾ;*ਮੇਰੀ ਪੁਕਾਰ ਸੁਣ ਕੇ ਮੈਨੂੰ ਛੇਤੀ ਜਵਾਬ ਦੇ+
3 ਕਿਉਂਕਿ ਮੇਰੀ ਜ਼ਿੰਦਗੀ ਦੇ ਦਿਨ ਧੂੰਏਂ ਵਾਂਗ ਗਾਇਬ ਹੋ ਰਹੇ ਹਨਅਤੇ ਮੇਰੀਆਂ ਹੱਡੀਆਂ ਬਲ਼ਦੇ ਕੋਲਿਆਂ ਵਾਂਗ ਭਖ ਰਹੀਆਂ ਹਨ।+
4 ਮੇਰਾ ਦਿਲ ਧੁੱਪ ਨਾਲ ਸੁੱਕ ਚੁੱਕੇ ਘਾਹ ਵਰਗਾ ਹੋ ਗਿਆ ਹੈ,+ਮੇਰੀ ਭੁੱਖ ਮਰ ਗਈ ਹੈ।
5 ਮੈਂ ਉੱਚੀ-ਉੱਚੀ ਹੂੰਗਦਾ ਹਾਂ,+ਮੈਂ ਹੱਡੀਆਂ ਦੀ ਮੁੱਠ ਬਣ ਗਿਆ ਹਾਂ।+
6 ਮੈਂ ਉਜਾੜ ਦੇ ਪੇਇਣ* ਵਰਗਾ ਦਿਸਦਾ ਹਾਂ;ਮੈਂ ਖੰਡਰਾਂ ਵਿਚ ਰਹਿਣ ਵਾਲੇ ਉੱਲੂ ਵਰਗਾ ਬਣ ਗਿਆ ਹਾਂ।
7 ਮੈਨੂੰ ਸਾਰੀ-ਸਾਰੀ ਰਾਤ ਨੀਂਦ ਨਹੀਂ ਆਉਂਦੀ;*ਮੈਂ ਛੱਤ ʼਤੇ ਇਕੱਲੇ ਬੈਠੇ ਪੰਛੀ ਵਰਗਾ ਹਾਂ।+
8 ਸਾਰਾ-ਸਾਰਾ ਦਿਨ ਮੇਰੇ ਦੁਸ਼ਮਣ ਮੈਨੂੰ ਤਾਅਨੇ ਮਾਰਦੇ ਹਨ।+
ਮੇਰਾ ਮਜ਼ਾਕ ਉਡਾਉਣ ਵਾਲੇ* ਮੇਰਾ ਨਾਂ ਲੈ ਕੇ ਦੂਜਿਆਂ ਨੂੰ ਸਰਾਪ ਦਿੰਦੇ ਹਨ।
9 ਮੈਂ ਰੋਟੀ ਦੀ ਥਾਂ ਸੁਆਹ ਫੱਕਦਾ ਹਾਂ+ਅਤੇ ਮੇਰੇ ਹੰਝੂ ਮੇਰੇ ਪਿਆਲੇ ਵਿਚ ਡਿਗਦੇ ਹਨ+
10 ਕਿਉਂਕਿ ਤੇਰਾ ਗੁੱਸਾ ਅਤੇ ਕ੍ਰੋਧ ਮੇਰੇ ʼਤੇ ਭੜਕਿਆ ਹੈਅਤੇ ਤੂੰ ਮੈਨੂੰ ਚੁੱਕ ਕੇ ਪਰਾਂ ਸੁੱਟਿਆ ਹੈ।
11 ਮੇਰੇ ਦਿਨ ਢਲ਼ ਰਹੇ* ਪਰਛਾਵੇਂ ਵਾਂਗ ਹਨ+ਅਤੇ ਮੈਂ ਘਾਹ ਵਾਂਗ ਸੁੱਕਦਾ ਜਾਂਦਾ ਹਾਂ।+
12 ਪਰ, ਹੇ ਯਹੋਵਾਹ, ਤੂੰ ਹਮੇਸ਼ਾ ਤੋਂ ਹੈਂ ਅਤੇ ਹਮੇਸ਼ਾ ਰਹੇਂਗਾ,+ਤੇਰੀ ਸ਼ੋਭਾ* ਪੀੜ੍ਹੀਓ-ਪੀੜ੍ਹੀ ਰਹੇਗੀ।+
13 ਤੂੰ ਜ਼ਰੂਰ ਉੱਠੇਂਗਾ ਅਤੇ ਸੀਓਨ ʼਤੇ ਦਇਆ ਕਰੇਂਗਾ+ਕਿਉਂਕਿ ਉਸ ਉੱਤੇ ਮਿਹਰ ਕਰਨ ਦਾ ਸਮਾਂ ਹੁਣ ਹੀ ਹੈ;+ਮਿਥਿਆ ਸਮਾਂ ਆ ਚੁੱਕਾ ਹੈ।+
14 ਤੇਰੇ ਸੇਵਕਾਂ ਨੂੰ ਇਸ ਦੇ ਖੰਡਰਾਂ ਵਿਚ ਖ਼ੁਸ਼ੀ ਮਿਲਦੀ ਹੈ+ਅਤੇ ਉਨ੍ਹਾਂ ਨੂੰ ਇਸ ਦੀ ਮਿੱਟੀ ਨਾਲ ਵੀ ਮੋਹ ਹੈ।+
15 ਕੌਮਾਂ ਯਹੋਵਾਹ ਦੇ ਨਾਂ ਤੋਂ ਡਰਨਗੀਆਂਅਤੇ ਧਰਤੀ ਦੇ ਸਾਰੇ ਰਾਜੇ ਤੇਰੀ ਮਹਿਮਾ ਤੋਂ ਡਰਨਗੇ।+
16 ਯਹੋਵਾਹ ਸੀਓਨ ਨੂੰ ਦੁਬਾਰਾ ਉਸਾਰੇਗਾ;+ਉਹ ਆਪਣੀ ਮਹਿਮਾ ਵਿਚ ਪ੍ਰਗਟ ਹੋਵੇਗਾ।+
17 ਉਹ ਕੰਗਾਲ ਇਨਸਾਨਾਂ ਦੀਆਂ ਪ੍ਰਾਰਥਨਾਵਾਂ ਵੱਲ ਧਿਆਨ ਦੇਵੇਗਾ;+ਉਹ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨੂੰ ਤੁੱਛ ਨਹੀਂ ਸਮਝੇਗਾ।+
18 ਇਹ ਗੱਲ ਆਉਣ ਵਾਲੀ ਪੀੜ੍ਹੀ ਲਈ ਲਿਖੀ ਗਈ ਹੈ,+ਇਸ ਲਈ ਜਿਹੜੇ ਲੋਕ ਪੈਦਾ ਹੋਣਗੇ, ਉਹ ਯਾਹ ਦੀ ਮਹਿਮਾ ਕਰਨਗੇ।
19 ਯਹੋਵਾਹ ਆਪਣੇ ਪਵਿੱਤਰ ਸਥਾਨ ਤੋਂ ਹੇਠਾਂ ਦੇਖਦਾ ਹੈ,+ਉਹ ਸਵਰਗ ਤੋਂ ਧਰਤੀ ʼਤੇ ਨਿਗਾਹ ਮਾਰਦਾ ਹੈ
20 ਤਾਂਕਿ ਕੈਦੀਆਂ ਦੇ ਹਉਕੇ ਸੁਣੇ+ਅਤੇ ਉਨ੍ਹਾਂ ਨੂੰ ਛੁਡਾਏ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ+
21 ਤਾਂਕਿ ਸੀਓਨ ਵਿਚ ਯਹੋਵਾਹ ਦੇ ਨਾਂ ਦਾ ਐਲਾਨ ਹੋਵੇ+ਅਤੇ ਯਰੂਸ਼ਲਮ ਵਿਚ ਉਸ ਦੀ ਵਡਿਆਈ ਹੋਵੇ,
22 ਜਦ ਦੇਸ਼-ਦੇਸ਼ ਅਤੇ ਹਕੂਮਤਾਂ ਦੇ ਲੋਕਇਕੱਠੇ ਹੋ ਕੇ ਯਹੋਵਾਹ ਦੀ ਸੇਵਾ ਕਰਨਗੇ।+
23 ਉਸ ਨੇ ਸਮੇਂ ਤੋਂ ਪਹਿਲਾਂ ਹੀ ਮੈਨੂੰ ਕਮਜ਼ੋਰ ਕਰ ਦਿੱਤਾ;ਉਸ ਨੇ ਮੇਰੀ ਜ਼ਿੰਦਗੀ ਦੇ ਦਿਨ ਘਟਾ ਦਿੱਤੇ ਹਨ।
24 ਮੈਂ ਕਿਹਾ: “ਹੇ ਮੇਰੇ ਪਰਮੇਸ਼ੁਰ,ਤੂੰ ਜੋ ਪੀੜ੍ਹੀਓ-ਪੀੜ੍ਹੀ ਰਹਿੰਦਾ ਹੈਂ,ਮੈਨੂੰ ਜਵਾਨੀ ਵਿਚ ਹੀ ਖ਼ਤਮ ਨਾ ਕਰ।+
25 ਬਹੁਤ ਸਮਾਂ ਪਹਿਲਾਂ ਤੂੰ ਧਰਤੀ ਦੀ ਨੀਂਹ ਰੱਖੀਅਤੇ ਆਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹੈ।+
26 ਉਹ ਨਾਸ਼ ਹੋ ਜਾਣਗੇ, ਪਰ ਤੂੰ ਹਮੇਸ਼ਾ ਰਹੇਂਗਾ;ਉਹ ਸਾਰੇ ਇਕ ਕੱਪੜੇ ਵਾਂਗ ਘਸ ਜਾਣਗੇ।
ਤੂੰ ਕੱਪੜਿਆਂ ਵਾਂਗ ਉਨ੍ਹਾਂ ਨੂੰ ਬਦਲ ਦੇਵੇਂਗਾ ਅਤੇ ਉਹ ਮਿਟ ਜਾਣਗੇ।
27 ਪਰ ਤੂੰ ਕਦੀ ਨਹੀਂ ਬਦਲਦਾ ਅਤੇ ਤੇਰੀ ਜ਼ਿੰਦਗੀ ਦਾ ਕੋਈ ਅੰਤ ਨਹੀਂ।+
28 ਤੇਰੇ ਸੇਵਕਾਂ ਦੇ ਬੱਚੇ ਸੁਰੱਖਿਅਤ ਵੱਸਣਗੇਅਤੇ ਉਨ੍ਹਾਂ ਦੀ ਸੰਤਾਨ ਤੇਰੇ ਸਾਮ੍ਹਣੇ ਹਮੇਸ਼ਾ ਸਲਾਮਤ ਰਹੇਗੀ।”+

